top of page
  • Writer's pictureShamsher singh

ਗ੍ਰੰਥੀ ਸਿੰਘ ਅਤੇ ਬਸਤੀਵਾਦੀ ਪ੍ਰਬੰਧਨ : ਵਿਸ਼ਲੇਸ਼ਣ


~ਸ਼ਮਸ਼ੇਰ ਸਿੰਘ

ਪੰਜਾਬ ਵਿੱਚ 12,278 ਪਿੰਡ ਹਨ ਜਿਹਨਾਂ ਵਿਚ ਅੰਦਾਜ਼ਨ ਇਕ ਤੋਂ ਵੱਧ ਗੁਰਦੁਆਰੇ ਹਨ ਕਈ ਪਿੰਡਾਂ ਜਿਵੇਂ ਰੋਡੇ(ਮੋਗਾ) ਵਿਚ 22 ,ਜੀਊਬਾਲਾ(ਤਰਨਤਾਰਨ) 25, ਸੁਰਸਿੰਘ ਅੰਦਰ 10+, ਮਿਲਾਕੇ ਗੁਰਦਵਾਰੇ ਤਕਰੀਬਨ ਪਿੰਡਾਂ ਤੋਂ ਚਾਰ ਗੁਣਾਂ ਵੱਧ ਜਾਂਦੇ ਹਨ ।


ਪੰਜਾਬ ਵਿੱਚ ਚਲੀ ਆਉਂਦੀ ਗੁਰਦਵਾਰਿਆਂ ਦਾ ਜ਼ਿਆਦਾਤਰ ਸਿਸਟਮ ਪੰਜਾਬ ਦੇ ਪੂਰਵ ਅੰਗਰੇਜ਼ੀ ਕਾਲ(pre-colonial period) ਦੇ ਹਾੜੀ ਸਾਊਂਣੀ ਦੇ ਸਿਸਟਮ ਨਾਲ ਬੱਧਾ ਹੋਇਆ ਹੈ । ਪੰਜਾਬ ਦੇ ਲਗਪਗ ਸਾਰੇ ਕਿਤੇ ਫਰੰਗੀ ਰਾਜ ਮਗਰੋਂ ਨਕਦ ਪੈਸੇ ਦੇ ਲੈਣ-ਦੇਣ ਨਾਲ ਇਕ ਪ੍ਰੋਫੈਸ਼ਨਲ ਤਰੀਕੇ ਨਾਲ ਬੱਝ ਗਏ ਪਰ ਗੁਰਦੁਆਰਾ ਸਿਸਟਮ ਇਸ ਬਸਤੀਵਾਦੀ ਸਿਸਟਮ ਤੋਂ ਹਮੇਸ਼ਾ ਦੂਰ ਰਿਹਾ ।


ਪਰ ਇਸਦੇ ਨਾਲ ਹੀ ਸਿੰਘ ਸਭਾ ਲਹਿਰ ਦੇ ਆਓਣ ਨਾਲ ਸ਼ਹਿਰੀ ਗੁਰਦੁਆਰਿਆਂ ਚੋਂ ਸ਼ੁਰੂ ਹੋਇਆ ਵੈਸਟਨ ਸਟਾਇਲ ਪ੍ਰਧਾਨੀ ਸਿਸਟਮ ਜਦੋਂ ਗੁਰਦਵਾਰਿਆਂ ਵਿੱਚ ਪ੍ਰਵੇਸ਼ ਕੀਤਾ ਤਾਂ ਗੁਰਦੁਆਰਾ ਪ੍ਰਬੰਧ ਜੋ ਧਰਮਸ਼ਾਲਾ ਸਿਸਟਮ ਪ੍ਰਬੰਧ ਕਰਕੇ ਗੁਰਮੁੱਖ ਜੀਵਨ ਵਾਲੇ ਗਿਆਨੀ ਸਿੱਖ ਜਿਹਨਾਂ ਕਿਸੇ ਪ੍ਰੰਪਰਾਗਤ ਵਿਦਿਅਕ ਪ੍ਰਬੰਧ ਵਿਚ ਵਿਦਿਆ ਲਈ ਹੁੰਦੀ ਅਤੇ ਬਿਬੇਕ ਬੁੱਧੀ ਹੁੰਦੇ ਸਨ ।


