• Shamsher singh

ਅਠਾਰਵੀਂ ਸਦੀ ਦੀ ਰੂਹ : ਸੰਤ ਜਰਨੈਲ ਸਿੰਘ

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਦਰਬਾਰ ਸਾਹਿਬ ਭਵਨ—ਸਮੂਹ (ਕੰਪਲੈਕਸ) ਨੂੰ ਭਾਰਤੀ ਹਕੂਮਤ ਵਿਰੁੱਧ ਸੰਘਰਸ਼ ਦਾ ਕੇੱਦਰ ਬਣਾਉਣ ਸਬੰਧੀ ਅਤੇ ਉੱਥੇ ਆਪਣੇ ਸਾਥੀ ਸਿੰਘਾਂ ਸਮੇਤ ਜੂਝ ਕੇ ਸ਼ਹੀਦੀ ਪਾਉਣ ਸਬੰਧੀ ਸਿੱਖ ਕੌਮ ਦਾ ਇਕ ਵੱਡਾ ਹਿੱਸਾ ਲਗਾਤਾਰ ਦਵੰਦ ਅਤੇ ਦੁਬਿਧਾ *ਚ ਚਲਿਆ ਆ ਰਿਹਾ ਹੈ । ਇਸ ਦਵੰਦ ਦਾ ਸਿ਼ਕਾਰ ਸਿਰਫ਼ ਆਮ ਸਿੱਖ ਹੀ ਨਹੀਂ ਹਨ, ਸਗੋਂ ਸੰਘਰਸ਼਼ਸ਼ੀਲ ਧਿਰਾਂ ਦੇ ਕੁੱਝ ਆਗੂ ਅਤੇ ਕਈ ਕਾਰਕੁੰਨ ਵੀ ਕਈ ਵਾਰ ਇਸ ਸਵਾਲ *ਤੇ ਉਲਝਦੇ ਦੇਖੇ ਜਾ ਸਕਦੇ ਹਨ । ਸਿੱਖ ਕੌਮ ਵਲੋਂ ਸੰਤ ਜਰਨੈਲ ਸਿੰਘ ਦਾ ਸਤਿਕਾਰ ਵੀ ਬਹੁਤ ਕੀਤਾ ਜਾਂਦਾ ਹੈ। ਪਰ ਭਾਰਤੀ ਰਾਸ਼ਟਰਵਾਦ ਦੀ ਗੰਭੀਰ ਮਾਰ ਝੱਲ ਰਿਹਾ ਸਿੱਖ—ਮਨ ਇਹ ਦਲੀਲ ਦੇਣੀ ਵੀ ਨਹੀਂ ਭੁੱਲਦਾ ਕਿ ਸੰਤ ਜਰਨੈਲ ਸਿੰਘ ਨੇ ਦਰਬਾਰ ਸਾਹਿਬ ਭਵਨ—ਸਮੂਹ ਨੂੰ ਸੰਘਰਸ਼ ਦਾ ਕੇਂਦਰ ਬਣਾ ਕੇ ਸਹੀ ਨਹੀਂ ਕੀਤਾ ਸੀ । ਪਰ ਸੰਘਰਸ਼ਸ਼ੀਲ ਧਿਰਾਂ ਦੀ ਸਥਿਤੀ ਆਮ ਸਿੱਖ ਨਾਲੋਂ ਸਿਫ਼ਤੀ ਤੌਰ *ਤੇ ਕਾਫ਼ੀ ਵੱਖਰੀ ਹੈ । ਉਹ ਸੰਤ ਜਰਨੈਲ ਸਿੰਘ ਦੇ ਇਸ ਕਰਮ ਅਤੇ ਅਮਲ ਨਾਲ ਪੂਰਨ ਤੌਰ ਤੇ ਸਹਿਮਤ ਵੀ ਹਨ ਅਤੇ ਈਮਾਨਦਾਰੀ ਨਾਲ ਪੰਥਕ ਕਾਜ਼ ਨੂੰ ਅੱਗੇ ਵਧਾਉਣ ਲਈ ਯਤਨਸ਼ੀਲ ਵੀ ਹਨ । ਪਰ ਇਸ ਸਵਾਲ ਦਾ ਜਵਾਬ ਦਿੰਦਿਆਂ ਉਹ ਡਾਢੀ ਔਖ *ਚ ਹੁੰਦੇ ਹਨ, ਬਹੁਤੀ ਵਾਰ ਉਹ ਇਸ ਵਰਤਾਰੇ ਦੀ ਸਹੀ ਵਿਆਖਿਆ ਕਰਨ *ਚ ਆਪਣੇ ਆਪ ਨੂੰ ਅਸਮਰਥ ਜਿਹਾ ਮਹਿਸੂਸ ਕਰ ਰਹੇ ਹੁੰਦੇ ਹਨ । ਇਕ ਤਾਂ ਕੌਮੀ ਨਿਆਰੇਪਨ ਬਾਰੇ ਸਮਝ ਦੀ ਘਾਟ, ਉਹਨਾਂ ਦੀ ਇਸ ਮੁਸ਼ਕਿਲ ਦਾ ਸਬੱਬ ਬਣਦੀ ਹੈ ਅਤੇ ਦੂਜਾ ਆਧੁਨਿਕ ਸਮਾਜ ਦੀ ਧਰਮ ਅਤੇ ਧਰਮ ਅਸਥਾਨਾਂ ਬਾਰੇ ਬਣੀ ਪ੍ਰਚਲਿਤ ਅਤੇ ਭਾਰੂ ਸੋਚ ਵੀ ਉਹਨਾਂ ਦੇ ਦਿਮਾਗ ਉੱਤੇ ਦਬਾਅ ਦਾ ਕੰਮ ਕਰ ਰਹੀ ਹੁੰਦੀ ਹੈ । ਵੈਸੇ ਦੂਜਾ ਕਾਰਨ ਪਹਿਲੇ ਕਾਰਨ ਦੀ ਹੀ ਦੇਣ ਹੈ । ਸਿੱਖ—ਮਨ ਦੀ ਇਹ ਗਲਤ ਸਮਝ ਅੱਜ ਵੀ ਪ੍ਰਬਲ ਰੂਪ ਵਿੱਚ ਬਰਕਰਾਰ ਹੈ ਜਾਂ ਇਹ ਕਹਿ ਲਵੋ ਕਿ ਸਿੱਖ ਕੌਮ ਦਾ ਦਿਮਾਗੀ ਕੁਰਾਹਾ ਹਲੇ ਵੀ ਨਿਰੰਤਰ ਜਾਰੀ ਹੈ । ਇਸ ਸਾਰੇ ਮਸਲੇ ਨੂੰ ਸਮਝਣ ਲਈ ਸਾਨੂੰ ਪਰਤ ਦਰ ਪਰਤ ਅੱਗੇ ਵਧਣਾ ਪਵੇਗਾ । ਫ਼ੌਜੀ ਹਮਲੇ ਦੇ ਹਕੀਕੀ ਕਾਰਨ ਅਤੇ ਮਕਸਦ :— ਪੰਥ ਦੇ ਚੇਤੰਨ ਅਤੇ ਅਰਧ—ਚੇਤੰਨ ਹਿੱਸੇ ਵਲੋਂ ਇਹ ਗੱਲ ਕਈ ਵਾਰ ਦੁਹਰਾਈ ਜਾਂਦੀ ਹੈ ਕਿ ਬ੍ਰਾਹਮਣਵਾਦੀ ਸੋਚ ਪੰਥ ਦੀ ਉਸ ਦਿਨ ਤੋਂ ਹੀ ਵੈਰੀ ਤੁਰੀ ਆਉਂਦੀ ਹੈ, ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਬ੍ਰਾਹਮਣ ਦਾ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ, ਤੇ ਇਹ ਗੱਲ ਹੈ ਵੀ ਸੋਲਾ ਆਨੇ ਸੱਚ । ਬਿਪਰਵਾਦੀ ਸੋਚ ਸਿੱਖ ਸੋਚ ਨਾਲ ਗੁਰੂ ਸਾਹਿਬਾਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਆਪਣੀ ਈਰਖਾ ਅਤੇ ਹੰਕਾਰ ਵੱਸ ਟਕਰਾਉਂਦੀ ਚੱਲੀ ਆ ਰਹੀ ਹੈ । ਤੀਸਰ ਪੰਥ ਦਾ ਪ੍ਰਗਟ ਹੋਣਾ ਅਤੇ ਪੰਥ ਵਲੋਂ ਬਿਪਰਵਾਦੀਆਂ ਦੇ ਪ੍ਰਭੂਤਵ ਨੂੰ ਨਾ ਮੰਨਣਾ, ਇਸ ਸਾੜੇ ਅਤੇ ਦੁਸ਼ਮਣੀ ਦੇ ਪ੍ਰਮੁੱਖ ਕਾਰਨ ਹੈ । ਇਸ ਲਈ ਇਹ ਸੋਚ ਖਾਲਸਾ ਪੰਥ ਦੇ ਨਿਆਰੇਪਨ ਨੂੰ ਖਤਮ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ । 1947 *ਚ ਬ੍ਰਾਹਮਣਵਾਦੀ ਸੋਚ ਵਾਲੇ ਹਾਕਮਾਂ ਦੇ ਹੱਥ ਰਾਜਸੀ ਤਾਕਤ ਆਉਣ ਕਾਰਨ ਉਸਦੀ ਸਿੱਖੀ ਵਿਰੋਧੀ ਖਸਲਤ ਵੱਧ ਨੰਗੇ—ਚਿੱਟੇ ਰੂਪ *ਚ ਸਾਹਮਣੇ ਆ ਰਹੀ ਹੈ । ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ 8 ਸਾਲਾਂ (ਜੁਲਾਈ 1955) ਬਾਅਦ ਹੀ ਭਾਰਤੀੑਰਾਜ ਨੇ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਦਿੱਤਾ ਸੀ । ਇਹ ਹਮਲਾ ਪੰਜਾਬੀ ਸੂਬਾ ਮੋਰਚੇ ਨੂੰ ਕੁਚਲਣ ਲਈ ਕੀਤਾ ਗਿਆ ਸੀ । ਉਸ ਵੇਲੇ ਹਕੂਮਤ ਦੀ ਮਸ਼ੀਨਰੀ ਵਲੋਂ ਦਰਬਾਰ ਸਾਹਿਬ ਕੰਪਲੈਕਸ ਵਿਚ ਕੀ—ਕੀ ਕਹਿਰ ਢਾਹਿਆ ਗਿਆ, ਉੁਸ ਨੂੰ ਵਿਸਤਾਰ ਸਹਿਤ ਸ. ਕਰਮ ਸਿੰਘ ਜ਼ਖ਼ਮੀ ਦੀ ਜ਼ਬਾਨੀ ਸੁਣੋੋ :— “———————(ਪੁਲੀਸ ਨੇ) ਇਸ ਤੋਂ ਬਿਨਾਂ ਪੇਸ਼ਬੰਦੀ ਦੇ ਤੌਰ ਪੁਰ ਸ਼੍ਰੀ ਦਰਬਾਰ ਸਾਹਿਬ, ਸ੍ਰ਼ੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀਆਂ 24 ਬੰਦੂਕਾਂ ਦੇ ਲਾਇਸੰਸ ਜ਼ਬਤ ਕਰਕੇ ਪੁਲੀਸ ਉਹਨਾਂ ਨੂੰ ਚੱੁਕ ਕੇ ਲੈ ਗਈ । ਗੁਰਦੁਆਰਾ ਪ੍ਰਬੰਧ ਤੇ ਅਕਾਲੀ ਦਲ ਨਾਲ ਸਬੰਧ ਰੱਖਣ ਵਾਲੇ ਸਾਰੇ ਵਰਕਰਾਂ ਦੀਆਂ ਬੰਦੂਕਾਂ ਤੇ ਪਿਸਤੌਲਾਂ ਪੁਲੀਸ ਨੇ ਜ਼ਬਤ ਕਰ ਲਈਆਂ । ਮਾਸਟਰ (ਤਾਰਾ ਸਿੰਘ ) ਜੀ ਦੀ ਬੰਦੂਕ ਤੇ ਪਿਸਤੌਲ ਵੀ ਪੁਲੀਸ ਉਹਨਾਂ ਦੇ ਮਕਾਨ ਤੋਂ ਚੁੱਕ ਕੇ ਲੈ ਗਈ । ਇਸ ਸਾਰੀ ਕਾਰਵਾਈ ਇਸ ਲਈ ਕੀਤੀ ਗਈ ਕਿ ਪੁਲੀਸ ਦੇ ਹਮਲੇ ਸਮੇਂ ਕਿਧਰੇ ਇਹਨਾਂ ਹਥਿਆਰਾਂ ਨਾਲ ਉਸ ਦਾ ਮੁਕਾਬਲਾ ਹੀ ਸ਼ੁ਼ਰੂ ਨਾ ਕਰ ਦਿੱਤਾ ਜਾਵੇ । ਡਿਪਟੀ ਇੰਸਪੈਕਟਰ ਜਨਰਲ ਪੁਲੀਸ ਮਹਾਸ਼ਾ ਅਸ਼ਵਨੀ ਕੁਮਾਰ ਦਾ ਪੁਲੀਸ ਐਕਸ਼ਨ 3 ਤੇ 4 ਜੁਲਾਈ ਅੱਧੀ ਰਾਤ ਨੂੰ ਸ਼ੁ਼ਰੂ ਹੋ ਗਿਆ । ਜਦਕਿ ਪੁਲੀਸ ਦੀਆਂ ਵੱਖ—ਵੱਖ ਟੋਲੀਆਂ ਨੇ ਸ੍ਰ਼ੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ, ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਰਦਾਰ ਗਿਆਨੀ ਗੁਰਦਿਆਲ ਸਿੰਘ, ਸ਼ੋ੍ਰਮਣੀ ਕਮੇਟੀ ਦੇ ਕਾਇਮ—ਮੁਕਾਮ ਸਕੱਤਰ ਗਿਆਨੀ ਤੇਜਾ ਸਿੰਘ ਅਤੇ ਸਕੱਤਰ ਪੋ੍ਰਫ਼ੈਸਰ ਹਰਭਜਨ ਸਿੰਘ ਜੀ ਆਦਿ ਦੇ ਮਕਾਨਾਂ ਪੁਰ ਛਾਪੇ ਮਾਰ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ । ਇਸ ਸਬੰਧ ਵਿੱਚ ਸਵਾਦੀ ਗੱਲ ਇਹ ਹੈ ਕਿ ਪੁਲੀਸ ਪਾਸ ਇਹਨਾਂ ਜ਼ੁੰਮੇਵਾਰਾਂ ਵਿਚੋਂ ਕਿਸੇ ਦੀ ਗ੍ਰਿਫਤਾਰੀ ਦੇ ਵੀ ਵਰੰਟ ਨਹੀਂ ਸਨ । ਜਦ ਸਿੰਘ ਸਾਹਿਬ ਗਿਆਨੀ ਭੁਪਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਰਾਤ ਦੇ ਸਾਢੇ ਬਾਰਾਂ ਵਜੇ ਪੁਲੀਸ ਉਹਨਾਂ ਦੇ ਮਕਾਨ ਪੁਰ ਪੁੱਜੀ ਤਾਂ ਉਹਨਾਂ ਪੁੱਛਿਆ “ਮੇਰੇ ਵਰੰਟ ਕਿੱਥੇ ਹਨ**, ਉੱਤਰ ਵਿੱਚ ਪੁਲੀਸ ਪਾਰਟੀ ਦੇ ਇੰਚਾਰਜ ਥਾਣੇਦਾਰ ਨੇ ਕਿਹਾ “ਮੈਂ ਆਪ ਹੀ ਵਰੰਟ ਹਾਂ ।** ਇਤਿਹਾਸ ਵਿੱਚ ਪਹਿਲੀ ਵਾਰ ਮੁਗਲ ਰਾਜ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਨੀ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜਾ ਮੌਕਾ ਹੁਣ ਇਤਿਹਾਸ ਵਿੱਚ ਇਹ ਆਇਆ ਜਦਕਿ ਵਰਤਮਾਨ ਹੈੱਡ ਗ੍ਰੰਥੀ ਅਤੇ ਉਹਨਾਂ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਦੇ ਜੱਥੇਦਾਰ ਸਾਹਿਬ ਨੂੰ *ਕਾਂਗਰਸ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟਣਾ ਜ਼ਰੂਰੀ ਸਮਝਿਆ। ਵਾਹਿਗੁਰੂ ਦੇ ਰੰਗ ਨੇ ! ਅਸਲ ਵੱਡਾ ਐਕਸ਼ਨ ਸਵੇਰੇ ਤਿੰਨ—ਚਾਰ ਵਜੇ ਸ਼ੁ਼ਰੂ ਹੋਇਆ, ਜਦਕਿ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰਬੰਦ ਪੁਲਸੀਆਂ ਨੂੰ ਲੈ ਕੇ ਮਹਾਸ਼ਾ ਅਸ਼ਵਨੀ ਕੁਮਾਰ ਨੇ ਆਪ ਧਾਵਾ ਬੋਲ ਦਿੱਤਾ । ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਗੁਰੂ ਰਾਮਦਾਸ ਸਰਾਂ ਦੇ ਸਾਰੇ ਨਾਕੇ ਰੋਕ ਲਏ ਗਏ। ਉਹਨਾਂ ਪੁਰ ਪੁਲੀਸ ਦਾ ਸਖ਼ਤ ਪਹਿਰਾ ਬਿਠਾ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪੁਰ ਇੱਕੋ ਵਾਰ ਹਮਲਾ ਕਰ ਦਿੱਤਾ ਗਿਆ।—————— ਮਹਾਸ਼ਾ ਅਸ਼ਵਨੀ ਕੁਮਾਰ ਨੇ ਇਹ ਪੁਲੀਸ ਐਕਸ਼ਨ ਇਸ ਲਈ ਕੀਤਾ ਸੀ ਕਿ ਅੰਮ੍ਰਿਤਸਰ ਵਿੱਚ ਪੁੱਜੇ ਹੋਏ ਸਾਰੇ ਸਤਿਆਗ੍ਰਹੀ ਜੱਥੇ ਗਿਫ਼ਤਾਰ ਕਰ ਲਏ ਜਾਣ, ਤਾਂ ਜੋ ਘਟੋ—ਘੱਟ ਉਸ ਦਿਨ ਸਤਿਆਗ੍ਰਹਿ ਨਾ ਹੋਵੇ ਤੇ ਉਹ ਮੋਰਚੇ ਨੂੰ ਕੁਚਲਣ ਦਾ ਐਲਾਨ ਕਰ ਸਕੇ l ਪ੍ਰੰਤੂ ਉਹ ਸਮਝਦਾ ਸੀ ਕਿ ਜਦ ਤਕ ਦੀਵਾਨ ਨੂੰ ਨਾ ਰੋਕਿਆ ਜਾਵੇ । ਮੋਰਚੇ ਨੂੰ ਫੇਲ੍ਹ ਨਹੀਂ ਕੀਤਾ ਜਾ ਸਕਦਾ । ਇਸ ਲਈ ਉਸ ਨੇ ਅਗਲਾ ਕਦਮ ਮੰਜੀ ਸਾਹਿਬ ਦੇ ਦੀਵਾਨ ਅਸਥਾਨ *ਤੇ ਕਬਜ਼ਾ ਕਰਨ ਲਈ ਪੁਲੀਸ ਐਕਸ਼ਨ ਨੂੰ ਹੋਰ ਅੱਗੇ ਵਧਾਉਣਾ ਸ਼਼ੁਰੂ ਕਰ ਦਿੱਤਾ । ਸਿਖ਼ਰ ਦੁਪਹਿਰੇ ਲਾਠੀਆਂ, ਬੰਦੂਕਾਂ, ਪਿਸਤੌਲਾਂ ਅਤੇ ਟੀਅਰ ਗੈਸ ਨਾਲ ਲੈਸ ਹੋ ਕੇ ਪੁਲੀਸ ਦੇ ਹਜ਼ਾਰਾਂ ਆਦਮੀ ਇਸ ਧਾਵੇ ਲਈ ਪੁੱਜ ਗਏ । ਪ੍ਰਾਪੇਗੰਡਾ ਵੈਨ ਦੁਆਰਾ ਐਲਾਨ ਕਰ ਦਿੱਤਾ ਗਿਆ ਕਿ ਮੰਜੀ ਸਾਹਿਬ *ਤੇ ਦਫ਼ਾ 144 ਲੱਗੀ ਹੋਈ ਹੈ, ਇਸ ਲਈ ਉਸ ਥਾਂ ਦੀਵਾਨ ਨਹੀਂ ਹੋਣ ਦਿੱਤਾ ਜਾਵੇਗਾ । ਸਿੱਖ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠੀਆਂ ਹੋ ਚੁੱਕੀਆਂ ਸਨ । ਪੁਲੀਸ ਦੀ ਇਸ ਭਿਆਨਕ ਕਿਸਮ ਦੀ ਇਸ਼ਤਿਆਲਅੰਗੇਜ਼ੀ ਕਾਰਨ ਉਹਨਾਂ ਵਿੱਚ ਗਮ ਤੇ ਗੁੱਸੇ ਦੀ ਜ਼ਬਰਦਸਤ ਲਹਿਰ ਪੈਦਾ ਹੋ ਚੁੱਕੀ ਸੀ(1)। ਘਬਰਾਹਟ ਪੈਦਾ ਕਰਨ ਅਤੇ ਲੋਕਾਂ ਨੂੰ ਡਰਾਉਣ ਲਈ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿਚ ਫੌ਼ਜ(2) ਵਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਸੀ । * ਇੱਥੇ ਕਾਂਗਰਸ ਨੂੰ ਸਿਰਫ ਇਕ ਸਿਆਸੀ ਜਮਾਤ ਦੇ ਰੂਪ ਵਿੱਚ ਨਾ ਦੇਖਿਆ ਜਾਵੇ, ਬਲਕਿ ਬ੍ਰਾਹਮਣਵਾਦੀ ਸੋਚ ਦੀ ਪ੍ਰਤੀਨਿਧ ਧਿਰ ਦੇ ਰੂਪ ਵਿਚ ਪੜ੍ਹਿਆ ਅਤੇ ਸਮਝਿਆ ਜਾਵੇ । ਪ੍ਰੰਤੂ ਸਰਦਾਰ ਹੁਕਮ ਸਿੰਘ ਨੇ ਹਾਲਾਤ ਨੂੰ ਕਾਬੂ ਵਿੱਚ ਰੱਖਣ ਲਈ ਉਹਨਾਂ ਨੂੰ ਸ਼ਾਂਤੀ ਰੱਖਣ ਅਤੇ ਸ਼ਬਦ ਪੜ੍ਹੀ ਜਾਣ ਲਈ ਕਿਹਾ, ਜਿਸ ਪੁਰ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਤੇ ਬੀਬੀਆਂ ਸਖ਼ਤ ਧੁੱਪ ਵਿੱਚ ਜੋੜਿਆਂ ਵਾਲੀ ਥਾਂ ਤੋਂ ਲੈ ਕੇ ਦੀਵਾਨ ਅਸਥਾਨ ਤੱਕ ਬੈਠ ਗਈਆਂ ਅਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪੁਲੀਸ ਮੰਜੀ ਸਾਹਿਬ ਤੇ ਦਰਬਾਰ ਸਾਹਿਬ ਵੱਲ ਹੋਰ ਪੇਸ਼ਕਦਮੀ ਉਹਨਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਹੀ ਕਰ ਸਕਦੀ ਹੈ। ਪੁਲੀਸ ਨੇ ਅੱਗੇ ਵਧਣਾ ਸ਼਼ੁਰੂ ਕਰ ਦਿੱਤਾ, ਪ੍ਰੰਤੂ ਸਾਰਾ ਰਾਹ ਸਿੰਘਾਂ ਤੇ ਸਿੰਘਣੀਆਂ ਨੇ ਰੋਕਿਆ ਹੋਇਆ ਸੀ। ਉਹ ਪੁਲੀਸ ਨੂੰ ਮੰਜੀ ਸਾਹਿਬ ਤੋਂ ਅੱਗੇ ਵੱਧਣ ਤੋੋਂ ਰੋਕਣ ਲਈ ਹਰ ਤਸ਼ੱਦਦ ਦਾ ਸ਼ਾਂਤਮਈ ਮੁਕਾਬਲਾ ਕਰਨ ਲਈ ਤਿਆਰ ਸਨ। ਪੁਲੀਸ ਨੇ ਅੱਗੇ ਵੱਧ ਕੇ ਗੈਸਾਂ ਤੇ ਡਾਂਗਾਂ ਦੀ ਵਰਤੋਂ ਕਰਨੀ ਸ਼਼ੁਰੂੂ ਕਰ ਦਿੱਤੀ । ਟੀਅਰਗੈਸ ਦਾ ਪਹਿਲਾ ਬੰਬ ਉਸ ਥਾਂ ਛੱਡਿਆ ਗਿਆ ਜਿੱਥੇ ਕਿ ਸੰਗਤਾਂ ਜੋੜੇ ਰੱਖਦੀਆਂ ਸਨ, ਜਿਸ ਨਾਲ ਭਗਦੜ ਮੱਚਣੀ ਕੁਦਰਤੀ ਸੀ, ਫੇਰ ਵੀ ਬੈਠੇ ਹੋਏ ਸਿੰਘ ਤੇ ਬੀਬੀਆਂ ਡਟੇ ਰਹੇ। ਪੁਲੀਸ ਨੇ ਉਹਨਾਂ ਨੂੰ ਉੱਥੋਂ ਹਟਾਉਣ ਲਈ ਬਹੁਤ ਸਾਰੇ ਹੋਰ ਟੀਅਰ ਗੈਸ ਦੇ ਬੰਬ ਸੁੱਟੇ ਅਤੇ ਅੰਧਾਧੁੰਦ ਲਾਠੀਚਾਰਜ ਕਰਨਾ ਸ਼਼ੁਰੂ ਕਰ ਦਿੱਤਾ। ਇਸ ਤਰ੍ਹਾਂ ਤਸ਼ੱਦਦ ਕਰਦੀ ਹੋਈ ਪੁਲੀਸ ਮੰਜੀ ਸਾਹਿਬ ਦੇ ਦੀਵਾਨ ਸਥਾਨ ਪੁਰ ਪੁੱਜ ਗਈ ਅਤੇ ਉੱਥੇ ਭੀ ਅੰਧਾਧੁੰਦ ਗੈਸੀ ਗੋਲੇ ਛੱਡੇ ਤੇ ਲਾਠੀਚਾਰਜ ਕੀਤਾ। ਬਹੁਤ ਸਾਰੇ ਲੋਕ ਪੁਲੀਸ ਦੇ ਇਸ ਤਸ਼ੱਦਦ ਨਾਲ ਜ਼ਖ਼ਮੀ ਹੋਏ। ਪੁਲੀਸ ਨੇ ਸੰਗਤਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵੱਲ ਪਿੱਛੇ ਹਟਾਉਣ ਸ਼਼ੁਰੂ ਕਰ ਦਿੱਤਾ। ਵੱਡੇ ਦਰਵਾਜ਼ੇ ਦੇ ਅੰਦਰ ਹੋ ਕੇ ਸੰਗਤਾਂ ਫਿਰ ਡੱਟ ਗਈਆਂ। ਦੂਜੇ ਪਾਸੇ ਮਹਾਸ਼ਾ ਅਸ਼ਵਨੀ ਕੁਮਾਰ ਅੱਜ ਆਪਣੀ ਆਈ ਪੁਰ ਆਏ ਹੋਏ ਸਨ। ਮੰਜੀ ਸਾਹਿਬ ਤੇ ਸ਼੍ਰੀ ਦਰਬਾਰ ਸਾਹਿਬ ਦੇ ਸਤਿਕਾਰ ਦੀ ਰਤਾ ਵੀ ਪ੍ਰਵਾਹ ਨਾ ਕਰ ਕੇ ਉਸ ਨੇ ਪੁਲੀਸ ਨੂੰ ਆਪਣਾ ਤਸ਼ੱਦਦ ਜਾਰੀ ਰੱਖਣ ਦਾ ਹੁਕਮ ਦਿੱਤਾ। ਉਸ ਨੇ ਕਿਹਾ ਪੁਲੀਸ ਪੁਰ ਪ੍ਰਕਰਮਾ ਵਿਚੋਂ ਇੱਟਾ ਪਈਆਂ ਹਨ। ਉਸ ਦਾ ਰਵੱਈਆਂ ਇਸ ਸਮੇਂ ਬਹੁਤ ਹੀ ਅਜੀਬ ਸੀ। ਉਹ ਕਦੇ ਇਹ ਕਹਿੰਦਾ ਕਿ ਇੱਟਾਂ—ਪੱਥਰ ਵੱਜ ਰਹੇ ਹਨ ਤੇ ਕਦੇ ਕਹਿੰਦਾ ਕਿ ਅੰਦਰੋਂ ਪੁਲੀਸ ਪੁਰ ਪਿਸਤੌਲ ਨਾਲ ਸੱਤ ਗੋਲੀਆਂ ਚਲਾਈਆਂ ਗਈਆਂ ਹਨ। ਪ੍ਰੰਤੂ ਗੋਲੀ ਨਾਲ ਕਿਸੇ ਪੁਲੀਸੀਏ ਨੂੰ ਜ਼ਖ਼ਮ ਨਹੀਂ ਆਇਆ, ਜਿਸ ਤਰ੍ਹਾਂ ਉਹ ਗੋਲੀਆਂ ਨਹੀਂ, ਫੁੱਲ ਹੋਣ। ਜਿੱਥੋਂ ਤੱਕ ਇੱਟਾਂ—ਵੱਟਿਆਂ ਦਾ ਸਬੰਧ ਹੈ, ਹੋ ਸਕਦਾ ਹੈ ਕਿ ਭੜਕੀ ਹੋਈ ਭੀੜ ਵਿੱਚੋˆ ਕਿਸੇ ਨੇ ਕੋਈ ਮਾਰ ਦਿੱਤਾ ਹੋਵੇ, ਪ੍ਰੰਤੂ ਗੋਲੀਆਂ ਦੀ ਗੱਲ ਬਿਲਕੁਲ ਝੂਠੀ ਸੀ ਅਤੇ ਕੇਵਲ ਹੋਰ ਪੁਲੀਸ ਤਸ਼ੱਦਦ ਲਈ ਬਹਾਨਾ ਪ੍ਰਾਪਤ ਕਰਨ ਲਈ ਹੀ ਘੜੀ ਗਈ ਸੀ। ਪੁਲੀਸ ਸ਼੍ਰੀ ਗੁਰੂ ਰਾਮਦਾਸ ਲੰਗਰ, ਪ੍ਰਕਾਸ਼ ਅਸਥਾਨ ਅਤੇ ਉਸ ਦੇ ਅੱਗੇ ਸ਼੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਭਾਈ ਚੇਤ ਸਿੰਘ ਹੋਰਾਂ ਦੇ ਮਕਾਨ ਪੁਰ ਜਾ ਚੜ੍ਹੀ । ਗਿਆਨੀ ਚੇਤ ਸਿੰਘ ਹੁਰਾਂ ਦੇ ਮਕਾਨ ਵਿੱਚ ਭੀ ਟੀਅਰ ਗੈਸ ਦੇ ਬੰਬ ਸੁੱਟੇ ਗਏ ਅਤੇ ਉਹਨਾਂ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਪ੍ਰੇਸ਼ਾਨ ਬੇਇੱਜ਼ਤ ਕਰਕੇ ਮਕਾਨ ਵਿਚੋਂ ਕੱਢ ਦਿੱਤਾ ਗਿਆ। ਉਕਤ ਤਿੰਨ ਥਾਵਾਂ ਤੋਂ ਖੜ੍ਹੇ ਹੋ ਕੇ ਪੁਲੀਸ ਅਫਸਰਾਂ ਤੇ ਸਿਪਾਹੀਆਂ ਨੇ ਸ਼੍ਰੀ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਵਿੱਚ ਟੀਅਰ ਗੈਸ ਦੇ ਬੰਬ ਸੁੱਟੇ, ਗੋਲੀਆਂ ਚਲਾਈਆਂ ਅਤੇ ਇੱਟਾਂ—ਪੱਥਰ ਭੀ ਮਾਰੇ। ਇਹ ਗੱਲ ਪਹਿਲੀ ਵਾਰ ਵੇਖੀ ਗਈ ਕਿ ਪੁਲੀਸ ਵਾਲੇ ਆਮ ਲੋਕਾਂ ਨੂੰ ਇੱਟਾ—ਵੱਟੇ ਭੀ ਮਾਰਿਆ ਕਰਦੇ ਹਨ।