top of page
Writer's pictureShamsher singh

ਟੋਲ ਪਲਾਜ਼ਾ ਪਬਲਿਕ ਲੁੱਟ ਦਾ ਨੰਗਾ ਨਾਚ

Updated: Feb 1, 2022

ਟੋਲ ਪਲਾਜ਼ਾ ਸਰਕਾਰ ਦੀ ਸਭ ਤੋਂ ਵੱਡੀ ਠੱਕੀ ਦਾ ਮਾਧਿਅਮ ਹਨ । ਇਹ ਲੇਖ ਦਾ ਮਾਧਿਅਮ ਸਾਡਾ ਸਾਡੀ ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਪ੍ਰਾਈਵੇਟ ਕੰਪਨੀਆਂ ਵਲੋਂ ਹੋ ਰਹੀ ਧੱਕੇਸ਼ਾਹੀ ਦਾ ਜਵਾਬ ਲੱਭਣਾ ਹੈ । ਭਾਰਤ ਵਿੱਚ 29,666 km ਰੋਡ ਤੇ 566 ਟੋਲ ਪਲਾਜ਼ਾ ਹਨ । ਜਿਹਨਾਂ ਦੀ ਸੁਰੂਆਤ ਅਟਲ ਬਿਹਾਰ ਵਾਜਪਾਈ ਦੀ ਸਰਕਾਰ ਦੁਆਰਾ ਦੇਸ਼ ਦੀਆਂ ਸੜ੍ਹਕਾਂ ਨੂੰ ਬਿਹਤਰ ਬਨਾਓਣ ਵਾਸਤੇ ਕੀਤੀ ਗਈ ਸੀ । ਦੇਸ਼ ਵਿਚ ਇਸ ਵਕਤ 21 ਕਰੋੜ ਵਾਹਨ ਹਨ ਜਿਸ ਵਿਚ 7 ਕਰੋੜ ਬੱਸਾਂ ਅਤੇ ਕਾਰਾਂ ਹਨ । ਜਿਸਤੋਂ ਸਰਕਾਰੀ ਡਾਟੇ ਅਨੁਸਾਰ 218-19 ਵਿਚ 22,000ਕਰੋੜ ਦੀ ਵਸੂਲੀ ਪਾਈ ਗਈ । ਜਦਕਿ ਇਸੇ ਅਨੁਸਾਰ 40ਫੀਸਦੀ ਟੋਲ ਹਰ ਸਾਲ ਚੋਰੀ ਹੁੰਦਾ ਜਿਸਦਾ ਮਤਲਬ ਲੱਗਪਗ 11,000 ਕਰੋੜ ਚੋਰੀ ਹੋ ਰਿਹਾ ਹੈ । ਇਸ ਲੁੱਟ ਵਿਚ ਮੰਤਰੀ ਅਤੇ ਅਰਬਪਤੀ ਬਿਜਨਸਮੈਨ ਸਾਂਝੇ ਰੂਪ ਵਿੱਚ ਜਿਮੇਂਵਾਰ ਹਨ ।


