• Shamsher singh

ਅਹੀਂ ਦੂਣ ਸਵਾਏ ਹੋਏ

ਦੀਪ ਸਿੰਘ ਸਿੱਧੂ ਦੇ ਦੁਸਹਿਰੇ ਉੱਤੇ ਪੰਜਾਬ ਦੀ ਧਰਤੀ ਤੇ ਵਾਪਰਿਆ ਜਲਾਲ 'ਅਕਾਲ ਪੁਰਖ ਕੀ ਫ਼ੌਜ' ਦਾ ਤੇਜ ਸੀ। ਗੁਰੂ ਸਾਹਬ ਦੇ ਫੁਰਮਾਏ ਬੋਲਾਂ ਦਾ ਕੀਰਤਨ ਸੀ। ਢਾਡੀ ਵਾਰਾਂ ਸਨ। ਜਾਹੋ ਜਲਾਲ ਸੀ। ਕੇਸਰੀ ਨਿਸ਼ਾਨ ਸਨ। ਜੈਕਾਰੇ ਸਨ। ਸਿੱਖਾਂ ਦੀ ਅਰਦਾਸ ਸੀ। ਅਰਦਾਸ ਵਿੱਚ ਚੜ੍ਹਦੀਕਲਾ ਸੀ। ਇਹੋ ਕਲਾ ਸੀ। ਪੰਥਕ ਸੁਰਤਿ ਦਾ ਸਾਂਝਾ ਸਥਲ ਇਕ ਅਵਚੇਤਨ ਵਿਚੋਂ ਚੜ੍ਹਦੀਕਲਾ ਨੂੰ ਸਿਰਜ ਰਿਹਾ ਸੀ ਤੇ ਸਿੰਘਨ ਦੰਗੋ ਕਮਾਇ ਨੂੰ ਬੁਲੰਦ ਕਰ ਰਿਹਾ ਸੀ। ਸ਼ਹੀਦਾਂ ਦੀ ਧਰਤੀ 'ਤੇ ਮੁੜ ਬਹਿਣ ਦਾ ਸਬੱਬ ਬਣਿਆ। ਪੰਜਾਬ ਸਾਰਾ ਇੱਕਠਾ ਹੋ ਗਿਆ। ਸਮੇਂ ਦੀਆਂ ਸਰਦਲਾਂ ਨੇ ਲੱਖ ਕਹਿਰ ਢਾਹੇ ਹੋਣ ਪਰ ਇਤਿਹਾਸ ਤਾਂ ਜੂਝਣ ਵਾਲਿਆਂ ਦਾ ਹੀ ਅਮਰ ਹੋਇਆ ਹੈ। ਕਹਿੰਦੇ ਨੇ ਕਿ ਵਜ਼ੀਰ ਖ਼ਾਂ ਨੇ ਜਦੋਂ ਸਾਹਿਬਜ਼ਾਦੇ ਸ਼ਹੀਦ ਕੀਤੇ ਤਾਂ ਬਾਕੀ ਰਾਤਾਂ ਖੌਫ਼ ਵਿਚ ਗੁਜ਼ਰਨੀਆਂ ਸ਼ੁਰੂ ਹੋਈਆਂ। ਉਹਨੂੰ ਬੇਚੈਨੀ ਹੋਣੀ। ਨੀਂਦਰ ਨਾ ਪੈਣੀ। ਉਹਦੀ ਛਾਤੀ ਨੂੰ ਭਾਰ ਮਹਿਸੂਸ ਹੋਣਾ ਅਤੇ ਨਿਤ ਉਹਦੀ ਰਾਤ ਉਹਨੂੰ ਭਾਰੀ ਹੋ ਟੱਕਰਨੀ। ਕਪੂਰੇ ਦੇ ਬਰਾੜ ਨੂੰ ਸਰਹਿੰਦ ਆਉਣ 'ਤੇ ਪਤਾ ਲੱਗਿਆ ਤਾਂ ਉਹਨੇ ਸੁਝਾਅ ਦਿੱਤਾ। ਜਿਹਂ ਜਾਗ੍ਹਾ ਗੁਰ ਸੁਤ ਬਧੇ, ਤਹਿਂ ਜਾਗ੍ਹਾ ਦਿਹੋ ਬਨਾਇ ।। ੧੫।। ਨਿਸਾ ਪਰਤਿ ਨਿਤ ਦੀਪ ਬਲਵਾਯੋ। ਗੁਰ ਜਾਗ੍ਹਾ ਕਹਿ ਕੜਾਹੁ ਕਰਾਯੋ। ਮੰਦੋ ਗੰਦੋ ਕੋਊ ਊਹਾਂ ਨ ਜਾਯੋ। ਝਾੜੂ ਦੇਇ ਸੁਧ ਠੌਰ ਰਖਾਯੋ।।੧੬।। ਸੁਖਨੋ ਸੁਖੈ ਤਿਸੈ ਬਰਿ ਆਵੈ। ਕਰੈ ਤਗਾਫਲੀ ਸੋ ਪਛੁਤਾਵੈ ‌ ਏਕ ਸਿੱਖ ਤਹਿਂ ਦਿਹੋ ਬਹਾਇ। ਸੋ ਲੇਵਗੁ ਸਭ ਬਿਧਿ ਬਨਵਾਇ।।੧੭।। ਬਜੀਰੈ ਮਨਜੂਰ ਸਭ ਕਰ ਲਈ।