top of page
  • Writer's pictureShamsher singh

ਬਾਬਾ ਦੀਪ ਸਿੰਘ ਜੀ ਦੇ ਸ਼ਹਾਦਤ ਦਿਹਾੜੇ ਨੂੰ ਸਮਰਪਿਤ ਸਿੱਖ ਮਨ ਵਿਚ ਸ਼ਹਾਦਤ ਦਾ ਮੂਲ: ਗੁਰਬਾਣੀ

(ਲੇਖਕ: ਡਾ. ਸਿਕੰਦਰ ਸਿੰਘ)

ਮੌਤ ਤੋਂ ਬਹੁਤੇ ਲੋਕ ਡਰਦੇ ਨੇ ਜਿਹੜੇ ਨਹੀਂ ਡਰਦੇ ਉਹ ਜਾਂ ਤਾਂ ਬੇਸਮਝ ਹੁੰਦੇ ਹਨ ਜਿਨ੍ਹਾਂ ਨੂੰ ਮੌਤ ਅਤੇ ਜ਼ਿੰਦਗੀ ਦੇ ਅਰਥ ਈ ਪਤਾ ਨਹੀਂ ਹੁੰਦੇ ਜਾਂ ਉਹ ਹੁੰਦੇ ਨੇ ਜਿਹੜੇ ਮੌਤ ਅਤੇ ਜ਼ਿੰਦਗੀ ਦੇ ਵਿਵਹਾਰ, ਵਰਤਾਰੇ ਨੂੰ ਸਮਝ ਕੇ ਮੌਕੇ ਮੁਤਾਬਿਕ ਮਰਨ ਨੂੰ ਪਹਿਲ ਤਰਜੀਹ ਦਿੰਦੇ ਹਨ । ਇਨ੍ਹਾਂ ਵਿਚੋਂ ਕੁਝ ਆਪਣੇ ਲਈ ਮਰਦੇ ਨੇ,ਕੁਝ ਕੌਮ ‘ਤੇ ਲੋਕਾਂ ਲਈ ਮਰਦੇ ਹਨ । ਕੌਮਾਂ ਲਈ ਮਰਨ ਵਾਲੇ ਸਦ-ਜੀਵਨ ਸ਼ਹੀਦ ਬਣ ਜਾਂਦੇ ਹਨ । ਇਨ੍ਹਾਂ ਦੀ ਸ਼ਹੀਦੀ ਨੂੰ ਸ਼ਹਾਦਤ ਦੇ ਨਾਮ ਨਾਲ ਮਾਣ ਦਿੱਤਾ ਜਾਂਦਾ ਹੈ । ” ਸ਼ਹਾਦਤ ਕੋਈ ਅਣਚਾਹੀ ਮੌਤ ਦਾ ਨਾਮ ਨਹੀਂ ਹੈ,ਸਗੋਂ ਕਿਸੇ ਜ਼ੁਲਮ, ਜਬਰ ਜਾਂ ਅਤਿਆਚਾਰ ਵਿਰੁੱਧ ਕੁਰਬਾਨੀ ਦੇ ਕੇ ਪੈਦਾ ਕੀਤਾ ਗਿਆ ਅਜਿਹਾ ਸਭਿਆਚਾਰ ਹੈ, ਜਿਹੜਾ ਆਪਣੇ ਸਵੈ ਪ੍ਰਸੰਗ ਖੁਦ ਸਥਾਪਿਤ ਕਰਮੌਤ ਤੋਂ ਬਹੁਤੇ ਲੋਕ ਡਰਦੇ ਨੇ ਜਿਹੜੇ ਨਹੀਂ ਡਰਦੇ ਉਹ ਜਾਂ ਤਾਂ ਬੇਸਮਝ ਹੁੰਦੇ ਹਨ ਜਿਨ੍ਹਾਂ ਨੂੰ ਮੌਤ ਅਤੇ ਜ਼ਿੰਦਗੀ ਦੇ ਅਰਥ ਈ ਪਤਾ ਨਹੀਂ ਹੁੰਦੇ ਜਾਂ ਉਹ ਹੁੰਦੇ ਨੇ ਜਿਹੜੇ ਮੌਤ ਅਤੇ ਜ਼ਿੰਦਗੀ ਦੇ ਵਿਵਹਾਰ, ਵਰਤਾਰੇ ਨੂੰ ਸਮਝ ਕੇ ਮੌਕੇ ਮੁਤਾਬਿਕ ਮਰਨ ਨੂੰ ਪਹਿਲ/ ਤਰਜੀਹ ਦਿੰਦੇ ਹਨ। ਇਨ੍ਹਾਂ ਵਿਚੋਂ ਕੁਝ ਆਪਣੇ ਲਈ ਮਰਦੇ ਨੇ, ਕੁਝ ਕੌਮ ’ਤੇ ਲੋਕ ਲਈ ਮਰਦੇ ਹਨ। ਕੌਮਾਂ ਲਈ ਮਰਨ ਵਾਲੇ ਸਦ-ਜੀਵਤ ਸ਼ਹੀਦ ਬਣ ਜਾਂਦੇ ਹਨ। ਇਨ੍ਹਾਂ ਦੀ ਸ਼ਹੀਦੀ ਨੂੰ ਸ਼ਹਾਦਤ ਦੇ ਨਾਮ ਨਾਲ ਮਾਣ ਦਿੱਤਾ ਜਾਂਦਾ ਹੈ। “ਸ਼ਹਾਦਤ ਕੋਈ ਅਣਚਾਹੀ ਮੌਤ ਦਾ ਨਾਮ ਨਹੀਂ ਹੈ। … ਸ਼ਹੀਦ ਉਹ ਅਦੁੱਤੀ ਸ਼ਖਸੀਅਤ ਹੁੰਦਾ ਹੈ ਜਿਹੜਾ ਮੌਤ ਦੇ ਭੈਅ ਤੋਂ ਕੋਹਾਂ ਦੂਰ ਹੁੰਦਾ ਹੈ। ਉਹ ਉੱਚੀਆਂ ਕੀਮਤਾਂ ਦੀ ਬਹਾਲੀ ਲਈ ਲੋਕਾਂ ਨੂੰ ਜਾਗਰਿਤ ਰਹਿੰਦਾ ਹੈ। … ਅਜਿਹੇ ਲੋਕ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਿਤ ਜਾਂ ਗ਼ੁਲਾਮ ਸਮਾਜ ਵਿਚ ਰਹਿਣਾ ਪਸੰਦ ਨਹੀਂ ਕਰਦੇ ਅਤੇ ਸਮੂਹ ਮਨੁੱਖਤਾ ਦੀ ਅਜ਼ਾਦੀ ਅਤੇ ਸਰਬੱਤ ਦੇ ਭਲੇ ਵਾਸਤੇ ਤਤਪਰ ਰਹਿੰਦੇ ਹੋਏ ਮਨੁੱਖਤਾ ਦੀ ਭਲਾਈ ਲਈ ਸ਼ਹਾਦਤ ਵਲ ਵਧਦੇ ਨਜ਼ਰ ਆਉਂਦੇ ਹਨ।” ਇਹ ਸ਼ਹੀਦ ਕਿਸੇ ਵੀ ਤਰ੍ਹਾਂ ਦੇ ਭਰਮ, ਕਰਮਕਾਂਡ, ਅੰਧਵਿਸ਼ਵਾਸ ਤੋਂ ਪੂਰੀ ਤਰ੍ਹਾਂ ਮੁਕਤ ਸਦਾ ਸੂਝਵਾਨ, ਗਿਆਨਵਾਨ, ਦੂਰਅੰਦੇਸ਼ ਅਤੇ ਦਿਲੋਂ ਦਿਮਾਗੋਂ ਬਹਾਦੁਰ ਇਨਸਾਨ ਹੁੰਦੇ ਹਨ। ਆਪਣੇ ਗਿਆਨ ਅਤੇ ਦੂਰਅੰਦੇਸ਼ੀ ਨਾਲ ਭਾਂਪ ਜਾਂਦੇ ਹਨ ਕਿ ਜ਼ੁਲਮ ਸ਼ਾਂਤਮਈ ਸ਼ਹਾਦਤ ਜਾਂ ਹਥਿਆਰਬੰਦ ਸ਼ਹਾਦਤੀ ਟੱਕਰ ਨਾਲ ਰੁਕੇਗਾ। ਆਮ ਤੌਰ ’ਤੇ ਦੋ ਤਰ੍ਹਾਂ ਦੀਆਂ ਸ਼ਹਾਦਤਾਂ ਹੀ ਮੰਨੀਆਂ ਜਾਂਦੀਆਂ ਹਨ ਸ਼ਾਂਤਮਈ ਅਤੇ ਹਥਿਆਰਬੰਦ ਸ਼ਹਾਦਤ। “ਪਹਿਲੀ ਤਰ੍ਹਾਂ ਦੀ ਸ਼ਹਾਦਤ ਵਿਚ ਪੰਜਵੇਂ ਅਤੇ ਨੌਵੇਂ ਪਾਤਸ਼ਾਹ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਅਤੇ ਭਾਈ ਮਨੀ ਸਿੰਘ ਅਾਿਦ ਆਉਂਦੇ ਹਨ ਅਤੇ ਦੂਜੀ ਤਰ੍ਹਾਂ ਦੀ ਸ਼ਹਾਦਤ ਵਿਚ ਜੰਗੇ ਮੈਦਾਨ ਵਿਚ ਸਿੱਖ ਸੂਰੇ ਜੋ ਸ਼ਹਾਦਤ ਵੱਲ ਵਧਦੇ ਨਜ਼ਰ ਆਉਂਦੇ ਹਨ ਪਰ ਸਿੱਖ ਧਰਮ ਵਿਚ ਇਹ ਰਸਤਾ ਉਦੋਂ ਹੀ ਚੁਣਿਆ ਗਿਆ ਜਦੋਂ ਸ਼ਾਂਤਮਈ ਸ਼ਹਾਦਤਾਂ ਅਤਿਆਚਾਰੀ ਹੁਕਮਰਾਨਾਂ ਦੇ ਹਿਰਦੇ ਬਦਲਣ ਵਿਚ ਕਾਮਯਾਬ ਨਹੀਂ ਹੋਈਆਂ।” ਸ਼ਾਂਤਮਈ ਸ਼ਹਾਦਤਾਂ ਗੁਰੂਆਂ ਤੋਂ ਲੈ ਕੇ ਅੰਗਰੇਜ਼ਾਂ ਦੇ ਸਮੇਂ ਤਕ ਪਰੰਪਰਾ ਵਾਂਗ ਕਾਰਜਸ਼ੀਲ ਰਹੀਆਂ, ਹਥਿਆਰਬੰਦ ਸੰਘਰਸ਼ੀ ਸ਼ਹਾਦਤਾਂ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੋਂ ਲੈ ਕੇ ਜੰਗਾਂ, ਯੁੱਧਾਂ ਵਿਚ ਜ਼ੁਲਮ ਨਾਲ ਟੱਕਰਦਿਆਂ, ਵੀਹਵੀਂ ਸਦੀ ਦੇ ਅੱਠਵੇਂ-ਨੌਵੇਂ ਦਹਾਕੇ ਦੇ ਸਿੱਖ ਸੰਘਰਸ਼ ਤਕ ਲਗਾਤਾਰ ਜਾਰੀ ਰਹੀਆਂ ਜੋ ਨਿਰਮਲ ਮਨ ਨਾਲ ਬਿਨਾਂ ਕਿਸੇ ਨਿਜੀ ਲਾਭ ਦੇ ਸਿਰਫ ਕੌਮ ਅਤੇ ਲੋਕਾਂ ਲਈ ਕੀਤੀਆਂ ਕੁਰਬਾਨੀਆਂ ਹਨ। ਅਜਿਹੀਆਂ ਸ਼ਹਾਦਤਾਂ ਦੀ ਪ੍ਰੇਰਨਾ ਗੁਰਬਾਣੀ ਅਤੇ ਸਿੱਖ ਇਤਿਹਾਸ ਦੀ ਅਸਲ ਪਛਾਣ ਅਤੇ ਸਮਝ ਵਿਚੋਂ ਮਿਲਦੀ ਹੈ। ਗੁਰਬਾਣੀ ਸ਼ਹਾਦਤ ਦਾ ਪ੍ਰੇਰਨਾ ਸਰੋਤ ਹੈ ਜਿਸ ਵਿਚ ਮਨੁੱਖੀ ਹੱਕਾਂ, ਕੌਮੀ ਪਛਾਣ ਲਈ ਰਾਜ ਜ਼ੁਲਮ, ਜਬਰ ਜਾਂ ਕਿਸੇ ਵੀ ਸ਼ੋਸ਼ਿਤ ਤਾਕਤਵਰ ਧਿਰ ਨਾਲ ਟੱਕਰਨ ਦਾ ਅਜਿਹਾ ਰੂਪ ਮਿਲਦਾ ਹੈ ਜੋ ਪੂਰਨ, ਸੂਝ,ਗਿਆਨ ਅਤੇ ਭਾਵਨਾ ਉੱਪਰ ਆਧਾਰਿਤ ਹੈ। ਗੁਰਮਤਿ ਵਿਚਲਾ ਗਿਆਨ ਸਦਾ ਨਵਾਂ, ਨਰੋਆ ਹੈ ਜੋ ਹਮਲਿਆਂ ਅਤੇ ਦੁਸ਼ਮਣਾਂ ਦੀ ਪਛਾਣ ਕਰਨ ਦੀ ਸੂਝ ਬਖਸ਼ਦਾ ਹੈ। ਹਮਲਾ ਸਰੀਰਕ, ਵਿਚਾਰਧਾਰਕ, ਸਾਜ਼ਿਸ਼ੀ, ਰਾਜਨੀਤਕ, ਸਭਿਆਚਾਰਕ, ਸਮਾਜਿਕ ਜਾਂ ਅਗਲੀਆਂ ਕੌਮੀ ਪੀੜੀਆਂ ਵਿਚ ਜੈਨੇਟਿਕ ਜਾਂ ਵਿਵਹਾਰਕ ਵਿਗਾੜ ਪੈਦਾ ਕਰਨ ਵਾਲਾ ਵੀ ਹੋ ਸਕਦਾ ਹੈ ਜਾਂ ਇਸ ਤੋਂ ਬਿਨਾਂ ਹੋਰ ਵੀ ਕੋਈ ਲੁਕਿਆ ਰੂਪ। ਗੁਰਬਾਣੀ ਦੀ ਡੂੰਘੇਰੀ ਸੂਝ ਅਤੇ ਉਸ ਨੂੰ ਅਗਲੀਆਂ ਪਿਛਲੀਆਂ ਸਥਿਤੀਆਂ ਵਿਚ ਸਮਝਣਾ ਮਨੁੱਖ ਨੂੰ ਗਿਆਨ, ਸੂਝ, ਤਾਕਤ ਦਿੰਦਾ ਹੈ। ਇਹ ਤਾਕਤ ਸਦਾ ਗ਼ਰੀਬਾਂ, ਮਜ਼ਲੂਮਾਂ, ਧਰਮ ਦੇ ਹੱਕ ਵਿਚ ਖੜ੍ਹਦੀ ਹੈ ਬੇਸ਼ੱਕ ਗਰੀਬ-ਮਜ਼ਲੂਮ ਵੀ ਇਸ ਦੀ ਪਛਾਣ ਨਾ ਕਰਨ ਪਰ ਇਹ ਤਾਕਤ ਸਦਾ ਆਪਣੇ ਕਰਮ ਲਈ, ਉਦੇਸ਼ ਲਈ ਦ੍ਰਿੜ੍ਹ ਹੁੰਦੀ ਹੈ। ਗੁਰਬਾਣੀ ਵਿਚ ਸ਼ਹਾਦਤ ਲਈ ਪ੍ਰੇਰਿਆ ਗਿਆ ਹੈ। ਮੌਤ ਦਾ ਡਰ ਖਤਮ ਕਰਕੇ ਮਨੁੱਖ ਨੂੰ ਹਕੂਮਤ ਜਾਂ ਜ਼ੁਲਮ ਵਲੋਂ ਹੋਣ ਵਾਲੇ ਅੰਜਾਮ ਤੋਂ ਬੇਨਿਆਜ਼ ਕੀਤਾ ਹੈ। ਇਹ ਮੌਤ ਦਾ ਡਰ ਪਰਮਾਤਮਾ ਦੇ ਭੈਅ ਸਨਮੁਖ ਨਿਗੂਣਾ ਹੋ ਜਾਂਦਾ ਹੈ:

ਡਡਾ ਡਰ ਉਪਜੇ ਡਰੁ ਜਾਈ॥ ਤਾ ਡਰ ਮਹਿ ਡਰੁ ਰਹਿਆ ਸਮਾਈ॥ ਜਉ ਡਰ ਡਰੈ ਤਾ ਫਿਿਰ ਡਰੁ ਲਾਗੈ॥ ਨਿਡਰ ਹੂਆ ਡਰੁ ਉਰ ਹੋਇ ਭਾਗੈ॥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 327

ਸਾਧਾਰਨ ਮਨੁੱਖ ਨੂੰ ਹਕੂਮਤ ਨਾਲ ਜਬਰ ਜ਼ੁਲਮ ਨਾਲ ਟੱਕਰਨ ਲਈ ਮੌਤ ਦੇ ਹਊਏ ਤੋਂ ਬੇਡਰ ਕੀਤਾ ਹੈ। ਬਾਣੀਕਾਰਾਂ ਨੂੰ ਡਰ ਸਦਾ ਹਕੂਮਤ ਦੇ ਹੱਕ ਵਿਚ ਭੁਗਤਦਾ ਨਜ਼ਰ ਆਇਆ, ਇਹ ਡਰ ਹਕੂਮਤ ਵਲੋਂ ਹੀ ਦੰਡ ਜਾਂ ਅਫਵਾਹਾਂ ਆਦਿ ਨਾਲ ਫੈਲਾਇਆ ਜਾਂਦਾ ਹੈ, (ਹੁਣ ਮੀਡੀਆ ਅਫਵਾਹਾਂ ਵਰਗਾ ਨਾਂ ਮਨੁੱਖੀ ਰੋਲ ਨਿਭਾਉਂਦਾ ਹੈ) ਗੁਰਬਾਣੀ ਵਿਚ ਤਾਂ ਡਰ ਦੇ ਸੰਕਲਪ ਨੂੰ ਆਮ ਲੋਕਾਂ ਦੇ ਚੇਤੇ ਵਿਚੋਂ ਹੀ ਖਾਰਜ ਕੀਤਾ ਹੈ। ਮੌਤ ਦਾ ਡਰ ਸਭ ਤੋਂ ਵੱਡਾ ਡਰ ਹੈ। ਮਰਕੇ ਕੁਰਬਾਨੀ ਦੇਣ ਦੀ ਭਾਰਤ ਵਿਚ ਤਾਂ ਪਰੰਪਰਾ ਹੀ ਨਹੀਂ ਸੀ। “ਸਿੱਖੀ ਤੋਂ ਪਹਿਲਾਂ ਭਾਰਤੀ ਚਿੰਤਨ ਵਿਚ ਸ਼ਹੀਦੀ ਦਾ ਸੰਕਲਪ ਹੀ ਨਹੀਂ ਸੀ ਸ਼ਹਾਦਤ ਨੂੰ ਪ੍ਰਗਟ ਕਰਨ ਵਾਲੇ ਸ਼ਬਦ ਕਿੱਥੋਂ ਹੋਣੇ ਸਨ। ਧਰਮ ਦਾ ਦੂਜਾ ਨਾਂ ਵਰਣ-ਆਸ਼ਰਮ ਧਰਮ ਸੀ ਜੋ ਅਨਿਆਂ ਦਾ ਕੋਹਤੂਰ ਸੀ। ਵੰਡੀਆਂ ਇੰਨੀਆਂ ਸਨ ਕਿ ਹਿੰਦੂ ਧਰਮ ਦੀ ਪਰਿਭਾਸ਼ਾ ਅਜੇ ਤਕ ਨਹੀਂ ਮਿਲਦੀ, ਧਰਮ ਵਾਸਤੇ ਸਿਰਧੜ ਦੀ ਬਾਜ਼ੀ ਕੌਣ ਲਾਉਂਦਾ ਹੈ। ਅਜਿਹੇ ਵਾਤਾਵਰਣ ਵਿਚ ਧਰਮ, ਨਿਆਂ, ਸੱਚ ਅਤੇ ਹੱਕ ਮਸਲੇ ਤਾਂ ਚਰਚਾ ਯੋਗ ਵੀ ਨਹੀਂ ਸਨ ਬਣ ਸਕਦੇ, ਕਿਸੇ ਨੂੰ ਸ਼ਹੀਦੀ ਲਈ ਕਿਵੇਂ ਪ੍ਰੇਰਦੇ? ਮਹਿਮੂਦ ਵਰਗੇ ਧਾੜਵੀ ਕੇਵਲ ਤੀਹ ਹਜ਼ਾਰ ਦੀ ਫੌਜ ਨਾਲ ਸੋਮਨਾਥ ਦੇ ਮੰਦਰ ਨੂੰ ਲੁੱਟ ਸਕਦੇ ਸਨ ਜਦਕਿ ਮੰਦਰ ਅਧੀਨ ਤੀਹ ਹਜ਼ਾਰ ਪਿੰਡ ਸਨ।” ਹਿੰਦੂ ਧਰਮ ਦੀ ਇੰਨੀ ਕਾਇਰਤਾ ਅਤੇ ਮਰਿਆਂ ਵਾਂਗ ਜਿਉਣ ਨੂੰ ਭਾਂਪ ਕੇ ਭਗਤ ਕਬੀਰ ਨੇ ‘ਮੌਤ’ ਦੀ ਅਸਲੀਅਤ ਦਰਸਾ ਕੇ ਗਿਆਨ ਪ੍ਰਾਪਤ ਕਰਨ ਤੇ ‘ਸਹਜ ਮਰਨ’ ਨੂੰ ਅਮਰ ਹੋਣਾ ਕਿਹਾ:

ਜਿਹ ਮਰਨੈ ਸਭੁ ਜਗਤੁ ਤਰਾਸਿਆ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ॥1॥ ਅਬ ਕੈਸੇ ਮਰਉ ਮਰਨਿ ਮਨੁ ਮਾਨਿਆ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ॥1॥ ਰਹਾਉ॥ ਮਰਨੋ ਮਰਨੁ ਕਹੈ ਸਭੁ ਕੋਈ॥ ਸਹਜੇ ਮਰੈ ਅਮਰੁ ਹੋਇ ਸੋਈ॥2॥ ਕਹੁ ਕਬੀਰ ਮਨਿ ਭਇਆ ਅਨੰਦਾ॥ ਗਇਆ ਭਰਮੁ ਰਹਿਆ ਪਰਮਾਨੰਦਾ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 327)

ਮੌਤ ਤੋਂ ਪਾਰ ਦੀ ਰੱਬੀ ਸਥਿਤੀ ਦੀ ਪਛਾਣ ਕਰਕੇ ਤਰਸ ਮੁਕਤ ਹੋ ਜਾਣਾ ਮਰਨ ਦਾ ਡਰ ਖਤਮ ਕਰਦਾ ਹੈ। ਮੌਤ ਦੇ ਡਰ ਨਾਲੋਂ ਉੱਪਰ ਹੋ ਗਈ ਕਿਸੇ ਵੀ ਤਰ੍ਹਾਂ ਦੀ ਦੁਨਿਆਵੀ ਤਾਕਤ ਸਾਹਮਣੇ ਨਿਡਰ, ਨਿਝਕ ਹੋ ਕੇ ਖਲੋਂਦੀ ਹੈ। ਮੌਤ ਤੇ ਬੇਡਰ ਰੱਬੀ ਨੂਰ ਨਾਲ ਇਕਮਿਕਤਾ ਮਰਨ ਦਾ ਚਾਓ ਪੈਦਾ ਕਰਦੀ ਹੈ। ਜਿਹੜਾ ਜਗਤ ਸਿਰਫ ਸਰੀਰ ਨੂੰ ਪਿਆਰ ਕਰਦਾ ਉਸਦੇ ਮੌਤ ਦੇ ਡਰ ਤੋਂ ਪਾਰ ਇਕ ਗੁਰਬਾਣੀ ਗਿਆਤਾ, ਸੰਤ, ਭਗਤ, ਸਿਪਾਹੀ ਨੂੰ ਮੌਤ ਦਾ ਡਰ ਆਨੰਦਦਾਇਕ ਮਹਿਸੂਸ ਹੋਣ ਲਗਦਾ ਹੈ- ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਅਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ ਉਹੀ ਪੰਨਾ 1365 ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ॥ ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ॥ ਉਹੀ ਪੰਨਾ 1367 ਮੌਤ ਪ੍ਰਤੀ ਇਸ ਚਾਉ, ਉਮੰਗ ਤੋਂ ਮਿਲੇ ਮਰਨ ਨੂੰ ਕਬੀਰ ਜੀ ਨਿਆਰਾ ਮਰਨਾ ਦਰਸਾਉਂਦੇ ਹਨ। ਜਿਸਦੀਆਂ ਸੰਸਾਰ ਵਿਚ ਬਹੁਤ ਘੱਟ ਉਦਾਹਰਨਾਂ ਮਿਲਦੀਆਂ ਹੁੰਦੀਆਂ ਹਨ। ਇਹ ਇਕੋ ਵਾਰ ਦੀ ਨਿਆਰੀ ਮੌਤ ਨੂੰ ਗੁਰਬਾਣੀ ਚਿੰਤਨ ਚੇਤਨ ਅਤੇ ਸੂਝ ਕਾਰਨ ਸਿੱਖ ਕੌਮ ਵਿਚ ਅਨੇਕਾਂ ਸ਼ਹੀਦੀਆਂ ਵਾਲੀ ਪਰੰਪਰਾ ਹੈ- ਕਬੀਰ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ॥ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ॥ ਪੰਨਾ 1365-1366 ਭਗਤ ਕਬੀਰ ਇਸ ਮਨੁੱਖੀ ਸਰੀਰ ਦੁਰਲੱਭ ਅਤੇ ਇਕੋ ਵਾਰ ਪ੍ਰਾਪਤ ਹੋਣ ਵਾਲਾ ਦੱਸਦੇ ਹਨ। ਇਸ ਦੁਰਲੱਭ ਸਰੀਰ ਦੀ ਕੁਰਬਾਨੀ ਜਾਂ ਇਸਦੇ ਅੰਤ ਕਰਨ ਲਈ ਕੋਈ ਖਾਸ ਪ੍ਰਾਪਤੀ ਦਾ ਲਕਸ਼ ਹੋਣਾ ਚਾਹੀਦਾ ਹੈ ਜਾਂ ਮਨੁੱਖੀ ਮੌਤ ਕਿਸੇ ਪਰੰਪਰਾ ਵਾਂਗ ਨਿਭਣ ਦੀ ਸਮਰੱਥ ਹੋਵੇ ਜਿਸਨੂੰ ਨਿਆਰੀ ਸ਼ਹੀਦੀ ਵਜੋਂ ਪਰਵਾਨ ਕੀਤਾ ਜਾਵੇ ਤਾਂ ਹੀ ਇਸ ਦੁਰਲੱਭ ਮਨੁੱਖਾ ਸਰੀਰ ਦਾ ਪੂਰਾ ਮੁੱਲ ਪੈਂਦਾ ਹੈ: ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥ ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ॥ ਪੰਨਾ 1366 ਸੂਰਮੇ ਅਤੇ ਭਗਤ ਤਾਂ ਆਪਣੀ ਹੋਂਦ ਰੱਬ ਨੂੰ ਅਰਪਣ ਕਰਕੇ ਹੀ ਸਫਰ ਲਈ ਤੁਰਦੇ ਹਨ। ਗੁਰਬਾਣੀ ਵਿਚ ਰੂਹਾਨੀ ਤੌਰ ’ਤੇ ਰੱਬ ਹੀ ਅੰਤਿਮ ਲਕਸ਼ ਹੈ ਪਰ ਲੌਕਿਕ ਤੌਰ ’ਤੇ ਸੰਤਾਂ, ਭਗਤਾਂ ਅਤੇ ਸੂਰਿਆਂ ਦਾ ਲਕਸ਼ ਜ਼ੁਲਮ, ਜਬਰ ਦਾ ਟਾਕਰਾ ਅਗਿਆਨਤਾ ਦਾ ਵਿਰੋਧ ਜਾਂ ਜਨਤਕ ਭਲਾਈ ਹੁੰਦਾ ਹੈ। ਜਿਸ ਲਈ ਉਨ੍ਹਾਂ ਦਾ ਸਭ ਕੁਝ ਦਾਅ ’ਤੇ ਲੱਗਾ ਹੁੰਦਾ ਹੈ, ਸਿਰਫ ਇਕੋ ਰੱਬੀ ਟੇਕ ਹੀ ਸਹਾਰਾ ਬਣਦੀ ਹੈ: ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ॥ ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ॥ ਪੰਨਾ 1375 ਪਰਮਾਤਮਾ ਨਾਲ ਪ੍ਰੇਮ ਕਰਨ ਸਮੇਂ ਸਭ ਕੁਝ ਕੁਰਬਾਨ ਕਰਨਾ ਪਹਿਲੀ ਸ਼ਰਤ ਹੈ। ਗੁਰੂ ਨਾਨਕ ਨੇ ਇਸ ਪ੍ਰੇਮ ਨੂੰ ਨਿਭਾਉਣ ਲਈ ‘ਸੀਸ ਤਲੀ ਤੇ ਧਰਨ’ ਦੀ ਸ਼ਰਤ ਰੱਖੀ ਹੈ ਪਰ ਇਸ ਵਿਲੱਖਣ ਪ੍ਰੇਮ ਦੇ ਮਾਰਗ ਉੱਪਰ ਚੱਲਣ ਲਈ ਗੁਰੂ ਨਾਨਕ ਨਾਲ ਭਗਤ ਕਬੀਰ ਜੀ ਵੀ ਖੜ੍ਹੇ ਹਨ ਜੋ ਇਸੇ ਪ੍ਰੇਮ ਦੀ ਸੱਧਰ ਨੂੰ ਪੂਰਨ ਲਈ ਸਿਰ ਨੂੰ ਕੱਟ ਕੇ ਖਿੱਦੋ (ਭਅਲਲ) ਬਣਾ ਕੇ ਖੇਡਦਿਆਂ-ਖੇਡਦਿਆਂ ਬੇਹਾਲ ਹੋਣ ਨੂੰ ਜ਼ਰੂਰੀ ਠਹਿਰਾਉਂਦੇ ਹਨ: ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ॥ ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ॥ ਪੰਨਾ 1377 ਗੁਰਬਾਣੀ ਦੀ ਵਿਚਾਰਧਾਰਕ ਲੜਾਈ ਧਰਮ ਦੇ ਹਿਤ ਵਿਚ ਹੈ। ਆਮ ਕਰਕੇ ਦੰਗਿਆਂ ਫਸਾਦਾਂ ਲਈ ਰਾਜ ਅਤੇ ਸਮਾਜ ਜਾਂ ਬੁੱਧੀਜੀਵੀਆਂ ਵਲੋਂ ਧਰਮ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਪਰ ਧਰਮ ਉੱਪਰ ਹੋਣ ਵਾਲੇ ਵਾਰ, ਉੱਪਰੋਂ ਧਰਮ ਵਰਗੇ ਦਿਖਣ ਵਾਲੇ ਢਕਵੰਜ ਦੇ ਪ੍ਰਬੰਧ ਪੈਦਾ ਕਰਕੇ ਬਦਨਾਮ ਕਰਨਾ ਰਾਜ ਦੀਆਂ ਕੋਝੀਆਂ ਚਾਲਾਂ ਕਰਕੇ ਆਮ ਲੋਕਾਈ ਦੀ ਅਗਿਆਨਤਾ, ਅੰਧਵਿਸ਼ਵਾਸਤਾ ਨੂੰ ਧਰਤਾਂ ਦੇ ਉਹਲ ਵਿਚ ਰਾਜਸੀ ਹਿਤਾਂ ਲਈ ਵਰਤਣ ਦੀਆਂ ਨੀਤੀਆਂ ਨੂੰ ਬੁੱਧੀਜੀਵੀ ਵੀ ਸਮਝ ਨਹੀਂ ਸਕਦੇ ਜਾਂ ਸਮਝਾਉਣਾ ਨਹੀਂ ਚਾਹੁੰਦੇ। ਰਾਜ ਦੀਆਂ ਅਜਿਹੀਆਂ ਨੀਤੀਆਂ ਨੂੰ ਪੂਰ ਚੜ੍ਹਾਉਣ ਵਿਚ ਪਹਿਲਾਂ ਅਫਵਾਹਾਂ ਅਤੇ ਹੁਣ ਮੀਡੀਆ ਸਹੀ ਰੋਲ ਨਿਭਾ ਰਿਹਾ ਹੈ। ਧਰਮਾਂ ਦੀ ਇਤਿਹਾਸਕਤਾ, ਪਵਿੱਤਰਤਾ ਭੰਗ ਕਰਨ ਲਈ ਕੁਝ ਅੰਧ ਵਿਸ਼ਵਾਸੀ ਜਾਂ ਵਿਰੋਧੀ ਧਿਰਾਂ ਨੂੰ ਰਾਜ ਵਲੋਂ ਹਵਾ ਦਿੱਤੀ ਜਾਂਦੀ ਹੈ ਅਤੇ ਉਸਦੇ ਲੋਕ ਵਿਰੋਧੀ ਨਤੀਜਿਆਂ ਨੂੰ ਧਰਮ ਦੇ ਨਾਂ ਲਗਾ ਦਿੱਤਾ ਜਾਂਦਾ ਹੈ। ……….. ਗੁਰਬਾਣੀ ਵਿਚ ਅਜਿਹੀਆਂ ਧਰਮ ਵਿਰੋਧੀ ਧਿਰਾਂ ਦੀ ਪਛਾਣ ਦਾ ਗਿਆਨ ਮਿਲਦਾ ਹੈ। ਗੁਰਬਾਣੀ ਕਰਮਕਾਂਡਾਂ, ਅੰਧਵਿਸ਼ਵਾਸ ਅਗਿਆਨ ਦੀ ਪੂਰਨ ਵਿਰੋਧੀ ਹੈ ਅਤੇ ਸਹੀ ਪਛਾਣ ਕਰਨ ਵਿਚ ਸਹਾਇਕ ਹੈ ਕਿ ਕਿਸ ਦੀਨ ਹਿਤ ਕੁਰਬਾਨੀ ਦੇਣੀ ਹੈ। ਇਸ ਕੁਰਬਾਨੀ ਦੇ ਰਾਹ ਤੁਰਕੇ ਪਿੱਛੇ ਪਰਤਣ ਦੀ ਕੋਈ ਗੁੰਜਾਇਸ਼ ਨਹੀਂ:

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਓ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥1॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ ਪੰਨਾ 1105

ਗੁਰਬਾਣੀ ਦੇ ਇਸ ਪ੍ਰਵਚਨ ਵਿਚੋਂ ਇਕ ਨਾਇਕ ਦਾ ਚਰਿੱਤਰ ਉਭਰਦਾ ਹੈ ਜਿਸਨੂੰ ਸਾਧ, ਸੰਤ, ਗੁਰਮੁਖ, ਸੂਰਮਾ ਦੀ ਉਪਾਧੀ ਹਾਸਲ ਹੈ, ਇਹ ਰੱਬ ਦੇ ਤੁਲ ਪਹੁੰਚ ਰੱਖਣ ਵਾਲਾ ਲੋਕ ਨਾਇਕ ਹੈ ਜੋ ਸਭ ਤਰ੍ਹਾਂ ਦੇ ਡਰਾਂ ਤੋਂ ਪਾਰ ਚੰਗਿਆਈ, ਸਦਾਚਾਰ, ਸੂਰਬੀਰਤਾ, ਗਿਆਨ ਆਦਿ ਗੁਣ ਰੱਖਦਾ ਹੈ ਅਤੇ ਲੜਾਈ ਦੇ ਮੈਦਾਨ ਵਿਚ ਸਮਰੱਥ ਸੂਰਮਾ ਬਣ ਕੇ ਲੜਦਾ ਹੈ। ਜਿਸ ਦੀਨ ਹਿਤ ਦ੍ਰਿੜ੍ਹਤਾ ਨਾਲ ਉਹ ਲੜਦਾ ਹੈ ਉਸ ਦੀ ਪਛਾਣ ਲਈ ਸਮੁੱਚੀ ਗੁਰਬਾਣੀ ਦੀ ਸਮਝ ਜ਼ਰੂਰੀ ਹੈ। ਇਹ ਇਕ ਅਜਿਹਾ ਧਰਮ ਯੁੱਧ ਬਣ ਜਾਂਦਾ ਹੈ ਜਿਸ ਵਿਚੋਂ ਹਰ ਤਰ੍ਹਾਂ ਦੀ ਦੁਰਮਤਿ ਖਾਰਜ ਹੈ ਅਤੇ ਰਣ ਵਿਚੋਂ ਨਾ ਭੱਜਣਾ, ਨਾ ਪਾਸਾ ਵੱਟਣਾ, ਨਾ ਨਿਵਣਾ ਅਤੇ ਸੂਰਮਗਤੀ ਦਾ ਨਿਭਾਅ ਸੂਰਮੇ ਲਈ ਅਤਿਜ਼ਰੂਰੀ ਹੈ। ਉਹ ਰਣਭੂਮੀ ਵਿਚ ਅਜਿਹੀ ਮਾਰੋ-ਮਾਰ ਕਰੇ ਕਿ ਇਕ ਨੂੰ ਮਾਰੇ ਅਤੇ ਅਨੇਕਾਂ ਮੈਦਾਨ ਛੱਡ ਕੇ ਭੱਜ ਜਾਣ:

ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ॥ ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ॥ ਪੰਨਾ 342 ਣਾਣਾ ਰਣਿ ਰੂਤਉ ਨਰ ਨੇਹੀ ਕਰੈ॥ ਨਾ ਨਿਵੈ ਨਾ ਫੁਨਿ ਸੰਚਰੈ॥ ਧੰਨਿ ਜਨਮੁ ਤਾਹੀ ਕੋ ਗਣੈ॥ ਮਾਰੈ ਏਕਹਿ ਤਜਿ ਜਾਇ ਘਣੈ॥ ਪੰਨਾ 341

ਗੁਰਬਾਣੀ ਦੀ ਪ੍ਰੇਰਨਾ ਵਾਲੀ ਸ਼ਹਾਦਤ ਆਮ ਰੈਲੀਆਂ, ਦੰਗਿਆਂ, ਫਸਾਦਾਂ ਵਿਚ ਮਰਨ ਵਾਲਿਆਂ ਦੀ ਸ਼ਹਾਦਤ ਨਾਲੋਂ ਵੱਖਰੀ ਹੈ। ਦੰਗੇ ਸਦਾ ਲੋਕ ਵਿਰੋਧੀ ਹੁੰਦੇ ਹਨ ਅਤੇ ਇਹ ਅਗਿਆਨਤਾ, ਭਰਮ, ਅੰਧਵਿਸ਼ਵਾਸ ਜਾਂ ਪਿਛਲੱਗਤਾ ਕਰਕੇ ਹੁੰਦੇ ਹਨ। ਗੁਰਬਾਣੀ ਦਾ ਗਿਆਨ ਮਨੁੱਖ ਦੇ ਅਵਚੇਤਨ ਅਣਖ ਪੈਦਾ ਕਰਦਾ ਹੈ ਜੋ ਪਰੰਪਰਾ, ਇਤਿਹਾਸ, ਸਮਾਜ, ਧਰਮ ਜਾਂ ਧੁਰ ਅੰਦਰ ਨਾਲ ਛੇੜਛਾੜ ਉੱਪਰ ਭੜਕਦੀ ਹੈ। ਗੁਰਬਾਣੀ ਦਾ ਹਰ ਗਿਆਤਾ, ਧਾਰਨੀ ਇਹ ਗਿਆਨ ਹਾਸਲ ਕਰ ਲੈਂਦਾ ਹੈ ਜੋ ਰਾਜਾਂ, ਸਮਾਜਾਂ ਦੀ ਤਾਕਤਾਂ ਦਾ ਲੋਕਾਂ ਪ੍ਰਤੀ ਵਤੀਰਾ ਪਹਿਲਾਂ ਹੀ ਪਛਾਣ ਲੈਂਦਾ ਹੈ ਪਰ ਰਾਜ ਜਾਂ ਤਾਕਤ ਕਦੇ ਵੀ ਅਜਿਹੇ ਗਿਆਨ ਦਾ ਸੰਚਾਰ ਨਹੀਂ ਹੋਣ ਦਿੰਦੇ ਸਗੋਂ ਉਲਟਾ ਉਸ ਸੰਬੰਧੀ ਭਰਮ ਅਤੇ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਰਾਜ ਜਾਂ ਜਾਬਰ ਤਾਕਤਾਂ ਹਮੇਸ਼ਾਂ ਆਪਣੇ ਹਿਤਾਂ ਦੇ ਮੁਤਾਬਿਕ ਜਾਣਕਾਰੀ ਜਾਂ ਸਿੱਖਿਆ ਦਾ ਪ੍ਰਬੰਧ ਕਰਦੀ ਹੈ ਜਿਸ ’ਤੇ ਨਵੀਆਂ ਪੀੜੀਆਂ ਦਾ ਦਿਮਾਗ ਰਾਜ ਹਿਤਕਾਰੀ ਬਣ ਉਭਰੇ। ਰਾਜਸੀ ਸਾਜ਼ਿਸ਼ਾਂ ਦੂਰ ਤਕ ਮਾਰ ਕਰਦੀਆਂ ਕਦੇ ਵੀ ਆਪਣੇ ਵਿਰੁੱਧ ਸੰਘਰਸ਼ ਨਾ ਹੋਣ ਵਾਲੀ ਸਥਿਤੀ ਪੈਦਾ ਕਰਨ ਲਈ ਕਾਇਰਤਾ ਫੈਲਾਉਂਦੀਆਂ ਹਨ। ਕਈ ਵਾਰ ਬ੍ਰਾਹਮਣਵਾਦ ਵਰਗੇ ਅਖੌਤੀ ਧਰਮ ਵੀ ਰਾਜਸੀ ਪਰਪੰਚ ਸਿੱਖਿਆ ਦਾ ਦਬਾਅ ਅਤੇ ਦੰਡਾਂ ਨੂੰ ਅਲਾਮਤ ਦਰਸਾਉਣ ਵਿਚ ਵਿਚੋਲਗੀ ਨਿਭਾਉਂਦੇ ਹਨ ਪਰ ਗੁਰਬਾਣੀ ਅਜਿਹੇ ਪ੍ਰਬੰਧ ਵਿਰੁੱਧ ਪ੍ਰਹਲਾਦ ਭਗਤ ਵਰਗੇ ਲੋਕ ਨਾਇਕਾਂ ਦੇ ਮਿਿਥਕ ਹਵਾਲਿਆਂ ਨੂੰ ਪ੍ਰੇਰਨਾ ਸਰੋਤ ਵਜੋਂ ਵਰਤਦੀ ਹੈ ਜੋ ਜਨਮ ਤੋਂ ਹੀ ਰਾਜ ਦੇ ਸਮੁੱਚੇ ਸਿਸਟਮ ਨੂੰ ਵੰਗਾਰਦੇ ਹਨ:

ਪ੍ਰਹਲਾਦ ਪਠਾਏ ਪੜਨ ਸਾਲ॥ ਸੰਗਿ ਸਖਾ ਬਹੁ ਲੀਏ ਬਾਲ॥ ਮੋ ਕਉ ਕਹਾ ਪੜ੍ਾਵਸਿ ਆਲ ਜਾਲ॥ ਮੇਰੀ ਪਟੀਆ ਲਿਿਖ ਦੇਹੁ ਸ੍ਰੀ ਗੁੋਪਾਲ॥1॥ ਨਹੀ ਛੋਡਉ ਰੇ ਬਾਬਾ ਰਾਮ ਨਾਮ॥ ਮੇਰੋ ਅਉਰ ਪੜ੍ਨ ਸਿਉ ਨਹੀ ਕਾਮੁ॥1॥ ਰਹਾਉ॥ ਸੰਡੈ ਮਰਕੈ ਕਹਿਓ ਜਾਇ॥ ਪ੍ਰਹਲਾਦ ਬੁਲਾਏ ਬੇਗਿ ਧਾਇ॥ ਤੂ ਰਾਮ ਕਹਨ ਕੀ ਛੋਡੁ ਬਾਨਿ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ॥2॥ ਮੋ ਕਉ ਕਹਾ ਸਤਾਵਹੁ ਬਾਰ ਬਾਰ॥ ਪ੍ਰਭਿ ਜਲ ਥਲ ਗਿਿਰ ਕੀਏ ਪਹਾਰ॥ ਇਕੁ ਰਾਮੁ ਨ ਛੋਡਉ ਗੁਰਹਿ ਗਾਰਿ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ॥3॥ ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ॥ ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ॥ ਹਰਨਾਖਸੁ ਛੇਦਿਓ ਨਖ ਬਿਦਾਰ॥4॥ ਓਇ ਪਰਮ ਪੁਰਖ ਦੇਵਾਧਿ ਦੇਵ॥ ਭਗਤਿ ਹੇਤਿ ਨਰਸਿੰਘ ਭੇਵ॥ ਕਹਿ ਕਬੀਰ ਕੋ ਲਖੈ ਨ ਪਾਰ॥ ਪ੍ਰਹਲਾਦ ਉਧਾਰੇ ਅਨਿਕ ਬਾਰ॥5॥ ਪੰਨਾ 1194

ਇਥੇ ਪ੍ਰਹਲਾਦ, ਜ਼ੁਲਮ, ਜ਼ਲਾਲਤ ਭੋਗਦੀ ਮਾਸੂਮੀਅਤ ਵਿਚੋਂ ਉਭਰਿਆ ਪਰਮਾਤਮਾ ਦੁਆਰਾ ਦਿੱਤੇ ਗਿਆਨ ਅਤੇ ਬਹਾਦਰੀ ਦਾ ਚਿੰਨ੍ਹ ਹੈ। ਹਰਨਾਖਸ਼ ਜ਼ਾਲਮ, ਜ਼ਾਬਰ ਏਕਾਧਿਕਾਰਵਾਦੀ ਪਿਛਲੱਗੂ ਸੋਚ ਦਾ ਪ੍ਰਤੀਕ ਹੈ ਜੋ ਕਿਸੇ ਦੇ ਕਹਿਣ ਤੇ ਅਤੇ ਆਪਣੇ ਹਉਂ ਵਿਚ ਸਾਚੀ, ਸੱਚੀ, ਮਾਸੂਮ ਸੋਚ ਦਾ ਕਤਲ ਕਰਨ ਲਈ ਬਜ਼ਿੱਦ ਹੈ। ਪ੍ਰਹਲਾਦ ਰਾਜ ਦੀ ਅੰਧਵਿਸ਼ਵਾਸੀ, ਕਰਮਕਾਂਡੀ ਅਤੇ ਲੋਕ ਵਿਰੋਧੀ ਸਿੱਖਿਆ ਤੋਂ ਇਨਕਾਰੀ ਹੈ ਅਤੇ ਆਪਣੀ ਇਕੋ ਰਾਮ ਨਾਮ ਪ੍ਰਤੀ ਦ੍ਰਿੜ੍ਹਤਾ ਦਾ ਐਲਾਨ ਕਰਦਾ ਹੈ। ਹਰਨਾਖਸ਼ ਪਿਉ ਹੋਣ ਦੇ ਨਾਤੇ ਵੀ ਆਪਣੇ ਬੱਚੇ ਦੀ ਆਜ਼ਾਦ ਸੋਚ ਨੂੰ ਪ੍ਰਵਾਨ ਨਹੀਂ ਕਰਦਾ ਸਗੋਂ ਜ਼ੁਲਮ ਕਰਨਾ ਚਾਹੁੰਦਾ ਹੈ ਪਰ ਪ੍ਰਮਾਤਮਾ ਸਦਾ ਆਪਣੇ ਭਗਤਾਂ ਦੀ ਰੱਖਿਆ ਕਰਦਾ ਆਇਆ ਹੈ। ਰੱਬ ਦਾ ਭਗਤ ਜੋ ਸਭ ਲਾਲਚਾਂ, ਡਰਾਂ ਤੋਂ ਉੱਪਰ ਹੈ ਉਸ ਉੱਪਰ ਹਕੂਮਤ ਦੇ ਲਾਲਚ ਅਤੇ ਡਰ ਕੰਮ ਨਹੀਂ ਕਰਦੇ ਸਗੋਂ ਉਸ ਅੱਗੇ ਹਾਰ ਜਾਂਦੇ ਹਨ। ਰੱਬੀ ਰੂਹ ਨਾਲ ਇਕਮਿਕ ਹੋਏ ਇਹ ਲੋਕ ਸਾੜਨ ਮਾਰਨ ਦੀਆਂ ਸਜ਼ਾਵਾਂ ਤੇ ਬੇਨਿਆਜ਼ ਹੋ ਜਾਂਦੇ ਹਨ। ਭਗਤ ਕਬੀਰ ਜੀ ਤਾਂ ਅਜਿਹੀ ਪ੍ਰੇਰਨਾ ਦਿੰਦੇ ਹਨ ਕਿ ਪ੍ਰਹਲਾਦ ਵਾਂਗ ਹੀ ਨਾਮ ਜਪਣਾ ਚਾਹੀਦਾ ਹੈ ਅਤੇ ਸਮੁੱਚੇ ਪਰਿਵਾਰ ਨੂੰ ਵੀ ਉਸੇ ਜੰਗ ਵਿਚ ਜੁਝਾਰੂ ਬਣਾਉਣ ਦੀ ਉਦਮੀ ਸੱਚ ਪੈਦਾ ਕਰਦੇ ਹਨ ਜੰਗ ਬੇਸ਼ੱਕ ਵਿਚਾਰਧਾਰਕ ਜਾਂ ਹਥਿਆਰਬੰਦ ਹੋਵੇ:

