ਅੰਮ੍ਰਿਤਸਰ ਸ਼ਹਿਰ ਅੰਦਰ ਅੰਤਰਰਾਜੀ ਬੱਸ ਅੱਡਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਮਹਿਜ਼ ਅਧਾ ਕਿਲੋਮੀਟਰ ਦੂਰ ਹੋਵੇਗਾ। ਆਈ.ਆਈ.ਟੀ ਦਿੱਲੀ, ਰੁੜਕੀ ਦੀਆ ਰਿਪੋਰਟਾਂ ਸੱਪਸ਼ਟ ਕਹਿੰਦੀਆ ਹਨ ਕਿ ਅੰਮ੍ਰਿਤਸਰ ਅੰਦਰੋਂ ਬੱਸ ਅੱਡੇ ਦਾ ਬਾਹਰ ਤਬਦੀਲ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਹੁੰਦੇ ਪ੍ਰਦੂਸ਼ਣ ਦਾ ਪ੍ਰਭਾਵ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਤੇ ਲੱਗੇ ਸੋਨੇ ਦੀ ਸੇਵਾ ਤੇ ਵੀ ਹੋ ਰਿਹਾ ਅਤੇ ਸ਼ਹਿਰ ਅੰਦਰ ਵਿਰਾਸਤੀ ਇਮਾਰਤਾਂ ਤੇ ਵੀ ਇਸਦਾ ਪ੍ਰਭਾਵ ਪੈ ਰਿਹਾ। ਸਾਲ ੨੦੧੬ ਵਿੱਚ ਅੰਮ੍ਰਿਤਸਰ ਅੰਦਰੋਂ ਬੱਸ ਅੱਡੇ ਨੂੰ ਤਬਦੀਲ ਕਰਨ ਦੀ ਫਾਈਲ ਮੰਜ਼ੂਰ ਹੋ ਗਈ।
ਪਰ ੨੦੧੭ ਵਿੱਚ ਪੰਜਾਬ ਵਿੱਚ ਬਣੀ ਕਾਂਗਰਸ ਸਰਕਾਰ ਨੇ ਇਸ ਪਾਸੇ ਕੁੱਝ ਨਹੀਂ ਕੀਤਾ। ਸਮੇਂ ਸਮੇਂ ਕਾਂਗਰਸ ਦੇ ਨੁਮਾਇਦਿਆਂ ਨੂੰ ਇਸ ਪਾਸੇ ਕੁੱਝ ਕਰਨ ਲਈ ਕਿਹਾ ਪਰ ਕੋਈ ਸੁਣਵਾਈ ਨਹੀਂ ਹੋਈ। ਬੱਸ ਅੱਡੇ ਦੇ ਪੂਰੇ ਖੇਤਰ ਦਾ ਇੰਨਾ ਬੁਰਾਂ ਹਾਲ ਹੈ ਕਿ ਇਸ ਲਾਗੋ ਲੰਘਣਾਂ ਔਖਾਂ ਹੋ ਜਾਂਦਾ। ਆਟੋ ਵਾਲਿਆ ਨੇ ਪੂਰਾ ਇਲਾਕਾ ਜਿਵੇਂ ਮਲਿਆ ਹੁੰਦਾ। ਐਕਸੀਡੈਂਟ ਵੀ ਇਥੇ ਹੁੰਦੇ ਰਹਿੰਦੇ। ਮੌਜ਼ੂਦਾ ਬੱਸ ਅੱਡੇ ਦਾ ਖੇਤਰ ਪੂਰਬੀ ਅੰਮ੍ਰਿਤਸਰ ਵਿਧਾਨ ਸਭਾ ਹਲਕੇ ਦਾ ਹਿੱਸਾ ਹੈ ਜਿਥੋਂ ਜੀਵਨਜੋਤ ਕੌਰ ਜੀ ਜਿੱਤ ਕੇ ਵਿਧਾਇਕ ਬਣੇ ਹਨ। ਇਸ ਮਸਲੇ ਬਾਰੇ ਉਹ ਜਾਣੂ ਹਨ, ਕੁੱਝ ਮਹੀਨੇ ਪਹਿਲਾਂ ਜਦੋਂ ਉਹਨਾਂ ਨਾਲ ਮੁਲਾਕਾਤ ਹੋਈ ਸੀ ਤਾਂ ਅੰਮ੍ਰਿਤਸਰ ਸਾਹਿਬ ਦੇ ਹੋਰ ਮੁੱਦਿਆ ਨਾਲ ਹੀ ਇਹ ਮਸਲਾ ਵੀ ਰੱਖਿਆ ਸੀ। ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਨੂੰ ਵੱਡਾ ਸਕੂਨ ਹੋਵੇਗਾ ਜੇਕਰ ਇਹ ਬੱਸ ਅੱਡਾ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਤਬਦੀਲ ਕੀਤਾ ਜਾਂਦਾ ਹੈ। ਇਸ ਮਸਲੇ ਨੂੰ ਸਿਰਫ਼ ਇੱਕ ਐਨ.ਜੀ.ਓ ਨਹੀਂ, ਪਰ Shiromani Gurdwara Parbandhak Committee ਵੀ ਨਵੀਂ ਸਰਕਾਰ ਅੱਗੇ ਰੱਖੇ ਤਾਂ ਬੇਹਤਰੀਨ ਕਾਰਜ ਹੋਵੇਗਾ। ਪੂਰੀ ਉਮੀਦ ਹੈ ਕਿ ਨਵੀਂ ਸਰਕਾਰ ਅੰਮ੍ਰਿਤਸਰ ਸ਼ਹਿਰ ਅੰਦਰੋਂ ਬੱਸ ਅੱਡੇ ਨੂੰ ਬਾਹਰ ਤਬਦੀਲ ਕਰਨ ਦੀ ਕੋਸ਼ਿਸ਼ ਕਰੇਗੀ।
ਨਵਾਂ ਬੱਸ ਅੱਡਾ ਵੱਲਾ ਬਾਈਪਾਸ ਜਾ ਮਾਨਾਵਾਲਾ ਨਜ਼ਦੀਕ ਬਨਾਉਣਾ ਚਾਹੀਦਾ ਅਤੇ ਮੌਜੂਦਾ ਬੱਸ ਅੱਡੇ ਵਾਲੀ ਥਾਂ ਤੇ ਕੋਈ ਇਕੋ ਪਾਰਕ ਜਾਂ ਹੋਰ ਵਰਤੋਂ ਲਈ ਲਿਆਉਣਾ ਚਾਹੀਦਾ। ਜਲਦੀ ਹੀ ਇਸ ਮਸਲੇ ਤੇ ਪੂਰਬੀ ਅੰਮ੍ਰਿਤਸਰ ਤੋਂ ਵਿਧਾਇਕ ਜੀਵਨਜੋਤ ਕੌਰ ਜੀ ਅਤੇ ਸ਼੍ਰੋਮਣੀ ਕਮੇਟੀ ਨੂੰ ਮਿਲਲਿਆ ਜਾ ਸਕਦਾ ਹੈ। ਜੇਕਰ ਕੋਈ ਹੋਰ ਵੀ ਇਸ ਮਸਲੇ ਨੂੰ ਆਪਣੇ ਪੱਧਰ ਤੇ ਆਪਣੇ ਵਿਧਾਇਕਾਂ ਅੱਗੇ ਰੱਖਣ ਤੇ ਵਧੀਆਂ ਕਾਰਜ ਹੋਵੇਗਾ।
Commentaires