top of page
  • Shamsher singh

ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲਾ ਜੁਝਾਰੂ : ਸ਼ਹੀਦ ਭਾਈ ਜੁਗਰਾਜ ਸਿੰਘ ਤੁਫ਼ਾਨ

ਗੁਰਮਤਿ ਦੇ ਮਨੁੱਖੀ ਅਜ਼ਾਦੀ ਵਾਲੇ ਫ਼ਲਸਫ਼ੇ ਨੂੰ ਜਾਬਰ ਹਕੂਮਤਾ ਨੇ ਹੀ ਬਗ਼ਾਵਤ ਸਮਝਿਆ ਹੈ । ਦੂਜੇ ਪਾਸੇ ਗੁਰਮਤਿ ਵਿਚਾਰਧਾਰਾ ਦਾ ਝੰਡਾ ਝੁਲਾਉਣ ਤੁਰੇ ਖ਼ਾਲਸਾਈ ਕਾਫ਼ਲੇ ਨੇ ਮਨੁੱਖੀ ਅਜ਼ਾਦੀ ਨੂੰ ਕਿਸੇ ਵੀ ਜਾਬਰ ਸਰਕਾਰ ਵਲੋ ਆਪਣੇ ਕਲੇ ਦੀਆ ਮਜ਼ਬੂਤ ਕੰਧਾਂ ਅੰਦਰ ਕੈਦ ਰੱਖਣ ਨੇ ਮਨਸੂਬਿਆ ਨੂੰ ਕਬੂਲ ਨਹੀ ਕੀਤਾ ਇਸ ਵਿੱਚੋ ਹੀ ਖਾਲਸਾਈ ਧਰਮ ਯੁੱਧ ਦਾ ਜਨਮ ਹੁੰਦਾ ਹੈ ਅਤੇ ਸਿੰਘ ਸੂਰਮੇ ਆਪਣੇ ਲਹੂ ਦੀਆ ਫੁਹਾਰਾ ਨਾਲ ਇਸ ਧਰਮ ਯੁੱਧ ਦੀ ਗਾਥਾਂ ਲਿਖਦੇ ਹਨ। ਜੁਗਰਾਜ ਸਿੰਘ ਪੰਜ ਭੈਣਾ ਦਾ ਸਬ ਤੋ ਛੋਟਾ ਭਰਾ ਸੀ । ਮਾਤਾ ਹਰਬੰਸ ਕੌਰ ਦੀ ਉਮਰ ਓਦੋ ਚਾਲੀ ਸਾਲ ਸੀ , ਜਦੋ (ਸੰਨ1971 ਵਿੱਚ ) ਉਸ ਨੇ ਆਪਣੇ ਪਤੀ ਸ. ਮਹਿਦੰਰ ਸਿੰਘ ਚੀਮਾ ਖੁੱਡੀ ਨੂੰ ਇੱਕ ਪੁੱਤਰ ਦਿੱਤਾ ਤੇ ਪੰਜ ਧੀਆਂ ਅਮਰਜੀਤ ਕੌਰ , ਕਸ਼ਮੀਰ ਕੌਰ , ਜ਼ਗੀਰ ਕੌਰ , ਦਲਬੀਰ ਕੌਰ ਤੇ ਕੁਲਵੰਤ ਕੌਰ ਨੂੰ ਆਪਣੇ ਕੁੱਖੋ ਲਾਲ ਪੈਦਾ ਕਰਕੇ ਇੱਕ ਛੋਟਾ ਵੀਰ ਦਿੱਤਾ । ਜੁਗਰਾਜ ਸਿੰਘ ਦਾ ਬਚਪਨ ਭਾਵੇ ਕਾਫ਼ੀ ਲਾਡਲਾ ਸੀ ਪਰ ਸਿਪਾਹੀਆਂ ਵਾਲੇ ਗੁਣ ਤਾ ਜਿਵੇ ਉਸ ਨੂੰ ਧੁਰ ਦੀ ਬਖ਼ਸਿ਼ਸ ਹੀ ਸਨ । ਨਿੱਕੀ ਉਮਰ ਨਿੱਕ ਨਿੱਕੇ ਹੱਥਾਂ ਨਾਲ ਉਸ ਨੇ ਕਿੱਕਰਾਂ ਦੀਆ ਸੂਲਾਂ ਲਾਹੀਆ , ਲੁੱਕ ਲਿਆਂਦੀ , ਕਾਨੇ ਇੱਕਠੇ ਕੀਤੇ ਤੇ ਤੀਰ ਬਣਾ ਲਏ ਫਿਰ ਤੂਤ ਦੀ ਛਿਟੀ ਕਮਾਨ ਤਿਆਰ ਕੀਤੀ ਤੇ ਤੀਰ ਅੰਦਾਜ਼ੀ ਅਰੰਭ ਕਰ ਦਿੱਤੀ ਉਹ ਜਦੋ ਅਸਮਾਨ ਵੱਲ ਮੂੰਹ ਕਰਕੇ ਤੀਰ ਛੱਡਦਾ ਤਾ ਨੀਝ ਲਾ ਕੇ ਵੇਖਦੀ ਮਾਂ ਦੀਆਂ ਨਜ਼ਰਾ ਤੋ ਉਹ ਤੀਰ ਝੱਟ ਹੀ ਓਲਝ ਹੋ ਜਾਦਾ । ਉਹ ਘਬਰਾ ਕੇ ਆਖਦੀ : ਵੀਰ ( ਮਾਤਾ , ਜੁਗਰਾਜ ਨੂੰ ਵੀਰ ਕਹਿ ਕੇ ਸੰਬੋਧਨ ਕਰਦੀ ਸੀ) ਅਸਮਾਨ ਵੱਲ ਨੂੰ ਤਾਰ ਨਾ ਮਾਰਿਆ ਕਰ ..... ਓਧਰ ਨੂੰ ਰਾਜੇ ਜਨਮੇਜੇ ਨੇ ਤੀਰ ਮਾਰੇ ਸੀ ....ਓਧਰ ਤਾ ਰੱਬ ਐ .....। ਮਾਂ ਦੀ ਇਹੇ ਗੱਲ ਸੁਣ ਕੇ ਜੁਗਰਾਜ ਹੱਸ ਛੱਡਦਾ ੧੨ ਸਾਲ ਦੀ ਉਮਰ ਸੀ ਉਸ ਦੀ ਜਦੋ ਉਸ ਨੇ ਮਾਪਿਆ ਕੋਲੋ ਪਿਸਤੌਲ ਦੀ ਮੰਗ ਕੀਤੀ ਕਾਫ਼ੀ ਜ਼ਿਦ ਤੋ ਬਾਅਦ ਅਖੀਰ ਝੁਕ ਕੇ ਉਸ ਨੂੰ ਇੱਕ ਏਅਰਗੰਨ ਲੈ ਦਿੱਤੀ ਗਈ । ਗੁਰਭਜਨ ਸਿੰਘ ਗਿੱਲ ਅਨੁਸਾਰ ਸਭ ਤੋ ਪਹਿਲਾ ਨਿਸਾਨਾ ਉਸ ਨੇ ਇੱਕ ਕੁਕੜ ਨੂੰ ਬਣਾਇਆ । ਨਿਸ਼ਾਨੇ ਦੀ ਮੁਹਾਰਤ ਏਨੀ ਹੋ ਗਈ ਕਿ ਅਮਰੂਦ ਤੇ ਬੈਠੇ ਪੰਛੀ ਨੂੰ ਨਿਸ਼ਾਨਾ ਬਣਾ ਕੇ ਹੇਠੋ ਹੀ ਜੁਗਰਾਜ ਫੁੰਡ ਸੁੰਟਦਾ । ਇਸ ਤਰਾ ਬਚਪਨ ਵਿੱਚ ਹੀ ਘੁੱਗੀਆ -ਕਬੂਤਰਾਂ ਦਾ ਸ਼ਿਕਾਰ ਖੇਡਦਾ ਉਹ ਨਿਸ਼ਾਨੇ ਵਿੱਚ ਮੁਹਾਰਤ ਹਾਸਲ ਕਰ ਗਿਆ । ਪੈਲੀ ਤੇ ਕਬਜ਼ਾਂ ਜਮਾਉਣ ਦੀ ਝਾਕ ਚ ਬੈਠੇ ਸ਼ਰੀਕ ੧੨ ਸਾਲ ਦੇ ਜੁਗਰਾਜ ਦੇ ਹੱਥ ਚ ਬੰਦੂਕ ਵੇਖ ਕੇ ਹੀ ਤ੍ਰਹਿਕ ਗਏ , ਪਰ ਜੁਗਰਾਜ ਦਾ ਪਰਿਵਾਰ ਤਾ ਬਹੁਤ ਵਿਸ਼ਾਲ ਸੀ , ਸਮੁੱਚਾ ਖਾਲਸਾ ਪੰਥ । ਜਦੋ ਸੰਨ 1984 ਵਿੱਚ ਭਾਰਤੀ ਫੌਜ਼ਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾ ਜੁਗਰਾਜ ਦੀ ਉਮਰ 13 ਕੁ ਸਾਲ ਦੀ ਸੀ ਇਸ ਹਮਲੇ ਦਾ ਉਸ ਦੀ ਬਾਲ ਮਾਨਸਿਕਤਾ ਤੇ ਡੂੰਘਾ ਫੱਟ ਲੱਗਾ ਹਾਲਤ ਇਹ ਹੋ ਗਈ ਕਿ ਜਦੋ ਉਹਨਾ ਦੇ ਘਰ ਦੇ ਅੱਗੋ ਸੜਕ ਤੋ ਭਾਰਤੀ ਫੌਜ ਦੀ ਕੋਈ ਗੱਡੀ ਲੰਘਦੀ ਤਾ ਜੁਗਰਾਜ ਆਪੇ ਤੋ ਬਾਹਰ ਹੋ ਜਾਦਾ ਤੇ ਗੱਡੀ ਵੱਲ ਵਧਦਾ ਤੇ ਕਹਿੰਦਾ - "ਬਦੂੰਕ ਦਿਓ , ਸਾਡੇ ਦਰਬਾਰ ਸਾਹਿਬ ਨੂੰ ਢਾਹੁਣ ਵਾਲਿਆ ਨੂੰ ਮੈ ਨਹੀ ਛੱਡਣਾ .....। ਅਜਿਹੇ ਸਮੇ ਪਰੀਵਾਰ ਵਾਲੇ ਬੜੀ ਮੁਸ਼ਕਲ ਨਾਲ ਉਸ ਨੂੰ ਫੜ ਕੇ ਰੱਖਦੇ । ਜੁਗਰਾਜ ਸਿੰਘ ਦੇ ਅੰਦਰ ਦੀ ਅੱਗ ਉਸ ਦੇ ਸਿਰ ਤੇ ਸਜ਼ੀ ਕੇਸਰੀ ਦਸਤਾਰ ਵਿੱਚੋ ਵੀ ਪ੍ਰਗਟ ਹੁੰਦੀ । ਇਸ ਸਮੇ ਉਹ ਸ੍ਰੀ ਹਰਿਗੋਬਿੰਦ ਦੇ ਭੂਸ਼ਨ ਮਾਡਲ ਹਾਈ ਸਕੂਲ ਚ ਪੜ੍ਹ ਰਿਹਾ ਸੀ । ਇੱਕ ਦਿਨ ਸਕੂਲ ਕਿਸੇ ਅਫ਼ਸਰ ਨੇ ਆਉਣਾ ਸੀ , ਹੈੱਡ ਮਾਸਟਰ ਨੇ ਜੁਗਰਾਜ ਨੂੰ ਕਿਹਾ .....। " ਘਰ ਜਾ ਕੇ ਪੱਗ ਬਦਲ ਕੇ ਕਿਸੇ ਹੋਰ ਰੰਗ ਦੀ ਪੱਗ ਬੰਨ ਕੇ ਆ....। ਜੁਗਰਾਜ ਦੀ ਅਣਖ ਨੇ ਉਬਾਲਾ ਖਾਧਾ ਤੇ ਉਸ ਸਮੇਂ ਉਸ ਨੇ ਹਿੰਦੂਸ਼ਾਹੀ ਫ਼ਰਮਾਨ ਮੰਨਣ ਤੋ ਨਾਂਹ ਕਰ ਦਿੱਤੀ । ਇਸ ਕਾਰਨ ਜੁਗਰਾਜ ਨੂੰ ਚ ਬਾਹਰ ਜਾਣ ਦਾ ਹੁਕਮ ਸੁਣਾਇਆ ਗਿਆ । ਬਾਹਰ ਨਿਕਲ ਕੇ ਜੁਗਰਾਜ ਸਕੂਲ ਦੇ ਗੇਟ ਦੇ ਬਾਹਰ ਬੈਠਾ ਰਿਹਾ ਦੌਰੇ ਤੇ ਆਏ ਅਧਿਕਾਰੀ ਨੂੰ ਇਸ ਤਰਾਂ ਖ਼ਾਲਸਾਈ ਜਲੌਅ ਦੇ ਦਰਸ਼ਨ ਕਰਵਾਏ ਹੁਣ ਸਕੂਲ ਪ੍ਰਬੰਧਕਾਂ ਨੇ ਜੁਗਰਾਜ ਨੂੰ ਸਕੂਲ ਚੋ ਪੱਕੇ ਤੋਰ ਤੇ ਕੱਢ ਦਿੱਤਾ । ਜੁਗਰੀਜ ਨੇ ਦੱਸਵੀ ਕਲਾਸ ਊਧਾਨਵਾਲ ਦੇ ਪ੍ਰਾਈਵੇਟ ਸਕੂਲ ਚ ਕੀਤੀ ਤੇ ਇਮਤਿਹਾਨ ਦਿੰਦੇ ਸਾਰ ਹੀ ਉਸ ਦੇ ਕਦਮ ਲਾਲ ਕਿਲੇ ਦੀਆਂ ਕੰਧਾ ਨਾਲ ਟਕਰਾਉਣ ਤੁਰੇ ਕਾਫ਼ਲਿਆ ਦੀ ਤਲਾਸ਼ ਵਿੱਚ ਨਿਕਲ ਤੁਰੇ । ਜੁਗਰਾਜ ਸਿੰਘ ਨੇ ਨਿੱਕੀ ਉਮਰੇ ਹੀ ਸਿੱਖ ਸੰਘਰਸ਼ ਵਿੱਚ ਹਿੱਸਾ ਲੈਣਾ ਸ਼ਰੂ ਕਰ ਦਿੱਤਾ ਸੂਹ ਸਰਕਾਰੀ ਅਫ਼ਸਰਾਂ ਤੱਕ ਪਹੁੰਚੀ ਤੇ ਪੰਦਰਾ ਸਾਲ ਦੀ ਉਮਰ ਚ ਜੁਗਰਾਜ ਸਿੰਘ ਨੂੰ ਚੰਦੋਈ ਵਾਲੇ ਪੁਲ ਤੋ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਨਿੱਕੀ ਉਮਰ ਹੋਣ ਦੇ ਬਾਵਜੂਦ ਜੁਗਰਾਜ ਦੇ ਨਹੁੰ ਖਿੱਚ ਦਿੱਤੇ ਗਏ ਗੱਡੀ ਪਿੱਛੇ ਬੰਨ ਕੇ ਧੂਹਿਆ ਗਿਆ ਤੇ ਇਸ ਪਿੱਛੋ ਕੇਸ ਪਾ ਕੇ ਗੁਰਦਾਸਪੁਰ ਜੇਲ , ਫਿਰ ਸੰਗਰੂਰ ਸਕਿਉਰਟੀ ਜੇਲ ਅਤੇ ਫਿਰ ਹੁਸ਼ਿਆਰਪੁਰ ਬੱਚਿਆ ਦੀ ਜੇਲ ਭੇਜ ਦਿੱਤਾ ਗਿਆ । ਦਸਵੀ ਦੇ ਪੇਪਰ ਜੁਗਰਾਜ ਨੇ ਫੜੇ ਜਾਣ ਤੋ ਪਹਿਲਾ ਦਿੱਤੇ ਸਨ ਜਿੰਨਾ ਦਾ ਨਤੀਜਾ ਜੇਲ ਵਿੱਚ ਵੇਖਿਆ ਨੰਬਰ ਮਾਣ ਕਰਨਯੋਗ ਆਏ ਸਨ । ਬੱਚਾ ਨੌ ਮਹਿਨੇ ਮਾਂ ਦੇ ਗਰਭ ਵਿੱਚ ਰਹਿ ਕੇ ਆਉਦਾ ਹੈ ਪਰ ਜੁਗਰਾਜ ਪੂਰੇ ਨੌ ਮਹੀਨੇ ਜੇਲਾਂ ਚ ਰਹਿ ਕੇ ਅਪ੍ਰੈਲ 1986 ਚ ਸਾਢੇ ਪੰਦਰਾ ਸਾਲ ਦੀ ਉਮਰ ਵਿੱਚ ਜੇਲ ਲਿੱਚੋ ਫ਼ਰਾਰ ਹੋਇਆ ਤਾ ਉਹ ਚੋਟੀ ਦੀ ਜੁਝਾਰੂ ਬਣ ਚੁੱਕਾ ਸੀ । ਭਗੌੜਾ ਹੋਣ ਪਿੱਛੋ ਜਦੋ ਉਹ ਆਪਣੇ ਅਗਲੇ ਸਫ਼ਰ ਬਾਰੇ ਸਪਸ਼ਟ ਕਰਕੇ ਪਰਿਵਾਰ ਤੋ ਵਿਦਾ ਲੈਣ ਆਇਆ , ਤਾ ਮਾਪਿਆ ਨੂੰ ਹੌਲ ਪੈਣ ਲੱਗੇ । ਮਾਤਾ ਨੰਗੇ ਪੈਰੀ ਧੁੱਪੇ ਖਲੋ ਕੇ ਹੱਥ ਜੋੜਦੀ ਹੋਈ ਰਾਹ ਰੋਕ ਖਲੋਤੀ । ਜੁਗਰਾਜ ਨੇ ਬੇਪਰਵਾਹੀ ਦੀ ਪ੍ਰਗਟਾਵਾ ਕਰਦਿਆ ਇੱਕ ਨਜ਼ਰ ਉਸ ਮਮਤਾ ਦੀ ਮੂਰਤ ਤੇ ਸੂਟੀ ਤੇ ਕਹਿਣ ਲੱਗਾ: "ਵੇਖ ਕਿਵੇ ਨੰਗੇ ਪੈਰੀ ਖਲੋਤੀ ਅਾ .....ਜੇ ਮੈਨੂੰ ਗੁਰੂ ਨਾ ਦਿੰਦਾ ਤੇ ਫਿਰ ਕਿ ਕਰਦੇ....? ਮਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀ ਸੀ , ਪਰ ਉਹ ਰਾਹ ਚੋ ਲਾਂਭੇ ਨਾ ਹੋਈ , ਜੁਗਰਾਜ ਫਿਰ ਦ੍ਰਿੜਤਾ ਨਾਲ ਕਹਿਣ ਲੱਗਾ: ਕੀ ਗੱਲ ਜੇ ਗੁਰੂ ਤੁਹਾਨੂੰ (ਪੁੱਤਰ ) ਦੇ ਸਕਦੈ ? ਤੇ ਤੁਸੀ ਗੁਰੂ ਨੀ ਦੇ ਸਕਦੈ ? ਮੈ ਤੁਹਾਡਾ ਨੀ ਗੁਰੂ ਦਾ ਹਾਂ ..... ਇਹ ਕਹਿੰਦਾ ਹੋਇਆ ਉਹ ਅੱਗੇ ਵੱਧ ਗਿਆ ਇਹ ਵੇਖ ਕੇ ਭੈਣਾ ਧਾਅ ਕੇ ਰਾਹ ਰੋਕਣ ਲਈ ਅੱਗੇ ਵਧੀਆ । ਜਦੋ ਭੈਣਾਂ ਨੇ ਇੱਕੋ ਇੱਕ ਵੀਰ ਹੋਣ ਦਾ ਵਾਸਤਾ ਪਾਇਆ , ਜੁਗਰਾਜ ਦਾ ਜਵਾਬ ਸੀ : ਮੈ ਤਾ ਉਹਨਾ ਭੈਣਾਂ ਦਾ ਵੀਰ ਆ , ਜਿਨਾਂ ਦੀ ਦਿੱਲੀ - ਕਾਨਪੁਰ ਵਿਚ ਬੇਪਤੀ ਹੋਈ ਐ ਤੁਹਾਡਾ ਨਹੀ ...। ਉਸ ਨੂੰ ਆਪਣੀਆ ਪੰਜ ਭੈਣਾਂ ਦੇ ਹੁਝੂੰਆਂ ਨਾਲੋ ਉਹਨਾ ਹਜ਼ਾਰਾ ਭੈਣਾਂ ਦੇ ਹਝੂੰਆਂ ਦੀ ਖਿੰਚ ਵਧੇਰੇ ਪੈ ਰਹੀ ਸੀ , ਜੋ ਹੰਝੂ ਪੁਕਾਰ ਪੁਕਾਰ ਕੇ ਸਿੱਖ ਜਵਾਨੀ ਨੂੰ ਆਬਰੂ ਦੇ ਲੁਟੇਰਿਆ ਨਾਲ ਦੋ ਦੋ ਹੱਥ ਕਰਨ ਲਈ ਵੰਗਾਰ ਰਿਹੇ ਸਨ। ਇਹ ਵੰਗਾਰ ਜੁਗਰਾਜ ਸਿੰਘ ਵਰਗੇ ਅਣਖੀਲੇ ਗੱਭਰੂਆ ਨੂੰ ਸੌਣ ਨਹੀ ਸੀ ਦਿੰਦੀ । ਕੌਮ ਸਿਰ ਚੜ੍ਹੀ ਭਾਜ਼ੀ ਮੋੜਨ ਲਈ ਪਤਾ ਨਹੀ ਕਿੰਨੀਆ ਮਾਂਵਾਂ ਦੇ ਪੁੱਤ ਤੇ ਭੈਣਾਂ ਦੇ ਭਰਾਂ ਹੱਥਾਂ ਵਿੱਚ ਬੰਦੂਕ ਤੇ ਛਾਤੀਆ ਚ ਬਰੂਦ ਲੈ ਕੇ ਸੰਘਰਸ਼ ਦੇ ਕੰਡਿਆਲੇ ਰਾਹਾਂ ਤੇ ਨਿਕਲ ਤੁਰੇ ਸਨ । ਜੁਗਰਾਜ ਸਿੰਘ ਨੇ ਸਿੱਖ ਸੰਘਰਸ਼ ਨੂੰ ਸਿੱਖੀ ਸਿਧਾਤਾ ਦੇ ਮੁਤਾਬਿਕ ਲੜਦੇ ਹੋਏ ਅੱਗੇ ਵਧਾਉਣ ਦੇ ਯਤਨ ਅਰੰਭ ਕੀਤੇ । ਛੇਤੀ ਹੀ ਉਹ ਖਾਲਿਸਤਾਨ ਲਿਬਰੇਸ਼ਨ ਦਾ ਜਨਰਲ ਬਨ ਗਿਆ ਉਸ ਦੂ ਟੱਕਰ ਦਿੱਲੀ ਵਾਲਿਆ ਦੇ ਹਲਕਾਏ ਹੋਏ ਅੈਸ ਐਸ ਪੀ : ਗੋਬਿੰਦ ਰਾਮ ਨਾਲ ਸੀ ਗੋਬਿੰਦ ਰਾਮ ਦੇ ਜੁਲਮਾ ਤੋ ਦੁਖੀ ਆਮ ਲੋਕਾਂ ਲਈ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਭਾਈ ਧਰਮ ਸਿੰਘ ਕਾਸ਼ਤੀਵਾਲ ਹੀ ਅਜਿਹੀ ਆਸ ਸਨ , ਜਿਹੜੇ ਉਹਨਾ ਨੂੰ ਜੁਲਮ ਤੋ ਬਚਾ ਕੇ ਜ਼ਲਮਾਂ ਦਾ ਨਾਸ ਕਰਦੇ ਸਨ । ਇਹੀ ਕਾਰਨ ਸੀ ਕਿ ਉਹੋ ਆਪਣੇ ਇਲਾਕੇ ਦੇ ਸਿੱਖਾ ਵਿੱਚ ਹੀ ਨਹੀ ਬਲਕਿ ਹਿਦੂਆ ਵਿੱਚ ਵੀ ਹੀਰੋ ਬਣ ਕੇ ਉਭਰਿਆ । ਬਟਾਲੇ ਦਾ ਐਸ.ਐਸ. ਪੀ ਜੁਗਰਾਜ ਸਿੰਘ ਦੀ ਤਲਾਸ਼ ਵਿੱਚ ਲੋਕਾ ਦੇ ਜੰਗਲਾਂ ਨੂੰ ਵੱਧ ਛਾਂਗਣ ਦਾ ਯਤਨ ਕਰਦਾ , ਲੋਕ ਆਪਣੇ ਮਹਿਬੂਬ ਲਈ ਉਸ ਤੋ ਵਧੇਰੇ ਸੰਘਣੇ ਜੰਗਲ ਬਣ ਕੇ ਜਾਬਰ ਪੁਲਿਸ ਫ਼ੋਰਸ ਲਈ ਮੁਸ਼ਕਸ ਬਣ ਖਲੋਂਦੇ । ਉਸ ਦੇ ਕਈ ਵਾਰ ਹਿੰਦੂਸਤਾਨੀ ਜਾਬਰ ਧਾੜਾਂ ਨਾਲ ਆਹਮੋ - ਸਾਮਣੇ ਮੁਕਾਬਲੇ ਹੋਏ , ਪਰ ਜਾਬਰ ਟੁਕੜੀਆ ਨੂੰ ਹਰ ਵਾਰ ਮੂੰਹ ਦੀ ਖਾਣੀ ਪਈ ਸਰਕਾਰੀ ਪ੍ਰੱਸ ਵੱਲੋ ਪੰਜਾਬ ਚ ਅਮਨ ਸਾਤੀ ਦੇ ਪਏ ਜਾ ਰਿਹੇ ਸ਼ੋਰ ਦੇ ਮੱਦੇਨਜ਼ਰ ਭਾਈ ਜੁਗਰਾਜ ਸਿੰਘ ਤੁਫ਼ਾਨ ਨੇ ਅਪਣੀ ਇੱਕ ਸਪੀਚ ਆਡੀਓ ਕੈਸਿਟ ਰਾਹੀ ਰਿਕਾਡਰ ਕਰਵਾ ਕੇ ਲੋਕਾ ਵਿੱਚ ਭੇਜੀ , ਜਿਸ ਚ ਕਿਹਾ ਗਿਆ ਸੀ ਕਿ ਸਾਤੀ ਬੰਦੂਕ ਦੀ ਗੋਲੀ ਵਿਚੋ ਨਿਕਲੇਗੀ ,, ਇਸ ਸਪੀਚ ਵਿੱਚ ਨੌਜਵਾਨਾਂ ਨੂੰ ਦਸਮੇਸ਼ ਪਿਤਾ ਦੇ ਪੁੱਤਰ ਹੋਣ ਕਾਰਨ ਪਿਤਾ ਦਾ ਰਾਹ ਅਪਨਾਉਣ ਦੀ ਅਪੀਲ ਕੀਤੀ ਤੇ ਭੈਣਾਂ ਨੂੰ ਵੀ ਮਾਈ ਭਾਗੋ ਦੀਆ ਵਾਰਸ ਹੋਣ ਕਾਰਨ ਸੰਘਰਸ਼ ਚ ਹਿੱਸਾ ਪਾਉਣ ਦੀ ਅਪੀਲ ਕੀਤੀ। ਇਸ ਸਿੱਖ ਸੰਘਰਸ਼ ਨਿਚ ਜਿੱਥੇ ਗੱਭਰੂ ਅੱਗੇ ਹੋ ਕੋ ਜੂਝ ਰਿਹੇ ਸਨ ਓਥੇ ਸਿੱਖ ਮੁਟਿਆਰਾਂ ਦੀ ਵੀ ਇਸ ਸੰਘਰਸ਼ ਵਿੱਚ ਮਾਈ ਭਾਗੋ ਦੀਆ ਵਾਰਸਾਂ ਦਾ ਵੀ ਤੇਗ਼ ਦੇ ਜੌਹਰ ਵਿਖਾਉਣ ਦਾ ਜ਼ੋਸ ਠਾਠਾਂ ਮਰ ਰਿਹਾ ਸੀ । ਸੂਝਵਾਨ ਲੋਕ ਦਕੀਆਨੂਸੀ ਲੋਕਾ ਦੇ ਉਲ਼ਟ ਸਿੱਖ ਮੁਟਿਆਰਾ ਦੇ ਇਸ ਸੰਘਰਸ਼ ਵਿੱਚ ਸਿੱਧਾ ਹਿੱਸਾ ਲੈਣ ਦੇ ਹਾਮੀ ਸਨ । ਅਜਿਹਾ ਇਹਨਾ ਮੁਟਿਆਰਾ ਦੇ ਕਿਸੇ ਨਾ ਕਿਸੇ ਜੁਝਾਰੂ ਨਾਲ ਅਨੰਦ ਕਾਰਜ ਉਪਰੰਤ ਹੀ ਠੀਕ ਸੀ । ਢੰਡੇ ਪਿੰਡ ਦੇ ਸ.