top of page
  • Writer's pictureShamsher singh

2020 ਸਿਖਿਆ ਨੀਤੀ 'ਚ ਅਣਗੌਲਿਆ ਵਿਸਮਾਦੀ ਮਾਡਲ

Updated: Jan 15, 2022

ਪ੍ਰਧਾਨ ਮੰਤਰੀ ਨੇ ਪਿਛਲੇ ਦਿਨੀ ਟਵੀਟ ਕਰਦਿਆਂ ਦੱਸਿਆ ਸੀ ਕਿ ਨਵੀਂ ਸਿੱਖਿਆ ਨੀਤੀ 2020 ਇਸ ਸਾਲ 2022 ਨੂੰ ਲਾਗੂ ਹੋਣ ਜਾ ਰਹੀ ਹੈ । ਇਸਦੇ ਲਾਗੂ ਹੋਣ ਦੇ ਨਾਲ ਭਾਰਤ ਦਾ ਪ੍ਰਪੰਰਾਗਤ ਵਿਦਿਅਕ ਢਾਂਚਾ ਨਵੇਂ ਸੰਸਾਰ ਅਗਾਜ ਵਿਚ ਆਪਣੀ ਪੂੰਜੀ ਦੇ ਤੌਰ ਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਵਰਤੇਗਾ ਜੋ ਕਿ ਵਿਕਸਤ ਦੇਸ਼ਾਂ ਵਿਚ ਇਕ ਸਾਧਨ ਦੇ ਤੌਰ ਤੇ ਕੰਮ ਕਰੇਗੀ । ਪਰ ਜਿਵੇਂ ਕਿ H.H. Horne ਹਾਰਨੇ ਆਖਦਾ ਕਿ


"ਐਜੂਕੇਸ਼ਨ ਉਹ ਸਾਧਨ ਹੈ ਜਿਸਦੇ ਰਾਹੀਂ ਤੁਸੀਂ ਆਪਣੀ ਹੋਂਦ ਨੂੰ ਦੁਬਾਰਾ ਘੜ੍ਹਦੇ ਹੋ" ਤਾਂ ਸਾਡੇ ਲਈ ਇਹ ਜ਼ਰੂਰੀ ਹੋ ਜਾਂਦਾ ਕਿ ਸਾਡਾ ਭਵਿੱਖ ਕੀ ਹੋਵੇਗਾ ਇਸਦਾ ਚਿੰਤਨ ਵੀ ਕਰੀਏ ।" ਮੌਜੂਦਾ ਵਿਦਿਅਕ ਢਾਂਚਾ ਜਿਸਦੀ ਸ਼ੁਰੂਆਤ Charter act (1813) ਆਧੀਨ ਬਸਤੀਵਾਦੀ ਚਿੰਤਨ ਦਾ ਪਹਿਲਾ ਕਾਲਜ ਕਲਕਤੇ ਖੋਲ ਕੇ ਕੀਤੀ ਗਈ । ਇਸਦਾ ਮੁੱਖ ਮੰਤਵ ਦਸਦਾ ਹੋਇਆ ਇਸ ਪਾਲਿਸੀ ਨੂੰ ਅਮਲੀ ਜਾਂਮਾ ਪਹਿਨਾਓਣ ਵਾਲਾ ਮੈਕਾਲੇ ਆਪਣੀ ਮੈਕਾਲੇ ਮਿੰਟਸ ਚ ਲਿਖਦਾ ਹੈ ਕਿ

"form a class who may be interpreters between us and the millions whom we govern; a class of persons, Indian in blood and colour, but English in taste, in opinions, in morals, and in intellect" ਇਸਦਾ ਸਿੱਧਾ ਸ਼ਪਸਟ ਅਰਥ ਸੀ ਕਿ ਇਕ ਅਜਿਹਾ ਵਰਗ ਸਿਰਜਣਾ ਸੀ ਜਿਸਦਾ ਖਿਆਲ ਅਜਾਦ ਨ ਹੋਕੇ ਸਾਮੀ ਵਰਗ ਦੀ ਆਧੀਨਤਾ ਵਾਲਾ ਹੋਵੇ । ਪਰ ਇਸਦੇ ਨਾਲ ਸਾਡੇ ਲਈ ਇਹ ਵੀ ਧਿਆਨ ਦੇਣ ਯੋਗ ਹੈ ਕਿ ਪਹਿਲੇ ਕਾਲਜ ਦਾ ਨਾਮ The Hindhu College ਰਖਿਆ ਗਿਆ । ਪਰ ਜਿਵੇਂ ਕਾਰਵਾਂ (ਅਪ੍ਰੈਲ) ਵਿਚ ਲਿਖਿਆ ਹੈ ਕਿ ਇਸ ਸ਼ਬਦ (Hindhu) ਨੂੰ ਘੜ੍ਹਿਆ ਸਿਰਫ ਘੱਟਗਿਣਤੀਆਂ ਦੀਆਂ ਰਾਜਨੀਤਕ ਆਸ਼ਾਵਾਂ ਨੂੰ ਖਤਮ ਕਰਨ ਵਾਸਤੇ ਕੀਤਾ ਗਿਆ ਹੈ । ਇਸਨੂੰ ਸ਼ਪਸਟ ਕਰਦਿਆਂ ਅੰਗਰੇਜ਼ ਸਿਵਲ ਸੇਵਕ ਲੇਵਿਸ ਮੈਕਲਵਰ ਨੇ ਮਦਰਾਸ ਦੀ 1881 ਦੀ ਮਰਦਮਸ਼ੁਮਾਰੀ ਰਿਪੋਰਟ ਵਿੱਚ ਲਿਖਿਆ "ਧਰਮ ਜਾਂ ਜਾਤ ਦੀ ਪਰਿਭਾਸ਼ਾ ਦੇ ਰੂਪ ਵਿਚ, ਇਹ ਪੱਕੀ ਹੋਣ ਨਾਲੋਂ ਵਧੇਰੇ ਲਚਕੀਲੀ(ਬਦਲਣਵਾਲੀ) ਹੈ। ਨਸਲ ਦੇ ਦ੍ਰਿਸ਼ਟੀਕੋਣ ਤੋਂ [ਹਿੰਦੂ ਧਰਮ ਦੇ] ਸਮੂਹ ਵੱਖੋ-ਵੱਖਰੇ ਖਿਤਿਆਂ ਚ ਵੱਖੋ ਵੱਖਰੇ ਹਨ ਜਿਵੇਂ ਕਿ ਪੱਕੇ ਆਰੀਅਨ ਬ੍ਰਾਹਮਣ ਦੱਖਣ ਦੇ ਵੇਲਾਲਾ ਅਤੇ ਕਾਲਰ ਸਮੇਤ ਕੁਝ ਖੱਤਰੀ ਹਨ, ਪੱਛਮ ਵਲ ਨਾਇਰ ਅਤੇ ਦੱਖਣੀ ਪਹਾੜੀ ਚ ਕਬਾਇਲੀ ਕਬੀਲੇ ਹਨ ।" ਇਹ ਪਰਿਭਾਸ਼ਾ ਸਾਨੂੰ ਦੱਸਦੀ ਹੈ ਕਿ ਹਿੰਦੂ ਸ਼ਬਦ ਨਸਲ ਜੋ ਉੱਤਰੀ ਭਾਰਤੀ ਦੇ ਖਿੱਤੇ ਹਨ । ਪਰ ਫਰੰਗੀ ਸਕਾਲਰਾਂ ਇਸਨੂੰ ਸੰਪ੍ਰਦਾਈ ਵਰਗੀਕਰਣ ਤਹਿਤ ਇਕ ਧਰਮੀ ਸੰਗਠਨ ਬਣਾਇਆ ਤੇ ਉਸੇ ਸਮੇਂ ਦੇ ਘਰੋਗੀ ਸਕਾਲਰਾਂ ਜਿਵੇਂ ਵਿਵੇਕਾਨੰਦ ਆਦਿ ਨੇ ਧਰਮ ਦੀ ਨਵੀਂ ਪਰਿਭਾਸ਼ਾ ਇਹਨਾਂ ਪ੍ਰੋਪੋਗੰਡਿਆਂ ਆਧੀਨ ਘੜ੍ਹੀ ਤੇ ਗ੍ਰੰਥਾਂ ਦੀ ਨਵੀਂ ਵਿਆਖਿਆਕਾਰੀ ਦੀ ਮੰਗ ਉਠਾਈ (ਹਰਿੰਦਰ ਸਿੰਘ ਮਹਿਬੂਬ ਇਸਨੂੰ ਬਿਪਰ ਦੀ ਲਚਕਤਾ ਦੀ ਟਰਮ ਦਿੰਦੇ ਹਨ ਜਿਸ ਵਿਚ ਇਹ ਆਪਣੇ ਧੁਰੇ ਤੇ ਉਸਦੀ ਵਿਆਖਿਆ ਨੂੰ ਹਾਲਾਤ ਅਨੁਸਾਰ ਬਦਲ ਲੈਂਦਾ ਹੈ) । ਇਸੇ ਸਮਝ ਦੀ ਤਰਤੀਬ ਨੇ ਨਵੀਂ ਸਿਖਿਆ ਪ੍ਰਣਾਲੀ ਜੋ ਬਸਤੀਵਾਦੀ ਭਾਰਤ ਅੰਦਰ ਸੁਰੂ ਕਰਨ ਦੀ ਮੰਗ ਕੀਤੀ ਵਿਚੋਂ R.R.M. Roy ਨੇ "ਦਾ ਹਿੰਦੂ ਕਾਲਜ" (1813) ਦੇ ਨਾਮ ਨਾਲ ਇਸ ਨਵੀਂ ਸ਼ੁਰੂਆਤ ਸ਼ੁਰੂ ਕੀਤੀ ਗਈ ਤੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਬਕਾਇਦਾ ਬਿੱਲ ਪਾਸ ਕੀਤਾ ਗਿਆ ।ਇਸੇ ਤਹਿਤ ਇਥੋਂ ਦੇ ਪੜ੍ਹੇ ਪਹਿਲੀ ਪੀੜ੍ਹੀ ਦੇ ਬੰਗਾਲੀਆਂ ਨੇ ਇਕ ਨਵੀਂ ਕਿਸ ਦੇ ਰਾਸ਼ਟਰ ਦਾ ਖਿਆਲ ਕੀਤਾ ਤੇ ਉਸਨੂੰ ਦੇਵੀ ਦੀ ਮੈਟਾਫਿਜਿਕਲ ਪਿੱਠ ਭੂਮੀ ਦਿੱਤੀ ਬਾਕੀ ਭਾਰਤ ਇਸਦੇ ਪਿੱਛੇ ਹੋ ਤੁਰਿਆ । ਏਹੀ ਵਿਆਖਿਆ Elphinstobe report ਮਗਰੋਂ Macaulay minutes (1835) ਵੇਲੇ ਉਘੜਕੇ ਸਾਹਮਣੇ ਆਈ ਜਿਸਨੇ ਬਿਪਰ ਦੀ ਨੀਤੀ ਨੂੰ ਹੀ ਸਾਰੇ ਭਾਰਤ ਵਿੱਚ ਲਾਗੂ ਕਰ ਦਿੱਤਾ ।


