top of page
  • Shamsher singh

ਜਿਸ ਕਾ ਰਾਜੁ ਤਿਸੈ ਕਾ ਸੁਪਨਾ

ਸਟੇਟ ਇਕ ਸਮਾਜ ਦੀ ਬਿਹਤਰੀ ਨੂੰ ਪ੍ਰਣਾਈ ਵਿਵਸਥਾ ਹੁੰਦੀ ਹੈ ਪਰ ਸਮਾਜ ਵਿਚਲਾ ਹਰ ਬਦਲਾਅ ਇਕ ਵਿਅਕਤੀ ਵਿਸ਼ੇਸ਼ ਦੇ ਬਦਲਾਅ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਅਜੋਕਾ ਸਮਾਂ ਜਦੋਂ ਅਸੀਂ ਉਤਰ-ਤਕਨੀਕ ਦੇ ਸੂਖਮ ਸਮੇਂ ਵਿੱਚ ਜੀਅ ਰਹੇ ਹਾਂ ਤਾਂ ਸਾਡੇ ਆਲੇ ਦੁਆਲੇ ਦੀ ਵਿਅਕਤੀ ਵਿਸ਼ੇਸ਼ ਨੂੰ ਕਾਬੂ ਕਰਨਾ ਹਰ ਸਟੇਟ ਦਾ ਇਕ ਪਹਿਲਾ ਕਦਮ ਹੁੰਦਾ ਹੈ ਤੇ ਇਸ ਲਈ ਸਟੇਟ ਆਪਣੀ ਵਿਅਵਥਾ ਪਿਛਲੀ ਦੀ ਪੜ੍ਹਤਾਲ ਕਰਨ ਤੇ ਨਵੀਨ ਵਿਵਸਥਿਤ ਬਦਲਾਅ ਲਿਆਓਣ ਦੇ ਲਈ ਦਹਾਕੇ ਦੀ ਬਜਾਏ ਸਦੀ ਨੂੰ ਬਦਲ ਵਜੋਂ ਲੈਂਦੀ ਹੈ । ਤਕਨੀਕ ਤੇ ਨਿੱਜ ਦਾ ਸੌਦਾ : ਇਸ ਲਈ ਤਕਨੀਕੀ ਯੁੱਗ ਦੇ ਸਾਧਨ ਤੇ ਸੰਦ ਮੀਡੀਆ ਮੋਬਾਇਲ ਤੇ ਇਹਨਾਂ ਪਿਛੇ ਕੰਮ ਕਰਦੀਆਂ ਤਕਨੀਕਾਂ ਮਨੁੱਖੀ ਸੁਭਾਅ ਨੂੰ ਬਦਲਣ ਦੇ ਲਈ ਇੱਕ ਅਹਿਮ ਰੋਲ ਅਦਾ ਕਰਦੀਆਂ ਹਨ ਤਾਂ ਕਿਓਂਕਿ ਦੁਨੀਆਂ ਦੇ ਨੇਸ਼ਨ ਅਤੇ ਸਟੇਟ ਇਹਨਾਂ ਦੇ ਨਾਲ ਇਕ ਸਮਝੌਤਾ ਕਰਕੇ ਤੁਰਦੇ ਹਨ ਤੇ ਮਨੁੱਖੀ ਨਿਜ ਦਾ ਸੌਦਾ ਹੁੰਦਾ ਹੈ । ਮੌਜੂਦਾ ਸਮੇਂ ਭਾਰਤ ਵਿਚ ਘਟ ਰਹੀਆਂ ਘਟਨਾਵਾਂ ਵਿਚੋਂ ਅਸੀਂ ਆਪਣੇ ਆਰਟੀਕਲ ਵਿੱਚ ਵਿਦਿਆਰਥੀ ਰਾਜਨੀਤੀ ਨੂੰ ਵਿਚਾਰ ਕਰਾਂਗੇ । ਜੜ੍ਹਾਂ ਮੌਜੂਦਾ ਨਿਜ਼ਾਮ ਦੀਆਂ ਜੜ੍ਹਾਂ ਹਿੰਦੂਸਤਾਨੀ ਦਰਸ਼ਨ ਦੀਆਂ ਨਵ-ਵਿਆਖਿਆਵਾਂ ਦੇ ਦੌਰ ਵਿੱਚ ਪਈ ਹੈ ਜਦੋਂ ਪੂੰਜੀਵਾਦ ਪ੍ਰਬੰਧ ਨੇ ਭਾਰਤ ਵਿੱਚ ਆਪਣਾ ਦਾਖਲਾ ਕੀਤਾ ਤਾਂ ਭਾਰਤੀ ਸਟੇਟ ਨੇ ਆਪਣੇ ਪ੍ਰਬੰਧ ਨੂੰ ਚਿੰਤਨ ਦੀ ਇਕ ਨਵੀਂ ਧਾਰਾ ਨੂੰ ਪ੍ਰਣਾਓਣਾ ਪ੍ਰਵਾਨ ਕੀਤਾ ਕਿਓਂਕਿ ਬਿਪਰ ਦੀ ਏਹੀ ਖਾਸੀਅਤ ਰਹੀ ਹੈ ਕਿ ਇਹ ਯੁੱਗ ਦੇ ਹਿਸਾਬ ਨਾਲ ਆਪਣੇ ਚਿੰਤਨ ਨੂੰ ਇਕ ਧੁਰੇ ਤੋਂ ਦੂਸਰੇ ਧੁਰੇ ਵਿਚ ਢਾਲ ਲੈਂਦਾ ਹੈ । ਵਿਦਿਆਰਥੀ ਰਾਜਨੀਤੀ ਵਿਦਿਆਰਥੀ ਸਿਖਿਆ ਪ੍ਰਣਾਲੀ ਤਹਿਤ ਸਭ ਤੋਂ ਪਹਿਲਾਂ ਵਿਵੇਕਾਨੰਦ ਦੀ ਸੋਚ ਨੂੰ ਪ੍ਰਣਾਈਆਂ ਸੰਸਥਾਵਾਂ ਜੋ ਵੇਖਣ ਨੂੰ ਸਕਾਲਰ ਜਥੇਬੰਦੀਆਂ ਜਾਪਦੀਆਂ ਸਨ ਹੋਂਦ ਵਿਚ ਆਈਆਂ ਪਰ ਇਹਨਾਂ ਜਥੇਬੰਦੀਆਂ ਦਾ ਕਾਰਜ ਆਓਣ ਵਾਲੇ ਵਿਦਿਅਕ ਪੂਰ ਨੂੰ ਤਿਆਰ ਕਰਨਾ ਸੀ ਇਸ ਦੇ ਲਈ ਭਾਰਤੀ ਅਦਾਰਿਆਂ ਦੀਆਂ ਨਾਮਵਰ ਸੰਸਥਾਵਾਂ ਵਿਚੋਂ ਖਾਸ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤੇ ਗਏ । ਸਿਸਟਮ ਲਈ ਚੋਣ ਇਸ ਲਈ ਖਾਸ ਖਿੱਤੇ ਦੇ ਲੋਕ ਜੋ ਕਿ ਸਮਾਜਿਕ ਤੌਰਤੇ ਸਿਰਫ ਸਟੇਟ ਦੇ ਦਿੱਤੇ ਬ੍ਰਿਤਾਂਤ ਨੂੰ ਪ੍ਰਣਾਏ ਹੋਣ ਨੂੰ ਇਸ ਚੋਣ ਲਈ ਚੁਣਿਆ ਗਿਆ ਅਤੇ ਵੱਡੀ ਗਿਣਤੀ ਵਿਚ ਇਹਨਾਂ ਦੀ ਭਰਤੀ ਕੀਤੀ ਗਈ ਜਿਸਦਾ ਪੈਮਾਨਾ ਵੀ 75/25 ਮਿਥਿਆ ਗਿਆ । ਨਵੇਂ ਆਗਾਜ ਦਾ ਆਰੰਭ ਪਿਛਲੀਆਂ ਘਟਨਾਵਾਂ ਜਿਹਨਾਂ ਦੀ JNU ਘਟਨਾਕ੍ਰਮ ਤੋਂ ਬਾਅਦ ਸ਼ੁਰੂਆਤ ਹੋਈ ਦਾ ਪਹਿਲਾ ਪੜਾਅ ਹੈ । JNU ਘਟਨਾਕ੍ਰਮ ਸਿਰਫ ਪਰਾਣੇ ਬ੍ਰਿਤਾਂਤ ਦਾ ਨਵੇਂ ਬਿਰਤਾਂਤ ਨੂੰ ਨਵੇਂ ਅਰਥ ਪਵਾਓਣ ਦਾ ਝਲਕਾਰਾ ਸੀ । ਪਰ ਭਾਰਤ ਵਿਚ ਇਸਦਾ ਆਗਾਜ਼ ਓਦੋਂ ਹੋਇਆ ਸੀ ਜਿਦਣ ਭਾਰਤ ਦੀ ਸਭ ਤੋਂ ਪੁਰਾਣੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਅਕਾਦਮਿਕ ਢਾਂਚੇ ਤੋਂ ਬਾਹਰ ਕੀਤਾ ਗਿਆ । ਕਰਨਾਟਕ ਬ੍ਰਿਤਾਂਤ ਕਰਨਾਟਕ ਬ੍ਰਿਤਾਂਤ ਦਾ ਆਰੰਭ ਦਸੰਬਰ 31(2021) ਨੂੰ ਹੋਇਆ ਜਦੋਂ ਕਾਲਿਜ ਵਿਚ ਮੁਸਲਿਮ ਵਿਦਿਆਰਥੀਨਾਂ ਨੂੰ ਬੁਰਕਾ ਪਾਕੇ ਆਓਣ ਕਰਕੇ ਆਓਣ ਤੋਂ ਮਨ੍ਹਾ ਕੀਤਾ ਗਿਆ । ਪਰ ਇਹ ਘਟਨਾ ਪਹਿਲਾਂ ਨਹੀਂ ਬਲਕਿ ਸਿੱਖ ਵਿਦਿਆਰਥੀਆਂ ਨੂੰ ਕੜ੍ਹਾ ਪਾਕੇ ਪੇਪਰਾਂ ਵਿੱਚ ਤੰਗ ਕਰਨ ਮਾਮਲਾ ਵੀ ਅਜਿਹਾ ਹੈ ਜਦੋਂ ਪਰਬੰਧਕੀ ਬਲਾਕ ਨੇ ਸਿੱਧਾ ਕਾਨੂੰਨ ਤੇ ਵਿਦਿਆਰਥੀ ਸੁਤੰਤਰਤਾ ਦਾ ਘਾਣ ਕੀਤਾ ਗਿਆ ਪਰ ਉਹ ਮਸਲਾ ਦਬਾ ਦਿੱਤਾ ਗਿਆ । ਪਰ ਮਾਮਲਾ ਉਦੋਂ ਤੂਲ ਫੜ੍ਹ ਗਿਆ ਜਦੋਂ B.C. Nagesh ਐਜੂਕੇਸ਼ਨ ਮਨਿਸਟਰ ਨੇ ਇਸਨੂੰ 2013 ਯੂਨਿਫਾਰਮ ਐਕਟ ਅਧੀਨ ਸਕੂਲ ਯੂਨਿਫਾਰਮ ਦਾ ਹਵਾਲਾ ਦੇਕੇ ਵਿਦਿਆਰਥੀਆਂ ਨੂੰ ਹੀ ਗਲਤ ਦਸਿਆ । ਪਰ ਇਸਦੇ ਨਾਲ ਹੀ ਭਗਵਾ ਗੈਂਗ ਵਿਦਿਆਰਥੀਆਂ ਨੇ ਭਾਰਤ ਦਾ ਝੰਡਾ ਉਤਾਰ ਕੇ ਭੰਗਵਾਂ ਝੰਡਾ ਲਾ ਦਿੱਤਾ ਗਿਆ । ਇਸਦੇ ਨਾਲ ਭੰਗਵੇ ਝੰਡੇ ਹੋਰ ਥਾਵਾਂ ਤੇ ਵੀ ਝੁਲਾਏ ਗਏ । ਇਸਦੇ ਨਾਲ ਹੀ ਕਾਲਜ ਪ੍ਰਸ਼ਾਸਨ ਨੇ ਵਿਰੋਧ ਕਰ ਰਹੀਆਂ ਕੁੜੀਆਂ ਦੀਆਂ ਆਈਡੀਂ ਵੀ ਜਨਤਕ ਕਰ ਦਿੱਤੀਆਂ ਜੋ ਕਿ ਅਕਾਦਮਿਕਤਾ ਦਾ ਅਪਮਾਨ ਸੀ । ਇਸਦੇ ਨਾਲ ਹੀ ਹਾਈਕੋਰਟ ਨੇ ਬੁਰਕਾ ਪਾਉਣ ਬਾਰੇ ਫੈਸਲਾ ਆਓਣ ਤੀਕ ਵਿਦਿਆਰਥੀਆਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਤੇ ਮਨਾਹੀ ਕਰ ਦਿੱਤੀ ਜਿਸਦਾ ਸਿੱਧਾ ਮਤਲਬ ਵਿਦਿਆਰਥੀਆਂ ਦੀ ਧਾਰਮਿਕ ਆਜ਼ਾਦੀ ਉੱਤੇ ਹਮਲਾ ਮੰਨਿਆ ਜਾ ਸਕਦਾ ਹੈ ਕਿਓਂਕਿ ਵਿਦਿਆਰਥੀਆਂ ਵਿਚ ਸਿੱਖ ਬੋਧੀ ਤੇ ਹੋਰ ਘਟਗਿਣਤੀਆਂ ਵੀ ਆਓਂਦੀਆਂ ਹਨ । ਭਵਿੱਖ ਵਿਦਿਆਰਥੀ ਭਵਿੱਖ ਦੇ ਵਿਚ 2020 ਸਿਖਿਆ ਪ੍ਰਣਾਲੀ ਜੋ ਮਈ 2022 ਵਿਚ ਲਾਗੂ ਹੋਣ ਜਾ ਰਹੀ ਹੈ ਵਿਚ ਸਿਖਿਆ ਪ੍ਰਣਾਲੀ ਦਾ ਸੰਪੂਰਨ ਸਲੇਬਸ ਬਦਲਿਆ ਜਾ ਰਿਹਾ ਹੈ ਵਿਚ ਬਦਲ ਰਹੀ ਸਟੇਟ ਦੇ ਪ੍ਰਵਚਨ ਦੀ ਬਹੁਲਤਾ ਇਕ ਚਿੰਤਾਜਨਕ ਵਿਸ਼ਾ ਹੈ । ਇਸ ਦੇ ਲਈ ਚਿੰਤਾਂ ਓਦੋਂ ਵੱਧ ਜਾਵੇਗੀ ਜਦੋਂ 5ਵੀਂ ਤੀਕ ਦੀ ਸਾਰੀ ਸਿਖਿਆ ਪ੍ਰਣਾਲੀ ਕੇਂਦਰ ਦੇ ਆਧੀਨ ਹੋਵੇਗੀ ਜਦਕਿ ਏਸੇ ਦੇ ਨਾਲ ਹੀ ਅਗਲੀ ਸਿਖਿਆ ਵੀ ਕੇਂਦਰ ਅਧੀਨ ਚਲਦੀ ਜ਼ਿਲ੍ਹਾ ਤਹਿਤ ਅਧਾਰਟੀ ਦੇ ਆਧੀਨ ਹੋਵੇਗੀ ਤਾਂ ਘਟਗਿਣਤੀਆਂ ਲਈ ਇਹ ਇਕ ਜ਼ਰੂਰੀ ਵਿਸ਼ਾ ਬਣ ਜਾਂਦੀ ਹੈ । ਇਸ ਲਈ ਵਾਪਰ ਰਹੀਆਂ ਘਟਨਾਵਾਂ ਦੇ ਪ੍ਰਸੰਗ ਵਿਚ ਵੇਖ ਸਕਦੇ ਹਾਂ ਕਿ ਭਵਿਖਕ ਸਿਖਿਆ ਤੰਤਰ ਇਕ ਖ਼ਤਰਨਾਕ ਸਥਿਤੀਆਂ ਵਲ ਵੱਧ ਰਿਹਾ ਹੈ ।

23 views
bottom of page