ਰਾਮ ਜਪਉ ਜੀ ਐਸੇ ਐਸੇ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ॥1॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ॥1॥ ਰਹਾਉ॥ ਪੰਨਾ 337

ਭਗਤ ਕਬੀਰ ਜੀ ਦੁਆਰਾ ਸਿਰਜਤ ਇਹ ਲੋਕ ਨਾਇਕ ਆਪਣੀ ਚੰਗਿਆਈ, ਸਦਾਚਾਰਤਾ ਅਤੇ ਕੌਮੀਅਤ ਪਛਾਣ ਪ੍ਰਤੀ ਦ੍ਰਿੜ੍ਹ ਹੈ। ਆਪਣੇ ਉੱਪਰ ਹੋਣ ਵਾਲੇ ਅਨੇਕਾਂ ਹਮਲਿਆਂ ਦੇ ਬਾਵਜੂਦ ਵੀ ਇਹ ਆਪਣੀ ‘ਸੰਤਈ’ ਨੂੰ ਨਹੀਂ ਤਿਆਗਦਾ: ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥ ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤਜੰਤ॥ ਪੰਨਾ 1373 ਸ਼ਾਂਤੀ ਦੀ ਸਥਾਪਤੀ ਲਈ ਯੁੱਧ ਨੀਤੀ ਦਾ ਸਿਧਾਂਤ ਹੈ ਯੁੱਧ ਖਾਤਰ ਸਦਾ ਤਿਆਰ ਬਰ ਤਿਆਰ ਰਹਿਣਾ। ਸਿੱਖ ਕੌਮ ਸਦਾ ਆਪਣੇ ਨਾਲ ਹਥਿਆਰਬੰਦ ਹੋਣ ਦਾ ਅਟੁੱਟ ਸੰਕਲਪ ਰੱਖਦੀ ਹੈ ਜਿਸਦੀ ਉਸਨੂੰ ਹਿੰਮਤ, ਦਲੇਰੀ ਅਤੇ ਆਸਰੇ ਵਰਗੀ ਸਹਿ ਹੁੰਦੀ ਹੈ। ਗੁਰਸਿੱਖ ਬਹਾਦਰ ਜ਼ੁਲਮ ਨੂੰ ਹਥਿਆਰ ਨਾਲ ਹੀ ਕਾਬੂ ਕਰਦੇ ਹਨ। ਉਨ੍ਹਾਂ ਦੁਆਰਾ ਪੈਦਾ ਕੀਤਾ ਗਿਆ ਰਾਜ ਜਾਂ ਸ਼ਾਸਨ ਧਰਮੀ ਅਤੇ ਖਿਮਾਜਨਕ ਹੁੰਦਾ ਹੈ। ਉਸ ਵਿਚੋਂ ਝੂਠ, ਪਾਪ, ਲੋਭ ਸਭ ਖਾਰਜ ਹੁੰਦੇ ਹਨ। ਖ਼ਾਲਸੇ ਦੇ ਰਾਜ ਵਿਚ ਹਰੇਕ ਰਾਜਾ ਹੁੰਦਾ ਹੈ। ਪਰ ਫੇਰ ਵੀ ਉਹ ਇਕ ਗੁਰਬਾਣੀ ਦੀ ਮਾਨਵੀ ਵਿਚਾਰਧਾਰਾ ਦੇ ਨਿਯਾਮਾਂ ’ਚ ਬੰਨ੍ਹੇ ਹੁੰਦੇ ਹਨ ਅਤੇ ਗਿਆਨ ਨਾਲ ਧਰਮ ਦਾ ਪ੍ਰਸਾਰ ਕਰਦੇ ਹਨ। ਖਿਮਾ ਕਿਸੇ ਵੀ ਰਾਜ ਨੂੰ ਸਦਾ ਸਥਾਪਤ ਕਰਨ ਵਾਲੀ ਉਸਾਰੂ ਨੀਤੀ ਹੈ ਜੋ ਵਿਰੋਧੀਆਂ ਪ੍ਰਤੀ ਵੀ ਮਾਨਵੀ ਨਜ਼ਰੀਆ ਬਣਾਉਂਦੀ ਹੈ:

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ ਪੰਨਾ 1372


ਰਾਜ ਵਲੋਂ ਸਖਤ ਦੰਡ ਦੇਣ ਦੀ ਪ੍ਰਥਾ ਪਰੰਪਰਕ ਸਮੇਂ ਤੋਂ ਹੀ ਪ੍ਰਚਲਤ ਹੈ। ਪ੍ਰਾਚੀਨ ਸਾਹਿਤ ਅਤੇ ਪੁਰਾਲੇਖਾਂ ਵਿਚ ਰਾਜ ਸ਼ਕਤੀ ਦੇ ਸੱਤ ਅੰਗਾਂ ਵਿਚੋਂ ਦੋ ਪ੍ਰਮੁੱਖ ਕਰ ਵਸੂਲੀ ਅਤੇ ਦੰਡ ਪ੍ਰਥਾ ਮੰਨੇ ਗਏ ਹਨ। ਦੰਡ ਇਕ ਅਜਿਹਾ ਹਊਆ ਸਿਰਜਦਾ ਹੈ ਕਿ ਰਾਜ ਵਿਰੁੱਧ ਕੋਈ ਫਿਰ ਆਵਾਜ਼ ਨਾ ਉਠਾ ਸਕੇ। ਇਹ ਦੰਡ ਜੁਰਮ ਲਈ ਦਿੱਤੇ ਜਾਂਦੇ ਹਨ ਪਰ ਇਹ ਰਾਜ ਹੀ ਮਿਖਦਾ ਹੈ ਕਿ ਕਿਹੜਾ ਕੰਮ/ ਕਾਰਜ/ ਬੋਲ ਗੁਨਾਹ ਹੈ। ਇਸ ਇਕਪਾਸੜ ਤਾਕਤ ਦੇ ਜ਼ੁਲਮ ਨੂੰ ਰੋਕਣ ਲਈ ਸ਼ਾਂਤਮਈ ਸ਼ਹੀਦੀਆਂ ਦੇਣ ਦਾ ਰਿਵਾਜ਼ ਪਿਆ। ਕਬੀਰ ਜੀ ਨਾਲ ਸਿਕੰਦਰ ਲੋਧੀ ਦੇ ਜ਼ੁਲਮ ਦੀ ਕਥਾ ਦਾ ਪ੍ਰਸੰਗ ਬਾਣੀ ਵਿਚੋਂ ਮਿਲਦਾ ਹੈ ਜੋ ਕਬੀਰ ਦੀ ਸ਼ਾਂਤਮਈ ਅਦੁੱਤੀ ਤਾਕਤ ਦਾ ਸੰਚਾਰ ਕਰਦਾ ਹੈ: ਗੰਗ ਗੁਸਾਇਨਿ ਗਹਿਰ ਗੰਭੀਰ॥ ਜੰਜੀਰ ਬਾਂਧਿ ਕਰਿ ਖਰੇ ਕਬੀਰ॥1॥ ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ॥ ਚਰਨ ਕਮਲ ਚਿਤੁ ਰਹਿਓ ਸਮਾਇ॥ ਰਹਾਉ॥ ਗੰਗਾ ਕੀ ਲਹਰਿ ਮੇਰੀ ਟੁਟੀ ਜੰਜੀਰ॥ ਮ੍ਰਿਗਛਾਲਾ ਪਰ ਬੈਠੇ ਕਬੀਰ॥2॥ ਕਹਿ ਕੰਬੀਰ ਕੋਊ ਸੰਗ ਨ ਸਾਥ॥ ਜਲ ਥਲ ਰਾਖਨ ਹੈ ਰਘੁਨਾਥ॥3॥ ਪੰਨਾ 1162 ਇਸਲਾਮ ਧਰਮ ਵਿਚ ਲੜ ਮਰਨ ਵਾਲਾ ਸ਼ਹੀਦ ਅਤੇ ਲੜਾਈ ਵਿਚ ਸਫਲਤਾ ਪ੍ਰਾਪਤ ਕਰਨ ਵਾਲਾ ਗਾਜ਼ੀ ਹੁੰਦਾ ਹੈ ਪਰ ਸਿੱਖ ਧਰਮ ਵਿਚ ਇਹ ਸੰਕਲਪ ਜਿਉਂਦਿਆਂ ਅਤੇ ਮੌਤ ਉਪਰੰਤ ਦੋਵਾਂ ਸਥਿਤੀਆਂ ਵਿਚ ਹੰਢਾਇਆ ਜਾ ਸਕਦਾ ਹੈ। ਸਿੱਖ ਧਰਮ ਵਿਚ ਸ਼ਹੀਦ ਉਸਨੂੰ ਮੰਨਿਆ ਜਾਂਦਾ ਹੈ ਜਿਸਦੇ ਲਈ ਮੌਤ ਅਤੇ ਜ਼ਿੰਦਗੀ ਦੇ ਅਰਥਾਂ ਵਿਚ ਕੋਈ ਫਰਕ ਨਹੀਂ ਹੈ। ਸ਼ਹਾਦਤ ਨੂੰ ਜਿਉਂਦਿਆਂ ਵੀ ਹੰਢਾਇਆ ਜਾ ਸਕਦਾ ਹੈ ਕਿਉਂਕਿ ਕਿਸੇ ਵੱਡੇ ਸੱਚ ਦੀ ਸਲਾਮਤੀ ਲਈ ਕੋਈ ਵੀ ਕੀਮਤ ਦੇਣ ਦੀ ਤਿਆਰੀ ਸ਼ਹੀਦੀ ਦਾ ਮਾਰਗ ਤਸਲੀਮ ਕੀਤੀ ਜਾਂਦੀ ਹੈ।” (ਸਰਬਜਿੰਦਰ ਸਿੰਘ, ਉਹੀ ਪੰਨਾ 17) ਗੁਰਮਤਿ ਵਿਚ ਜੀਵਤ ਮ੍ਰਿਤਕ ਹੋਣ ਵਾਲਾ ਇਕ ਅੱਧਾ ਹੀ ਹੁੰਦਾ ਹੈ ਜੋ ਨਿਡਰ ਰਹਿੰਦਾ ਹੋਇਆ ਨਿਰੰਕਾਰ ਵਿਚ ਲਿਵਲੀਨ ਹੁੰਦਾ ਹੈ। ਨਿਰੰਕਾਰ ਦੀ ਇਹ ਔਖੀ ਕਸੌਟੀ ਮਰਿ-ਜੀਵਾ ਹੀ ਪਾਸ ਕਰ ਸਕਦਾ ਝੂਠੇ ਵਿਅਕਤੀ ਇੱਥੇ ਥਿੜਕ ਜਾਂਦੇ ਹਨ:

ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ॥ ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ॥ ਪੰਨਾ 1364 ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨ ਕੋਇ॥ ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ॥ ਪੰਨਾ 1366

ਸਿੱਖ ਕੌਮ ਦੀ ਬਹਾਦਰੀ ਅਤੇ ਇਸਦੇ ਲਗਾਤਾਰ ਸੰਘਰਸ਼ ਦੇ ਇਤਿਹਾਸਕ ਹਵਾਲਿਆਂ ਅਤੇ ਇਸਦੀ ਰਾਜਸੀ ਆਜ਼ਾਦੀ ਦੀ ਸੋਚ ਪਿੱਛੇ ਗੁਰਬਾਣੀ ਚੱਟਾਨ ਵਾਂਗ ਖੜ੍ਹੀ ਹੈ। ਸਿੱਖਾਂ ਦੇ ਬਾਹਰੀ ਪਹਿਰਾਵੇ, ਸਭਿਆਚਾਰ, ਭਾਸ਼ਾ ਉੱਪਰ ਵਧੇਰੇ ਹਮਲੇ ਹੋ ਰਹੇ ਹਨ ਪਰ ਇਨ੍ਹਾਂ ਦੇ ਧੁਰ ਅੰਦਰ ਵਿਚ ਪਈ ਗੁਰਬਾਣੀ ਦੀ ਪ੍ਰੇਰਨਾ ਉਨ੍ਹਾਂ ਨੂੰ ਸਦਾ ਜ਼ੁਲਮ, ਜਬਰ, ਅਗਿਆਨ ਅਤੇ ਇਤਿਹਾਸ ਜਾਂ ਪਰੰਪਰਾ ਨਾਲ ਛੇੜ-ਛਾੜ ਵਿਰੁੱਧ ਅਜਿਹੀ ਗਿਆਨ ਦੀ ਤਾਕਤ ਦਿੰਦੀ ਹੈ ਜੋ ਲੋੜ ਪੈਣ ’ਤੇ ਹਥਿਆਰਬੰਦ ਜਾਂ ਸੰਘਰਸ਼ੀ ਰੂਪ ਵੀ ਧਾਰਨ ਕਰ ਜਾਂਦੀ ਹੈ। ਗੁਰਬਾਣੀ ਨੇ ਸਿੱਖਾਂ ਨੂੰ ਅੰਤਰਮਨ ਵਿਚੋਂ ਭੈ-ਮੁਕਤ ਕੀਤਾ ਨਾ ਕਿ ਅਖੌਤੀ ਰੂਪ ਵਿਚ ਸਿਰਫ ਫੋਕੇ ਖੜਕੇ-ਦੜਕੇ ਲਈ। ਸਿੱਖ ਇਤਿਹਾਸ ਵਿਚ ਇਸੇ ਕਰਕੇ ਆਮ ਸੰਗਤ ਦੀਆਂ ਬਹਾਦਰੀਆਂ ਦੇ ਵਧੇਰੇ ਹਵਾਲੇ ਮਿਲਦੇ ਹਨ। ਸਿੱਖਾਂ ਵਿਚਲੇ ਮਰਨ ਦੇ ਚਾਉ ਨੂੰ ਹੋਰਾਂ ਕੌਮਾਂ ਦੇ ਜਿਹਾਦਾਂ ਵਾਂਗ ਟਰੇਨਿੰਗ ਦੇਣ ਦੀ ਜ਼ਰੂਰਤ ਨਹੀਂ ਸਗੋਂ ਇਹ ਤਾਂ ਲੋੜ ਪੈਣ ’ਤੇ ਆਪਣੇ ਆਪ ਉਮੜਦਾ ਹੈ। ਇਹ ਭੇ ਵਿਚ ਜੀਅ ਰਹੇ ਲੋਕਾਂ ਨੂੰ ਭੈ-ਮੁਕਤ ਸਿੱਖਾਂ ਦਾ ਵਤੀਰਾ ਸਮਝ ਨਹੀਂ ਆਉਂਦਾ। ਨਵੀਆਂ ਪੀੜੀਆਂ ਨੂੰ ਗੁਰਬਾਣੀ ਪ੍ਰਤੀ ਸ਼ਰਧਾ ਦੇ ਨਾਲ ਨਾਲ ਉਸਦੇ ਅਰਥ ਅਤੇ ਸਮਕਾਲੀ ਪ੍ਰਸੰਗਾਂ ਵਿਚ ਪ੍ਰਿਭਾਸ਼ਿਤ ਕਰਨ ਦੀ ਰੁਚੀ ਪੈਦਾ ਕਰਨ ਲਈ ਜ਼ਰੂਰ ਵਡੇਰੇ ਯਤਨ ਹੋਣੇ ਚਾਹੀਦੇ ਹਨ।

8 views

Comments


bottom of page