ਇਸ ਧੱਕਮ—ਧੱਕੀ ਵਿੱਚ ਪ੍ਰਕਰਮਾ ਵਿੱਚ ਇਕ ਦੀਵਾਰ ਡਿੱਗ ਪਈ, ਜਿਸ ਦੇ ਹੇਠਾਂ ਆ ਕੇ ਬਹੁਤ ਸਾਰੇ ਲੋਕ ਜ਼ਖ਼ਮੀ ਹੋਏ। ਜੋ ਗੋਲੀਆਂ ਚਲਾਈਆ ਗਈਆਂ, ਉਹਨਾਂ ਨਾਲ ਭੀ ਕਈ ਸਿੰਘ ਜ਼ਖ਼ਮੀ ਹੋਏ, ਜੋ ਹਸਪਤਾਲ ਦਾਖਲ ਕੀਤੇ ਗਏ। ਸ਼੍ਰ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਅਜਾਇਬ ਸਿੰਘ ਨੇ ਪੈ੍ਰੱਸ ਦੇ ਨਾਮ ਇੱਕ ਬਿਆਨ ਵਿੱਚ ਦੱਸਿਆ ਕਿ ਘੱਟੋ—ਘੱਟ ਦੋ ਸਿੱਖ ਪੁਲੀਸ ਦੀਆਂ ਗੋਲੀਆਂ ਨਾਲ ਮਰ ਗਏ ਹਨ, ਜਿਸ ਦੀ ਸਰਕਾਰ ਜਾਂ ਪੁਲੀਸ ਵਲੋਂ ਕੋਈ ਤਰਦੀਦ ਨਾ ਕੀਤੀ ਗਈ । ਗੈਸੀ ਗੋਲੇ ਪ੍ਰਕਰਮਾ ਵਿੱਚ ਅੰਧਾਧੁੰਦ ਛੱਡੇ ਗਏ । ਗੈਸ ਸ੍ਰ਼ੀ ਦਰਬਾਰ ਸਾਹਿਬ ਦੇ ਅੰਦਰ ਹੇਠਲੀ ਅਤੇ ਉਤਲੀ ਮੰਜ਼ਲ ਵਿਚ ਵੀ ਪੁੱਜ ਗਈ ਤੇ ਕੀਰਤਨ ਤੇ ਅਖੰਡ ਪਾਠ ਕਰਨ ਵਾਲਿਆਂ ਨੂੰ ਬੜੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪਿਆ ।ਗੋਲੀਆਂ ਦੀ ਮਾਰ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਗਈ । ਜਿਨ੍ਹਾਂ ਦੇ ਨਿਸ਼ਾਨੇ ਮਗਰੋਂ ਵੀ ਕੰਧਾਂ ਵਿਚ ਲੱਗੇ ਹੋਏ ਸਾਫ਼ ਨਜ਼ਰ ਆਉਂਦੇ ਰਹੇ ।——————— ਮਹਾਸ਼ਾ ਅਸ਼ਵਨੀ ਕੁਮਾਰ ਨੇ ਮੁਗ਼ਲ ਰਾਜ ਦੇ ਪਿੱਛੋਂ ਪਹਿਲੀ ਵਾਰ ਸ਼੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਅਤੇ ਉਹ ਅੱਤਿਆਚਾਰ ਕੀਤੇ ਕਿ ਜਿਸ ਨਾਲ ਸਾਰਾ ਸਿੱਖ ਜਗਤ ਤੜਪ ਉਠਿਆ । ਹੋਰ ਤਾਂ ਹੋਰ ਕਾਂਗਰਸੀ ਸਿੱਖ ਭੀ ਰੋਣ ਤੋਂ ਨਹੀਂ ਰਹਿ ਸਕੇ ।——————(3) ਸੰਤ ਜਰਨੈਲ ਸਿੰਘ *ਤੇ ਊਜਾਂ ਲਾਉਣ ਵਾਲੇ ਦੱਸ ਸਕਦੇ ਹਨ ਕਿ 1955 ਵਿੱਚ ਸਰਕਾਰ ਨੇ ਦਰਬਾਰ ਸਾਹਿਬ *ਤੇ ਇਹ ਕਹਿਰ ਭਰਿਆ ਹਮਲਾ ਕਿਉਂ ਕੀਤਾ ਸੀ ? ਉਸ ਵੇਲੇ ਤਾਂ ਕੋਈ ਖਾੜਕੂ ਸਿੰਘ ਦਰਬਾਰ ਸਾਹਿਬ ਦੀ ਪ੍ਰਕਰਮਾ *ਚ ਨਹੀਂ ਬੈਠੇ ਸਨ । ਫਿਰ ਵੀ ਦਰਬਾਰ ਸਾਹਿਬ ਦੀ ਪ੍ਰਕਰਮਾ *ਚ ਸੰਗਤਾਂ *ਤੇ ਗੋਲੀਆਂ ਚਲਾਈਆਂ ਗਈਆਂ, ਲਾਠੀਆਂ ਵਰ੍ਹਾਈਆਂ ਗਈਆਂ ਅਤੇ ਅਥਰੂ ਗੈਸ ਦੇ ਗੋਲੇ ਪ੍ਰਕਰਮਾ *ਚ ਤਾਬੜ—ਤੋੜ ਸੁੱਟੇ ਗਏ । ਹੁਣ ਉਹਨਾਂ ਦੀ ਨਜ਼ਰ *ਚ ਦੋਸ਼ੀ ਕੋਣ ਹੈ ? ਗੁਰ ਕੀ ਸੰਗਤ ਜਾਂ ਸਰਕਾਰ ? ਵੈਸੇ ਜੇ ਉਹਨਾਂ ਵਲੋਂ ਜੂਨ 84 ਦੇ ਘੱਲੂਘਾਰੇ ਲਈ ਵਰਤੀ ਜਾਂਦੀ (ਦੋਸ਼ ਪੂਰਣ) ਵਿਆਖਿਆ—ਪ੍ਰਣਾਲੀ ਨੂੰ ਇਸ ਘਟਨਾ ਦਾ ਵਿਸ਼ਲੇਸ਼ਣ ਕਰਨ ਲਈ ਵਰਤਿਆ ਜਾਵੇ ਤਾਂ ਗੁਰ ਕੀ ਸੰਗਤ ਹੀ ਦੋਸ਼ੀਆਂ ਦੇ ਕਟਹਿਰੇ *ਚ ਖੜ੍ਹੀ ਨਜ਼ਰ ਆਵੇਗੀ । ਜੇ ਅਸੀਂ ਸੱਚ ਤੱਕ ਪਹੁੰਚਣਾ ਚਾਹੁ਼ੰਦੇ ਹਾਂ ਤਾਂ ਸਾਨੂੰ ਹਿੰਦੂ—ਮਨ ਦੀ ਥਾਹ ਪਾਉਣੀ ਪਵੇਗੀ। ਬਿਪਰ—ਸੰਸਕਾਰੀ ਹਿੰਦੂ—ਮਨ ਸਿੱਖ ਕੌਮ ਦੇ ਖਾਲਸ ਪੰਥਕ ਤੱਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ । ਜਿਸ ਅਨੁਪਾਤ *ਚ ਖਾਲਸਾ ਪੰਥ ਆਪਣੇ ਮੂਲ ਧੁਰੇ ਨਾਲ ਜੁੜਦਾ ਜਾਂਦਾ ਹੈ, ਉਸ ਅਨੁਪਾਤ *ਚ ਹੀ ਹਿੰਦੂ ਕੌਮ ਦਾ ਸਿੱਖ ਕੌਮ ਨਾਲ ਟਕਰਾਅ ਵਧਦਾ ਜਾਂਦਾ ਹੈ, ਅਤੇ ਉਸ ਦਾ ਪੰਥ ਨਾਲ ਵਰਤੋਂ ਵਿਹਾਰ ਵੱਧ ਕਰੂਪ ਅਤੇ ਕਰੂਰ ਹੁੰਦਾ ਜਾਂਦਾ ਹੈ। ਸੰਤ ਜਰਨੈਲ ਸਿੰਘ ਦੇ ਪੰਥਕ ਮੰਚ ਉੱਤੇ ਉਭਰਨ ਤੋਂ ਬਾਅਦ ਬਿਪਰ—ਸੰਸਕਾਰੀ ਹਿੰਦੂ—ਮਨ ਡਰ, ਦਵੈਸ਼ ਅਤੇ ਕਰੋਧ ਨਾਲ ਭਰ ਗਿਆ ਸੀ, ਕਿਉਂਕਿ ਸੰਤ ਕੌਮ ਅੰਦਰ ਉਸਦੇ ਨਿਆਰੇਪਨ ਦੇ ਅਹਿਸਾਸ ਨੂੰ ਜਗ੍ਹਾ ਰਹੇ ਸਨ ਅਤੇ ਉਹਨਾਂ ਨੂੰ ਆਪਣੇ ਜੁਝਾਰੂ ਵਿਰਸੇ ਨਾਲ ਜੋੜ ਰਹੇ ਸਨ। ਸੰਤ ਜਰਨੈਲ ਸਿੰਘ ਦੇ ਇਸ ਅਮਲ ਨਾਲ ਹਿੰਦੂ ਕੌਮ ਦੀ ਸਿੱਖ ਕੌਮ ਨੂੰ ਖਾ ਜਾਣ ਦੀ ਬਦਨੀਅਤ ਮਨਸ਼ਾ ਨੂੰ ਬਹੁਤ ਵੱਡੀ ਜਰਬ ਪਹੁੰਚ ਰਹੀ ਸੀ। ਸੰਤ ਜਰਨੈਲ ਸਿੰਘ “ਖਾਲਸਾ ਪੰਥ ਅੰਦਰ ਸਿਧਾਂਤਕ ਰਾਜਸੀ—ਧਾਰਮਿਕ ਨਵਚੇਤਨਾ**(4) ਦੇ ਮੋਢੀ ਸਨ। ਡਾ. ਗੁਰਭਗਤ ਸਿੰਘ ਅਨੁਸਾਰ “ਮਹਾਰਾਜਾ ਰਣਜੀਤ fੰਸੰਘ ਦੇ ਰਾਜ ਦੇ ਪਿੱਛੋਂ, ਪਹਿਲੀ ਵਾਰ ਸਿੱਖ ਆਪਣੀਆਂ ਕੌਮੀ ਅਤੇ ਸੱਭਿਆਚਾਰਕ ਵਿਸੇ਼ਸ਼ਤਾਵਾਂ ਪ੍ਰਤੀ ਸੁਚੇਤ ਹੋਏ**(5) ਸਨ । ਇਨਸਾਈਕਲੋਪੀਡੀਆ ਆਫ ਬਿਰਟੇਨਿਕਾ ਅਨੁਸਾਰ “ਸੰਤ ਜਰਨੈਲ ਸਿੰਘ ਸਿੱਖਾਂ ਦੇ ਧਾਰਮਿਕ ਅਤੇ ਇਨਕਲਾਬੀ ਆਗੂ ਸਨ ।**(6) ਸੰਤ ਜਰਨੈਲ ਸਿੰਘ ਨੇ ਇੱਕ ਵਾਰ ਤਾਂ ਪੰਜਾਬ ਦੀ ਧਰਤੀ ਉਪਰ 18ਵੀਂ ਸਦੀ ਨੂੰ ਪੁਨਰ—ਸੁਰਜੀਤ ਕਰ ਦਿੱਤਾ ਸੀ । ਅਮਰੀਕਾ ਦੇ ਇੱਕ ਪੱਤਰਕਾਰ ਨੇ ਸੰਤ ਜਰਨੈਲ ਸਿੰਘ ਨਾਲ ਇੰਟਰਵਿਊ ਕਰਨ ਦੌਰਾਨ ਉਹਨਾਂ ਦੀ ਸ਼ਖ਼ਸੀਅਤ ਦੇ ਇਸ ਕਰਤਾਰੀ ਪੱਖ ਨੂੰ ਜਾਣ ਲਿਆ ਸੀ । ਉਸ ਪੱਤਰਕਾਰ ਨੇ ਇੰਟਰਵਿਊ ਤੋਂ ਬਾਅਦ ਪ੍ਰਸਿੱਧ ਸਿੱਖ ਪੱਤਰਕਾਰ ਸ. ਕਰਮਜੀਤ ਸਿੰਘ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ “ਉਹ (ਸੰਤ ਜਰਨੈਲ ਸਿੰਘ) 18ਵੀਂ ਸਦੀ ਦੀ ਰੂਹ ਹੈ, ਜੋ 20ਵੀਂ ਸਦੀ ਵਿੱਚ ਵਿਚਰ ਰਹੀ ਹੈ ।