top of page
  • Writer's pictureShamsher singh

ਜਲੰਧਰ ਬਿਸ਼ਪ ਰੇਪ ਕੇਸ ਤੇ ਫੈਸਲਾ


ਬਲਾਤਕਾਰ ਨਾਲੋਂ ਸਾਨੂੰ ਸਾਰੇ ਪਾਸੇ ਛਾਈ ਚੁੱਪ ਸਾਨੂੰ ਜ਼ਿਆਦਾ ਤੋੜਦੀ ਹੈ ਜੋ ਪੌਪ ,ਕਾਰਡੀਨਰ ਨੇ ਬਿਸ਼ਪ ਵੱਲ ਧਾਰੀ ਹੋਈ ਹੈ

ਸ਼ਬਦ Paul's Church in Thaikkattussery, Thrissur, Kerala, ਰਹਿੰਦੀਆਂ ਭਿਕਸ਼ੂਣੀਆਂ ਦੇ ਹਨ ਜਿਹਨਾਂ ਬਿਸ਼ਪ ਫਰੈਂਕੋ ਮੁਲੱਕਲ(57) ਜਿਸਦੀ ਤਾਇਨਾਤੀ ਜਲੰਧਰ ਵਿਖੇ ਹੈ ਉੱਤੇ ਬਲਾਤਕਾਰ ਦੇ ਆਰੋਪ ਲਾਏ ਸਨ ।ਇਸ ਬਿਸ਼ਪ ਉੱਤੇ ਇਲਜਾਮ ਸੀ ਕਿ ਇਸਨੇ ਤਿੰਨ ਸਾਲਾਂ ਵਿਚ Raju Kokkan ਨਾਮੀਂ ਨਨ ਦੇ ਨਾਲ ਤੇਰਾਂ ਵਾਰ ਬਲਾਤਕਾਰ ਕੀਤਾ ਸੀ । ਇਸਦੇ ਇਸ ਇਲਜਾਮ ਦੇ 35 ਲੋਕ ਗਵਾਹ ਸਨ ।ਇਸੇ ਆਧਾਰ ਤੇ 28 ਜੂਨ 2018 ਨੂੰ ਮੁੱਕਦਮਾ ਦਾਇਰ ਕੀਤਾ ਸੀ । ਇਸੇ ਦੇ ਆਧਾਰ ਤੇ ਕੇਰਲ ਰਾਜ ਦੇ ਕਾਰਡੀਨਰ ਨੇ ਇਸਨੂੰ ਬਿਸ਼ਪ ਪਦ ਤੋਂ ਮੁਅਤੱਲ ਕੀਤਾ ਸੀ ।

ਤੁਹਾਡੀ ਜਾਣਕਾਰੀ ਹਿੱਤ ਦਸਦੇ ਹਾਂ ਕਿ ਜਲੰਧਰ ਮਨੀਸਟਰੀ ਉੱਤਰੀ ਭਾਰਤ ਦੇ ਸਾਰੇ ਕੈਥੋਲਿਕ ਨੂੰ ਸਰਪ੍ਰਸਤ ਕਰਦੀ ਹੈ ।


ਇਨ੍ਹਾਂ ਸਭ ਹੋਣਦੇ ਬਾਵਜੂਦ ਜਦ ਉਸਨੂੰ ਕਲ ਜੱਜ ਜੀਜੀ ਗੁਪਾਲਕੁਮਾਰ ਦੀ ਅਦਾਲਤ ਨੇ ਬਰੀ ਕੀਤਾ ਤਾਂ ਸਭ ਦੁਨੀਆਂ ਚਕ੍ਰਿੱਤ ਰਹਿ ਗਈ ।


ਇੰਝ ਹੀ ਮਾਮਲੇ ਦੀ ਛਾਣਬੀਣ ਕਰ ਰਹੀ SIT ਨੇ ਕਿਹਾ ਕਿ ਇਹ ਦਲੀਲ ਆਧਾਰ ਬਣਾ ਕੇ ਫੈਸਲਾ ਦੇਣਾ ਕਿ ਪੀੜ੍ਹਤ ਨੇ ਸਮੇਂ ਸਿਰ ਅਪੀਲ ਨਹੀਂ ਕੀਤੀ ਬਿਲਕੁੱਲ ਬੇਬੁਨਿਆਦ ਹੈ ।

