top of page
  • Writer's pictureShamsher singh

ਪਰੰਪਰਾ : ਸ਼ਹੀਦ ਬਾਬਾ ਦੀਪ ਸਿੰਘ ਜੀ

Updated: Mar 26, 2023


ਸਾਡੇ ਪਿੰਡਾਂ ਦੇ ਇਕ ਗਿਆਨੀ ਬਾਪੂ ਨੇ ਬਾਬੇ ਦੀਪ ਸਿੰਘ ਜੀ ਦੇ ਜਨਮ ਸਥਾਨ ਆਲੇ ਸਰੋਵਰ ਕੰਢੇ ਅੰਮ੍ਰਿਤ ਵੇਲੇ ਸੁਣਾਈ ਸੀ ਕਿ ਜਦ ਬਾਬਾ ਦੀਪ ਸਿੰਘ ਨੇ ਲਕੀਰ ਖਿੱਚੀ ਤਾਂ ਜਵਾਨ ਜਵਾਨ ਮਾਰੋ ਮਾਰ ਹੱਲਾ ਹੱਲਾ ਕਰਦੇ ਆਵਦੇ ਜੱਥਿਆਂ ਨ ਲਕੀਰ ਟੱਪਕੇ ਭੱਜੇ ਜਾਣ , ਪਰ ਜੇੜੇ ਬੁੱਢੇ ਸੀ ਬਜ਼ੁਰਗ ਸੀ ਓ ਵਿਚਾਰੇ ਹੌਲੀ ਹੌਲੀ ਮਗਰ ਤੁਰੇ ਆਓਣ ਓਦੋਂ ਪਿੰਡਾਂ ਚ ਅੱਗ ਆਂਙੂ ਖਬਰ ਫੈਲਗੀ ਕਿ ਮਾਝੇ ਦੇ ਪਊਵਿੰਡ ਦਾ ਨਿਅੰਗ ਅਫ਼ਗਾਨਾ ਨਾਲ ਟੱਕਰ ਲੈਣ ਤੁਰ ਪਿਆ ਤਾਂ ਲੋਕੀ ਪਿੰਡੋ ਪਿੰਡੀ ਹੋਕੇ ਵਹੀਰ ਨੂੰ ਇਕ ਦੂਜੇ ਦੇ ਓਤੋਂ ਹੋਕੇ ਵੇਖਣ ਡਹਿ ਸਨ... ਤਦੋਂ ਇਕ ਪਿੰਡ ਦੀ ਮਾਈ ਕੀ ਦੇਖਦੀ ਕੀ ਇਕ ਬੁੱਢਾ ਬਾਪੂ ਜਿਆ ਹੱਥ ਵਿਚ ਸੀਖ ਵਰਗਾ ਲੋਹੇ ਦਾ ਸ਼ਸਤਰ ਵਰਗਾ ਕੁਝ ਲੈਕੇ ਓਨੂੰ ਧੂਈ ਲਿਜਾਣ ਡਿਆ ਸੀ (ਬਜੁਰਗ ਸਰੀਰ ਹੋਣ ਕਰਕੇ ਮੋਢੇ ਤੇ ਰੱਖ ਨੀ ਸਕਿਆ ਹੁਣਾਂ) ਤਦੋਂ ਮਾਈ ਵੇਖਕੇ ਹੱਸ ਪਈ ਤੇ ਆਖਣ ਲਗੀ " ਵੇਖੋ ਖਾਂ ਜਵਾਨ ਜ੍ਹਾਨ ਤਾਂ ਮੰਨਿਆਂ ਭੀ ਲੜ੍ਹਨ ਚਲੇ ਆ , ਆ ਬੁੱਢਾ ਠੇਡਾ ਵੇਖਲੋ ਨਾ ਈ ਲੱਗਣ ਚਲਿਆ ਸ਼ਾਹੀ ਫੌਜਾਂ ਦੇ , ਏ ਮਾਰੂ ਗਾਂਅ ਦੂੰਬੇ ਖਾਣ ਆਲਿਆਂ ਨੂੰ" ਆਂਦੇ ਓ ਬੋਲੀ ਬਾਪੂ ਨੂੰ ਸੁਣੀ ਤਾਂ ਓ ਮਾਈ ਅੱਲ ਹੋ ਤੁਰਿਆ ਤੇ ਓ ਸਰੀਆ ਟੈਪ ਲੋਆ ਜੋ ਓਨੇ ਫੜਿਆ ਸੀ ਮਾਈ ਦੇ ਗਲ ਨੂੰ ਗੋਲ ਵਲੇਟ ਦਿੱਤਾ ਤੇ ਨਾਲ ਹੀ ਉੱਚੀ ਜਿਹੇ ਆਂਧਾ "ਮਾਈ ਵੇਖ ਆ ਗੁਰੂ ਦਾ ਸਿੱਖ ਵਲੇਟ ਚਲਿਆ ਜੇ ਤੇਰਾ ਜਾਇਆ ਕੋਈ ਹੋਊ ਤਾਂ ਓਸ ਤੋਂ ਲਵ੍ਹਾ ਲਵੀਂ" ਆਂਦੇ ਜਦ ਅਫਗਾਨਾ ਤੋਂ ਜਿੱਤਕੇ ਸਿਖ ਫੌਜਾਂ ਵਾਪਿਸ ਮੁੜੀਆਂ ਤਾਂ ਮਾਈ ਬਾਪੂ ਦੇ ਪੈਰਾ ਵਲ ਨੂੰ ਹੋ ਤੁਰੀ ਤੇ ਰੋ ਰੋਕੇ ਅਰਦਾਸ ਕਰਨ ਲਗੀ ਕਿ ਮੇਰੀ ਮੱਤ ਮਾਰੀ ਸੀ ਮੈਂ ਸ਼ੰਕਾ ਕੀਤਾ ਮੇਰੇ ਤੇ ਕਿਰਪਾ ਕਰੋ ਆ ਮੇਰੇ ਗਲ ਚੋਂ ਮੁਕਤ ਕਰੋ , ਏ ਤਾਂ ਕਿਸੇ ਮੇਰੇ ਜਾਏ ਤਾਂ ਕੀ ਕਿਸੇ ਭਗਵਾਨ ਦੇ ਜਾਏ ਤੋਂ ਵਣੀ ਲੱਥਾ " ਤਦੋਂ ਓਸ ਬਾਪੂ ਨੇ ਪੱਲਾ ਗਲ ਚ ਪਾਕੇ ਮਾਈ ਨੂੰ ਆਖਿਆ ਮਾਈ ਏ ਤਾਂ ਹੁਣ ਮੇਰੇ ਵੱਸ ਰੋਗ ਵੀ ਨੀ ਰਹਿਆ , ਓਦੋਂ ਆਲੀ ਸੁਰਤਿ ਤਾਂ ਓਦੋਂ ਹੀ ਸੀ , ਏ ਤਾਂ ਏਦਾਂ ਲੱਥੂ ਜਦ ਕੋਈ ਸਿਖੜਾ ਫੇਰ ਧਰਮ ਯੁੱਧ ਨੂੰ ਚੜ੍ਹਿਆ ਹੋਵੇ ਤਾਂ ਓਨੂ ਬੋਲੀ ਮਾਰੀਂ ਕੇ ਜੇ ਏਨਾ ਗੁਰੂ ਕਾ ਸਿੱਖ ਹੈ ਤਾਂ ਏਨੂ ਲਾਅ ਕੇ ਵਿਖਾ ਕਿਓਂਕਿ ਸ਼ਹਾਦਤ ਰਸ ਹੀ ਇਸ ਗੁਲਾਮੀ ਨੂੰ ਉਤਾਰ ਸਕਦਾ ਹੈ " ਇਹ ਵਾਰਤਾ ਤਰ-ਬਰ-ਤਿਆਰ ਖਾਲਸਾ ਦੀ ਬਾਤ ਪਾਓਂਦੀ ਜਿਹਦੇ ਬਾਬਤ ਸ਼ਹੀਦ ਸੁੱਖਾ ਸਿੰਘ ਆਖਦੇ ਹੁੰਦੇ ਸਨ ਕਿ ਖਾਲਸੇ ਦੀ ਤੇਗ ਦਸਮੇਸ਼ ਪਿਤਾ ਦੀ ਤੇਗ ਹੁੰਦੀ ਹੈ ਓਹੀ ਤੇਗ ਘੋੜੇ ਨੂੰ ਇਕੋ ਵਾਰ ਨਾਲ ਸਵਾਰ ਸਮੇਤ ਚੀਰ ਸਕਦੀ ਹੈ

61 views

Comments


bottom of page