ਪੰਜਾਬ ਵਿੱਚ ਲੁੱਟ

ਨਵਦੀਪ ਅਸੀਜਾ (traffic adviser to the Punjab Government) ਦੇ ਅਨੁਸਾਰ 24 ਟੋਲ ਪਲਾਜੇ 32 ਲੱਖ ਡੇਲੀ ਕਮਾਓਂਦੇ ਹਨ । ਜਦਕਿ ਟਾਇਮ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਇਹ ਰਕਮ 7.5 Rs crore ਹੈ ਜੋ ਰੋਜ਼ਾਨਾ ਪੰਜਾਬ ਵਿਚੋਂ ਏਨਾ ਟੋਲ ਪਲਾਜਿਆਂ ਦੀ ਨਜਾਇਜ਼ ਕਮਾਈ ਵਿਚ ਜਾ ਰਹਿਆ ਹੈ । ਜਦਕਿ ਮੌਜੂਦਾ ਸਮੇਂ ਲੁੱਟ ਹੋਰ ਵੀ ਜਿਆਦਾ ਹੋ ਰਹੀ ਹੈ ਕਿਓਂਕਿ ਫਾਸਟ ਟੈਗ ਦੇ ਨਾਮ ਤੇ ਦੂਹਰਾ ਟੈਕਸ ਵਸੂਲਿਆ ਜਾ ਰਿਹਾ ਹੈ ਤੇ ਪ੍ਰਸਾਸ਼ਨ ਸ਼ਰੇਆਮ ਟੋਲ ਕੰਪਨੀਆਂ ਦੇ ਨਾਲ ਮਿਲਕੇ ਚਲ ਰਿਹਾ ਹੈ । ਨਜਾਇਜ਼ ਟੋਲ ਪੰਜਾਬ ਵਿਧਾਨ ਸਭਾ ਦੀ ਅਧੀਨ ਵਿਧਾਨ ਸਭਾ ਦੀ ਕਮੇਟੀ ਨੇ ਇਸ ਸਾਲ ਦੇ ਬਜਟ ਸੈਸ਼ਨ ਦੌਰਾਨ ਪੇਸ਼ ਕੀਤੀ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਟੋਲ ਪਲਾਜ਼ਿਆਂ ਦੇ ਕੰਮਕਾਜ ਅਤੇ ਉਸਾਰੀ ਲਈ ਵਰਤੀ ਜਾਂਦੀ ਸਮੱਗਰੀ ਦੀ ਗੁਣਵੱਤਾ ਨਾਲ ਸਬੰਧਤ ਸੜਕ ਉਪਭੋਗਤਾਵਾਂ ਦੀਆਂ ਸ਼ਿਕਾਇਤਾਂ ਨੂੰ ਹੱਲ ਕਰਨ ਲਈ ਕੋਈ ਵਿਧੀ ਨਹੀਂ ਹੈ। ਟੋਲ ਸੜਕਾਂ 'ਤੇ ਸੜਕਾਂ ਅਤੇ ਪੁਲ ਨਿਰਮਾਣ ਸਭ ਅੱਧਵਾਟੇ ਪਿਆ ਹੈ। ਕਮੇਟੀ ਨੇ ਦੇਖਿਆ ਕਿ ਪਾਣੀਪਤ-ਅੰਮ੍ਰਿਤਸਰ ਹਾਈਵੇਅ 'ਤੇ ਕੰਮ ਕਰ ਰਹੀ ਕੰਪਨੀ NHAI ਅਤੇ ਸੋਮਾ ਆਈਸੋਲਕਸ ਦਰਮਿਆਨ ਵਿਵਾਦਾਂ ਕਾਰਨ 2009 'ਚ ਸ਼ੁਰੂ ਹੋਇਆ ਪ੍ਰੋਜੈਕਟ 2012 ਤੋਂ ਲਟਕਿਆ ਪਿਆ ਸੀ।


ਪਰ ਫਿਰ ਉਨ੍ਹਾਂ ਕਿਹਾ ਕਿ ਇਸ 'ਤੇ ਗੈਰ-ਕਾਨੂੰਨੀ ਢੰਗ ਨਾਲ ਫਿਰ ਵੀ ਟੋਲ ਫੀਸ ਵਸੂਲੀ ਜਾ ਰਹੀ ਹੈ। ਸੈਕਸ਼ਨ, ਕਮੇਟੀ ਨੇ ਟੋਲ ਵਸੂਲੀ ਨੂੰ ਮੁਅੱਤਲ ਕਰਨ ਲਈ ਕਿਹਾ ਹੈ। ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਉਸ ਸ਼ੈਸਨ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਕੋਲ ਇਹ ਮੁੱਦਾ ਉਠਾਉਣ ਤੋਂ ਬਾਅਦ ਇਹ ਮੁੱਦਾ ਫਿਰ ਠੰਡੇ ਬਸਤੇ ਪੈ ਗਿਆ ਹੈ । ਰੂਲਾਂ ਦੀ ਅਣਗਹਿਲੀ ਕੋਰਟ ਦੇ ਰੂਲ ਮੁਤਾਬਿਕ ਟੋਲ ਦੇ ਜਿਲ੍ਹੇ ਵਿਚ ਆਓਂਦੇ ਵਾਹਨਾਂ ਨੂੰ 50% ਛੂਟ ਹੋਵੇਗੀ ਪਰ ਪੰਜਾਬ ਵਿਚ ਇਹ ਟੋਲ ਸ਼ਰੇਆਮ ਆਪਣੀ ਲੁੱਟ ਮਚਾ ਰਹੇ ਹਨ । ਇਸਦੇ ਲਈ ਤੁਸੀਂ ਗੋਲਡੀ MLA(ਧੂਰੀ) vs ਟੋਲ ਕੰਪਨੀਆਂ ਰਿਪੋਰਟ ਕੇਸ ਨੂੰ ਵੇਖ ਸਕਦੇ ਹੋ ਜਿਸ ਅਨੁਸਾਰ ਲਿੰਕ ਰੋਡ ਉੱਤੇ ਨਜਾਇਜ਼ ਚੁੰਗੀ ਲਾ ਕੇ ਪੈਸੇ ਲੁੱਟੇ ਜਾ ਰਹੇ ਸਨ ਟੋਲ ਕੰਪਨੀਆਂ ਨੇ 65 ਲੱਖ ਮਹੀਨੇ ਹਜਰਾਨੇ ਦੀ ਮੰਗ ਕੀਤੀ ਹੈ ਜਦਕਿ Goldy ਵਲੋਂ ਇਹ ਟੋਲ ਨਜ਼ੈਜ਼ ਕਿਹਾ ਜਾ ਰਿਹਾ ਹੈ ।


