~ ਸ਼ਮਸ਼ੇਰ ਸਿੰਘ
ਮੌਜੂਦਾ ਵਕਤ ਇਕ ਕੇਸ ਸਾਡੇ ਸਾਹਮਣੇ ਆਇਆ ਹੈ ਜਿਸਦੇ ਵਿਚ ਇਕ ਇੰਜੀਨੀਅਰਿੰਗ ਦੇ 21 ਸਾਲਾ ਵਿਦਿਆਰਥੀ ਨੀਰਜ ਵਿਸ਼ਨੋਈ ਨੇ ਇਕ ਸਿੱਖ ਪਛਾਣ ਨੂੰ ਆਧਾਰ ਬਣਾ ਕੇ ਇਕ ਟਵਿੱਟਰ ਅਕਾਊਂਟ ਤੋਂ ਮੁਸਲਿਮ ਔਰਤਾਂ ਜੋਂ ਕਿ ਸਮਾਜ ਆਧਾਰ ਰਖਦੀਆਂ ਹਨ ਦੀ ਪਛਾਣ ਨੂੰ ਆਨਲਾਈਨ ਬੋਲੀ ਉੱਤੇ ਲਗਾਇਆ ਹੋਇਆ ਸੀ ।
ਪੁਲਿਸ ਨੇ ਇਸ ਘਟਨਾਕ੍ਰਮ ਦੇ ਪਿਛਲੇ ਲੋਕਾਂ ਨੂੰ ਜਦ ਬੇਨਕਾਬ ਕੀਤਾ ਤਾਂ ਸਮਾਜ ਦੀਆਂ ਸਾਰੀਆਂ ਚਿੰਤਨ ਧਾਰਾਵਾਂ ਤੇ ਉਹਨਾਂ ਨੂੰ ਰਿਪ੍ਰਜੈਂਟ ਕਰਦੇ ਚਿਹਰੀਆਂ ਦੁਆਰਾ ਇਸ ਘਟਨਾ ਦੀਆਂ ਵੱਖ ਵੱਖ ਵਿਆਖਿਆਵਾਂ ਸਿਰਜੀਆਂ ਗਈਆਂ । ਧਰੂਵ ਰਾਠੀ ਵਰਗੇ ਵਿਸ਼ੇਸ਼ਗਾਂ ਨੇ ਇਸ ਨੂੰ ਮੌਡਰਨ ਪੋਸਟ-ਕਲੌਨੀਨਿਜਮ ਦੀ ਜਬਾਨ ਬੋਲਦਿਆਂ ਧਰਮ ਦੀ ਪਛਾਣ ਨੂੰ ਪ੍ਰਾਈਵੇਟ ਕਰਕੇ ਨੈਸ਼ਨਲ ਪਛਾਣ ਦਾ ਮੁੱਦਾ ਬਣਾਇਆ ਜਦਕਿ ਜਾਵੇਦ ਅਖ਼ਤਰ ਵਰਗੇ ਜਹਿਨ ਵਿਅਕਤੀ ਇਸਨੂੰ ਸਿਰਫ ਮਾਨਸਿਕ ਤਨਾਅ ਤੀਕਰ ਸੀਮਤ ਕਰਕੇ ਹਮਦਰਦੀ ਦਾ ਪ੍ਰਗਟਾਵਾ ਕਰਨ ਲੱਗੇ ।
ਇਹਨਾਂ ਸਾਰੀਆਂ ਵਿਆਖਿਆਵਾਂ ਦਾ ਮਕਸਦ ਸਟੇਟ ਦੇ ਪ੍ਰਵਚਨ ਨੂੰ ਆਧਾਰ ਦੇਣਾਂ ਮਾਤਰ ਹੀ ਹੈ ਤਾਂ ਜੋ ਅਸਲ ਨੂੰ ਗੁੰਮਰਾਹ ਕੀਤਾ ਜਾ ਸਕੇ
। ਤੁਸੀਂ ਪਰ ਇਸ ਸਾਰੇ ਘਟਨਾਕ੍ਰਮ 'ਚ ਸਭ ਤੋਂ ਵੱਧ ਅਹਿਮ ਧਿਰ ਸਿੱਖ ਕੌਮ ਦੇ ਸਾਰੀਆਂ ਚਿੰਤਕ ਧਰਾਵਾਂ ਚੁੱਪ ਧਾਰ ਕੇ ਬੈਠੀਆਂ ਹੋਈਆਂ ਹਨ ।
ਬੁੱਲੀ ਬਾਈ ਪਹਿਲੀ ਘਟਨਾ ਨਹੀਂ ਹੈ ਇਸਨੂੰ ਇਕ ਵਿਸ਼ਾਲ ਘਟਨਾਵਾਂ ਦੇ ਘੇਰੇ ਵਿਚ ਰਖਕੇ ਦੇਖਣਾ ਪਵੇਗਾ ਖਾਸ ਕਰ ਓਂਦੋ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਕਿਓਰਿਟੀ ਘਟਨਾ ਦੇ ਬਾਅਦ ਵਿਚ ਕਿਸੇ ਖਾਸ ਪਛਾਣ ਦੇ ਲੋਕਾਂ ਨੂੰ ਬੀਜ ਨਾਸ਼ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਣ ਤੇ ਉਹਨਾਂ ਧਮਕੀਆਂ ਦੇ ਹੱਕ ਦੇ ਵਿੱਚ ਸਾਰਾ ਸੰਚਾਰ ਇਕ ਖਾਸ ਪ੍ਰਵਚਨ ਉਸਾਰ ਕੇ ਉਸਨੂੰ ਸਿਰੇ ਚਾੜ ਰਿਹਾ ਹੋਵੇ । ਇਸਦੇ ਲਈ ਹਿੰਦੂ ਸੰਸਦ ਵਿਚਲੇ ਸੌਂਹ ਸਮਾਗਮ ਦੇਖ ਸਕਦੇ ਹਾਂ ।
ਬੁੱਲੀ ਅਕਾਓਂਟ ਤੋਂ ਪਹਿਲਾਂ ਸੁਲੀਬਾਈ ਨਾਮ ਦੀ ਐਪ ,ਟੈਲੀਗ੍ਰਾਮ ਦੇ ਚੈਨਲ ,ਇਸ ਵਿਚ ਆਪਣਾ ਯੋਗਦਾਨ ਪਾ ਚੁੱਕੇ ਹਨ ਜਿਹਨਾਂ ਬਾਰੇ ਖੁਲਾਸਾ BBC ਨੇ 80 ਅਕਾਓਂਟਾ ਦੀ ਲਿਸਟ ਪਾਕੇ ਕੀਤਾ ਸੀ ਜੋ #ਦ _ਰਿਅਲ_ਸਿਖ ਦੇ ਨਾਮ ਨਾਲ ਸ਼ੋਸ਼ਲ ਮੀਡੀਆ ਤੇ ਸਰਗਰਮ ਸਨ ।
ਇਸਦੇ ਨਾਲ ਇਹ ਧਿਆਨ ਦੇਣ ਯੋਗ ਹੈ ਇਹਨਾਂ ਨਾਲ ਸੰਬਧਿਤ ਲੋਕ ਕਿਸੇ ਸਮਾਜਿਕ ਅਪਰਾਧੀ ਦੀ ਕਿਸੇ ਵੀ ਕੈਟਾਗਰੀ ਤੋਂ ਮੁਕਤ ਨਵੀਂ ਪੀੜ੍ਹੀ ਦੇ ਨੌਜਵਾਨ ਹਨ । ਜਦੋਂ ਹੁਣ ਗਿਆਨ ਇਕ ਵਿਆਖਿਆ ਤੀਕਰ ਸਿਮਤ ਹੈ ਤੇ ਵਿਸ਼ਵ ਇਕ ਨਵੇਂ ਯੁੱਗ ਵਲ ਵੱਧ ਰਿਹਾ ਹੈ ਤਾਂ ਵਿਆਖਿਆ ਦਾ ਲੈਵਲ ਵੀ ਕੁਆਂਟਮ ਯੁੱਗ ਵਿਚ ਪ੍ਰਵੇਸ਼ ਕਰ ਚੁੱਕਾ ਹੈ ਜਿਥੇ ਇਕੋ ਘਟਨਾ ਕਈ ਵਿਆਖਿਆਵਾਂ ਦਿਤੀਆਂ ਜਾ ਸਕਦੀਆਂ ਹਨ ।