ਜੋ ਕਿ ਆਪਣੇ ਵਿਅਕਤੀਵਤ ਪ੍ਰਗਟਾਵੇ ਦੀ ਉੱਜਲਤਾਈ ਨਾਲ ਇਲਾਕੇ ਦੇ ਵਿਚ (ਇਕੋ ਗੁਰੂ ਘਰ ਹੋਣ ਕਾਰਨ ) ਸੰਗਤਾਂ ਨੂੰ ਗੁਰੂ ਨਾਲ ਜੋੜਨ ਦਾ ਕੰਮ ਕਰਦਾ ਸੀ । ਇਸ ਲਈ ਇਥੇ ਪ੍ਰਬੰਧ ਵੀ ਸੰਗਤੀ ਰੂਪ ਵਿਚ ਚਲਦਾ ਸੀ ।


ਪਰ ਬਸਤੀਵਾਦ ਵਿਚ ਜਦ ਇਹ ਪ੍ਰਬੰਧ ਪੂੰਜੀਵਾਦੀ ਹੋਇਆ ਤਾਂ ਗ੍ਰੰਥੀ ਦੀ ਵੁਕਤ ਇਕ ਨਿਜੀ ਅਦਾਰੇ ਵਿਚ ਕੰਮ ਕਰਦੇ ਇਕ ਕਰਮਚਾਰੀ ਦੀ ਹੋ ਗਈ । ਇਸ ਤਰ੍ਹਾਂ ਇਕ ਨਵੇਂ ਪ੍ਰਬੰਧ ਦਾ ਜਨਮ ਹੋਇਆ ਤੇ ਨਵੇਂ ਪ੍ਰੋਫੈਸ਼ਨ ਦਾ ਵੀ ।


ਪਰ ਇਸਦੀ ਖਾਮੀ ਇਹ ਰਹੀ ਕਿ ਪੜ੍ਹਾਈ ਦੇ ਪੱਛਮੀਕਰਨ ਹੋਣ ਨਾਲ ਗ੍ਰੰਥੀ ਸਿੰਘ ਲਈ ਕੋਈ ਅਕਦਾਮਿਕ ਪੜ੍ਹਾਈ ਵਿਚ ਕੋਈ ਡਿਗਰੀ ਨਹੀਂ ਹੈ । ਕਿਓਂਕਿ ਪੱਛਮੀ ਸਭਿਆਚਾਰ ਵਿਚ ਪ੍ਰੋਫੈਸਰ ਵਗੈਰਾ ਈਸਾਈ ਚਰਚ ਦੇ ਪਾਦਰੀਆਂ ਦੀਆਂ ਹੀ ਉਪਾਧੀਆਂ ਹਨ ਪਰ ਸਮੇਂ ਦੇ ਗੇੜ ਚ ਇਹ ਅਕਾਦਮਿਕਤਾ ਵੱਖਰੀ ਹੋਕੇ ਵੀ ਉਸੇ ਲਈ ਕੰਮ ਕਰਦੀ ਹੈ ।


ਪਰ ਸਾਡੇ ਇਧਰ ਗ੍ਰੰਥੀ ਦਾ ਅਹੁਦਾ ਜਦੋਂ ਇਕ ਜੌਬ ਬਣਿਆਂ ਤਾਂ ਹਰ ਇਕ ਜੋ ਪੰਜ ਬਾਣੀਆਂ ਤੇ ਕਾਰ ਵਿਹਾਰ ਜਾਣਦਾ ਹੋਵੇ ਉਹ ਇਸ ਕਰਮਚਾਰੀ ਅਹੁਦੇ ਲਈ ਜਾਇਜ ਕਰਾਰ ਦੇ ਦਿਤਾ ਗਿਆ ।