Road terrorism ਇਹ Road Terrorism ਦਾ ਹੀ ਰੂਪ ਹੈ। ਚੰਡੀਗੜ੍ਹ ਤੋਂ ਖਨੌਰੀ ਜਾਣ ਵੇਲੇ ਚਾਰ ਟੋਲ ਪਲਾਜੇ ਆਉਂਦੇ ਹਨ। ਚੰਡੀਗੜ੍ਹ ਤੋਂ ਬਠਿੰਡਾ ਜਾਣ ਵੇਲੇ ਪੰਜ ਟੋਲ ਆਉਂਦੇ ਹਨ। ਚੰਡੀਗੜ੍ਹ ਤੋਂ ਜਲੰਧਰ ਜਾਣ ਵੇਲੇ ਤਿੰਨ ਟੋਲ ਪਲਾਜੇ ਆਉਂਦੇ ਹਨ। ਪੰਜਾਬ ਵਿੱਚ ਹੀ ਇੱਕ ਹਿੱਸੇ ਤੋਂ ਦੂਜੇ ਹਿੱਸੇ ਜਾਣ ਵੇਲੇ ਤਿੰਨ ਤੋਂ ਪੰਜ ਟੋਲ ਹਨ। ਦੋਹਰਾ ਟੈਕਸ ਅਜਿਹੇ ਸੁਰਤ ਏ ਹਾਲ ਵਿਚ ਫਿਰ ਮੋਟਰਸਾਈਕਲ ਜਾਂ ਕਾਰ ਖ਼ਰੀਦਦੇ ਸਮੇਂ Road Tex ਕਿਉਂ ਲਿਆ ਜਾਂਦਾ ਹੈ। ਇੱਕ ਹੀ ਸੇਵਾਵਾਂ ਵਿਚ ਦੋਹਰੀ ਉਗਰਾਹੀ ਅਤੇ ਹੁਣ ਫਾਸਟ ਟੈਗ ਨਾ ਹੋਣ ਕਰਕੇ ਤੀਹਰੀ ਉਗਰਾਹੀ ਜੇ ਇਹ ਲੁੱਟ ਨਹੀਂ ਤਾਂ ਕੀ ਹੈ। ਇਸ ਲੁੱਟ ਨੂੰ ਕਾਨੂੰਨੀ ਸ਼ਹਿ ਹੈ ਸੋ

ਇਹ ਜਾਇਜ਼ ਠਹਿਰਾ ਦਿੱਤੀ ਗਈ ਹੈ। ਕੋਈ ਵੋਟ ਨਹੀਂ ਬਣਵਾਉਂਦਾ, ਡਰਾਈਵਿੰਗ ਲਾਇਸੈਂਸ ਨਾ ਬਣਵਾਏ, ਆਪਣਾ ਟੀਕਾਕਰਨ ਪੂਰਾ ਨਾ ਕਰਵਾਏ, ਬੈਂਕ ਖਾਤਾ ਨਾ ਖੁਲਵਾਏ, ਇਹ ਬੰਦੇ ਦੀ ਆਪਣੀ ਚੋਣ ਹੈ ਪਰ ਜੁਰਮ ਨਹੀਂ। ਕੇਂਦਰ ਸਰਕਾਰ ਲਈ ਇਹ ਲੁੱਟ ਮਸਲਾ ਕਿਓਂ ਨਹੀਂ ਟੋਲ ਪਲਾਜੇ ਅਜਿਹਾ ਧੱਕਾ ਕਰ ਰਹੇ ਹਨ ਪਰ ਇਹ ਸਰਕਾਰ ਲਈ ਮਸਲਾ ਨਹੀਂ। ਕਿਉਂ ਕਿ ਸਰਕਾਰ ਦੀਆਂ ਗੱਡੀਆਂ ਬਿਨਾ ਕਤਾਰ ਵਿੱਚ ਲੱਗਿਆਂ, ਬਿਨਾਂ ਟੋਲ ਦਿੱਤਿਆਂ, ਬਿਨਾਂ ਪਰੇਸ਼ਾਨੀ ਤੋਂ ਲੰਘਦੀਆਂ ਹਨ।

21 views

Comments


bottom of page