ਪੰਜਾਬ ਅੰਦਰ ਇਸ ਨਵੇਂ ਐਜੂਕੇਸ਼ਨ ਸਿਸਟਮ ਦੀ ਨੀਂਹ 1834 ਵਿਚ Presbyterian Church ਦੁਆਰਾ ਲਾਹੌਰ ਵਿਚ ਸਕੂਲ ਖੋਲ ਕੇ ਕੀਤੀ ਗਈ ਪਰ ਇਸਨੂੰ ਅਮਲੀ ਜਾਮਾ ਰਾਵਲਪਿੰਡੀ ਸ਼ਹਿਰ ਵਿਚ ਲੱਗੇ ਕੈਂਪਾ ਵਿਚ ਸੰਪ੍ਰਦਾਇ ਕੈਈਦੇ ਜਮਾਂ ਕਰਕੇ ਕੀਤੀ ਗਈ । ਇਸ ਸਿਸਟਮ ਨੇ ਹੀ ਸਿਖਾਂ ਦੀ ਵੰਨ-ਸੁਵੰਨਤਾ ਦੀ ਵਨੰਗੀ ਜਿਸ ਆਧੀਨ ਵੱਖੋ ਵੱਖਰੇ ਪੰਥ ਇਕ ਨਾਨਕ ਨਾਮ ਦੀ ਮੁਹਰ ਥੱਲੇ ਆਕੇ ਇਕ ਕੌਮ ਬਣਦੇ ਸਨ , ਨੂੰ ਬਿਪਰ ਤੇ ਬਸਤੀਵਾਦੀ ਚਿੰਤਨ ਦੇ ਇਕਹਿਰੀ ਸਥਿਤੀ ਵਿਚ ਲਿਆਕੇ ਸਿੱਖਾਂ ਤੋਂ ਪਰਿਭਾਸ਼ਾ ਦੀ ਮੰਗ ਕੀਤੀ ਤੇ ਉਸ ਆਧੀਨ ਸਿੱਖੀ ਚਿੰਤਨ ਨੂੰ ਇਕ ਨਵੇਂ ਪਰਿਪੇਖ ਵਿਚ ਢਾਲਿਆ ਤੇ ਸਿੱਖਾਂ ਨੇ ਇਸ ਚਿੰਤਨ ਆਧੀਨ ਨਵੀਆਂ ਸੰਸਥਾਵਾਂ ਤੇ ਚਿੰਤਨ ਜਮਾਤਾਂ ਦਾ ਆਰੰਭ ਕੀਤਾ । ਈਸਾਈ ਮਿਸ਼ਨਰੀ ਤੇ ਬਿਪਰ ਦੇ ਹਮਲਿਆਂ ਦਾ ਜੁਆਬ ਉਹਨਾਂ ਸੰਸਥਾਵਾਂ ਨੇ ਕਾਫੀ ਜੁਰਅਤ ਨਾਲ ਦਿੱਤਾ ਪਰ ਉਹਨਾਂ ਦੇ ਸਾਧਨਾਂ ਨੇ ਅਗਲੇਰੀ ਪੀੜ੍ਹੀ ਨੂੰ ਇਕ ਨਵੀ ਸਮਝ ਦਿਤੀ ਜਿਸ ਉੱਤੇ ਇਸ ਨਵੇਂ ਸਿਖਿਆ ਤੰਤਰ ਦਾ ਪ੍ਰਭਾਵ ਸੀ ਉਹ ਉਸ ਸਿਖਿਆ ਦੇ ਜਨਮ ਭੋਇਂ ਫਲਸਫਿਆਂ ਪ੍ਰਤਿ ਉਲਾਰ ਸੀ । ਇਸੇ ਵਕਤ ਵਿਸ਼ਵ ਪੁਰਾਨੇ ਸਿਸਟਮਾਂ ਦੀ ਤੋਂ ਜਾਗ ਰਿਹਾ ਸੀ ਤੇ ਪੂੰਜੀਵਾਦ ਤੇ ਸਮਾਜਵਾਦ ਆਪਸ ਵਿਚ ਘੋਲ ਕਰ ਰਹੇ ਸਨ । ਹੁਣ ਮੌਜੂਦਾ ਵਕਤ ਜਦ ਪੂੰਜੀਵਾਦ ਵੀ ਆਪਣਾ ਵਕਤ ਹਣਢਾ ਚੁੱਕਾ ਹੈ ਤੇ ਮੈਕਾਲੇ ਐਜੂਕੇਸ਼ਨ ਸਿਸਟਮ ਦੇ ਨਤੀਜੇ ਨਿਰਾਸਤਾ ਭਰੇ ਨਿਕਲਣ ਮਗਰੋਂ ਸਾਰੀ ਦੁਨੀਆਂ ਨਵੇਂ ਆਗਾਜ ਵੱਲ ਕੱਦਮ ਪੁੱਨ ਰਹੀ ਹੈ ਤਾਂ ਭਾਰਤ ਸਿਖਿਆ ਦਾ ਇਕ ਨਵਾਂ ਮਾਡਲ ਲੈਕੇ ਹਾਜਰ ਹੋਇਆ ਹੈ । ਸਾਰੇ ਰਾਜਾਂ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕੈਂਬਰਿਜ ਯੂਨੀਵਰਸਿਟੀ ਨਾਲ ਲਿਖਤੀ ਸਮਝੌਤਾ ਕਰਕੇ ਇਸ ਸਿਖਿਆ ਨੀਤੀ ਦਾ ਸ੍ਰੀ ਆਰੰਭ ਕੀਤਾ ਹੈ ਤਾਂ ਪੰਜਾਬ ਬਾਰੇ ਫਿਕਰਵਾਨ ਧਿਰਾਂ ਇਸ ਪ੍ਰਤੀ ਚਿੰਤਨ ਹੋਣਾ ਚਾਹਿਦਾ ਹੈ …?