ਕਰਨੈਲ ਸਿੰਘ ਦੀ ਲੜਕੀ ਰਣਜੀਤ ਕੌਰ ਵੀ ਇਸ ਚੱਲ ਰਿਹੇ ਸੰਘਰਸ਼ ਵਿੱਚ ਜੂਝਣ ਲਈ ਬੇਤਾਬ ਸੀ । ਇਸ ਦਾ ਸਿੱਟਾ ਹੀ ਬੀਬੀ ਰਣਜੀਤ ਕੌਰ ਦਾ ਇੱਕ ਦਿਨ ਊਧਨਵਾਲ ਪਿੰਡ ਵਿਖੇ ਭਾਈ ਜੁਗਰਾਜ ਸਿੰਘ ਤੁਫ਼ਾਨ ਨਾਲ ਅਨੰਦ ਕਾਰਜ਼ ਦੇ ਰੂਪ ਵਿੱਚ ਨਿਕਲਿਆ ਵਿਆਹ ਉਪਰੰਤ ਸਾਰਾ ਇਲਾਕਾ ਹੀ ਜਿਵੇ ਇਸ ਅਨੰਦ ਕਾਰਜ਼ ਵਿੱਚ ਵਧਾਈਆ ਦੇਣ ਉਮੜ ਪਿਆ ਸੀ ਜੁਗਰਾਜ ਦੀ ਦਲੇਰ ਸਿੰਘਣੀ ਹਰ ਇੱਕ ਮੁਹਿੰਮ ਤੇ ਹੱਥ ਵਿੱਚ ਏ.ਕੇ ਸੰਤਾਲੀ ਫੜ ਕੇ ਜੁਗਰਾਜ ਦੇ ਜ਼ਾਬਾਜ਼ ਜਥੇ ਦੇ ਨਾਲ ਵਿਚਰਦੀ ਰਹੀ । ਵਿਆਹ ਤੋ ਸਾਲ ਕੂ ਬਾਅਦ ਬੀਬੀ ਰਣਜੀਤ ਕੌਰ ਨੇ ਲੜਕੀ ਨੂੰ ਜਨਮ ਦਿੱਤਾ , ਜਿਸ ਦਾ ਨਾਂ ਸਿਮਰਨਜੀਤ ਕੌਰ ਰੱਖਿਆ ਗਿਆ । ਦਿੱਲੀ ਸਰਕਾਰ ਦੀਆਂ ਜਾਬਰ ਧਾੜਾਂ ਦਿਨ ਰਾਤ ਇੱਕ ਕਰਕੇ ਜੁਗਰਾਜ ਨੂੰ ਲੱਭ ਰਹੀਆ ਸ਼ਨ , ਜਦੋ ਕਿ ਇੱਕ ਮੁਖ਼ਬਰ ਰਾਹੀ ਪੁਲਿਸ ਅਫ਼ਸਰਾਂ ਨੂੰ ਖ਼ਬਰ ਮਿਲੀ ਕਿ ਸਮਸ ਪਿੰਡ ਚ ਹੋਏ ਇੱਕ ਮੁਕਾਬਲੇ ਤੋ ਬਾਅਦ ਰਾਤ ਸਾਢੇ ਤਿੰਨ ਵਜ਼ੇ ਜੁਗਰਾਜ ਆਪਣੇ ਕੁਝ ਸਾਥੀਆ ਸਮੇਤ ਮਾੜੀ ਬੁੱਚੀਆ ਪਿੰਡ ਦੀ ਇੱਕ ਬਹਿਰ ਤੇ ਠਹਿਰਿਆ ਹੋਇਆ ਹੈ ਉਹਨਾ ਨੂੰ ਜੁਗਰਾਜ ਦੇ ਬਿਮਾਰ ਹੋਣ ਦੀ ਵੀ ਇਤਲਾਹ ਮਿਲੀ ਇਹੇ ਖ਼ਬਰਾਂ ਪੁਲਿਸ ਲਈ ਹੋਸਲਾਂ ਵਧਾਉਣ ਵਾਲੀਆ ਸਨ ਸਵੇਰੇ ਪੰਜ ਵਜੇ ਤੱਕ ਪੁਲਿਸ ਤੇ ਬੀ. ਐਸ. ਐਫ ਵੱਲੋ ਸਾਰਾ ਇਲਾਕਾ ਘੇਰ ਲਿਆ ਸੀ ਦਿਨ ਚੜਦਿਆ ਹੀ ਸੂਰਮਿਆ ਦੇ ਜਥੇ ਨੇ ਆਪਣੇ ਆਪ ਨੂੰ ਚਾਰ ਚੁਫੇਰਿਓ ਦੁਸ਼ਮਣਾਂ ਦੇ ਘੇਰੇ ਵਿੱਚ ਵੇਖਿਆ । ਸਾਰੇ ਹਾਲਾਤ ਵੇਖ ਕੇ ਸੂਰਮਿਆ ਨੇ ਰਣ-ਤੱਤੇ ਵਿੱਚ ਜੂਝਣ ਹਿੱਤ ਅਰਦਾਸਾ ਸੋਧਿਆ ਤੇ ਜੈਕਾਰੇ ਗਜ਼ਾਉਦੇ ਹੋਏ ਖੇਤਾਂ ਵੱਲ ਅਾ ਗਏ 8 ਅਪ੍ਰੈਲ 1990 ਨੂੰ ਮੂਕਾਬਲਾ ਅਰੰਭ ਹੋਇਆ । ਜੁਗਰਾਜ ਦਾ ਜਥਾ ਜਿੱਧਰ ਨੂੰ ਅੱਗੇ ਵੱਧਦਾ , ਪੁਲਿਸ ਪਿੱਛੇ ਹਟ ਜਾਦੀ , ਪਰ ਪੁਲਿਸ ਦੀ ਅਥਾਹ ਗਿਣਤੂ , ਹਥਿਆਰਾ ਦੇ ਸਾਧਨਾ ਕਾਰਨ ਘੇਰਾ ਪੂਰੀ ਤਰਾ ਟੁੱਟ ਨਾ ਸਕਿਆ । ਕਾਫੀ ਕਾਫ਼ੀ ਅੱਗੇ ਜਾ ਕੇ ਜੁਗਰਾਜ ਤੇ ਉਸਦੇ ਨੇੜਲੇ ਸਾਥੀ ਬਖ਼ਸਿਸ਼ ਸਿੰਘ ਸ਼ੀਰਾ ਨੇ ਇੱਕ ਟਰੈਕਟਰ ਪ੍ਰਾਪਤ ਕੀਤਾ , ਪਰ ਇਸ ਤੋ ਪਹਿਲਾ ਕਿ ਉਹ ਓਥੋ ਨਿੱਕਲਦੇ , ਦੁਸ਼ਮਣ ਦੀ ਇੱਕ ਗੋਲੀ ਜੁਗਰਾਜ ਸਿੰਘਦੀ ਖੱਬੀ ਲੱਤ ਨੂੰ ਜਖ਼ਮੀ ਕਰ ਗਈ । ਇਸ ਨਾਲ ਉਹਨਾ ਦਾ ਟਰੈਕਟਰ ਉਥੇ ਖੇਤ ਵਿੱਚ ਹੀ ਫੱਸ ਗਿਆ । ਇੱਥੋ ਇਹੇ ਦੋਨੇ ਸੂਰਮੇ ਨਿਖੜੇ । ਜੁਗਰਾਜ ਸਿੰਘ ਨੇ ਬਾਕੀ ਸਾਥੀਆ ਦੇ ਨਾਲ ਬਖ਼ਸ਼ੀਸ਼ ਸਿੰਘ ਨੂੰ ਵੀ ਨਿਕਲ ਜਾਣ ਲਈ ਕਿਹਾ ਪਰ ਬਖਸ਼ੀਸ਼ ਸਿੰਘ ਨੇ ਖਾਂਦੀ ਸਹੁੰ ਮੁਤਾਬਕ ਇੱਕਠੇ ਹੀ ਜਿਊਣਾ ਮਰਨ ਦਾ ਨਿਸ਼ਚਾ ਮੁੜ ਦੁਹਰਾਇਆ , ਤਿੰਨ ਸਾਥੀਆ ਨੂੰ ਕਵਰ - ਫ਼ਾਇਰ ਦੇ ਕੇ ਘੇਰੇ ਚੋ ਕੱਢ ਦੇਣ ਪਿੱਂਛੋ ਵੀ ਮੁਕਾਬਲਾ ਕਰਦੇ , ਦੁਸ਼ਮਨ ਨੂੰ ਲਲਕਾਰਦੇ , ਜੈਕਾਰੇ ਛੱਡਦੇ ਤੇ ਮੁਕਾਬਲਾ ਕਰਦੇ ਇਹੇ ਦੋਵੇ ਸੂਰਮੇ ਸਖ਼ਤ ਜ਼ਖਮੀ ਹੋ ਗਏ , ਜ਼ਖ਼ਮੀ ਹਾਲਤ ਵਿੱਚ ਦੋਵੇ ਵੀਰ ਅਖੀਰਲੀ ਵਾਰ ਮਿਲੇ ਤੇ ਫਿਰ ਇੱਕਠੇ ਹੀ ਜੂਝਦੇ ਹੋਏ ਸਹਾਦਤ ਦਾ ਜਾਮ ਪੀ ਕੇ ਗੁਰੂ ਚਰਨਾ ਵਿੱਚ ਹਾਜ਼ਰ ਹੋਣ ਲਈ ਅਗਲੇ ਸਫ਼ਰ ਦੇ ਰਾਹ ਪੈ ਗਏ । ਇਸ ਮੁਕਾਬਲੇ ਵਿਚੋ ਬਚ ਨਿਕਲੇ ਜੁਗਰਾਜ ਦੇ ਸਾਥੀਆ ਰਾਹੀ ਜੁਗਰਾਜ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਜੰਗਲ ਦੀ ਅੱਗ ਵਾਗ ਇਲਾਕੇ ਵਿੱਚ ਫੈਲ ਗਈ । ਲੋਕ ਆਪਣੇ ਮਹਿਬੂਬ ਆਗੂ ਦੇ ਅੰਤਮ ਦੀਦਾਰ ਕਰਨ ਲਈ ਉਮੜ ਪਏ । ਸਰਕਾਰੀ ਮਨਸ਼ਾ ਜੁਗਰਾਜ ਦਾ ਚੱਪ ਚੁਪੀਤੇ ਅੰਤਮ ਸਸਕਾਰ ਕਰ ਦੇਣ ਦੀ ਸੀ ਪਰ ਲੋਕ ਰਹੋ ਜੁਗਰਾਜ ਦੀ ਲਾਸ਼ ਹਾਸਲ ਕਰਨ ਲਈ ਅੰਦੋਲਨਕਾਰੀ ਹੋ ਗਈ 30 ਹਜ਼ਾਰ ਲੋਕਾਂ ਨੇ ਥਾਣਾ ਸ੍ਰੀ ਹਰਿਗੋਬਿੰਦਪੁਰ ਦਾ ਸਵੇਰੇ ੧੧ ਵਜੇ ਰਾਤ ੯ ਵਜੇ ਤੱਕ ਘਿਰਾਓ ਕੀਤਾ ਲੋਕਾ ਦੇ ਰੋਹ ਅੱਗੇ ਝੁਕਦਿਆ ਸ਼ਹੀਦਾਂ ਦੀਆ ਦੇਹਾਂ ਜੋ ਚੋਰੀ ਛਿਪੇ ਸਸਕਾਰ ਕਰਨ ਲਈ ਅੰਮ੍ਰਿਤਸਰ ਲਿਜਾਈਆ ਗਈਆ ਸਨ ਪਰਿਵਾਰ ਦੇ ਹਵਾਲੇ ਕੀਤੀਆ ਗਈਆ । ਲੋਕਾਂ ਦੇ ਭਾਰੀ ਇੱਕਠੇ ਵਿੱਚ ਸੇਜਲ ਅੱਖਾਂ ਨਾਲ ਯੋਧਿਆ ਦਾ ਸਸਕਾਰ ਗਿਆ ਇਸ ਸੋਗ ਵਿੱਚ ਇਲਾਕੇ ਦੇ ਹਿੰਦੂ ਵੀ ਸ਼ਾਮਲ ਹੋਏ ਪੂਰੇ ੧੦ ਦਿਨ ਚਾਲੀ- ਪੰਤਾਲੀ ਕਿਲੋਮੀਟਰ ਦੇ ਇਲਾਕੇ ਚ ਕੋਈ ਬੱਸ ਨਹੀ ਚੱਲੀ ਤੇ ਨਾ ਹੀ ਕੋਈ ਦੁਕਾਨ ਖੁੱਲੀ ੧੭ ਅਪ੍ਰੈਲ ੧੯੯੦ਨੂੰ ਸ਼ਹੀਦ ਭਾਈ ਜੁਗਰਾਜ ਸਿੰਘ ਤੁਫ਼ਾਨ ਦੇ ਭੋਗ ਉਪਰ ਇੱਕ ਬੇਮਿਸਾਲ ( 3 ਲੱਖ ਲੋਕਾਂ) ਦਾ ਇਕੱਠ ਹੋਇਆ ਛੇ ਏਕੜ ਦਾ ਬਣਿਆ ਪੰਡਾਲ ਵੀ ਛੋਟਾ ਪੈ ਗਿਆ ਤੇ ਸੰਗਤ ਨੇ ਖੁੱਲੇ ਮੈਦਾਨ ਚ ਸੱਜ ਕੇ ਆਪਣੇ ਮਹਿਬੂਬ ਜੁਝਾਰੂ ਨੇਤਾ ਨੂੰ ਸ਼ਰਧਾਜਲੀ ਅਰਪਣ ਕੀਤੀ । ਜਿਸ ਵਿੱਚ ਹਿੰਦੂਆਂ ਦੇ ਨੁਮਾਇਦੇ ਭਾਜੁਾ ਨੇਤਾ ਦਰਸ਼ਣ ਲਾਲ ਚੋਪੜਾ ਨੇ ਬੋਲਦਿਆ ਕਿਹਾ : " ਜੁਗਰਾਜ ਸਿੰਘ ਕਾਰਨ ਹੀ ਅਸੀ ਸੁੱਰਖਿਅਤ ਸਾਂ , ਹੁਣ ਜੁਗਰਾਜ ਤੋ ਬਨਾਂ ਅਸੀ ਨਿਆਸਰੇ ਹੋ ਗਏ ਹਾਂ । ਜੁਗਰਾਜ ਸਿੰਘ ਦੇ ਆਖ਼ਰੀ ਮੁਕਾਬਲੇ ਸਮੇ ਜਿਸ - ਜਿਸ ਥਾਂ ਤੇ ਸ਼ਹੀਦ ਦਾ ਪਵਿੱਤਰ ਲਹੂ ਡੁੱਲਿਆ ਸੀ ਲੋਕਾਂ ਨੇ ਉਹ- ਉਹ ਥਾਂ ਪਵਿੱਤਰ ਮਨ ਕੇ ਸੰਭਾਲ ਲਈ । ਜਿਸ ਥਾਂ ਤੇ ਜੁਗਰਾਜ ਸਿੰਘ ਨੇ ਸ਼ਹੀਦੀ ਜਾਮ ਪੀਤਾ , ਉਸ ਖੇਤ ਦੇ ਮਾਲਕ ਨੇ ਸ਼ਰਧਾ ਵਜੋ ਸ਼ਹੀਦ ਦੀ ਯਾਦ ਚ ਗੁਰਦੁਆਰਾ ਸਥਾਪਿਤ ਕਰਨ ਲਈ ਡੇਢ ਕਿੱਲਾ ਜ਼ਮੀਨ ਅਰਪਣ ਕੀਤੀ ਸਹੀਦ ਭਾਈ ਜੁਗਰਾਜ ਸਿੰਘ ਤੁਫਾਨ ਦੀਆ ਅਸਥੀਆ ਦਲ ਪ੍ਰਵਾਹ ਕਰਨ ਲਈ ਵੀ 15 ਹਜ਼ਾਰ ਲੋਕਾ ਦਾ ਕਾਫਲਾਂ , ਜਿਸ ਚ 70 ਟੱਰਕ ਸ਼ਮਲ ਸਨ ਜੈਕਾਰੇ ਗਜਾਉਦਾ ਤੇ ਜੋਸ਼ੀਲੇ ਨਾਹਰੇ ਮਾਰਦਾ 18 ਅਪ੍ਰੈਲ 1990 ਨੂੰ ਚੱਲ ਕੇ 19 ਅਪ੍ਰੈਲ 1990 ਨੂੰ ਸ੍ਰੀ ਕੀਰਤਪੁਰ ਸਾਹਿਬ ਪਹੁੰਚਿਆ । ਸਰਕਾਰ ਸ਼ਾਇਦ ਇਹ ਸਮਝਦੀ ਸੀ ਕੁ ਜੁਗਰਾਜ ਸਿੰਘ ਨੂੰ ਮਾਰ ਕੇ ਅਸੀ ਬਹੁਤ ਵੱਡਾ ਮੋਰਚਾ ਫਤਹਿ ਕਰ ਲਿਅਾ ਹੈ ਪਰ ਉਸ ਦੇ ਭੋਗ ਤੇ ਹੋਏ ਬੇਮਿਸਾਲ ਲੋਕ ਇਕੱਠ ਨੇ ਇਹੇ ਸਾਬਤ ਕਰ ਦਿੱਤਾ ਕਿ ਆਪਣਾ ਸਰੀਰ ਕੌਮ ਲੇਖੇ ਲਾ ਕੇ ਉਹ ਇੱਕ ਅਜਿਹੀ ਲੋਕ ਲਹਿਰ ਪੈਦਾਂ ਕਰਨ ਵਿੱਚ ਪੂਰੀ ਤਰਾਂ ਸਫਲ ਰਿਹਾ, ਜਿਸ ਲਹਿਰ ਚੋ ਅੱਗੋ ਕਈ ਹੋਰ ਜੁਗਰਾਜ ਪੈਦਾ ਹੋਏ

18 views
bottom of page