ਸਿੱਖ ਚਿੰਤਕ ਅਜੈਪਾਲ ਸਿੰਘ ਅਨੁਸਾਰ ਜਿਊਗ੍ਰਾਫੀਕਲ ਲੈਵਲ ਤੇ ਜਦੋਂ ਸੰਸਾਰ ਇਕ ਨਵੇਂ ਕਾਰਪੋਰੇਟ ਸਮਾਜ ਵਿਚ ਦਾਖਿਲ ਹੋ ਰਿਹਾ ਹੈ ਤਾਂ ਸਿੱਖ ਇਕ ਮਹੱਤਵਪੂਰਨ ਧਿਰ ਵਜੋਂ ਉਭਰੇ ਹਨ । ਖਾਸ ਕਰ ਕਿਸਾਨ ਅੰਦੋਲਨ ਵਿਚ ਜਦੋਂ ਇਹਨਾਂ ਸਟੇਟ ਦੇ ਮੌਜੂਦਾ ਪ੍ਰਵਚਨ ਦੇ ਮੁਕਾਬਲੇ ਆਪਣਾ ਪ੍ਰਵਚਨ ਉਸਰਿਆ ਹੈ ਤਾਂ ਦੁਨੀਆਂ ਦੀਆਂ ਤਮਾਮ ਆਇਡੋਲੌਜੀਆਂ ਨੇ ਸਿੱਖਾਂ ਨੂੰ ਨਿਸ਼ਨਾ ਬਣਾਓਣਾ ਸ਼ੁਰੂ ਕੀਤਾ ਹੋਇਆ ਹੈ । ਇਸ ਲਈ ਬੁੱਲੀ ਐਪ ਚ ਸਿੱਖ ਪਛਾਣ ਨੂੰ ਵਰਤਣਾ ਸਾਨੂੰ ਚੰਗੀ ਤਰ੍ਹਾਂ ਸਮਝ ਆਓਂਦਾ ਹੈ । ਇਸਦੇ ਲਈ ਉਹ #freejaginow ਵਰਗੇ ਸਿੱਖ ਸਲੋਗਨ , ਸਿੱਖ ਭਾਖਿਆ ਤੇ ਪਛਾਣ ਨੂੰ ਟਾਰਗੇਟ ਕਰਦੇ ਹਨ ।
ਹੁਣ ਜਦੋਂ ਅਸੀਂ ਵਿਆਖਿਆਵਾਂ ਦੀ ਰਾਜਨੀਤੀ ਤੇ ਸਿੱਖ ਪਛਾਣ ਨੂੰ ਟਾਰਗੇਟ ਕਰਨ ਦੀ ਵਜ੍ਹਾ ਸਮਝ ਚੁੱਕੇ ਹਾਂ ਤਾਂ ਇਹਨਾਂ ਘਟਨਾਵਾਂ ਦਾ ਅਸਲ ਫਿਨੋਮਨਾ ਜਾਨਣ ਦਾ ਜਤਨ ਕਰੀਏ ।
ਇਸਦੇ ਲਈ ਖੇਤਰੀ ਤੇ ਰਾਸ਼ਟਰੀ ਪਹਿਚਾਣ ਨੂੰ ਨਾਲ ਲੈਕੇ ਚਲਾਂਗੇ । ਫੜ੍ਹੇ ਗਏ ਪ੍ਰਮੁੱਖ ਅਪਰਾਧੀ ਵੈਸ਼ਨਵ ਸੰਪ੍ਰਦਾਇ ਨਾਲ ਸੰਬਧਿਤ ਹਨ ਤੇ ਉਹਨਾਂ ਉੱਤੇ ਇਸਦਾ ਪੂਰਨ ਪ੍ਰਭਾਵ ਹੈ ਜਿਵੇਂ ਕਿ ਦੇਵਦੱਤ ਪਟਨਾਇਕ ਆਖਦਾ ਇਹ ਪ੍ਰਭਾਵ ਉਹਨਾਂ ਦੀਆਂ ਬਾਕੀ ਪਛਾਣਾ(ਪਰਿਵਾਰ,ਸਮਾਜਿਕ,ਮੋਰਲ) ਨੂੰ ਧੁੰਧਲਾ ਕਰ ਦਿੰਦਾ ਹੈ । ਇਸਦੇ ਨਾਲ ਹੀ ਅਜੋਕੇ ਯੁੱਗ ਦੇ ਸੰਚਾਰ ਮਾਧਿਅਮ ਇਸਦੇ ਵਿੱਚ ਅਹਿਮ ਯੋਗਦਾਨ ਦਿੰਦੇ ਹਨ ਜਿਵੇਂ ਪਿਛਲੇ ਦਿਨੀ ਫੇਸਬੁੱਕ ਦੇ ਲੀਕ ਹੋਏ ਡਾਕੂਮੈਂਟ ਸਾਨੂੰ ਸਮਝਣ ਵਿਚ ਸਹਾਈ ਹੁੰਦੇ ਹਨ ।