ਪਰ ਪੰਜਾਬ ਜਦੋਂ ਵਿਸਮਾਦੁ ਪੂੰਜੀ ਤੇ ਆਪਣੇ ਗੁਰਮੁਖਿ ਚਿੰਤਨ ਦਾ ਇਕ ਵਿਸ਼ਵ ਪ੍ਰਸੰਗ ਰਖਦਾ ਹੈ ਤਾਂ 2020 ਦੀ ਸਿੱਖਿਆ ਨੀਤੀ ਜੋ ਮਹਿਜ ਵੇਲਾ ਹੰਢਾ ਚੁੱਕੇ ਸਿਸਟਮਾਂ ਨੂੰ ਸਸਤੀ ਲੇਬਰ ਭੁਗਤਾਉਣ ਮਾਤਰ ਦਾ ਸਾਧਨ ਹੈ ਨੂੰ ਸਭ ਤੋਂ ਪਹਿਲਾਂ ਲਾਗੂ ਕਿਓਂ ਕਰ ਰਿਹਾ ਹੈ ਤਾਂ ਇਸਦੇ ਨਾਲ ਮੁੱਖ ਮੰਤਰੀ ਪੰਜਾਬ ਦਾ ਸਰਕਾਰੀ ਆਈਲੈਟਸ ਸੈਂਟਰ ਬਨਾਓਣ ਆਲਾ ਬਿਆਨ ਦਸਦਾ ਹੈ ਕਿ ਪੰਜਾਬ ਦਾ ਪ੍ਰਵਾਸ ਅੱਜ ਵੀ ਵਿਸ਼ਵ ਆਰਡਰ ਲਈ ਓਨਾ ਜਰੂਰੀ ਹੈ ਜਿੰਨਾ ਬਸਤੀਵਾਦ ਵੇਲੇ ਸੀ । ਹੁਣ ਜਦੋਂ ਇੰਡੀਆ ਹਾਈਅਰ ਐਜੂਕੇਸ਼ਨ ਬਾਡੀਆਂ(UGC,AB,IIT,IIM,AICTE) ਦੀ ਜਗ੍ਹਾ ਦੀ ਜਗ੍ਹਾ ਨਵੀਂ ਪ੍ਰਣਾਲੀ ਲਿਆਵੇਗਾ ਤਾਂ ਪੰਜਾਬ ਰਾਜ ਦੇ 5,816,673 ਐਲੀਮੈਂਟਰੀ ਸਕੂਲ ਇਸਦੇ ਵਿੱਚ ਸਿਰਫ ਸੰਦ ਦਾ ਰੋਲ ਅਦਾ ਕਰਨਗੇ । ਕਿਓਂਕਿ ਪੰਜਾਬ ਦੇ 12,729 ਪਿੰਡਾਂ ਵਿਚੋਂ ਔਸਤਨ 30 ਤੋਂ 40 ਬੱਚੇ ਹਰੇਕ ਸਾਲ ਵਿਦੇਸ਼ ਵੱਲ ਰੁੱਖ ਕਰ ਰਹੇ ਹਨ ।

ਇਸ ਲਈ ਪੰਜਾਬ ਦੇ ਵਾਰਿਸਾਂ ਨੂੰ ਆਪਣੀ ਸਿਖਿਆ ਲਈ ਪੁਨਰ ਚਿੰਤਨ ਦੀ ਜ਼ਰੂਰਤ ਹੈ ਕਿ ਅਸੀਂ ਆਪਣੇ ਪ੍ਰਪੰਰਾਗਤ ਵਿਦਿਅਕ ਢਾਂਚਾ ਕਿਵੇਂ ਸਿਰਜ ਸਕਦੇ ਹਾਂ ਨਹੀਂ ਤਾਂ ਇਸ ਨਵੀਂ ਸਿਖਿਆ ਪ੍ਰਣਾਲੀ ਸਾਡੇ ਲਈ ਕੀ ਰੋਲ ਅਦਾ ਕਰੇਗੀ ਇਹ ਭਵਿੱਖ ਦੀ ਬੁੱਕਲ ਵਿਚ ਪਿਆ ਹੋਵੇਗਾ ।


ਸਿਖਿਆ ਪਾਲਿਸੀ ਲਈ ਤੁਸੀਂ ਹੇਠਲੀ ਤੰਦ ਛੋਹ ਸਕਦੇ ਹੋ

shorturl.at/jJLZ9


~ ਸ਼ਮਸ਼ੇਰ ਸਿੰਘ


60 views

Comments


bottom of page