ਜਦਕਿ ਪੂਰੀ ਦੁਨੀਆਂ ਵਿਚ John Jay Report 4,392

ਵਿਚਲੇ ਕੇਸਾਂ ਵਿੱਚ ਕਈ ਕੇਸ ਸਾਲਾਂ ਬੱਧੀ ਬਾਅਦ ਵਿਚ ਦਾਖਿਲ ਕੀਤੇ ਸਨ ।


ਨਨ ਦੀ ਸਾਥੀ ਲੂਸੀ ਨੇ ਆਖਿਆ ਕਿ

"ਲਗਦਾ ਅਸਰ ਰਸੂਖ ਕੁਝ ਵੀ ਕਰਵਾ ਸਕਦਾ ਹੈ ।"


ਇਸ ਕਥਨ ਦੀ ਵਿਆਖਿਆ ਕਰਦਿਆਂ The Tatva ਨੇ ਇਸਨੂੰ ਈਟਾਲੀਅਨ ਮਾਫ਼ੀਆ ਦੀ ਜਿੱਤ ਕਰਾਰ ਦਿੱਤਾ ।


ਇਥੋਂ ਤੀਕ ਕਿ ਮਹਿਲਾ ਆਯੋਗ ਦੀ ਅਧਿਅਕਸ਼ ਰੇਖਾ ਸ਼ਰਮਾ ਕਿਹਾ ਕਿ

ਉਹ ਇਸ ਫੈਸਲੇ ਨਾਲ ਸਦਮੇ ਵਿਚ ਹੈ । ਪਰ ਉਹਨਾਂ ਨਾਲ ਹੀ ਆਖਿਆ ਕਿ ਉਹ ਇਹ ਸਮਝਣ ਤੋਂ ਅਸਮਰਥ ਰਹੀ ਕਿ ਇਸ ਸਾਰੇ ਘਟਨਾਕ੍ਰਮ ਵਿਚ ਚਰਚ ਨੇ ਪੁਰਸ਼ ਧਿਰ ਦੀ ਹੀ ਹਿਮਾਇਤ ਕੀਤੀ ਜਦਕਿ ਸਟੈਨਫੋਰਡ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਲਗਪਗ 4% ਪ੍ਰੀਸਟ ਕਿਸੇ ਨ ਕਿਸੇ ਸੈਕਸ ਸਕੈਂਡਲ ਨਾਲ ਜੁੜੇ ਹੋਏ ਮਿਲਦੇ ਹਨ ।


ਇਸੇ ਤਰ੍ਹਾਂ ਬਿਸ਼ਪ ਦੇ ਵਕੀਲ ਮਨਦੀਪ ਸਚਦੇਵਾ ਨੇ ਕਿਹਾ ਕਿ ਇਹ ਨਨ ਦੇ ਲੱਗੇ ਦੋਸ਼ ਬੇਬੁਨਿਆਦ ਸਨ । ਇਸ ਬੇਬੁਨਿਆਦ ਕਹਾਣੀ ਪਿਛੇ ਜਲੰਧਰ ਮਨਿਸਟਰੀ ਦਾ ਨਨ ਨੂੰ ਭੇਜਿਆ ਸੰਮਣ ਸੀ ਜਦਕਿ ਇਸਦੀ ਕਾਟਵੀਂ ਦਲੀਲ ਵਿਚ ਭਿਕਸ਼ੂਣੀਆਂ ਦੇ ਸੰਘ ਨੇ ਕਿਹਾ ਕਿ ਇਹ ਦਲੀਲ ਹੀ ਮੁੱਢੋਂ ਗਲਤ ਹੈ ਕਿਓਂਕਿ ਇਸ ਸਭ ਦਾ ਮਕਸਦ ਉਸ ਨਨ ਨੂੰ ਮਾਨਸਿਕ ਤੌਰ ਤੇ ਤੰਗ ਕਰਨਾ ਸੀ ।

ਇਸ ਲਈ ਉਹ ਹੁਣ ਅਗਲੀ ਅਦਾਲਤ ਵਲ ਮੂੰਹ ਕਰਨਗੀਆਂ ।


ਜਦਕਿ ਬਿਸ਼ਪ ਫਰੈਂਕੋ ਮੁਲੱਕਲ ਜਲੰਧਰ ਵਾਪਿਸ ਆ ਚੁੱਕੇ ਹਨ ਤੇ ਉਸਦੇ ਸਹਿਯੋਗੀਆਂ ਵਿਚ ਖੁਸ਼ੀ ਦੀ ਲਹਿਰ ਹੈ ।

ਪਰ ਪੰਜਾਬ ਵਿਚ ਘਟਨਾ ਨੂੰ ਇਗਨੋਰ ਕੀਤਾ ਗਿਆ ਹੈ ਕਿਓਕਿਂ ਚਰਚ ਦੀ ਨਰਾਜ਼ਗੀ ਕੋਈ ਨਹੀਂ ਲੈਣਾ ਚਾਹੁੰਦਾ ।

84 views

Comments


bottom of page