ਅਪਨੇ ਦੁੱਖ ਤੇ ਦੇਰ ਨ ਕਈ। ਦੀਨੋ ਖਰਚ ਚਬੂਤਰੇ ਲਾਇ। ਐਸੋ ਦਯੋ ਉਨ ਬੂਢਨ ਬਤਾਇ।।੧੮।। ਯੌ ਸੁਨ ਖਾਲਸੈ ਕਰੀ ਸਲਾਹਿ। 'ਈਹਾਂ ਦ੍ਰਬਾਰ ਦਯੋ ਖੂਬ ਬਨਾਇ। ਝੰਡੇ ਗਡੋ ਔ ਨਗਾਰੋ ਧਰਾਓ। ਬਹਾਇ ਸਿੰਘ ਈਹਾਂ ਪੂਜ ਲਗਾਓ।।੧੯।। ਪ੍ਰਾਤ ਹੋਤ ਪੰਥ ਆਯੋ ਸਾਰੋ। ਕੀਓ ਉਮੇਂ ਜਿਮ ਰਾਤ ਉਚਾਰੋ।।੨੦।। ਦੋਹਰਾ।। ਪ੍ਰਾਤ ਹੋਤ ਪੰਥ ਆਇ ਸਭ,ਲਾਯੋ ਉਹਾਂ ਦਿਵਾਨ। ਬਨਵਾਇ ਥੜੋ ਚੌਕੀ ਧਰੀ,ਉਪਰ ਚੰਦੋਵੋ ਤਾਣ।।੨੧।। ਇੰਝ ਸ਼ਹੀਦਾਂ ਦੀ ਜਗ੍ਹਾ ਪਰਗਟ ਹੋਈ।ਇਹ ਅਕਾਲ ਪੁਰਖ ਦੀ ਕਲਾ ਹੀ ਤਾਂ ਸੀ। ਕੱਲ੍ਹ ਦਾ ਦੀਪ ਸਿੱਧੂ ਦਾ ਅਕਾਲ ਚਲਾਣੇ ਉਪਰੰਤ ਭੋਗ ਤੇ ਅੰਤਿਮ ਅਰਦਾਸ ਤਾਂ ਮਿਲ ਬੈਠਣ ਦਾ ਸਬੱਬ ਸੀ। ਸਾਡੀ ਸੁਰਤਿ ਦੀਪ ਸਿੱਧੂ ਨਹੀਂ ਦੀਪ ਸਿੱਧੂ ਬਹਾਨੇ ਸਾਕਿਆਂ ਦੀ ਧਰਤੀ ਪਹੁੰਚ ਵੱਡੇ ਵਰਤਾਰਿਆਂ ਵਿਚ ਬਹਿ ਵਿਚਾਰਾਂ ਕਰਨ ਦੀ ਸੀ। ਦੀਪ ਸਿੱਧੂ ਵਾਰ ਵਾਰ ਰਵਾਇਤਾਂ ਦੇ ਹਵਾਲੇ ਵਿੱਚ ਇਤਿਹਾਸ ਦੀ ਗੋਦ ਤੋਂ ਵਿਚਾਰਾਂ ਕਰਨ ਦੀ ਗੱਲ ਕਰਦਾ ਸੀ। ਫਤਿਹਗੜ੍ਹ ਸਾਹਿਬ ਦੀ ਧਰਤੀ ਸਾਡੇ ਬਾਬਿਆਂ ਦੀ ਸ਼ਹਾਦਤ ਦਾ ਡੇਰਾ ਹੈ। ਯਕੀਨਨ ਕੱਲ੍ਹ ਬੜਾ ਕੁਝ ਵਾਪਰਿਆ ਹੈ ਜਿਹੜਾ ਸਾਹਮਣੇ ਵਿਖ ਰਹੀਆਂ ਝਾਕੀਆਂ ਵਿਚ ਮਹਿਸੂਸ ਨਹੀਂ ਹੋਇਆ ਹੋਣਾ। ਖ਼ਾਲਸੇ ਦੀ ਆਜ਼ਾਦ ਹਸਤੀ ਅਤੇ ਮਨੁੱਖਤਾ ਦੇ ਦੂਤ ਦੇ ਰੂਪ ਵਿੱਚ ਅਗਵਾਈ ਆਪ ਅਕਾਲ ਪੁਰਖ ਕਰਦੇ ਹਨ। ਸੋ ਅਣਡਿੱਠ ਕਰੋ। ਉਹ ਵੇਖੋ ਜੋ ਸਾਡੀ ਬਾਬਿਆਂ ਦੀ ਧਰਤੀ ਫਤਿਹਗੜ੍ਹ ਸਾਹਿਬ ਹੈ। ਸ਼ਹੀਦਾਂ ਦੀ ਧਰਤੀ 'ਤੇ ਮੁੜ ਬਹਿਣ ਦਾ ਸਬੱਬ ਬਣਿਆ ਸੀ । ਪੰਜਾਬ ਸਾਰਾ ਇੱਕਠਾ ਹੋ ਗਿਆ ਸੀ । ਸਮੇਂ ਦੀਆਂ ਸਰਦਲਾਂ ਨੇ ਲੱਖ ਕਹਿਰ ਢਾਹੇ ਹੋਣ ਪਰ ਇਤਿਹਾਸ ਤਾਂ ਜੂਝਣ ਵਾਲਿਆਂ ਦਾ ਹੀ ਅਮਰ ਹੋਇਆ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

16 views