top of page
  • Writer's pictureShamsher singh

ਦਿੱਲੀ: ਸਿੱਖ ਬੀਬੀ ਨਾਲ ਵਹਿਸ਼ੀਪੁਣਾ ਤੇ ਪੰਜਾਬ ਦੇ ਨਾਰੀਵਾਦੀ ਟੋਲਿਆਂ ਦੀ ਬਿਪਰ ਨਾਲ ਸਾਂਝ

੨੬ ਜਨਵਰੀ ੨੦੨੨, ਦਿੱਲ੍ਹੀ ਦੇ ਕਸਤੂਰਬਾ ਨਗਰ ਵਿਚ ਇਕ ੨੦ ਸਾਲਾਂ (ਵਿਆਹੁਤਾ) ਸਿੱਖ ਕੁੜੀ ਦਾ ਹਿੰਦੂ ਦਲਿਤ ਪਰਿਵਾਰ ਵਲੋਂ ਪਹਿਲਾਂ ਜਬਰ ਜਨਾਹ ਕੀਤਾ ਜਾਂਦਾ ਹੈ ਤੇ ਫਿਰ ਮੂੰਹ ਕਾਲਾ ਕਰਕੇ, ਗਲ ਵਿਚ ਜੁਤੀਆਂ ਦਾ ਹਾਰ ਪਵਾ ਕੇ ਓਸੇ ਪਰਿਵਾਰ ਦੀਆਂ ਔਰਤਾਂ ਵਲੋਂ ਛੱਲੀਆਂ ਵਾਂਗ ਕੁੱਟਿਆ-ਪਿੱਟਿਆ ਜਾਂਦਾ ਹੈ । ਓਸ ਸਿੱਖ ਕੁੜੀ ਦਾ ਗੁਨਾਹ ਬਸ ਇੰਨਾ ਸੀ ਕੇ ਉਸਨੇ ੧੪ ਸਾਲ ਦੇ ਮੁੰਡੇ ਨਾਲ ਰਿਸ਼ਤਾ ਬਣਾਉਣ ਤੋਂ ਨਾ ਕਰ ਦਿੱਤੀ ਸੀ, ਜੋ ਓਸ ਵਿਆਹੁਤਾ ਸਿੱਖ ਕੁੜੀ ਨੂੰ ਬਾਰ-ਬਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ । ੧੪ ਸਾਲ ਦਾ ਮੁੰਡਾ ਇਸੇ ਗਲੋਂ ਆਤਮ ਹੱਤਿਆ ਕਰ ਲੈਂਦਾ ਹੈ ਤੇ ਉਸਦਾ ਪਰਿਵਾਰ ਬਾਅਦ ਚ ਸਿੱਖ ਕੁੜੀ ਨੂੰ ਮਾਰਨ ਦੀਆਂ ਧਮਕੀਆਂ ਦੇਣ ਲਗਦਾ ਹੈ, ਜਿਸਦੇ ਕਾਰਨ ਸਿੱਖ ਕੁੜੀ ਨੂੰ ਅਪਣਾ ਟਿਕਾਣਾ ਤਕ ਬਦਲਣਾ ਪੈਂਦਾ । ਪਰ ਜਿਸ ਤਰ੍ਹਾਂ ਦਾ ਵਹਿਸ਼ੀ ਕਾਰਾ ਫਿਰ ਸਿੱਖਾਂ ਦੀ ਧੀ ਨਾਲ ਹੋਇਆ,੧੯੮੪ ਘੱਲੂਘਾਰੇ ਤੋਂ ਲੈਕੇ ਹੁਣ ਤੱਕ ਕੁਛ ਨਹੀਂ ਬਦਲਿਆ । ਦਿੱਲੀ ਦੀਆਂ ਬਸਤੀਆਂ ਵਿੱਚ ਨੰਗਿਆ ਕਰਕੇ ਭਜਾਈਆਂ ਮਜ਼ਲੂਮ ਸਿੱਖ ਬੀਬੀਆਂ ਦੀ ਚੀਖਾਂ ਦੀ ਗਰਜ ਹੋਰ ਉੱਚੀ ਹੋਗਈ । ਪਰ ਅਫਸੋਸ ਇਹ ਗਰਜ ਇੰਨੀ ਉੱਚੀ ਨਹੀਂ ਹੋ ਸਕੀ ਕੇ ਪੰਜਾਬ ਦੀਆਂ ਅਖੌਤੀ ਨਾਰੀਵਾਦੀਆਂ ਦੇ ਕੰਨ ਪਾੜ ਸਕਣ, ਜਾਂ ਨਾਰੀਵਾਦੀਆਂ ਇਹਨਾ ਚੀਖਾਂ ਨੂੰ ਸੁਣਨਾ ਹੀ ਨਹੀਂ ਚਾਹੁੰਦੀਆਂ ? ਹੋਰਨਾਂ ਦੱਬੇ ਕੁਚਲੇ ਵਰਗਾਂ (ਜਿਵੇਂ ਮੁਸਲਮ, ਦਲਿਤ) ਦੀ ਕਿਸੇ ਜਨਾਨੀ ਨਾਲ ਹੋਏ ਧੱਕੇ ਦੀ ਅਗਰ ਖਬਰ ਆ ਜਾਵੇ ਤਾਂ ਪੰਜਾਬ ਦੀਆਂ ਨਾਰੀਵਾਦੀਆਂ ਝੱਟ ਸਰਗਰਮ ਹੋ ਜਾਂਦੀਆਂ ਹਨ ਕਿ ਦਲਿਤ/ਮੁਸਲਮਾਨਾਂ ਦੀ ਇਸ ਦੇਸ ਅੰਦਰ ਕੋਈ ਸੁਣਵਾਈ ਨਹੀਂ ਪਰ ਜਦੋਂ ਮਸਲਾ ਸਿੱਖਾਂ ਦੀ ਧੀ ਦਾ ਹੋਵੇ ਤਾਂ ਉਸ ਪੀੜਤ ਕੁੜੀ ਦੀ ਧਾਰਮਿਕ ਪਛਾਣ ਲਿਖਣ ਤੋਂ ਵੀ ਪਰਹੇਜ਼ ਕਰਦੀਆਂ ਹਨ ।

ਸਾਲ ੨੦੨੦ ਟਾਂਡਾ (ਹੁਸ਼ਿਆਰਪੁਰ) ਵਿਖੇ ਇਕ ਕੁੜੀ ਨਾਲ ਜਬਰ ਜਨਾਹ ਹੁੰਦਾ ਹੈ ਤੇ ਪੰਜਾਬ ਦੀਆਂ ਨਾਰੀਵਾਦੀਆਂ ਮਸਲੇ ਨੂੰ ਜਾਤਪਾਤ ਦੀ ਰੰਗਤ ਦੇਕੇ ਪੂਰੇ ਪੰਜਾਬ ਨੂੰ ਭੰਡਣ ਦਾ ਬਹਾਨਾ ਲੱਭ ਲੈਂਦੀਆਂ ਹਨ । ਜਦਕਿ ਨਾ ਤੇ ਮਸਲਾ ਜਾਤ ਦਾ ਸੀ, ਨਾ ਹੀ ਓਸ ਪਿੰਡ ਦੇ ਲੋਕਾਂ ਨੇ ਦੋਸ਼ੀਆਂ ਦੇ ਹੱਕ ਵਿੱਚ ਕੋਈ ਰੈਲੀ ਕੱਢੀ ਤੇ ਨਾ ਹੀ ਪੀੜਤ ਕੁੜੀ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ । ਪਰ ਪੰਜਾਬ ਦੀਆਂ ਨਾਰੀਵਾਦੀਆਂ ਦੀ ਸਿੱਖ ਵਿਰੋਧੀ ਮਾਨਸਿਕਤਾ ਓਹਨਾਂ ਦੇ ਦਿਲੋ ਦਿਮਾਗ ਉਪਰ ਇੰਨੀ ਕਾਬਜ ਹੋ ਚੁੱਕੀ ਹੈ ਕਿ ਹਰ ਨਿੱਕੇ ਮੋਟੇ ਮਸਲੇ ਉਪਰ ਉਹਨਾਂ ਨੂੰ ਸਿੱਖ ਕਿਸੇ ਜੱਲਾਦ ਵਾਂਗ ਨਜ਼ਰ ਆਉਂਦੇ ਹਨ । ਸਿੱਖਾਂ ‘ਚ ੧੦੦ ਖਾਮੀਆਂ ਹੋਣਗੀਆਂ ਪਰ ਸਿੱਖਾਂ ਦੀ ਨੈਤਿਕਤਾ ਦਾ ਪੱਧਰ ਇੰਨਾ ਨੀਵਾਂ ਨਹੀਂ ਕੇ ਭੀੜ ਬਣਕੇ ਕਿਸੇ ਬਿਗਾਨੇ ਦੀ ਧੀ ਨੂੰ ਨੰਗਿਆਂ ਕਰਕੇ ਜਲੀਲ ਕਰਨ । ਕੋਈ ਬਿਪਰਵਾਦੀ ਦਾ ਇਹ ਕਾਰਾ ਕਰ ਸਕਦਾ ਹੈ ਪਰ ਸਿੱਖੀ ਤਸੀਰ ਵਾਲਾ ਇਹ ਸਭ ਨਹੀਂ ਕਰ ਸਕਦਾ । ਜਿਵੇਂ ਭਾਰਤੀ ਮੀਡੀਆ ਦੇ ਉਦਾਰਵਾਦੀ ਚੈਨਲ NDTV, News Laundary, Quint ਆਦਿ, ਪੀੜਤ ਸਿੱਖ ਕੁੜੀ ਦੀ ਪਛਾਣ ਜਾਣ ਬੁੱਝਕੇ ਨਸ਼ਰ ਨਹੀਂ ਕਰਦੇ ਤਾਂਕਿ ਸਿੱਖਾਂ ਨਾਲ ਹੁੰਦੀ ਧੱਕੇਸ਼ਾਹੀ ਦੁਨੀਆਂ ਮੂਹਰੇ ਜੱਗ ਜਾਹਿਰ ਨਾ ਹੋ ਸਕੇ ਅਤੇ ਸੱਚ ਨੂੰ ਕਿਸੇ ਤਰ੍ਹਾਂ ਦੱਬ ਲਿਆ ਜਾਵੇ ਕਿ ਸਿੱਖਾਂ ਦੀ ਧੀ ਨਾਲ ਇਹ ਵਹਿਸ਼ੀਪੁਣਾ ਹੋਇਆ, ਤਾਂ ਜੋ ਸਿੱਖ ਕੌਮ ਵਲੋਂ ਕੋਈ ਰੋਹ ਨਾ ਉਠੇ ਆਪਣਾ ਆਪ ਬਚਾਉਣ ਵਾਸਤੇ । ਓਸੇ ਲੀਹ ਤੇ ਪੰਜਾਬ ਦੀਆਂ ਨਾਰੀਵਾਦੀਆਂ ਤੁਰੀਆਂ, ਤੇ ਇਸ ਸਾਰੇ ਮਸਲੇ ਵਿਚ ਇਹਨਾਂ ਕਿਸੇ ਉਤਪ੍ਰੇਰਕ (catalyst) ਵਾਂਗ ਕੰਮ ਕਰਿਆ । ਘਟਨਾ ਤੋਂ ਇਕ ਦੋ ਦਿਨ ਤਕ ਤੇ ਅਖੌਤੀ ਨਾਰੀਵਾਦੀਆਂ ਦੇ ਖੂਨ ਨੇ ਉਬਾਲਾ ਮਾਰਿਆ ਪਰ ਜਿਸ ਵੇਲੇ ਪਤਾ ਚੱਲਿਆ ਕਿ ਪੀੜਤ ਕੁੜੀ ਸਿੱਖਾਂ ਦੀ ਹੈ ਤੇ ਦੋਸ਼ੀ ਪਰਿਵਾਰ ਦਲਿਤ ਹਿੰਦੂ ਹਨ, ਓਸੇ ਵੇਲੇ ਸਾਰੀਆਂ ਨਾਰੀਵਾਦੀਆਂ ਦੇ ਹੱਥ ਅਤੇ ਮੂੰਹ ਚਲਨੋਂ ਬੰਦ ਹੋਗਏ ਇਸ ਮਸਲੇ ਤੇ । ਜਿਵੇਂ ਇਹਨਾਂ ਨੂੰ ਕੋਈ ਸੰਤੁਸ਼ਟੀ ਮਿਲ ਗਈ ਹੋਵੇ ਕੇ, “ਅੱਛਾ ! ਸਿੱਖੀ ਦੀ ਧੀ ਹੈ”


“Intersectionality in Feminism” ਦੀ ਗੱਲ ਕਰਨ ਵਾਲੀਆਂ ਪੰਜਾਬੀ ਨਾਰੀਵਾਦੀਆਂ ਦੇ Discourse ਵਿੱਚੋ ਇਸ ਬਾਰ ਵੀ “ਸਿੱਖੀ ਬੀਬੀਆਂ” ਗਾਇਬ ਹੋ ਗਈਆਂ । ਪੰਜਾਬ ਦੀਆਂ ਨਾਰੀਵਾਦੀਆਂ, ਘੜੇ ਗਏ ਹੋਰ ਛੱਤੀ Gender Pronouns ਦਾ ਤਾਂ ਪੱਖ ਪੂਰ ਸਕਦੀਆਂ ਹਨ, ਪਰ ਸਿੱਖ ਬੀਬੀਆਂ ਉਪਰ ਹੁੰਦੀ ਤਸ਼ਦੱਦ ਖਿਲਾਫ ਬੋਲ ਜਾਣ, ਇਸਦੀ ਉਮੀਦ ਹੀ ਕਰਨਾ ਬੇਕਾਰ ਹੈ ।

ਪੰਜਾਬੀ ਨਾਰੀਵਾਦ ਤੋਂ ਆਸ ਲਾ ਕੇ ਬੈਠੀਆਂ ਨੌਜਵਾਨ ਸਿੱਖ ਕੁੜੀਆਂ ਵਾਸਤੇ ਚਿੰਤਨ ਕਰਨ ਦਾ ਇਹ ਉੱਚ ਸਮਾਂ ਹੈ, ਕੇ ਸੱਚ ਮੁੱਚ ਇਸ ਲਹਿਰ ਨਾਲ ਜੁੜੀਆਂ ਨਾਰੀਵਾਦੀਆਂ ਤੁਹਾਡੇ ਨਾਲ ਹੁੰਦੇ ਧੱਕੇ ਖਿਲਾਫ ਕਦੀ ਕੁਛ ਕਰਨਗੀਆਂ ? ਜਿਹੜੀਆਂ ਨਾਰੀਵਾਦੀਆਂ ਤੁਹਾਡੀ ਧਰਮ ਪਛਾਣ ਨੂੰ ਕਿਸੇ ਕੋਝੇ ਮਕਸਦ ਕਾਰਨ ਕਬੂਲਦੀਆਂ ਤਕ ਨਹੀਂ, ਫਿਰ ਉਹ ਨਾਰੀਵਾਦੀਆਂ ਤੁਹਾਡੇ ਉਪਰ “ਧਰਮ ਪਛਾਣ ਦੇ ਆਧਾਰ” ਤੇ ਹੋਏ ਹਮਲੇ ਖਿਲਾਫ ਕਿਵੇਂ ਬੋਲਣਗੀਆਂ ? ਇਹਨਾਂ ਦੀ ਚੁੱਪ ਨਾਲ ਸਿੱਖ ਤਸੀਰ ਨੂੰ ਕੋਈ ਫਰਕ ਤਾਂ ਨਹੀਂ ਪੈਣਾ ਪਰ ਇਹ ਸਹੀ ਸਮਾਂ ਹੈ ਕਿ ਬਰਾਬਰਤਾ, ਜਨਾਨੀ ਹੱਕਾਂ ਤੇ ਇਨਸਾਨੀਅਤ ਦੇ ਫਰੇਬੀ ਘੁੰਢਾ ‘ਚ ਬੈਠੀ ਪੰਜਾਬੀ ਨਾਰੀਵਾਦੀਆਂ ਦੇ ਨਫ਼ਰਤੀ ਤੇ ਮਤਲਬੀ ਚਿਹਰੇ ਨੰਗੇ ਕੀਤੇ ਜਾਣ । ~ ਇੰਦਰਵੀਰ ਸਿੰਘ, ਪੰਜਾਬੀ ਯੂਨੀਵਰਸਿਟੀ

17 views
bottom of page