**(7) ਸੰਤ ਜਿਵੇਂ—ਜਿਵੇਂ ਕੌਮ ਅੰਦਰ ਜਾਗਰਤੀ ਲਿਆ ਰਹੇ ਸਨ, ਉਵੇਂ—ਉਵੇਂ ਹੀ ਪੰਜਾਬ ਦੀ ਧਰਤੀ *ਤੇ 18ਵੀਂ ਸਦੀ ਦਾ ਜੁਝਾਰੂ ਰੰਗ ਪ੍ਰਗਟ ਹੋਈ ਜਾ ਰਿਹਾ ਸੀ। ਸਿੱਖ—ਮਨ ਦਾ ਇਕ ਵਿਲੱਖਣ ਪੱਖ ਇਹ ਹੈ ਕਿ ਜਦੋਂ ਵੀ ਉਹ ਪੰਥ ਦੀ ਚੜ੍ਹਤਲ ਬਾਰੇ ਸੋਚਦਾ ਹੈ ਤਾਂ ਇਹ ਸੁੱਤੇ—ਸਿੱਧ ਹੀ 18ਵੀਂ ਸਦੀ ਵਿੱਚ ਪਹੁੰਚ ਜਾਂਦਾ ਹੈ, ਕਿਉਂਕਿ ਇਸ ਸਦੀ ਵਿਚ ਕੌਮ ਗੁਰ—ਪਿਆਰ ਵਿੱਚ ਭਿੱਜੀ ਹੋਈ, ਆਪਣੀ ਪਹਿਲੀ—ਤਾਜ਼ਗੀ ਦੇ ਅੱਤ ਨੇੜੇ ਵਿਚਰਦੀ ਸੀ । ਦਲ ਖਾਲਸਾ ਦੇ ਬਾਨੀ ਇਨਕਲਾਬੀ ਆਗੂ ਅਤੇ ਕਵੀ ਭਾਈ ਗਜਿੰਦਰ ਸਿੰਘ ਨੇ ਵੀ ਜਦ ਆਪਣੀ ਚੜ੍ਹਦੀ ਜਵਾਨੀ ਵਿੱਚ ਖ਼ਾਲਸਾ ਰਾਜ ਦੇ ਸੁਪਨੇ ਨੂੰ ਸਾਕਾਰ ਕਰਨ ਬਾਰੇ ਸੋਚਿਆ ਸੀ ਤੇ ਇਸ ਦਿਸ਼ਾ ਵਿੱਚ ਆਪਣੀ ਅਮਲੀ ਪਹਿਲਕਦਮੀ ਸ਼਼ੁਰੂ ਕੀਤੀ ਸੀ, ਤਾਂ ਉਹਨਾਂ ਨੇ ਵੀ 18ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਅਤੇ ਨਾਇਕ ਸ. ਬਘੇਲ ਸਿੰਘ ਨੂੰ ਆਪਣੀ ਇਕ ਕਵਿਤਾ ਰਾਹੀ ਇੰਝ ਯਾਦ ਕੀਤਾ ਸੀ— ਦਿੱਲੀ ਤੇ ਦਿੱਲੀ ਦਾ ਲਾਲ ਕਿਲਾ ਮੈਂ ਦਿੱਲੀ ਦੇ ਲਾਲ ਕਿਲੇ ਸਾਹਮਣਿਉˆˆˆ ਲੰਘ ਰਿਹਾ ਹਾਂ ਪਰ ਅੱਜ ਇਸਨੇ ਸੀਸ ਨਹੀਂ ਝੁਕਾਇਆ ਸ਼ਾਇਦ ਇਸ ਨੂੰ ਆਦਾਬ ਭੁੱਲ ਗਏ ਨੇ ਮੈਂ ਵੀ ਤਾਂ ਬਘੇਲ ਸਿੰਘ ਨਹੀਂ ਰਿਹਾ !! ਦਿੱਲੀ ਤੇ ਦਿੱਲੀ ਦਾ ਲਾਲ ਕਿਲਾ ਇਹਨਾਂ ਦਾ ਕੀ ਹੈ । ਇਹ ਤਾਂ ਸਦਾ ਹੀ ਤਲਵਾਰਾਂ ਨੂੰ ਨਮਸਕਾਰ ਕਰਦੇ ਤੇ ਤਲਵਾਰਾਂ ਵਾਲਿਆਂ ਦਾ ਪਾਣੀ ਭਰਦੇ ਨੇ ਮੈਂ ਜਦ ਤਲਵਾਰ ਉਠਾਵਾਂਗਾ ਇਹਦੇ ਜੌਹਰ ਦਿਖਾਵਾਂਗਾ ਬਘੇਲ ਸਿੰਘ ਬਣਕੇ ਆਂਵਾਗਾ ਉਦੋਂ ਇਹ ਸਿਰ ਝੁਕਾਉਣਗੇ । ਉਦੋਂ ਨਜ਼ਰਾਂ ਵਿਛਾਉਣਗੇ । (ਗਜਿੰਦਰ ਸਿੰਘ, 1973) ਜਿਸ ਪੰਥ ਦੀ ਵੱਖਰੀ ਹੋਂਦ ਨੂੰ ਖਤਮ ਕਰਨ ਦੀ ਭਾਰਤੀ ਹਕੂਮਤ ਨੇ ਕਸਮ ਖਾਧੀ ਹੋਵੇ। ਉਸ ਕੌਮ ਦਾ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਆਪਣੀ ਵਿਲੱਖਣਤਾ ਪ੍ਰਤੀ ਇਸ ਕਦਰ ਸੁਚੇਤ ਹੋ ਜਾਣਾ ਅਤੇ ਚੜ੍ਹਦੀ ਕਲਾ ਦੇ ਆਲਮ *ਚ ਇਸ ਧਰਤੀ *ਤੇ ਵਿਚਰਨਾ, ਭਾਰਤੀ—ਰਾਜ ਅਤੇ ਉਸਦੀ ਤਾਕਤ ਦਾ ਮੁੱਖ ਆਧਾਰ ਬਣੀ ਹਿੰਦੂੑਬਹੁਗਿਣਤੀ ਕਿਵੇਂ ਸਹਿਣ ਕਰ ਸਕਦੀ ਸੀ ? ਜਦ ਸਿੱਖ ਕੌਮ ਨੇ 1947 ਵੇਲੇ ਭਾਰਤ ਨਾਲ ਆਪਣੀ ਕਿਸਮਤ ਜੋੜਨ ਦਾ ਫੈਸਲਾ ਕੀਤਾ ਸੀ, ਤਾਂ ਉਹ ਇਸ ਵਾਅਦੇ ਅਤੇ ਵਿਸ਼ਵਾਸ ਨਾਲ ਇੱਥੇ ਰਹਿਣ ਆਈ ਸੀ ਕਿ ਉਹਨਾਂ ਨੂੰ ਉੱਤਰ ਭਾਰਤ *ਚ ਅਜਿਹਾ ਖਿੱਤਾ ਦਿੱਤਾ ਜਾਵੇਗਾ, ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ।*ਭਾਰਤੀ ਆਗੂਆਂ ਵਲੋਂ ਕੀਤੇ ਗਏ, ਇਸ ਇਕਰਾਰ ਅਨੁਸਾਰ ਸਿੱਖ ਕੌਮ ਭਾਰਤ ਅੰਦਰ ਰਹਿੰਦੇ ਹੋਏ ਵੀ «ਕਨਫ਼ੈਡਰਲ ਢਾਂਚੇ ਦੀ ਪ੍ਰਾਪਤੀ ਤੱਕ ਦੀ ਮੰਗ ਕਰ ਸਕਦੀ ਹੈ ਅਤੇ ਇਹ ਭਾਰਤੀ—ਹਕੂਮਤ ਦਾ ਰਾਜਸੀ ਅਤੇ ਇਖਲਾਕੀ ਫ਼ਰਜ਼ ਬਣਦਾ ਹੈ ਕਿ ਜੇ ਸਿੱਖ ਕੌਮ ਕਨਫ਼ੈਡਰਲ ਢਾਂਚੇ ਦੀ ਮੰਗ ਕਰੇ ਤਾਂ ਉਹ ਆਪਣੇ ਵਾਅਦੇ ਅਨੁਸਾਰ ਸਿੱਖਾਂ ਦੀ ਇਸ ਜਾਇਜ਼ ਮੰਗ ਨੂੰ ਪੂਰਾ ਕਰਨ । ਪਰ 1982 *ਚ ਲਾਇਆ ਗਿਆ ਧਰਮਯੁੱਧ ਮੋਰਚਾ ਤਾਂ ਹਾਲੇ ਪੰਥ ਵਲੋਂ ਫ਼ੈਡਰਲ ਢਾਂਚੇ ਦੀ ਪ੍ਰਾਪਤੀ ਲਈ ਹੀ ਲਾਇਆ ਗਿਆ ਸੀ। * ਜਵਾਹਰ ਲਾਲ ਨਹਿਰੂ ਨੇ ਸਿੱਖਾਂ ਨੂੰ ਭਰੋਸਾ ਦਿਵਾਇਆ ਸੀ ਕਿ “ਪੰਜਾਬ ਦੀ ਬਹਾਦਰ ਸਿੱਖ ਕੌਮ ਵਿਸੇ਼ਸ਼ ਧਿਆਨ ਦੀ ਹੱਕਦਾਰ ਹੈ। ਮੈਨੂੰ ਇਸ ਵਿਚ ਕੋਈ ਗਲਤ ਗੱਲ ਨਹੀਂ ਲੱਗਦੀ ਜੇਕਰ ਦੇਸ਼ ਦੇ ਉੱਤਰੀ ਹਿੱਸੇ ਵਿਚ ਇਕ ਅਜਿਹਾ ਖਿੱਤਾ ਤੇ ਪ੍ਰਬੰਧ ਸਿਰਜ ਲਿਆ ਜਾਵੇ, ਜਿੱਥੇ ਕਿ ਸਿੱਖ ਵੀ ਆਜ਼ਾਦੀ ਦਾ ਜਲਵਾ ਮਾਣ ਸਕਣ ।** (ਸਟੇਟਸਮੈਨ, ਕਲਕੱਤਾ, 7 ਜੁਲਾਈ, 1946) « ਕਨਫ਼ੈਡਰਲ ਢਾਂਚੇ ਦਾ ਘੇਰਾ ਫ਼ੈਡਰਲ ਢਾਂਚੇ ਨਾਲੋਂ ਕਿਤੇ ਵੱਡਾ ਅਤੇ ਵਿਸ਼ਾਲ ਹੁੰਦਾ ਹੈ । ਕਨਫ਼ੈਡਰਲ ਢਾਂਚਾ ਪ੍ਰਾਪਤ ਧਿਰ/ਕੌਮ ਪੂਰਨ ਰੂਪ *ਚ ਪ੍ਰਭੂਸੱਤਾ ਸੰਪੰਨ ਵੀ ਹੁੰਦੀ ਹੈ ਅਤੇ ਦੂਜੀ ਧਿਰ ਨਾਲ ਸਮਝੋਤੇ ਰਾਹੀਂ ਇੱਕ ਰਿਸ਼ਤੇ ਵਿੱਚ ਬੱਝੀ ਵੀ ਹੁੰਦੀ ਹੈ। ਪਰ ਹਿੰਦੂ—ਮਨ ਨੂੰ ਇਹ ਡਰ ਸਤਾ ਰਿਹਾ ਸੀ ਕਿ ਜੇ ਪੰਜਾਬ ਨੂੰ ਫ਼ੈਡਰਲ ਢਾਂਚਾ ਦੇ ਦਿੱਤਾ ਗਿਆ ਤਾਂ ਇੱਕ ਤਾਂ ਸਿੱਖ ਕੌਮ ਉੱਤੇ ਉਹਨਾਂ ਦਾ ਰਾਜਸੀ ਗਲਬਾ ਢਿੱਲਾ ਪੈ ਜਾਣਾ ਸੀ ਅਤੇ ਦੂਜਾ ਅਜਿਹਾ ਕਰਨ ਦੀ ਸੂਰਤ *ਚ “ਪੰਜਾਬ ਦੀ ਨਿਵੇਕਲੀ ਸ਼ਖ਼ਸੀਅਤ ਹੋਰ ਵੀ ਉਘੜ ਕੇ ਸਥਾਪਿਤ ਹੋਣੀ ਸੀ । ਅਜਿਹਾ ਵਾਪਰਨਾ ਭਾਰਤੀ ਹਾਕਮ ਜਮਾਤ ਦੇ ਇਕਸਾਰੀਕਰਨ ਦੇ ਮਾਡਲ ਨੂੰ ਭਾਰੀ ਤੌਰ *ਤੇ ਖੰਡਿਤ ਕਰਨ ਦੇ ਸਮਰੱਥ ਹੋਣਾ ਸੀ।**(8) ਇੱਥੇ ਇਹ ਨੁਕਤਾ ਵੀ ਵਿਚਾਰਨਯੋਗ ਹੈ ਕਿ ਹਿੰਦੂ ਆਗੂਆਂ ਵਲੋਂ 1947 ਤੋਂ ਪਹਿਲਾਂ ਹੀ ਭਾਰਤ ਨੂੰ ਇਕ ਕੌਮ ਵਜੋਂ ਪੇਸ਼ ਕਰਨਾ ਸ਼ੁ਼ਰੂ ਕਰ ਦਿੱਤਾ ਗਿਆ ਸੀ। ਹਾਲਾਂਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਭਾਰਤ ਇਕ ਕੌਮ ਨਹੀਂ ਹੈ । ਪਰ 1947 *ਚ ਤਾਕਤ ਹਾਸਲ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਇਸ ਨਾਪਾਕ ਸੁਪਨੇ ਨੂੰ ਸਾਕਾਰ ਕਰਨ ਲਈ ਪੂਰਾ ਤਾਣ ਲਾਇਆ ਹੋਇਆ ਹੈ । ਭਾਰਤੀ ਸਟੇਟ ਦਾ ਹਰ ਅੰਗ (ਸਰਕਾਰੀ ਅਤੇ ਗੈਰ—ਸਰਕਾਰੀ) ਇਸ ਦਿਸ਼ਾ *ਚ ਨਿਰੰਤਰ ਕਾਰਜਸ਼ੀਲ ਰਹਿੰਦਾ ਹੈ, ਕਿਉਂਕਿ ਉਹ ਹਿੰਦੂੑਬਹੁਗਿਣਤੀ ਦਾ ਦਾਬਾ ਇਸ ਦੇਸ਼ ਵਿਚ ਚਿਰ—ਸਥਾਈ ਬਣਾ ਦੇਣਾ ਚਾਹੁੰਦੇ ਹਨ। ਜਦ ਹਿੰਦੂੑਬਹੁਗਿਣਤੀ ਨੂੰ ਆਪਣਾ ਇਹ ਨਾਪਾਕ ਸੁਪਨਾ ਤਿੜਕਦਾ ਦਿਖਦਾ ਹੈ ਤਾਂ ਉਹ ਸਿਰੇ ਦੀ ਹੱਦ ਤੱਕ ਪਾਗ਼ਲ ਹੋ ਉੱਠਦੀ ਹੈ ਅਤੇ ਭਾਰਤੀ ਕੌਮ ਦੇ ਸੰਕਲਪ ਦੇ ਖਿਲਾਫ਼ ਉੱਠੇ ਵਿਰੋਧ ਨੂੰ ਖਤਮ ਕਰਨ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੀ ਹੈ। ਸੰਤ ਜਰਨੈਲ ਸਿੰਘ ਦੀ ਅਗਵਾਈ *ਚ ਉੱਠੀ ਸਿੱਖ ਲਹਿਰ ਵਿਚੋਂ ਵੀ ਉਸਨੂੰ ਆਪਣਾ ਇਹ ਆਪੇ ਘੜਿਆ ਭਾਰਤੀ ਕੌਮ ਦਾ (ਕੱਚਾ) ਸੰਕਲਪ ਬਿਖ਼ਰਦਾ ਦਿੱਖ ਰਿਹਾ ਸੀ, ਕਿਉਂਕਿ “ਲਗਭਗ ਤੀਹ—ਪੈਂਤੀ ਸਾਲ ਤੱਕ ਵੱਖ—ਵੱਖ ਤਰ੍ਹਾਂ ਦੇ ਸਰਕਾਰ ਨਿਯੰਤਰਤ ਅਤੇ ਸਰਕਾਰ ਨਿਰਦੇਸ਼ਤ ਮੀਡੀਏ ਦਾ ਯੋਜਨਾਬੱਧ ਤਰੀਕੇ ਨਾਲ ਪਾਇਆ ਗਿਆ ਪ੍ਰਭਾਵ ਇਕਾਇਕ ਬੇਅਸਰ ਹੋ ਗਿਆ ਸੀ , ਹਰ ਪਾਸੇ ਸਿੱਖ ਧਰਮ ਅਤੇ ਸਿੱਖ ਸਿਧਾਂਤਾਂ ਦੀ ਚੜ੍ਹਤਲ ਬਣੀ ਹੋਈ ਸੀ ।**(9) ਅਜਿਹੀ ਸਥਿਤੀ ਦੇ ਸਨਮੁੱਖ ਹਿੰਦੂ—ਬਹੁਗਿਣਤੀ ਦੀ ਆਗੂ ਇੰਦਰਾ ਗਾਂਧੀ ਵਲੋਂ, ਸਿੱਖ ਲਹਿਰ ਨੂੰ ਬੇਕਿਰਕੀ ਨਾਲ ਕੁਚਲਣ ਦਾ ਫੈਸਲਾ ਕਰ ਲਿਆ ਗਿਆ । ਦਰਬਾਰ ਸਾਹਿਬ *ਤੇ ਹਮਲਾ ਵੀ ਉਹਨਾਂ ਦਿਨਾਂ *ਚ ਕੀਤਾ ਗਿਆ, ਜਦੋਂ ਸਿੱਖ ਕੌਮ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਨੂੰ ਮਨਾ ਰਹੀ ਸੀ। ਹਮਲੇ ਦਾ ਮਕਸਦ ਬੜਾ ਸਾਫ਼ ਅਤੇ ਸਪਸ਼ਟ ਸੀ ਕਿ ਪੂਰੀ ਸਿੱਖ ਕੌਮ ਨੂੰ ਸਬਕ ਸਿਖਾਇਆ ਜਾਵੇ ਅਤੇ ਸੁਤੰਤਰ ਸਿੱਖ ਸੋਚ ਨੂੰ ਉਭਾਰ ਰਹੀ ਆਗੂੑਕਤਾਰ ਨੂੰ ਖਤਮ ਕੀਤਾ ਜਾਵੇ । ਤਾਂਕਿ ਸਿੱਖ ਕੌਮ ਦੀ ਵਿਲੱਖਣਤਾ ਨੂੰ ਖਤਮ ਕਰਨ ਦੀ ਚਲਾਈ ਜਾ ਰਹੀ ਕਪਟੀ ਯੋਜਨਾ ਵਿੱਚ ਕੋਈ ਵਿਘਨ ਨਾ ਪਵੇ ਅਤੇ ਭਾਰਤ ਨੂੰ ਇੱਕ ਕੌਮ ਵਿਚ ਤਬਦੀਲ ਕਰਨ ਦੇ ਕੰਮ ਵਿੱਚ ਵੀ ਕੋਈ ਔਕੜ ਪੇਸ਼ ਨਾ ਆਵੇ । ਡਾ. ਗੁਰਭਗਤ ਸਿੰਘ ਸਾਕਾ 84 ਬਾਰੇੇ ਆਪਣੀ ਰਾਏ ਦਿੰਦੇ ਹੋਏ ਲਿਖਦੇ ਹਨ ਕਿ “ਜਦੋਂ ਇੰਦਰਾ ਗਾਂਧੀ ਨੇ ਬਲਿਊ ਸਟਾਰ ਉਪਰੇਸ਼ਨ (ਦੁਸ਼ਮਣ ਦਾ ਹਮਲੇ ਨੂੰ ਦਿੱਤਾ ਨਾਮ) ਕੀਤਾ, ਉਹ ਇਸ ਡਰ ਵਿਚ ਹੀ ਸੀ ਕਿ (ਕਿਤੇ) ਸਿੱਖ ਆਜ਼ਾਦ ਕੌਮ ਵਜੋਂ ਆਪਣੀ ਹਸਤੀ ਨਾ ਸਥਾਪਿਤ ਕਰ ਲੈਣ ।**(10) ਭਾਵ ਕਿਤੇ ਸਿੱਖ ਭਾਰਤ ਦੇ ਏਕਾਤਮਕ ਢਾਂਚੇ ਦੇ ਸਿ਼ਕੰਜੇ *ਚੋਂ ਨਾ ਨਿਕਣ ਜਾਣ । ਉਹ ਇਹ ਵੀ ਲਿਖਦੇ ਹਨ ਕਿ “ਉਪਰੇਸ਼ਨ ਬਲਿਊ ਸਟਾਰ ਦਾ ਮੁੱਦਾ ਕੇਵਲ ਸਿੱਖਾਂ ਦੀ ਕੌਮੀ ਚੇਤਨਤਾ ਅਤੇ ਵਿਰਸੇ ਨੂੰ ਹੀ ਠੇਸ ਪਹੁੰਚਾਉਣਾ ਨਹੀਂ ਸੀ, ਸਗੋਂ ਭਾਰਤੀ ਉਪ—ਮਹਾਂਦੀਪ ਨੂੰ ਇਕ ਕੌਮ ਰੱਖਣ ਦੇ ਪ੍ਰਾਜੈਕਟ ਨੂੰ ਸਖ਼ਤੀ ਨਾਲ ਲਾਗੂ ਕਰਨਾ (ਵੀ) ਸੀ।**(11) ਸਰਹੱਦੋਂ ਪਾਰ ਬੈਠੇ ਅਫ਼ਜ਼ਲ ਅਹਿਸਾਨ ਰੰਧਾਵਾ ਨੇ ਇਸ ਘੱਲੂਘਾਰੇ ਦੇ ਅਸਲ ਕਾਰਨ ਨੂੰ ਬੁਝਦਿਆਂ ਇਹ ਨਤੀਜਾ ਕੱਢਿਆ ਸੀ ਕਿ ਇਹ ਹਮਲਾ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਹੀ ਹਿੰਦੂ ਕੌਮ ਦੀ ਚੱਲੀ ਆ ਰਹੀ ਸਿੱਖੀ ਵਿਰੋਧੀ ਸੋਚ ਦਾ ਪ੍ਰਤੀਫਲ ਹੈ । ਉਹਨਾਂ ਸਾਕਾ 84 ਦੇ ਬਾਅਦ ਲਿਖੀ ਆਪਣੀ ਇੱਕ ਕਵਿਤਾ ‘ੳੜਕ ਮੁੱਕੇਗੀ ਇਹ ਰਾਤ* ਦੀਆਂ ਹੇਠ ਲਿਖੀਆਂ ਕਾਵਿ—ਸਤਰਾਂ ਰਾਹੀਂ ਆਪਣੇ ਮਨੋਭਾਵਾਂ ਨੂੰ ਇੰਝ ਪੇਸ਼ ਕੀਤਾ ਸੀ :— ਅੱਜ ਵੈਰੀਆਂ ਕੱਢ ਵਿਖਾਲਿਆ ਹਾਇ ! ਪੰਜ ਸਦੀਆਂ ਦਾ ਵੈਰ ।(12) ਪ੍ਰੋ. ਹਰਿੰਦਰ ਸਿੰਘ ਮਹਿਬੂਬ ਹਮਲੇ ਦੇ ਕਾਰਨ *ਤੇ ਗੰਭੀਰ ਟਿੱਪਣੀ ਕਰਦੇ ਹੋਏ ਕਹਿੰਦੇ ਹਨ ਕਿ “ਹਿੰਦੂਤਵ ਲਈ ਸੰਤ ਜੀ ਕੇਵਲ ਇਕ ਵਿਅਕਤੀ ਨਹੀਂ ਸਨ, ਸਗੋਂ ਉਹ ਭਾਰਤ ਵਿੱਚ ਵਿਚਰਦੇ ਇਕ ਨਿਆਰੇ ਧਰਮ ਦੀ ਅਡੋਲ ਸੋਚ ਸਨ ਅਤੇ ਸਾਕਾਰ ਖਾਲਸਾ ਇਤਿਹਾਸ ਸਨ । ਸੋ, ਇਸ ਲਈ ਉਹਨਾਂ ਦੀ ਅੜੀ ਨੂੰ (ਹਕੂਮਤ ਵਲੋਂ) ਤੋੜਨਾ ਜ਼ਰੂਰੀ ਸੀ । ਇੰਝ ਨੀਲਾ ਤਾਰਾ ਸਾਕਾ ਦੇ ਕਠੋਰ, ਬੇਢਬੇ ਅਤੇ ਬੇਵਫ਼ਾ ਸਰੂਪ ਦੀ ਉਤਪਤੀ ਅਤੇ ਫੈਲਾਉ ਦੀ ਇਤਿਹਾਸਕ ਦਲੀਲ ਸਮਝ ਪੈਂਦੀ ਹੈ ।