top of page
  • Writer's pictureShamsher singh

ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਦਿਆ “ਪੰਥਕ ਇੱਕਠ” ਕੇਵਲ ਬਾਦਲ ਦਲ ਦੀ ਰੈਲੀ ਹੋ ਨਿਬੜਿਆ..?

- ਸਤਵੰਤ ਸਿੰਘ


ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਦਿਆ “ਪੰਥਕ ਇੱਕਠ” ਕੇਵਲ ਬਾਦਲ ਦਲ ਦੀ ਰੈਲੀ ਹੋ ਨਿਬੜਿਆ। ਗਿਆਨੀ ਹਰਪ੍ਰੀਤ ਸਿੰਘ (ਜੱਥੇਦਾਰ) ਨੇ ਦਰਬਾਰ ਸਾਹਿਬ’ਚ ਹੋਈ ਬੇਅਦਬੀ ਪਿੱਛੇ ਸੰਸਥਾਵਾਂ (ਅਕਾਲੀ ਦਲ, ਸ਼੍ਰੋਮਣੀ ਕਮੇਟੀ) ਨੂੰ ਕਮਜ਼ੋਰ ਕਰਨਾ ਮੁੱਖ ਕਾਰਨ ਮੰਨਿਆ। ਜਦਕਿ ਇਹ ਸੰਸਥਾਵਾਂ ਤਾਂ ਪਹਿਲਾਂ ਹੀ ਬਾਦਲਾਂ ਨੇ ਬੇਹੱਦ ਕਮਜ਼ੋਰ ਕਰ ਰੱਖੀਆਂ ਹਨ। ਇਹਨਾਂ ਨੂੰ ਕਮਜ਼ੋਰ ਕਰਨ ਵਾਲੇ ਬਾਦਲਾਂ ਦੀਆਂ ਗਿਆਨੀ ਜੀ ਤਾਰੀਫ਼ਾਂ ਕਰਦੇ ਰਹੇ। ਇਹ ਸਾਰੇ ਦਾ ਸਾਰਾ ਇਕੱਠ ਅਕਾਲੀ ਦਲ ਬਾਦਲ ਨੂੰ ਫਾਇਦਾ ਪਹੁੰਚਾਉਣ ਲਈ ਵਰਤਿਆ ਗਿਆ। ਗੁਰੂ ਦਾ ਸਤਿਕਾਰ ਅਤੇ ਹੋ ਰਹੀਆਂ ਬੇਅਦਬੀਆਂ ਮੁੱਖ ਮੁੱਦਾ ਨਹੀਂ ਮੰਨਿਆ ਗਿਆ।


ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਗੱਲ ਹੋਰ ਕਹੀ ਕਿ ਬਾਹਰਲੇ ਸਿੱਖ ਇਸ ਗੱਲ ਤੇ ਗਿਲਾ ਕਰਦੇ ਹਨ ਕਿ ਸ਼੍ਰੋਮਣੀ ਕਮੇਟੀ ਆਜ਼ਾਦ ਸਿੱਖ ਰਾਜ ਦੀ ਗੱਲ ਨਹੀੰ ਕਰਦੀ। ਉਹਨਾਂ ਕਿਹਾ ਜੇਕਰ ਪ੍ਰਬੰਧ ਅਕਾਲੀ ਦਲ ਕੋਲ ਨਾ ਰਿਹਾ ਤਾਂ “ਰਾਜ ਕਰੇਗਾ ਖਾਲਸਾ” ਦਾ ਦੋਹਰਾ ਪੜਨ ਤੇ ਵੀ ਪਾਬੰਦੀ ਲੱਗ ਜਾਵੇਗੀ। ਅਸੀਂ ਘੱਟੋ-ਘੱਟ ਰਾਜ ਦੀ ਉਮੰਗ ਨੂੰ ਕਾਇਮ ਤਾਂ ਰੱਖਿਆ ਹੈ।