ਬਿਪਰ ਏਨੀ ਸੂਖ਼ਮਤਾ ਨਾਲ ਵਾਰ ਕਰਦਾ ਹੈ ਕਿ ਇਸਦੀ ਸਭ ਤੋਂ ਵੱਧ ਮਾਰ ਤਕਨੌਲੌਜੀ ਨਾਲ ਜੁੜ੍ਹੇ ਨੌਜਵਾਨਾਂ ਨੂੰ ਪੈ ਰਹੀ ਹੈ ।
ਇਸ ਪਹਿਚਾਣ ਦੀ ਰਾਜਨੀਤੀ ਦੇ ਚਾਰ ਪੜ੍ਹਾਅ ਹਨ ~
(1)ਸੋਸ਼ਲ ਨੈੱਟਵਰਕ ਰਾਹੀਂ ਬੱਚਿਆਂ ਤੀਕ ਉਹ ਮਟੀਰੀਅਲ ਪਹੁੰਚਾਓਣਾ ਜੋ ਉਹਨਾਂ ਨੂੰ ਇਹ ਦਰਸਾਏ ਕਿ ਉਹਨਾਂ ਦਾ ਅਸਲ ਧਰਮ ਕੀ ਹੈ (ਧਰਮ ਕੀ ਹੈ ?ਇਹ ਸਟੇਟ ਦੀ ਵਿਆਖਿਆ ਨਿਰਧਾਰਤ ਕਰਦੀ ਹੈ ।
(2) ਉਹਨਾਂ ਦੇ ਧਰਮ ਦਾ ਸਿਧਾਂਤ ਕੀ ਹੈ ਤੇ ਉਸਨੂੰ ਖਤਰਾ ਹੈ ।
(3) ਇਸਦੇ ਲਈ ਖਾਸ ਕੌਮਾਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ।
(4) ਇਸਦੇ ਲਈ ਉਹਨਾਂ ਦੇ ਕੰਮਾਂ ਨੂੰ ਦੈਵੀ ਆਧਾਰ ਦੀ ਜਾਇਜਤਾ ਦੇ ਦਿੱਤੀ ਜਾਂਦੀ ਹੈ ਤੇ ਇਸਦੇ ਲਈ ਵੱਡੇ ਪੱਧਰ ਤੇ ਬੁੱਧੀਜੀਵੀਆਂ ਨੂੰ ਵਰਤਿਆ ਜਾਂਦਾ ਹੈ ।
ਇਹ ਪੜ੍ਹਾਅ ਕੁਝ ਨਵੇਂ ਨਹੀਂ ਹਨ ਬਲਕਿ ਇਹਨਾਂ ਨੂੰ ਵਰਤਿਆ ਨਵੇਂ ਤਰੀਕਿਆਂ ਨਾਲ ਜਾ ਰਿਹਾ ਹੈ । ਇਸ ਲਈ ਸਿੱਖ ਚਿੰਤਕਾਂ ਨੂੰ ਚੇਤਨ ਹੋਣ ਦੀ ਅਗੇ ਨਾਲੋਂ ਵੱਧ ਜਰੂਰਤ ਹੈ ਕਿਓਂਕਿ ਪੰਜਾਬ ਦੀ ਧਰਤੀ ਹੁਣ ਵਿਸ਼ਵ ਦ੍ਰਿਸ਼ਟੀ ਦਾ ਕੇਂਦਰ ਬਣ ਚੁਕੀ ਹੈ ਤੇ ਇਥੋਂ ਦੇ ਵਸਨੀਕਾਂ ਨਾਲ ਵਾਪਰੀ ਹਰੇਕ ਘਟਨਾ ਤਿਤਲੀ ਪ੍ਰਭਾਵ ਨਾਲ ਦੁਨੀਆਂ ਨੂੰ ਪ੍ਰਭਾਵਿਤ ਕਰਨ ਦੀ ਸਮਰਥਾ ਰਖਦੀ ਹੈ ।ਇਸ ਲਈ ਪਰਦੇ ਪਿਛਲੀ ਧਿਰ ਨੂੰ ਪਛਾਨਣ ਦੀ ਸਾਨੂੰ ਵੱਧ ਜਰੂਰਤ ਹੈ ਕਿ ਅਜਿਹੀ ਕੇੜ੍ਹੀ ਧਿਰ ਹੈ ਜੋ ਕਦੇ ਇਸਾਈਆਂ ਆਦਿ ਅਨਸਰਾਂ ਨੂੰ ਸਿੱਖ ਪਛਾਣ ਵੱਲ ਧੱਕਦੀ ਹੈ ।
Comentários