ਬੀਤੇ
ਦਿਨੀਂ ਬਟਾਲਾ ਦੇ ਨੇੜਲੇ ਪਿੰਡ ਹਸਨਪੁਰ ਵਿਚ ਈਸਾਈ ਪਾਦਰੀ ਵਲੋਂ ਵਿੱਤੀ ਮਦਦ ਦੇ ਨਾਮ ਉਤੇ ਮਜਬੂਰੀ ਦਾ ਫਾਇਦਾ ਉਠਾ ਕੇ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਸੀ। ਜਿਸਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਗ੍ਰੰਥੀ ਸਿੰਘ ਭਾਈ ਬਲਜਿੰਦਰ ਸਿੰਘ ਵਲੋਂ ਵਿਰੋਧ ਕੀਤਾ ਗਿਆ ਅਤੇ ਘਰ ਘਰ ਜਾ ਕੇ ਪਰਿਵਰਤਨ ਪਿਛਲੇ ਕਾਰਨਾਂ ਦੀ ਘੋਖ ਕਰਕੇ, ਪਰਿਵਾਰਾਂ ਦੀ ਬਾਂਹ ਫੜੀ ਗਈ, ਨਾਲ ਹੀ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਅਸੀਂ ਹਰ ਦੁਖ ਸੁਖ ਦੀ ਘੜੀ ਵਿਚ ਤੁਹਾਡੇ ਨਾਲ ਖੜੇ ਹਾਂ, "ਤੁਹਾਡੀ ਹਰ ਔਕੜ ਜਾਂ ਮਜਬੂਰੀ ਨੂੰ ਸੁਨਣ, ਸੰਗਤ ਦੇ ਸਹਿਜੋਗ ਨਾਲ ਉਸਦਾ ਹੱਲ ਕੱਢਣ ਲਈ ਪੰਥ ਸਦਾ ਤੱਤਪਰ ਹੈ।" ਮਜਬੂਰ ਪਰਿਵਾਰਾਂ ਵੱਲੋਂ ਵੀ ਭਰਵਾਂ ਹੁੰਗਾਰਾ ਦੇਂਦਿਆ ਸੰਗਤ ਦਾ ਸਹਿਯੋਗ ਸਵੀਕਾਰਦਿਆਂ ਗੁਰੂ ਵੱਲ ਮੁੱਖ ਰੱਖਦਿਆਂ ਸਿੱਖੀ ਵਿੱਚ ਮੁੜ ਵਾਪਸੀ ਕੀਤੀ ਗਈ। ਕੁੱਲ ਗਿਆਰਾਂ ਪਰਿਵਾਰਾਂ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਕਿਰਪਾ ਕੀਤੀ, ਸੰਗਤੀ ਰੂਪ ਵਿੱਚ ਆਪ ਵਰਤ ਕੇ ਟੁੱਟਿਆਂ ਨੂੰ ਮੁੜ ਗੁਰੂ ਘਰ ਨਾਲ ਗੰਢਿਆ। ਮੌਕੇ ਤੇ ਬੋਲਦਿਆਂ ਯੁਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ (ਵਿਦਿਆਰਥੀ ਜਥੇਬੰਦੀ)ਦੇ ਸੇਵਾਦਾਰ ਜੁਗਰਾਜ ਸਿੰਘ ਮਝੈਲ ਨੇ ਇਸਾਈਅਤ ਦੇ ਹਮਲੇ ਨੂੰ ਇੱਕ ਚੁਣੌਤੀ ਵਜੋਂ ਦੱਸਿਆ ਅਤੇ ਇਸ ਨੂੰ ਠੱਲ ਪਾਉਣ ਲਈ ਹਸਨਪੁਰ ਪਿੰਡ ਦੇ ਨੌਜਵਾਨਾਂ ਵਾਂਗ ਸੰਗਤ ਦੇ ਅਸਲੀ ਮਾਇਨੇ ਪ੍ਰਗਟ ਕਰਦਿਆਂ ਗਰੀਬ ਸਿੱਖਾਂ ਦੇ ਨਾਲ ਪਰਿਵਾਰ ਵਾਂਗ ਵਰਤੋਂ ਵਿਹਾਰ ਕਰਕੇ ਦੁੱਖ ਸੁੱਖ ਸਹਾਈ ਹੋਇਆ ਜਾਵੇ। ਆਪਣੇ ਪਿੰਡ ਦੇ ਦਾਨ ਨੂੰ ਖਿਤੇ ਦੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਵਰਤਿਆ ਜਾਵੇ। ਇਲਾਕੇ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਜਥੇਬੰਦੀਆਂ ਵੀ ਐਸਾ ਮਹੌਲ ਸਿਰਜਣ ਲਈ ਅਗੇ ਆਉਣ ।ਜਿਸ ਵਿਚ ਲੋੜਵੰਦ ਜਨ ਇਕ ਹੱਦ ਤਕ ਗੁਪਤ ਰਹਿ ਕੇ ਹੀ ਸੰਗਤ ਦਾ ਸਹਿਜੋਗ ਪ੍ਰਾਪਤ ਕਰ ਸਕਣ। ਅੱਜ ਇਸੇ ਸੰਬੰਧ ਵਿਚ ਪਿੰਡ ਹਸਨਪੁਰੇ ਪਹੁੰਚ ਕੇ ਯੂਨਾਇਟਡ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੇਵਾਦਾਰ ਜੁਗਰਾਜ ਸਿੰਘ ਮਝੈਲ ਵਲੋਂ ਪਿੰਡ ਦੇ ਇਹਨਾਂ ਉਦਮੀ ਨੌਜਵਾਨਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਵੀ ਵੱਧ ਚੜ ਕੇ ਗੁਰੂ ਦੀਆਂ ਖੁਸ਼ੀਆਂ ਲੁਟਣ ਤੇ ਪੰਥ ਹਿਤ ਸੇਵਾ ਕਮਾਉਣ ਲਈ ਪ੍ਰੇਰਣਾ ਕੀਤੀ ਅਤੇ ਆਪਣੇ ਵਲੋਂ ਵੱਧ ਚੜ ਕੇ ਸਹਿਜੋਗ ਦੇਣ ਦਾ ਵਿਸਾਹ ਦਿਤਾ ਗਿਆ।ਇਸ ਮੌਕੇ ਭਾਈ ਬਲਜਿੰਦਰ ਸਿੰਘ, ਹਰਪਾਲ ਸਿੰਘ,ਪਰਤਾਪ ਸਿੰਘ,ਕੋਮਲਪ੍ਰੀਤ ਸਿੰਘ ,ਰਵੀ ਸਿੰਘ,ਅਜੇਪਾਲ ਸਿੰਘ,ਹਰਪਿੰਦਰ ਸਿੰਘ,ਪਰਮਿੰਦਰ ਸਿੰਘ,ਗਗਨਪਾਲ ਸਿੰਘ ,ਸਤਿੰਦਰਪਾਲ ਸਿੰਘ ,ਕਰਨਬੀਰ ਸਿੰਘ,ਇਕਬਾਲ ਸਿੰਘ ਨਾਨਕਸਰੀਆ ਆਦਿ ਹਾਜਿਰ ਸਨ।
留言