ਪਰ ਗਿਆਨੀ ਜੀ ਭੁੱਲ ਗਏ ਕਿ ਜੂਨ ਮਹੀਨੇ ਆਜ਼ਾਦ ਰਾਜ ਖਾਲਿਸਤਾਨ ਦੇ ਅਕਾਲ ਤਖ਼ਤ ਸਾਹਿਬ ਅੱਗੇ ਨਾਅਰੇ ਲਗਾਉਣ ਵਾਲਿਆਂ ਨੂੰ ਚੁੱਪ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਡਾਗਾਂ ਦੀ ਵਰਤੋਂ ਕਰਦੀ ਹੈ। ਸ਼੍ਰੋਮਣੀ ਕਮੇਟੀ ਸਿਵਲ ਵਰਦੀ’ਚ ਪੁਲਿਸ ਨੂੰ ਕੰਪਲੈਕਸ ਅੰਦਰ ਆ ਕੇ ਸਿੱਖ ਨੌਜਵਾਨਾਂ ਨੂੰ ਫੜਵਾਉਣ’ਚ ਸਹਿਯੋਗ ਕਰਦੀ ਹੈ। ਇਹ ਕੀ ਤਰੀਕਾ ਹੋਇਆ ਆਪਣੇ ਰਾਜ ਦੀ ਉਮੰਗ ਨੂੰ ਜਿਉਂਦਾ ਰੱਖਣ ਦਾ ? ਸ਼੍ਰੋਮਣੀ ਕਮੇਟੀ ਪ੍ਰਧਾਨ ਮੱਕੜ ਕਹਿੰਦਾ ਰਿਹਾ ਕਿ ਮੈੰ ਖਾਲਿਸਤਾਨ ਦੇ ਨਾਅਰੇ ਬੰਦ ਕਰਵਾਉਣਗੇ ਹਨ । ਉਸ ਚੌਰੇ ਦੀ ਫੋਟੋ ਅਜਾਇਬ ਘਰ’ਚ ਲਗਾ ਦਿੱਤੀ ਅਤੇ “ਸ਼੍ਰੋਮਣੀ ਸੇਵਕ” ਦਾ ਅਵਾਰਡ ਦਿੱਤਾ। ਪਿਛਲਾ ਕਮੇਟੀ ਪ੍ਰਧਾਨ ਲੋਗੋਂਵਾਲ ਕਦੇ ਡੇਰੇ ਸਿਰਸਾ ਜਾਂਦਾ ਕਦੇ ਪਾਦਰੀਆਂ ਦੇ। ਬਾਦਲਾਂ ਨੇ ਕੌਮ ਦਾ ਧ੍ਰੋਹ ਕਮਾਉਣ ਲਈ ਕਿਹੜਾ ਗੁਨਾਹ ਨਹੀਂ ਕੀਤਾ ? ਗਿਆਨੀ ਹਰਪ੍ਰੀਤ ਸਿੰਘ ਬਾਦਲਾਂ ਦੀ ਸੇਵਾ’ਚ ਸਿੱਖਾਂ ਦੇ ਜ਼ਕਰੀਆ ਖਾਨ ਨਾਲ ਵਕਤੀ ਅਤੇ ਸ਼ਰਤਾਂ ਤਹਿਤ ਸਮਝੌਤੇ ਨੂੰ ਅਕਾਲੀ-ਭਾਜਪਾ ਗੱਠਜੋੜ ਨੂੰ ਸਹੀ ਸਾਬਤ ਕਰਨ ਲਈ ਵਰਤ ਗਏ। ਗਿਆਨੀ ਜੀ ਇਹ ਚੇਤੇ ਰੱਖਣ ਕਿ ਤੁਸੀਂ ਬਾਦਲਾਂ ਦੇ ਗੁਨਾਹ ਨਹੀਂ ਧੋ ਸਕਦੇ। ਜੇਕਰ ਇਸ ਗੰਦ’ਚ ਲਿਬੜਨਾ ਤੁਹਾਡੀ ਇੱਛਾ ਹੈ ਤਾਂ ਤੁਹਾਡੀ ਸ਼ਰਧਾ ਪਰ ਇਸ ਉੱਚੇ ਅਹੁੱਦੇ ਤੇ ਬੈਠ ਕੇ ਇਸ ਸਤਿਕਾਰ ਕਰਨ ਸਿੱਖੋ, ਨਹੀਂ ਖਾਲਸਾ ਪੰਥ ਬਾਦਲਾਂ ਦੇ ਨਾਲ-ਨਾਲ ਤੁਹਾਨੂੰ ਵੀ ਮੁਆਫ਼ ਨਹੀੰ ਕਰੇਗਾ।




19 views
bottom of page