ਹੁਣ ਜਦ ਇਸ ਕਿੱਤੇ ਪੁਜਾਰੀਆਂ ਵਿਚ ਹਰ ਉਹ ਜੋ ਕਿਸੇ ਹੋਰ ਕਿੱਤੇ ਨਾਲ ਵੀ ਸਬੰਧਿਤ ਸੀ ਇਸਦਾ ਹਿੱਸਾ ਬਣਿਆਂ ਤੇ ਇਸ ਕਿੱਤੇ ਵਿਚਲੀ ਪੂਰਤੀ ਨੇ ਇਸਦੇ ਤਨਖਾਹ ਰੇਟ ਥੱਲੇ ਹੀ ਰਖੇ ।


ਹੁਣ ਜੋ ਪ੍ਰਧਾਨਗੀ ਸਿਸਟਮ ਆਇਆ ਇਸਦੇ ਭਵਿੱਖਤ ਨਤੀਜੇ ਓਦਣ ਸਾਹਮਣੇ ਆਏ ਜਿਦਣ ਇਸ ਸਿਸਟਮ ਵਿਚ ਸਿਲੈਕਸ਼ਨ ਦੀ ਜਗ੍ਹਾ ਇਲੈਕਸ਼ਨ ਸਿਸਟਮ ਨੇ ਪ੍ਰਵੇਸ਼ ਕੀਤਾ ।

ਹੁਣ ਜੋ ਧਰਮਸ਼ਾਲਾ ਸੰਗਤ ਦਾ ਰੂਪ ਸੀ ਉਹ ਭੀੜ੍ਹ ਤੇ ਲੀਡਰ ਦੁਆਲੇ ਸੀਮਟ ਗਈ ।

ਇਸੇ ਕਾਰਣ ਵਿਸਮਾਦੀ ਪੂੰਜੀ ਦੀ ਜਗ੍ਹਾ ਪੂੰਜੀਵਾਦੀ ਨਿਜ਼ਾਮ ਨੇ ਲੈ ਲਈ ।


ਇਸੇ ਨਿਜ਼ਾਮ ਨੇ ਹਰੇਕ ਪਿੰਡ ਨੂੰ ਧੜ੍ਹਿਆਂ ਵਿਚ ਵੰਡਿਆ ਅਤੇ ਗੁਰਦੁਆਰਾ ਜੋ "ਰਲਮਿਲ ਕੇ ਬੈਠਣ ਦੀ ਜਗ੍ਹਾ ਸੀ ਨੂੰ ਪਹਿਲਾਂ ਪਿੰਡਾਂ ਫਿਰ ਪੱਤੀਆਂ ਤੇ ਪਤੀਆਂ ਤੋਂ ਮਗਰੋਂ ਜਾਤਾਂ ਦੇ ਆਧਾਰ ਤੇ ਵੰਡਿਆ ਜਾਣਾ ਲੱਗਾ ।


ਇਸੇ ਗੁਰਦਵਾਰਿਆਂ ਦੀ ਵੱਧਦੀ ਗਿਣਤੀ ਨੇ ਗੁਰਮੁੱਖ ਜੀਵਨ ਜਾਂਚ ਤੋਂ ਸਿਰਫ ਕਿੱਤੇ ਤੀਕਰ ਸੀਮਤ ਇਕ ਵਰਗ ਨੂੰ ਤੇ ਅਖੌਤੀ ਪ੍ਰਧਾਨਗੀ ਸਮਾਜ ਨੂੰ ਜਨਮ ਦਿੱਤਾ ।


ਪਰ ਚਰਚ ਇਕ ਨੇਸ਼ਨ ਹੈ ਉਹ ਇਕ ਸਰਕਾਰੀ ਤੰਤਰ ਵਾਂਗ ਕੰਮ ਕਰਦਾ ਹੈ ।ਉਸਦੇ ਬਕਾਇਦਾ ਸਕੂਲ ਹਨ ਤੇ ਬਕਾਇਦਾ ਹਰ ਇਕ ਪਾਦਰੀ ਤੋਂ ਮਹੀਨਾਵਾਰ ਰਿਪੋਰਟ ਮੰਗੀ ਜਾਂਦੀ ਵਹੈ ।

ਹਰੇਕ ਪਾਦਰੀ ਦੇ ਅਹੁਦੇ ਲਈ ਨਿਰਧਾਰਤ ਯੋਗਤਾ ਹੈ ।

ਤੇ ਬਕਾਇਦਾ ਉਸਦੇ ਕੰਮ ਦੇ ਘੰਟੇ ਨਿਰਧਾਰਤ ਹਨ ।


ਇਸ ਲਈ ਅਜਿਹੀ ਤੁਲਨਾ ਆਪਣੇ ਆਪ ਵਿਚ ਗਲਤ ਹੈ ਕਿਓਂਕਿ ਪੂੰਜੀਵਾਦੀ ਸਿਸਟਮ ਚਰਚ ਦੀ ਬੁਨਿਆਦ ਹੈ ।


ਪੰਜਾਬ ਵਿੱਚ ਜ਼ਿਆਦਾਤਰ ਗ੍ਰੰਥੀ ਸਿੰਘ ਜਾਂ ਗੁਰਦਵਾਰੇ ਸਿਰਫ ਕਿੱਤੇ ਵਜੋਂ ਹਨ ਇਸ ਲਈ ਇਹਨਾਂ ਵਿੱਚ ਸੁਧਾਰ ਸਨਾਤਨ ਸਿਸਟਮ ਦੇ ਰਾਹੀਂ ਹੀ ਆ ਸਕਦਾ ਜਿਸਦੇ ਵਿਚ

ਸਿਲੈਕਸ਼ਨ ਰਾਹੀਂ ਯੋਗ ਉਮੀਦਵਾਰ ਹੀ ਚੁਣਿਆਂ ਜਾਵੇ ।

ਕਿਓਂਕਿ ਗੁਰਮੁੱਖ ਦੇ ਤੇਜ਼ ਅਗੇ ਕਿਸੇ ਦੀ ਔਕਾਤ ਨਹੀਂ ਕੇ ਕੋਈ ਬੇਇਜ਼ਤ ਕਰ ਜਾਵੇ ਪਰ ਤਨਖਾਹ ਦਾਰ ਹਮੇਸ਼ਾ ਤਾਬਿਆ ਦਾਰ ਹੀ ਰਹੇਗਾ । ਇਸੇ ਲਈ ਸਿੱਖ ਫੌਜ ਦੀਆਂ ਯੂਨਿਟਾਂ ਦੇ ਗ੍ਰੰਥੀ ਸਿੰਘ ਪਹਿਲਾਂ ਆਰਮੀ ਦੇ ਤਨਖਾਹਦਾਰ ਨ ਹੋਕੇ ਸੇਵਾਦਾਰ ਹੁੰਦੇ ਸਨ ਜਿਸਦੀਆਂ ਲੋੜਾਂ ਸੰਗਤ ਪੂਰੀਆਂ ਕਰਦੀ ਸੀ ।


ਇਸਦਾ ਸ਼ਪਸਟ ਸੰਕੇਤ ਹੈ ਕਿ ਧਰਮਸ਼ਾਲਾ ਤੇ ਗੁਰਮੁੱਖ ਦੋ ਸ਼ਬਦ ਸੰਗਤ ਦੇ ਰਾਹੀਂ ਆਪਸ ਵਿੱਚ ਜੁੜੇ ਹੋਏ ਹਨ ਇਹਨਾਂ ਸ਼ਬਦਾਂ ਦੀ ਸੁੱਚਮਤਾਈ ਹੀ ਇਸ ਮੌਜੂਦਾ ਸਮੱਸਿਆ ਦਾ ਹੱਲ ਹੈ ।



14 views

Comments


bottom of page