top of page
  • Writer's pictureShamsher singh

ਬਹੁਗਿਣਤੀ ਵਲੋਂ ਕਤਲੇਆਮ ਦੀ ਧੱਮਕੀ ਤੇ ਪੰਜਾਬ ਦੀ ਸੁਰਤਿ


ਛੋਟੀ ਜਿਹੀ ਘਟਨਾ ਹੋਣ ਤੇ ਬਹੁਗਿਣਤੀ ਦਾ ਸਿੱਖਾਂ ਕਤਲੇਆਮ ਦਾ ਰਿਐਕਸ਼ਨ ਆਓਣਾ ਸ਼ਾਇਦ ਕਿਸੇ ਦੱਖਣੀ ਭਾਰਤੀ ਲਈ ਸਮਝਣਾ ਔਖਾ ਹੋਵੇਗਾ ਪਰ ਪੰਜਾਬ ਦੇ ਖਿੱਤੇ ਦੇ ਲੋਕਾਂ ਨੂੰ ਪਤਾ ਹੈ ਕਿ ਬਹੁਗਿਣਤੀ ਅਜਿਹਾ ਹੀ ਰਿਐਕਸ਼ਨ ਕਰੇਗੀ ਕਿਓਂਕਿ ਓਪਰੀ ਸਤ੍ਹਾ ਤੇ ਰਾਜਨੀਤਕ ਦਿਖਾਈ ਦਿੰਦਾ ਇਹ ਉਲਾਰ ਅੰਦਰੂਨੀ ਪਰਤਾਂ ਵਿਚ ਇਹ ਪੰਜਾਬ ਪ੍ਰਤਿ ਹਿੰਦ ਦਾ ਨਫ਼ਰਤ ਦਾ ਨਤੀਜਾ ਹੈ । ਇਹ ਮਾਤਰ ਸਭਿਅਤਾ ਸਭਿਆਚਾਰ ਦਾ ਘੋਲ ਨਹੀਂ ਬਲਕਿ ਇਸਦੇ ਬੀਜ ਡੂੰਘੀ ਫਿਲਾਸਫ਼ੀਕਲ ਜੰਗ ਵਿਚ ਲਗੇ ਹੋਏ ਹਨ ਜਿਥੇ ਇਹਨਾਂ ਦੇ ਆਦਿ ਮਹਾਂਭਾਰਤ ਵਿੱਚ ਆਰੀਆਂ ਨੂੰ ਪੰਜਾਬ ਪ੍ਰਦੇਸ਼ ਵਲ ਜਾਣ ਤੋਂ ਮਨਾ ਕੀਤਾ ਹੋਇਆ ਹੈ ਕਿਓਂਕਿ ਇਥੇ ਗੈਰ-ਵੈਦਿਕ(ਜਿਹਨਾਂ ਬ੍ਰਾਹਮਣ ਦੀ ਸੁਪਰੀਮ ਜਾਤੀ ਦੀ ਹੈਸੀਅਤ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ) ਦਾ ਵਾਸਾ ਹੈ । ਸਿਰਦਾਰ ਕਪੂਰ ਸਿੰਘ ਮੈਥਨਈਜ ਦੇ ਹਵਾਲੇ ਨਾਲ ਦਸਦੇ ਹਨ ਕਿ "ਪੰਜਾਬ ਦੇ ਲੋਕਾਂ ਦਾ ਗਣਤੰਤਰ ਸਮੁੱਚੇ ਹਿੰਦੁਸਤਾਨ ਦੇ ਰਾਜਤੰਤਰ ਤੋਂ ਵੱਖਰਾ ਹੈ ,ਇਹ ਜੰਗਜੂ ਦਲੇਰ ਤੇ ਲੜ੍ਹਾਕੇ ਹਨ "।

ਅੰਗਰੇਜ਼ ਭਾਵੇਂ ਇਸਨੂੰ ਅਖੰਡ ਭਾਰਤ ਦੀ ਇਕ ਕਾਲੋਨੀ ਬਣਾ ਕੇ ਰੱਖ ਗਏ ਹੋਣ ਪਰ ਉਹ ਇਹਨਾਂ ਸਭਿਆਤਾਵਾਂ ਦੇ ਪਾੜ੍ਹ ਨੂੰ ਭਰਨ ਵਿਚ ਅਸਫਲ ਰਹੇ ਸਨ ।

ਇਸਦਾ ਪ੍ਰਤੱਖ ਨਮੂਨਾ ਬੀਬੀਸੀ ਦੁਆਰਾ ਕੀਤੀ ਤਰਾਈ ਇਲਾਕੇ ਦੇ ਲੋਕਾਂ ਦੀ ਡਾਕੂਮੈਂਟਰੀ ਚ ਕਿਸਾਨ ਜਥੇਬੰਦੀ ਦੇ ਆਗੂ ਦਾ ਬਿਆਨ ਹੈ ਕਿ "ਇਹ ਲੋਕ ਸਾਡੇ ਵਲ ਵੇਖ ਵੇਖ ਕੇ ਸੜ੍ਹਦੇ ਰਹਿੰਦੇ ਹਨ " । ਕਿਓਂਕਿ ਪੰਜਾਬ ਮਿਹਨਤਕਸ਼ ਲੋਕਾਂ ਦਾ ਦੇਸ਼ ਹੈ ਇਥੋਂ ਦੇ ਵਸਨੀਕਾਂ ਪਹਿਲਾਂ ਅੰਗਰੇਜ਼ਾਂ ਵੇਲੇ ਬਾਰ ਨੂੰ ਆਬਾਦ ਕੀਤਾ ਤਾਂ ਅਜ਼ਾਦੀ ਮਗਰੋਂ ਤਰਾਈ ਦੇ ਸ਼ੇਰਾਂ ਦੇ ਇਲਾਕੇ ਨੂੰ ਆਬਾਦ ਕੀਤਾ । ਇਸਦੇ ਨਾਲ ਬਹਾਦਰੀ ਦੇ ਨਾਲ ਭਾਰਤੀ ਫੌਜ ਦੀ ਸ਼ੁਰੂਆਤ ਤੋਂ ਲੈਕੇ ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਮੈਡਲ ਲੈਕੇ ਆਪਣੀ ਬਹਾਦਰੀ ਦੀ ਮਿਸਾਲ ਪੈਦਾ ਕੀਤੀ ਹੋਈ ਹੈ ।

ਪਰ ਇਸਦੇ ਉਲਟ ਜਮਨਾ ਸੰਸਕ੍ਰਿਤੀ ਨੇ ਸਭ ਤੋਂ ਪਹਿਲਾਂ ਸ਼ੈਵੀ ਬ੍ਰਾਹਮਣਾਂ ਦੇ ਨਾਲ ਧ੍ਰੋਹ ਕਮਾਇਆ ਤੇ ਉਹਨਾਂ ਦਾ ਕਤਲੇਆਮ ਕੀਤਾ । ਉਸਤੋਂ ਮਗਰੋਂ ਇਸਨੇ ਬੁੱਧ ਧਰਮ ਤੇ ਕਹਿਰ ਕਮਾਇਆ । ਪਰ ਜਦ ਪੰਜਾਬ ਵਿਚ ਗੁਰੂ ਬਖਸ਼ਿਸ਼ ਹੋਈ ਤੇ ਇਕ ਕੌਮ ਦਾ ਜਨਮ ਹੋਇਆ ਜਿਜਨੇ ਇਸ ਮਿਹਨਤਕਸ਼ ਲੋਕਾਂ ਨੂੰ ਇਕ ਰੂਹਾਨੀ ਬਖਸ਼ਿਸ਼ ਕੀਤੀ ਤੇ ਇਕ ਵੱਡੇ ਮਕਸਦ ਲਈ ਜੂਝਣਾ ਸਿਖਾਇਆ ਜਿਸਨੂੰ ਪ੍ਰੋ ਹਰਿੰਦਰ ਸਿੰਘ ਮਹਿਬੂਬ ਪੈਗੰਬਰ ਦੀ ਲੋਅ ਆਖਦੇ ਹਨ ।

ਇਸ ਲੋਅ ਦਾ ਝਲਕਾਅ ਜਦ ਵੱਜਦਾ ਹੈ ਤਾਂ ਵੈਦਿਕ ਬਿਪਰ ਨੂੰ ਪ੍ਰਣਾਈਆਂ ਸਾਰੀਆਂ ਸ਼ਕਤੀਆਂ ਤੇ ਫਲਸਫੇ ਇਸ ਗੁਰੂ-ਦਰਸ਼ਨ ਦੇ ਵਿਰੋਧ ਵਿਚ ਖੜ੍ਹ ਜਾਂਦੇ ਹਨ । ਇਹਨਾਂ ਫਲਸਫਿਆਂ ਦੀ ਅਜਿਹਾ ਕਰਨ ਦੀ ਵਜ੍ਹਾ ਹੀਣ-ਭਾਵਨਾਂ ਤੇ ਖੁੰਦਕ ਹੈ ਜੋ ਇਹਨਾਂ ਅੰਦਰ ਸ਼ੁਰੂ ਤੋਂ ਭਰੀ ਹੋਈ ਹੈ ।

ਇਸ ਲਈ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਕੈਂਸਲ ਹੋਣ ਤੇ ਅਜਿਹਾ ਰਿਐਕਸ਼ਨ ਆਓਣਾ ਸੁਭਾਵਕ ਹੈ ਪਰ ਪੰਜਾਬ ਦੇ ਅਵਚੇਤਨ ਨੇ ਸਦਾ ਇਸਨੂੰ ਚੰਗੀ ਤਰ੍ਹਾਂ ਪਛਾਣਿਆ ਹੈ ਤੇ ਇਸ ਤਰ੍ਹਾਂ ਦੇ ਚੈਲੰਜ ਨੂੰ ਸਦਾ ਸਵੀਕਾਰ ਵੀ ਕੀਤਾ ਹੈ ।


17 views

Opmerkingen


bottom of page