top of page
  • Writer's pictureShamsher singh

ਕੀ “ਨਾਨਕ ਸਾ਼ਹ ਫਕੀਰ” ਜਹੀ ਬੱਜਰ ਕੁਰਿਹਤ ਦੀ ਲਗਾਤਾਰਤਾ ਦਾ ਨਮੂਨਾ ਹੈ “ਸ਼ਹੀਦ ਖਾਲੜਾ” ਫਿਲਮ

ਇਲਾਹੀ ਕਰਮ ਦੀ ਮੌਲਿਕਤਾ ਅਤੇ ਫਿਲਮਾਂਕਣ ਕਲਾ ਦੀ ਤਾਸੀਰ ਆਦਿ ਕਾਲ ਤੋ ਹੀ ਕੋਮਲ ਕਲਾਵਾਂ ਦੇ ਮਾਧਿਅਮ ਰਾਹੀ ਮਾਨਵੀ ਜਿ਼ਹਨ ਸ੍ਰਿਸ਼ਟੀ ਜਾ ਪ੍ਰਕਿਰਤੀ ਵਿਚਲੇ ਤੱਤ ਸਾਰ ਰੂਪੀ ਸੱਚ ਨਾਲ ਵਾਬਸਤਾ ਹੁੰਦਾ ਆਇਆ ਹੈ, ਪ੍ਰਾਚੀਨ ਸਮਿਆਂ ਤੋ ਹੀ ਕਾਵਿ ਰੂਪ, ਸੰਗੀਤ, ਤੇ ਨਾਟ ਕਲਾ ਆਦਿ ਰਾਹੀ ਮਾਨਵੀ ਪ੍ਰਤਿਭਾ ਨੇ ਦਿਸਦੀ ਤੇ ਅਣਦਿਸਦੀ ਰੱਬੀ ਜਾ਼ਤ ਦੀ ਕੰਨਸੋਅ ਤੋ ਆਦਮ ਜਾ਼ਤ ਨੂ ਜਾਣੂ ਕਰਵਾਇਆ ਹੈ, ਇਸ ੳਦਾਤ ਅਵਸਥਾ ਦੀ ਪਰਿਭਾਸ਼ਾ ਭਾਰਤੀ ਗਿਆਨ ਪਰੰਪਰਾ ਨੇ “ਸਤਅਮ ਸ਼ਿਵਮ ਸੁੰਦਰਮ “ਦੇ ਸੰਕਲਪ ਨਾਲ ਨਿਸ਼ਚਿਤ ਕੀਤੀ ਹੈ, ਭਾਵ ਪੂਰਨ ਸੱਚ, ਸੁਹਜ ( ਇੰਦਰਿਆਵੀ ਸੰਦਰਭ ਨਹੀ ) ਅਤੇ ਦੈਵੀ ਹੋਂਦ ਦੀ ਦੇਹ ਰੂਪ ਹਰਕਤ, ਹਰ ਧਰਮ ਦੇ ਪੈਗੰਬਰੀ ਵਰਤਾਰੇ ਦੇ ਸਮੁੱਚੇ ਪਹਿਲੂਆਂ (ਅਮਲੀ ਜੀਵਨ ਤੇ ਕਲਾ ਰੂਪਾਂ ਦਾ ਸਿਧਾਂਤਕ ਵਿਧੀ ਵਿਧਾਨ ) ਦੀ ਅਪਣੀ ਮੌਲਿਕ ਮਰਿਆਦਾ ਹੁੰਦੀ ਹੈ ,ਗੈਰ ਮਜ਼ਹਬ ਦੇ ਸਿਧਾਂਤਾਂ ਅਤੇ ਕਲਾ ਰੂਪਾਂ ਦੁਆਰਾ ਕਿਸੇ ਪੈਗੰਬਰੀ ਵਰਤਾਰੇ ਦੇ ਸ਼ੁਧ ਰੂਪ ਨੂ ਨਹੀ ਦਰਸਾਇਆ ਜਾ ਸਕਦਾ, ਜਿੰਵੇ ਹਿੰਦੂ ਸਹਿਤ ਅਤੇ ਦਰਸ਼ਨ , ਪੱਛਮੀ ਦਰਸ਼ਨ ਅਤੇ ਮਾਰਕਸਵਾਦ ਦੇ ਇਲਾਹੀ ਸਰੋਕਾਰਾਂ ਤੋ ਸੱਖਣੇ ਗਿਆਨ ਦੇ ਅਕਦਾਮਿਕ ਅਭਿਆਸ ਨੇ ਸਿੱਖਾਂ ਨੂ ਸਿੱਖੀ ਤੋ ਦੂਰ ਕਰਨ ਤੋ ਇਲਾਵਾ ਕੋਈ ਸਾਰਥਿਕ ਯੋਗਦਾਨ ਨਹੀ ਦਿੱਤਾ, ਇੰਵੇ ਹੀ ਗੁਰਬਾਣੀ ਵੱਲੋਂ ਰੱਦ ਕੀਤੇ ਗਿਆਨ ਚੋ ਵਿਕਸਿਤ ਹੋਏ ਕਲਾ ਰੂਪਾਂ ਰਾਹੀ ਗੁਰਬਾਣੀ ਜਾ ਗੁਰੂ ਜੀਵਨ ਦੀ ਖਾਲਸ ਰਮਜ਼ ਨੂ, ਅਤੇ ਉਸਦੀ ਮਹਾਨਤਾ ਨੂ ਨਹੀ ਦਰਸਾਇਆ ਜਾ ਸਕਦਾ, ਜਿੱਥੋਂ ਤੱਕ ਅਕਾਲ ਪੁਰਖ ਗੁਰੂ ਪਾਤਸ਼ਾਹ ਦੇ ਇਲਾਹੀ ਕਰਮ ਨੂ ਕਿਸੇ ਕਲਾ ਰੂਪ ਰਾਹੀ ਬਿਆਨ ਕਰਨ ਦਾ ਸੁਆਲ ਹੈ, ਕਾਵਿ ਰੂਪ ( ਜੋ ਅਰਥਾਂ ਦੇ ਸੰਦਰਭ ਵਿੱਚ ਬੇਹੱਦ ਪਾਰਦਰਸ਼ੀ, ਬਹੁ ਪਸਾਰੀ, ਸਰੋਦੀ ਅਤੇ ਮੌਲਿਕ ਹੁੰਦਾ ਹੈ ) ਪੰਥ ਪ੍ਰਵਾਨਿਤ ਵਿਧੀ ਰਹੀ ਹੈ, ਇਸਦੀ ਪ੍ਰਵਾਨਗੀ ਖੁਦ ਗੁਰੂ ਪਾਤਸ਼ਾਹ ਨੇ ਹੀ ਭਾਈ ਗੁਰਦਾਸ ਅਤੇ ਨੰਦ ਲਾਲ ਗੋਯਾ ਦੇ ਰੂਪ ਚ ਦੇ ਦਿੱਤੀ ਸੀ, ਅਧੁਨਿਕ ਯੁੱਗ ਵਿੱਚ ਸਿਨੇਮਾ ਸਭ ਤੋ ਪ੍ਰਭਾਵਸ਼ਾਲੀ ਤੇ ਪ੍ਰਚਲਿਤ ਕਲਾ ਰੂਪ ਹੈ ਜੋ ਕਿ ਪੱਛਮੀ ਵਿਗਿਆਨ ਦੀ ਖੋਜ ਕੀਤੀ ਤਕਨੀਕ ਹੈ, ਅਪਣੀ ਸਾਰਥਿਕਤਾ ਦੇ ਬਾਵਜੂਦ ਫਿਲਮਾਂਕਣ ਕਲਾ ਦੇ (ਰੂਹਾਨੀ ਪਹਿਲੂ ਅਤੇ ਨੁਕਤਾ ਨਿਗਾਹ ਤੋ) ਬੁਨਿਆਦੀ ਦੋਸ਼ ਅਤੇ ਸੀਮਾਵਾਂ ਹਨ, ਪਹਿਲਾ ਇਹ ਕਿ ਫਿਲਮਾਂਕਣ ਸਿਰਜਣਾਤਮਕ ਪ੍ਰਕਿਰਿਆ ਕਈ ਤਕਨੀਕੀ ਹੁਨਰਮੰਦਾਂ ਦੇ ਅਮਲ ਰਾਹੀ ਨੇਪੜੇ ਚੜਦੀ ਹੈ, ਜਿੰਨਾ ਦੇ ਕਾਰਜ ਕਰਨ ਦੇ ਮਕਸਦ ਪੇਸ਼ੇਵਰ ਹੁੰਦੇ ਹਨ, ਕਾਵਿ ਰਚੇਤਾ (ਸ਼ਾਹ ਹੁਸੈਨ ,ਸੁਲਤਾਨ ਬਾਹੂ ਜਿਹਾ ਸੂਫੀ ਦਰਵੇਸ਼ ਹੋਵੇ ਜਾ ਫਿਰਦੌਸੀ ਜਾ ਮਹਿਬੂਬ ਜਿਹਾ ਜਿਹਾਦੀ ਕਿਰਦਾਰ ਵਾਲਾ ) ਵਾਂਗ ੳਹ ਅਪਣੇ ਆਵੇਸ਼ ਤੇ ਅਹਿਸਾਸ ਦੇ ਪ੍ਰਗਟਾਵੇ ਲਈ ਬੇਗਾਨੇ ਤਕਨੀਕੀ ਮੁਹਾਰਤ ਵਾਲੇ (ਕੈਮਰਾਮੈਨ, ਡਾਇਰੈਕਟਰ, ਐਕਟਰਜ ਆਦਿ) ਲੋਕਾਂ ਦੇ ਮੁਥਾਜ ਨਹੀ ਹੁੰਦਾ , ਦੂਜਾ ਫਿਲਮਾਂਕਣ ਦੀ ਦੁਨੀਆ ਦੇ ਜੀਵਨ ਚੋ ਫ਼ਕੀਰੀ ਤੱਤ ਹਮੇਸ਼ਾ ਗਾਇਬ ਰਹਿੰਦਾ ਹੈ ਅਤੇ ਗਲੈਮਰ ਹੀ ਇਸ ਜਿੰਦਗੀ ਦਾ ਅਸਲੀ ਕਿਰਦਾਰ ਹੁੰਦਾ ਹੈ, ਘੱਟੋ ਘੱਟ ਹੁਣ ਤੱਕ ਦੇ ਸਿਨੇਮਾ ਦੇ ਇਤਿਹਾਸ ਤੋ ਤਾ ਇਹੀ ਸਾਬਿਤ ਹੁੰਦਾ ਹੈ, ਹੁਣ ਤਕ ਦੇ ਸਿਨੇਮਾ ਦੇ ਇਤਿਹਾਸ ਦੀਆਂ ਮਹਾਨ ਸਖਸ਼ੀਅਤਾਂ ਚ ਹਾਲੀਵੁੱਡ ਦੇ ਜੇਮਸ ਕੈਮਰਾਨ, ਮੈੱਲ ਗਿਬਸਨ, ਇਰਾਨ ਦਾ ਮਾਜਿਦ ਮਜੀਦੀ, ਹਾਲੀਵੁੱਡ ਦੇ ਸੰਜੇ ਲੀਲਾ ਭੰਸਾਲੀ, ਭਾਵਨਾ ਤਲਵਾਰ, ਆਦਿ ਦੇ ਨਾਮ ਅਸੀ ਗਿਣਾ ਸਕਦੇ ਹਾਂ, ਇਹਨਾ ਚੋ ਕਿਸੇ ਨੇ ਵੀ ਪੈਗੰਬਰੀ ਅਮਲ ਨੂ ਚਿਤਰਪਟ ‘ਤੇ ਉਤਾਰ ਦੇਣ ਦਾ ਦਾਅਵਾ ਜਾ ਹਿੰਮਤ ਨਹੀ ਕੀਤੀ ,ਕਿਉਂਕਿ ਉਹ ਲੋਕ ਘੱਟੋ ਘੱਟ ਅਪਣੇ ਹੁਨਰ ਚ ਪਰਬੀਨ ਹਨ, ਇਸ ਲਈ ਨਿਰਦੇਸ਼ਨ ਦੀਆਂ ਸੀਮਾਵਾ, ਨਿਯਮਾਂ ਅਤੇ ਸਿਰਜਣਾ ਦੇ ਇਖ਼ਲਾਕੀ ਪਹਿਲੂ ਤੋ ਵਾਕਿਫ ਹਨ, ਅਤੇ ਇਲਾਹੀ ਜਿੰਦਗੀ ਦੀ ਉਚਾਈ ਨੂ ਵੀ, ਅਤੇ ਅਪਣੀ ਔਕਾਤ ਨੂ ਵੀ ਜਾਣਦੇ ਪਛਾਣਦੇ ਹਨ, ਪਰ ਇਹ ਹਰਿੰਦਰ ਸਿੱਕਾ ਨਾਂਅ ਦਾ ਟੁੱਚਾ ਆਦਮੀ, ਜਿਸ ਦੇ ਪੱਲੇ ਕਿਸੇ ਵੀ ਕਿਸਮ ਦੀ ਮੌਲਿਕ ਪ੍ਰਤਿਭਾ ਨਹੀ, ਕੋਈ ਹੁਨਰ ਨਹੀ, ਜਿਸ ਦੀ ਸਿਨੇਮਾ ਦੇ ਅਤੇ ਜਿੰਦਗੀ ਦੇ ਕਿਸੇ ਵੀ ਹੋਰ ਖੇਤਰ ਚ ਕੋਈ ਪ੍ਰਾਪਤੀ ਨਹੀ, ਸਿੱਖ ਸਿਧਾਤਾਂ ਪ੍ਰਤੀ ਸਮਰਪਣ ਜਾ ਵਫਾਦਾਰੀ ਦਾ ਕੋਈ ਪਰਮਾਣ ਨਹੀ, ਉਹ ” ਅਕਾਲ ਰੂਪ ਬਾਬਾ ” ਦਾ ਸੁਹਜਹੀਣ ਬੁੱਤ ਘੜਨ ਦੀ ਜੁੱਰਅਤ ਕਰ ਰਿਹਾ ਹੈ, ਇਸਦਾ ਕਰੂਪ ਚਿਹਰਾ ਅਤੇ ਵਿਸ਼ੈਲੀਆਂ ਸਾਜਿਸ਼ੀ ਅੱਖਾਂ ਇਸਦੇ ਅਸਲੀ ਮਾਲਕਾਂ ਦੀ ਕੰਨਸੋਅ ਦੇ ਰਹੀਆਂ ਹਨ, ਇਮਾਨਦਾਰ ਅਕਾਲੀ ਆਗੂ ਸੁਖਦੇਵ ਸਿੰਘ ਭੌਰ ਨੇ ਫੇਸਬੁੱਕ ਰਾਹੀ ਇਸ ਫਿਲਮ ਦੇ ਸੰਦਰਭ ਵਿੱਚ ਦੱਸਿਆ ਹੈ ਕਿ ਅਕਾਲ ਤਖਤ ਵੱਲੋਂ ਫਿਲਮ ਵੇਖਣ ਲਈ ਭੇਜੇ ਜਾਣ ਉਪਰੰਤ ਫਿਲਮ ਵੇਖ ਕੇ ਜਦ ਉਹਨਾ ਸਿੱਕੇ ਨੂ ਸੁਆਲ ਕੀਤਾ ਕਿ, ” ਸਿਵਾਏ ਇਸ ਫਿਲਮ ਤੋ ਉਸਨੇ ਕਦੇ ਸਿੱਖੀ ਦੀ ਭਲਾਈ ਲਈ ਕੋਈ ਹੋਰ ਕੰਮ ਵੀ ਕੀਤਾ ਹੈ ? ” ਤਾ ਡੌਰ ਭੌਰ ਹੋਇਆ ਸਿੱਕਾ ਬਾਦਲ ਟੱਬਰ ਦੇ ਨਾਂ ਗਿਣਾਉਣ ਲੱਗ ਪਿਆ ਕਿ ਉਹਨਾ ਨੂ ਇਹ ਫਿਲਮ ਬਹੁਤ ਚੰਗੀ ਲੱਗੀ ਹੈ, ਹੁਣ ਬਾਦਲ ਟੱਬਰ ਕਿੰਨਾ ਕੁ ਸਿੱਖ ਹਿਤੈਸ਼ੀ ਹੈ ਤੇ ਕਿੰਨੀ ਕੁ ਅਕਲ ਦਾ ਮਾਲਕ ਹੈ ਇਹ ਕਿਸ ਨੂ ਨਹੀ ਪਤਾ?, ਸ਼ਪਸ਼ਟ ਹੈ ਕਿ ਸਿੱਕੇ ਦੀ ਅਪਣੀ ਕੋਈ ਹਸਤੀ ਜਾ ਸੁਹਿਰਦਤਾ ਨਹੀ ਹੈ, ੳਹ ਤਾ ਸਿਰਫ ਲੁਕਵੀਂ ਸਿੱਖ ਵਿਰੋਧੀ ਤਾਕਤ ਦਾ ਪਾਲਿਆ ਸੱਪ ਹੈ, ਜੋ ਪਹਿਲਾ ਤੋ ਹੀ ਅਥਾਹ ਤਣਾਅ ਚ ਅਤੇ ਅਪਣੀ ਮੌਲਿਕਤਾ ਤੋ ਦੂਰ ਵਿਚਰ ਰਹੀ ਸਿੱਖ ਮਾਨਸਿਕਤਾ ਨੂ ਡੱਸਣਾ ਚਾਹੁੰਦਾ ਹੈ, ਇਸ ਤੋ ਪਹਿਲਾ ਕਿ ਸਿੱਕਾ ਨਾਮੀ ਵਰਮੀ ਚੋ ਅਣਗਿਣਤ ਸਪੋਲੀਏ ਨਿਕਲ ਆਉਣ, ਇਸਦੀ ਸਿਰੀ ਏਥੇ ਹੀ ਫੇਹ ਦੇਣੀ ਵਾਜਬ ਹੈ, ਖੁਦ ਸਿੱਕਾ ਅਤੇ ਇਸਦੀ ਕਲਿਹਣੀ ਜੁਬਾਨ ਬੋਲਣ ਵਾਲੇ ਹੋਰ ਵਾਹਯਾਤ ਲੋਕ ਪਹਿਲਾ ਇਹ ਦੱਸਣ ਕਿ ਸਿੱਖੀ ਚ ਪਹਿਲਾ ਤੋ ਪ੍ਰਚਲਿਤ ਕੁਰੀਤੀ ( ਗੁਰੂ ਸਾਹਿਬ ਦੀਆਂ ਫੋਟੋਆਂ) ਨੇ ਸਿੱਖੀ ਤੇ ਸਿੱਖਾਂ ਦਾ ਕੀ ਸਵਾਰਿਆ ਹੈ ? ਯਾਦ ਰਹੇ ਕਿ ਪੋ ਪੂਰਨ ਸਿੰਘ ,ਭਾਈ ਵੀਰ ਸਿੰਘ ਤੇ ਹਰਿੰਦਰ ਸਿੰਘ ਮਹਿਬੂਬ ਜਹੇ ਪਾਰਗਾਮੀ ਦ੍ਰਿਸ਼ਟੀ ਵਾਲੇ ਸਿੱਖ ਵਿਦਵਾਨਾਂ ਨੇ ਸੋਭੇ ਦੀਆ ਕਰੂਪ ਪੇਂਟਿੰਗਜ ਨੂ ਬੜੀ ਨਫਰਤ ਨਾਲ ਰੱਦ ਕੀਤਾ ਹੈ, ਕੀ ਸਿੱਖ ਏਨੇ ਗਰਕ ਗਏ ਹਨ ਕਿ ਹੁਣ ਸਿੱਕੇ ਵਰਗੇ ਨਖਿੱਧ ਅਤੇ ਵਾਹਯਾਤ ਲੋਕ ਸਿੱਖ ਗੁਰੂ ਸਾਹਿਬਾਨ ਦੀ ,ਸਿੱਖ ਸ਼ਹੀਦਾਂ ਦੀ ਉਚਾਈ ਜਾ ਮੌਲਿਕਤਾ ਤੋ ਸਿੱਖਾਂ ਨੂ ਜਾਣੂ ਕਰਾਉਣਗੇ ! ਕੀ ਇਹਨਾ ਨਫਸ ਦੇ ਕੀੜਿਆਂ ਦੀ ਨਿੱਜੀ ਜਿੰਦਗੀ ਇਖਲਾਕੀ ਪੱਖੋ ਏਨੀ ਉੱਚੀ ਤੇ ਸੁੱਚੀ ਹੈ! ਕਿ ਇਹਨਾਂ ਦੇ ਸ਼ਹਾਦਤਾਂ ਬਾਰੇ ,ਜਾ ਗੁਰੂ ਸਾਹਿਬਾਨ ਦੀ ਇਲਾਹੀ ਨਦਰਿ ਬਾਰੇ ਪ੍ਰਗਟਾਵੇ ਨੂ ਸਹੀ ਮੰਨਿਆ ਜਾਵੇ ! ਜਦ ਸਿੱਖ ਹੀ ਅਜਿਹੀਆਂ ਫਿਲਮਾਂ ਵੇਖਣਾ ਨਹੀ ਚਾਹੁੰਦੇ ਤਾ ਫਿਰ ਅਸ਼ਲੀਲਤਾ ਦੇ ਨੁਮਾਇਸ਼ਕਾਰਾਂ ,ਗਲੈਮਰ ਜਹੇ ਵੇਸਵਾਪੁਣੇ ਦੀ ਪੈਦਾਇਸ਼ ਅਜਿਹੇ ਲੋਕ ਕਿਉ ਸਾਲ ਦੋ ਸਾਲ ਬਾਅਦ ਅਜਿਹੀ ਕਰਤੂਤ ਕਰਤੂਤ ਸਿੱਖ ਹਿਰਦਿਆਂ ਨੂ ਵਲੂੰਧਰਣ ਦੇ ਘਿਨੌਣੇ ਕਾਰੇ ਕਰਨ ਤੁਰਦੇ ਹਨ? ਸਿੱਖਾਂ ਨੂ ਵੀ ਹੁਣ ਇਹ ਸਮਝਣ ਦੀ ਜਹਿਮਤ ਉਠਾ ਲੈਣੀ ਚਾਹੀਦੀ ਹੈ ਅਜਿਹੀਆਂ ਚਣੌਤੀਆਂ ਦੇ ਦਰਪੇਸ਼ ਹੋਣ ਦੇ ਅਧਾਰ ਉਹਨਾ ਦੇ ਅਪਣੇ ਅੰਦਰ ਹੀ ਹਨ, ਅਧੁਨਿਕ ਯੁੱਗ ਚ ਨਿੱਤ ਪੈਂਦੇ ਅਜਿਹੇ ਘੋਲਾਂ ਦੇ ਜੇਤੂ ਮੱਲ ਡਾ ਗੁਰਭਗਤ ਸਿੰਘ ਜੀ ਨੇ ” ਜ਼ਖਮ ਨੂ ਸੂਰਜ ਬਣਨ ਦਿਉ ” ਲੇਖ ਵਿਚ ਸਿੱਖਾਂ ਨੂ ਅਜਿਹੇ ਘੋਲ ਜਿੱਤਣ ਦੇ ਗੁਰ ਸਿਖਾਉਦਿਆਂ ਦੱਸਿਆ ਹੈ ਕਿ ,ਅਪਣੇ ਹਰ ਦਰਦ ਨੂ ਅਪਣੀ ਤਾਕਤ ਬਣਾ ਲੈਣਾ ਹੀ ਹੁਣ ਸਿੱਖਾਂ ਕੋਲ ਇਕੋ ਇਕ ਰਾਹ ਬਚਿਆ ਹੈ, ਭਾਵ ਅਰਥ ਹੈ ਕਿ ਜਿੰਨਾ ਚਿਰ ਸਿੱਖ ਪੰਥਕ ਵੇਹੜੇ ਚ ਪਸਰੀ ਬੁੱਤਪ੍ਰਸਤੀ ਉਖਾੜ ਨਹੀ ਸੁਟਦੇ, ( ਅਜਾਇਬ ਘਰਾਂ ਚੋ ਗੁਰੂ ਪਾਤਸ਼ਾਹ ਦੀਆਂ ਫੋਟੋਆਂ ਨਹੀ ਹਟਾਉਂਦੇ ਅਤੇ ਰੱਦ ਨਹੀ ਕਰਦੇ ) ੳਨਾ ਚਿਰ ੳਹਨਾ ਦੀ ਜਾਨ ਅਜਿਹੇ ਦੁੱਖਾਂ ਤੋ ਛੁੱਟਣ ਵਾਲੀ ਨਹੀ, ਆਲਮਾ ਇਕਬਾਲ ਨੇ ਬੁੱਤਪ੍ਰਸਤੀ ਦੇ ਇਸ ਵਰਤਾਰੇ ਬਾਰੇ ਕਿਹਾ ਹੈ ” ਨੁਕਤਾ ਏ ਤੌਹੀਦ ਸਮਝ ਮੇ ਆ ਤੋ ਸਕਤਾ ਹੈ ਪਰ ਦਿਮਾਗ ਮੇ ਬੁੱਤਖਾਨਾ ਹੋ ਤੋ ਕਿਆ ਕਹੀਏ ” ਅਰਥਾਤ ਰੱਬ ਸਿਰਫ ਤੇ ਸਿਰਫ ਇਕ ਹੈ, ਇਸਦੀ ਸਮਝ ੳਨਾ ਚਿਰ ਨਹੀਂ ਆ ਸਕਦੀ ਜਿੰਨਾ ਚਿਰ ਮਨ ਚ ਬੁੱਤਾਂ ਦੀ ਥਾਂ ਹੈ, ਪੋ ਹਰਿੰਦਰ ਸਿੰਘ ਮਹਿਬੂਬ ਨੇ ਅਪਣੀ ਕਿਤਾਬ” ਬਿਪਰ ਪੋ ਹਰਿੰਦਰ ਸਿੰਘ ਮਹਿਬੂਬ ਨੇ ਅਪਣੀ ਕਿਤਾਬ” ਬਿਪਰ ਸੰਸਕਾਰ ” ਚ ਗੁਰਬਾਣੀ ਦੀ ਸਿਧਾਂਤਕ ਉਸਾਰੀ ਕਰਦਿਆਂ ਸਿੱਧ ਕੀਤਾ ਹੈ ਕਿ ਦੀਨ ਨਾਲ ਦਗਾ਼ਬਾਜੀ ਦਾ ਹੁਨਰ ਗਿਆਨ ਅਥਵਾ ਕਲਾ ਰੂਪਾਂ ਦੁਆਰਾ ਹੀ ਕੌਮਾਂ ਦੇ ਜਹਿਨ ਵਿਚ ਪਣਪਦਾ ਤੇ ਉਸਰਦਾ ਹੈ, ਏਸੇ ਪਿਛੋਕੜ ਚੋ ਵਿਕਸਿਤ ਹੋਈ ਕਲਾ ਅਤੇ ਗਿਆਨ ਦੀ ਦੁਹਾਈ ਅਧੁਨਿਕ ਦੀਨ ਦੋਖੀ ਤੇ ਨਫਸਿਆਤੀ ਅਕਦਾਮਿਕ ਟਿੱਡੀਦਲ ਸਿੱਖਾਂ ਨੂ ਦਿੰਦਾ ਹੈ ,ਕਦੀ “ਮਨੁੱਖੀ ਬਰਾਬਰੀ” ਦੇ ਆਡੰਬਰ ਦੁਆਰਾ,ਕਦੀ “ਪਿਤਰੀ ਕੀਮਤਾਂ” ਨੂ ਭੰਡਦਿਆਂ,ਕਦੀ “ਇਸਤਰੀ ਅਜਾ਼ਦੀ” ਦੀ ਬਦ ਇਖਲਾਕੀ ਭਰੇ ਬੋਧਿਕ ਟੂਲ ਘੜਦਿਆਂ ਉਕਤ ਨਫਸਿਆਤੀ ਬੌਧਿਕਤਾ ਅਵਾਮ ਨੂ ਪਰੋਸੀ ਜਾਂਦੀ ਹੈ, ਤੇ ਕਦੀ ਧਾਰਮਿਕ ਰਵਾਇਤਾਂ ਵਿਰੁਧ ਜਹਿਰ ਗੁਲੱਛ ਕੇ, ਨਫਸ ਦੀ ਦੁਨੀਆ ਵਲੋ ਕਿੰਵੇ ਕਲਾਤਮਕ,ਅਕਾਦਮਕ ਮੁਹਾਰਤ ਵਰਤ ਕੇ ਮਨੁੱਖ ਦੀ ਧਾਰਮਿਕ ਆਸਥਾ, ਇਖਲਾਕ,ਸਾਦਗੀ ਅਤੇ ਅਣਖੀਲੀਆਂ ਪ੍ਰੰਪਰਾਵਾਂ ਨੂ ਉਜਾੜੇ ਦੇ ਰਾਹ ਪਾਇਆ ਜਾਂਦਾ ਹੈ? ਇਸਦੇ ਪਾਜ ਤੁਰਗਨੇਵ ਨੇ ਅਪਣੀ ਰਚਨਾ ਫਾਦਰ ਐਂਡ ਸੰਨਜ਼, ਚੈਖਵ ਨੇ ਬਟਰਫਲਾਈ ਚ ਉਘੇੜੇ ਹਨ, ਪੰਜਾਬੀ ਚ ਦੋਵੇ ਕਿਤਾਬਾਂ “ਪੱਥਰ ਕਾਂਬਾ” ਅਤੇ ਚੈਖਵ ਦੀਆਂ ਕਹਾਣੀਆਂ ਸਿਰਲੇਖ ਤਹਿਤ ਉਪਲਬਧ ਹਨ ~ ਅਮਰੀਕ ਸਿੰਘ ਮੁਕੇਰੀਆਂ

18 views

Comentários


bottom of page