**(13) ਸੋ, ਇਹ ਹਨ ਤੀਜੇ ਘੱਲੂਘਾਰੇ ਦੇ ਵਾਪਰਨ ਦੇ ਕਾਰਨ ਅਤੇ ਇਸ ਦੇ ਪਿੱਛੇ ਕੰਮ ਕਰਦਾ ਅਸਲ ਮਕਸਦ । ਪੰਥ ਦੇ ਧਿਆਨ *ਚ ਰਹੇ ! ਮੌਜੂਦਾ ਨਿਜ਼ਾਮ ਦੇ ਅੰਦਰ ਵਿਚਰਦਿਆਂ, ਜਦੋਂ—ਜਦੋਂ ਵੀ ਕੌਮ, ਖ਼ਾਲਸਾ ਇਨਕਲਾਬ ਨੂੰ ਇਸ ਧਰਤੀ ਤੇ ਉਤਾਰਨ ਲਈ ਤੁਰੇਗੀ, ਉਦੋਂ—ਉਦੋਂ ਬਿਪਰਵਾਦ ਨਾਲ ਉਸਦਾ ਟਕਰਾਅ ਜ਼ਰੂਰ ਹੋਵੇਗਾ, ਲਾਜ਼ਮੀ ਹੋਵੇਗਾ । ਹਿੰਸਾ ਦਾ ਤਰਕ :— ਪੰਥ ਵਿਰੋਧੀਆਂ ਵਲੋਂ ਅਤੇ ਕਈ ਸਿੱਖਾਂ ਵਲੋਂ ਭੋਲੇ—ਭਾਅ ਹੀ ਬੜੀ ਸ਼ਾਨ ਨਾਲ ਇਹ ਕਹਿ ਦਿੱਤਾ ਜਾਂਦਾ ਹੈ ਕਿ ਭਾਰਤ ਇਕ ਲੋਕਤੰਤਰਿਕ ਦੇਸ਼ ਹੈ । ਸਿਰਫ਼ ਲੋਕਤੰਤਰਿਕ ਦੇਸ਼ ਹੀ ਨਹੀਂ ਬਲਕਿ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ । ਇਸ ਦੇ ਨਾਲ ਹੀ ਇਹ ਸਿਖਿਆ ਵੀ ਦਿੱਤੀ ਜਾਂਦੀ ਹੈ, ਜੇ ਕਿਸੇ ਧਿਰ ਜਾਂ ਕੌਮ ਨੇ ਆਪਣੀ ਕੋਈ ਗੱਲ ਇਸ ਮੁਲਕ ਵਿਚ ਮਨਵਾਉਣੀ ਹੈ ਤਾਂ ਉਸਨੂੰ ਹਿੰਸਾ ਦਾ ਰਾਹ ਨਹੀਂ ਚੁਣਨਾ ਚਾਹੀਦਾ, ਬਲਕਿ ਲੋਕਤੰਤਰਿਕ ਤਰੀਕੇ ਨਾਲ ਆਪਣੀ ਗੱਲ ਦੇਸ਼ ਦੇ ਹਾਕਮਾਂ ਅੱਗੇ ਰੱਖਣੀ ਚਾਹੀਦੀ ਹੈ। ਜਦ ਕੋਈ ਹਿੰਸਾ ਦੇ ਜ਼ਰੀਏ ਆਪਣੀ ਮੰਗ ਮਨਵਾਉਣ ਦੀ ਕੋਸਿ਼ਸ਼ ਕਰਦਾ ਹੈ ਤਾਂ ਉਹ ਆਪਣਾ ਨੁਕਸਾਨ ਵੀ ਕਰਵਾਉਂਦਾ ਹੈ ਤੇ ਆਪਣੇ ਕਾਜ਼ ਦਾ ਵੀ । ਹਿੰਸਾ ਨਾਲ ਕਦੇ ਮਸਲੇ ਹੱਲ ਨਹੀਂ ਹੁੰਦੇ । ਸੰਤ ਜਰਨੈਲ ਸਿੰਘ ਨੇ ਵੀ ਹਥਿਆਰਬੰਦ ਸੰਘਰਸ਼ ਦੇ ਪੰਧ *ਤੇ ਜਾ ਕੇ ਗਲਤੀ ਹੀ ਕੀਤੀ ਸੀ । ਭਾਰਤੀ ਪਰਜਾਤੰਤਰ ਦੇ ਦੀਵਾਨੇ ਸੱਜਣੋ ! ਜੇ ਭਾਰਤੀ ਰਾਜ ਹਕੀਕੀ ਰੂਪ *ਚ ਜਮਹੂਰੀ ਹੁੰਦਾ ਤਾਂ ਸਿੱਖ—ਹਿੰਦ ਮਸਲਾ ਢੇਰ ਚਿਰ ਪਹਿਲਾਂ 1947 ਵੇਲੇ ਹੀ ਹੱਲ ਹੋ ਗਿਆ ਹੁੰਦਾ । ਪ੍ਰੋ. ਹਰਿੰਦਰ ਸਿੰਘ ਮਹਿਬੂਬ ਭਾਰਤੀ ਜਮਹੂਰੀਅਤ ਦੇ ਲੁਕਵੇਂ ਅਤੇ ਅਸਲ ਖਾਸੇ ਨੂੰ ਪ੍ਰਗਟ ਕਰਦੇ ਹੋਏ ਕਹਿੰਦੇ ਹਨ ਕਿ “ਭਾਰਤ ਦੀ ਜਮਹੂਰੀਅਤ ਅਸਲ ਵਿਚ ਇਕ ਅਸਹਿਣਸ਼ੀਲ ਧਾਰਮਿਕ ਬਹੁਗਿਣਤੀ ਦੀ ਜਮਹੂਰੀਅਤ ਹੈ ।**(14) ਜੇ ਅਸੀਂ ਭਾਰਤੀ ਰਾਜ ਦੇ ਅਸਲ ਕਿਰਦਾਰ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ *ਹਿੰਦੂ—ਮਨ ਨੂੰ ਸਮਝਣਾ ਪਵੇਗਾ । ਇਸ ਕੰਮ *ਚ ਮਨੋਵਿਗਿਆਨੀ ਕਾਰਲ ਯੁੰਗ ਸਾਡੇ ਲਈ ਕਾਫੀ ਸਹਾਈ ਹੋ ਸਕਦਾ ਹੈ । ਉਹ (ਕਾਰਲ ਯੁੰਗ) “ਅਵਚੇਤਨ ਨੂੰ ਵਿਅਕਤੀਗਤ ਨਾ ਮੰਨ ਕੇ ਸਮੂਹਿਕ ਮੰਨਦਾ ਹੈ । ਉਸ ਅਨੁਸਾਰ ਸਦੀਆਂ ਪੁਰਾਣੇ ਅਨਾਦਿ ਬਿੰਬ (ਂਗਫੀਜਵਖਬਕਤ) ਤੋਂ ਮਿਲ ਦੇ ਕਿਸੇ ਕੌਮ ਦਾ ਸਮੂਹਿਕ ਅਵਚੇਤਨ ਵਿਕਸਿਤ ਹੁੰਦਾ ਹੈ । ਇਹ ਸੰਸਕਾਰ ਦੇ ਰੂਪ ਵਿੱਚ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਰੂਪਾਂਤਰਿਤ ਹੁੰਦੇ ਰਹਿੰਦੇ ਹਨ ।**(15) * ਇੱਥੇ ਸਾਡਾ ਹਿੰਦੂ—ਮਨ ਤੋਂ ਭਾਵ ਬਿਪਰ—ਸੰਸਕਾਰੀ ਹਿੰਦੂ—ਮਨ ਤੋਂ ਹੈ। ਜੋ ਦੂਜੀਆਂ ਕੌਮਾਂ/ਧਰਮਾਂ ਦੇ ਨਿਆਰੇਪਨ ਪ®ਤੀ ਅੱਤ ਦਾ ਅਸਹਿਣਸ਼ੀਲ ਹੈ । ਪਰ ਹਿੰਦੂ ਧਰਮ ਦੇ ਘੇਰੇ ਅੰਦਰ ਹੀ ਵਿਚਰਦਿਆਂ, ਕਈ ਵਾਰ ਸ਼ੁੱਧ ਹਿਰਦੇ ਵਾਲੇ ਸੱਜਣ ਵੀ ਸਾਹਮਣੇ ਆਉਂਦੇ ਹਨ। ਅਜਿਹੇ ਹੀ ਇਕ ਸੱਜਣ ਲੈਫ਼ਟੀਨੈਂਟ ਜਨਰਲ ਐਸ· ਕੇ ·ਸਿਨਹਾ ਦੇ ਵਿਚਾਰਾਂ ਦਾ ਹਵਾਲਾ ਹੱਥਲੀ ਲਿਖ਼ਤ *ਚ ਵੀ ਦਿੱਤਾ ਗਿਆ ਹੈ। ਪਰ ਅਜਿਹੇ ਇਨਸਾਨ ਇਤਿਹਾਸ *ਚ ਵਿਰਲੇ— ਟਾਂਵੇˆ ਹੀ ਹੁੰਦੇ ਹਨ, ਭਾਵ ਕਦੇ ਬਹੁ—ਗਿਣਤੀ *ਚ ਨਹੀਂ ਹੁੰਦੇ । ਇਸ ਵਰਤਾਰੇ ਨੂੰ ਇਤਿਹਾਸ ਦੇ ਅਪਵਾਦ ਦੇ ਰੂਪ *ਚ ਹੀ ਦੇਖਿਆ ਜਾਣਾ ਚਾਹੀਦਾ ਹੈ। ਪਰ ਅਪਵਾਦ ਨੂੰ ਕੇਂਦਰ *ਚ ਰੱਖ ਕੇ ਸਾਂਝੇ ਮਨ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ, ਅਜਿਹਾ ਕਰਨਾ ਆਪਣੇ ਆਪ ਨੂੰ ਕੁਰਾਹੇ ਪਾਉਣਾ ਹੀ ਹੋਵੇਗਾ। ਕਿਸੇ ਵੀ ਕੌਮ ਦੇ ਸਾਂਝੇ ਮਨ ਦੀ ਵਿਆਖਿਆ ਉਸ ਦੀ ਮੁੱਖ ਧਾਰਾ ਨੂੰ ਕੇਂਦਰ ਵਿਚ ਰੱਖ ਕੇ ਹੀ ਕੀਤੀ ਜਾ ਸਕਦੀ ਹੈ। ਦੂਜੇ ਲਫ਼ਜ਼ਾਂ *ਚ ਅੱਡ—ਅੱਡ ਕੌਮਾਂ ਦਾ ਆਪਣਾ ਇਕ ਸਾਂਝਾ ਮਨ ਹੁੰਦਾ ਹੈ । ਜੋ ਪੁਸ਼ਤ ਦਰ ਪੁਸ਼ਤ ਚਲਦਾ ਰਹਿੰਦਾ ਹੈ । ਜੇ ਇਸ ਮੱਤ ਦੀ ਹੋਰ ਵਿਆਖਿਆ ਕੀਤੀ ਜਾਵੇ ਤਾਂ ਇਹ ਗੱਲ ਵੀ ਸਮਝ ਪੈਂਦੀ ਹੈ ਕਿ ਕੌਮਾਂ ਦੇ ਸਾਂਝੇ ਮਨ ਤੋਂ ਹੀ ਉਹਨਾਂ ਦਾ ਦੂਜੀਆਂ ਕੌਮਾਂ ਪ੍ਰਤੀ ਰਵੱਈਆਂ ਤਹਿ ਹੁੰਦਾ ਹੈ ਅਤੇ ਉਹਨਾਂ ਦੇ ਇਤਿਹਾਸਿਕ ਸਫ਼ਰ ਦੀ ਦਿਸ਼ਾ ਤਹਿ ਹੁੰਦੀ ਹੈ। ਜਿਸ ਕਥਨ ਦੇ ਜ਼ਰੀਏ ਹਿੰਦੂ—ਮਨ ਨੂੰ ਵਿਸਤਾਰ ਸਹਿਤ ਸਮਝਣ ਲਈ ਸਾਨੂੰ ਦੂਰ ਇਤਿਹਾਸ ਵੱਲ ਜਾਣਾ ਪਵੇਗਾ । ਜਿੱਥੇ ਬ੍ਰਹਮਣਵਾਦੀ ਸੋਚ ਨੇ ਬੁੱਧ ਧਰਮ ਨੂੰ ਖ਼ਤਮ ਕਰਨ ਲਈ ਆਪਣੀ ਪੂਰੀ ਟਿੱਲ ਲਾਈ ਹੋਈ ਹੈ (ਸੀ)। ਬ੍ਰਹਾਮਣਵਾਦ ਦੀ ਨਿਗਾਹ ਵਿਚ ਬੁੱਧ ਧਰਮ ਦਾ ਸਭ ਤੋਂ ਵੱਡਾ ਗੁਨਾਹ ਇਹ ਸੀ ਕਿ ਉਸ ਨੇ ਬ੍ਰਹਾਮਣ ਦੇ ਜਾਤ—ਪਾਤੀ ਪ੍ਰਬੰਧ ਨੂੰ ਸਿਰੇ ਤੋਂ ਨਕਾਰ ਕੇ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨੀ ਸ਼ੁਰੂ ਕਰ ਦਿੱਤੀ ਸੀ। ਬੋਧੀਆਂ ਨੇ ਬ੍ਰਹਾਮਣਵਾਦੀ ਸੰਸਥਾਵਾਂ ਤੋਂ ਵੱਖਰੀਆਂ ਸੰਸਥਾਵਾਂ ਵੀ ਬਣਾ ਲਈਆਂ ਸਨ ਅਤੇ ਰਾਜਸੀ ਤਾਕਤ ਵੀ ਹਾਸਲ ਕਰ ਲਈ ਸੀ । ਜਿਸ ਰਾਹੀਂ ਬ੍ਰਹਾਮਣਵਾਦੀ ਵਿਚਾਰਧਾਰਾ ਨੂੰ ਸਿੱਧੇ ਮੱਥੇ ਚਣੌਤੀ ਮਿਲ ਰਹੀ ਸੀ। ਤਾਰੀਖ਼ ਸਾਨੂੰ ਦੱਸਦੀ ਹੈ ਕਿ ਬੁੱਧ ਧਰਮ ਨੂੰ ਜੜ੍ਹੋਂ ਉਖਾੜਨ ਲਈ ਬ੍ਰਹਾਮਣਵਾਦੀਆਂ ਵੱਲੋਂ ਲਗਾਤਾਰ ਹਮਲੇ ਕੀਤੇ ਗਏ। “ਬ੍ਰਾਹਮਣਾਂ ਨੇ ਸਾਜਿਸ਼ ਰਚ ਕੇ ਆਖਰੀ ਮੌਰੀਆ ਸਮਰਾਟ ਬ੍ਰਿਹਦਰਥ ਨੂੰ ਕਤਲ ਕਰਵਾ ਦਿੱਤਾ ਸੀ। ਇਹ ਕਾਰਾ ਬ੍ਰਿਹਦਰਥ ਦੇ ਬ੍ਰਾਹਮਣ ਕਮਾਂਡਰ ਪੁਸ਼ਿਆਮਿਤਰ ਸ਼ੁੰਗ ਵਲੋਂ 185 ਈਸਾ ਪੂਰਵ ਵਿਚ ਕੀਤਾ ਗਿਆ ਸੀ । ਇਹ ਬ੍ਰਾਹਮਣਵਾਦੀ ਸੋਚ ਦਾ ਮਨੁੱਖੀ ਬਰਾਬਰੀ ਦੀ ਗੱਲ ਕਰਨ ਵਾਲੇ ਬੱੁਧ ਧਰਮ *ਤੇ ਤਕੜਾ ਵਾਰ ਸੀ । ਪੁਸ਼ਿਆਮਿੱਤਰ ਨੇ ਰਾਜ ਸੰਭਾਲਦੇ ਹੀ ਬੋਧੀਆਂ ਦਾ ਕਤਲੇਆਮ ਸ਼ੁ਼ਰੂ ਕਰ ਦਿੱਤਾ ਅਤੇ ਉਹਨਾਂ ਦੇ ਕਈ ਮੱਠਾਂ ਨੂੰ ਤਬਾਹ ਕਰ ਦਿੱਤਾ । ਪਾਟਲੀਪੁੱਤਰ ਅਤੇ ਉਸਦੇ ਆਲੇ—ਦੁਆਲੇ ਦੇ ਕਈ ਮੱਠਾਂ ਨੂੰ ਜਲਾਉਣ ਦੇ ਬਾਅਦ ਉਸਨੇ ਸਕਾਲ (ਸਿਆਲਕੋਟ ਪੱਛਮ ਪੰਜਾਬ) ਵੱਲ ਰੁਖ ਕੀਤਾ ਅਤੇ ਬੋਧੀ ਭਿਖੂਆਂ ਦੇ ਸਿਰ *ਤੇ 100 ਦੀਨਾਰ ਅਤੇ ਸੋਨੇ ਦੀਆਂ ਮੋਹਰਾਂ ਦਾ ਇਨਾਮ ਰੱਖ ਦਿੱਤਾ । ਤਿੱਬਤੀ ਇਤਿਹਾਸਕਾਰ ਤਾਰਾ ਨਾਥ ਅਨੁਸਾਰ ਪੁਸਿ਼ਆਮਿਤਰ ਬੋਧੀਆਂ ਅਤੇ ਬੁੱਧ ਧਰਮ ਦਾ ਨਿਰਦਈ ਹਥਿਆਰਾ ਸੀ । ਉਸਨੇ ਪਾਟਲੀਪੁੱਤਰ ਤੋਂ ਲੈ ਕੇ ਸਕਾਲ ਤੱਕ ਸਾਰੇ ਵਿਹਾਰ ਬਰਬਾਦ ਕਰ ਦਿੱਤੇ, ਜਲਾ ਦਿੱਤੇ ।**(16) “ਬੋਧੀਆਂ ਨਾਲ ਬ੍ਰਾਹਮਣਵਾਦੀਆਂ ਦਾ ਜ਼ਾਲਮ ਰਵੱਈਆਂ, ਇੱਥੇ ਹੀ ਖਤਮ ਨਹੀਂ ਹੁੰਦਾ। ਨਾਗਾਰਜਨਕੋਂਡਾ (ਆਂਧਰਾ ਪ੍ਰਦੇਸ਼) ਵਿਖੇ ਆਦਿ ਸ਼ੰਕਰਾਚਾਰੀਆ(788—820) ਦੀ ਦੇਖ—ਰੇਖ ਹੇਠ ਬ੍ਰਾਹਮਣਵਾਦ ਨੂੰ ਬਚਾਉਣ ਦੇ ਨਾਮ ਹੇਠ ਸੈਂਕੜੇ ਬੋਧੀ ਮੌਤ ਦੇ ਘਾਟ ਉਤਾਰ ਦਿੱਤੇ ਗਏ ।**(17) ਡਾ. ਗੁਰਭਗਤ ਸਿੰਘ ਵੀ ਇਸ ਸੱਚ ਦੀ ਤਸਦੀਕ ਕਰਦੇ ਹੋਏ ਕਹਿੰਦੇ ਹਨ ਕਿ “ਬ੍ਰਾਹਮਣਵਾਦ ਇਕ ਪਰਿਪੇਖੀ ਹੈ, ਇਕਾਂਗੀ ਹੈ । ਇਸੇ ਇਕਾਂਗਿਤਾ ਵਿਚੋਂ ਹੀ ਬ੍ਰਾਹਮਣਵਾਦ ਦਾ ਬੁੱਧਵਾਦ ਨਾਲ ਵਿਰੋਧ ਪੈਦਾ ਹੋਇਆ । ਨਤੀਜੇ ਵਜੋਂ ਬੋਧੀ ਭਿਖੂ ਅਤੇ ਬੋਧੀ ਵਿਸ਼ਵ—ਵਿਦਿਆਲਿਆ ਨੂੰ ਸਾੜ ਦਿੱਤਾ ਗਿਆ, ਇਤਿਹਾਸ ਇਸ ਗੱਲ ਦਾ ਗਵਾਹ ਹੈ ।**(18) ਬਿਪਰਵਾਦੀਆਂ ਦਾ ਇਹ ਖਾਸਾ ਅੱਜ ਵੀ ਉਵੇਂ ਹੀ ਕਾਇਮ ਹੈ । ਉਹਨਾਂ ਵਲੋਂ ਧਾਰਮਿਕ ਘੱਟ ਗਿਣਤੀਆਂ ਅਤੇ ਕੌਮਾਂ ਦਾ ਕਤਲੇਆਮ ਅਤੇ ਉਜਾੜਾ ਹੁਣ ਤੱਕ ਬੇਰੋਕ—ਟੋਕ ਕੀਤਾ ਜਾ ਰਿਹਾ ਹੈ । ਜੂਨ 84 *ਚ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਾਹੁਣਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ, ਇਸ ਤੋਂ ਬਾਅਦ ਚੱਲੀ ਸਿੱਖ ਖਾੜਕੂ ਲਹਿਰ ਦੌਰਾਨ ਹਜ਼ਾਰਾਂ ਸਿੰਘਾਂ—ਸਿੰਘਣੀਆਂ ਨੂੰ ਸ਼ਹੀਦ ਕਰਨਾ, ਉਹਨਾਂ ਦੇ ਘਰ—ਪ੍ਰਵਾਰਾਂ ਨੂੰ ਉਜਾੜਨਾ, 1992 ਵਿਚ ਬਾਬਰੀ ਮਸਜਿਦ ਨੂੰ ਮਲੀਆਮੇਟ ਕਰਨਾ, 2002 ਵਿੱਚ ਗੁਜਰਾਤ ਦਾ ਮੁਸਲਿਮ ਕਤਲੇਆਮ, 2008 ਵਿਚ ਈਸਾਈਆਂ *ਤੇ ਵਰਿ੍ਹਆ ਕਹਿਰ, ਜਿਸ ਵਿੱਚ ਕਈ ਈਸਾਈ ਮਾਰ ਦਿੱਤੇ ਗਏ ਅਤੇ ਉਹਨਾਂ ਦੇ ਗਿਰਜਾਂ ਘਰ ਫੂਕ ਦਿੱੱਤੇ ਗਏ ਅਤੇ ਉੱਤਰ—ਪੂਰਬ ਦੀਆਂ ਕੌਮਾਂ ਦਾ ਹੋ ਰਿਹਾ ਘਾਣ ਆਦਿ, ਉਹ ਉਘੜਵੀਆਂ ਮਿਸਾਲਾਂ ਹਨ, ਜਿਹਨਾਂ ਤੋਂ ਹਿੰਦੂ—ਭਾਰਤ ਦੀ ਅਸਲ ਖਸਲਤ ਸਾਫ਼ ਪ੍ਰਗਟ ਹੋ ਜਾਂਦੀ ਹੈ । ਇਹ ਹੈ ! ਹਿੰਦੂ ਹਿੰਸਾ, ਜਿਸ ਦਾ ਮਨੋਰਥ ਦੂਜੀਆਂ ਕੌਮਾਂ/ਧਰਮਾਂ/ਵਿਚਾਰਧਾਰਾਵਾਂ ਨੂੰ ਨੇਸਤੋ—ਨਬੂਤ ਕਰਨਾ ਹੈ ਅਤੇ ਅਖੀਰ ਉਹਨਾਂ ਦੇ ਮੌਲਿਕ ਪੱਖ ਨੂੰ ਮਾਰ ਕੇ ਆਪਣੇ ਅੰਦਰ ਜਜ਼ਬ ਕਰਨਾ ਹੈ, ਆਪਣੀ ਸੇਵਾ *ਚ ਹਾਜ਼ਰ ਕਰਨਾ ਹੈ । ਦੂਜੇ ਪਾਸੇ ਸਿੱਖ ਹਿੰਸਾ ਇਸ ਧਰਤੀ *ਤੇ ਬਖ਼ਸ਼ਿਸ਼ ਹੈ, ਕਿਰਪਾ ਹੈ । ਡਾ. ਗੁਰਭਗਤ ਸਿੰਘ ਲਿਖਦੇ ਹਨ ਕਿ ਗੁਰੂ ਸਾਹਿਬ ਨੇ ਖੜਗ ਨੂੰ ਨੈਤਿਕਤਾ ਦਾ ਸੰਚਾਲਕ ਬਣਾਇਆ ਹੈ । ਉਹਨਾਂ ਅਨੁਸਾਰ “ਇਸ ਲਈ ਇਸ (ਖੜਗ) ਦਾ ਪ੍ਰਯੋਗ ਵੀ ਕਿਸੇ ਨਿੱਜੀ ਜਾਂ ਸੀਮਿਤ ਮੰਤਵ ਲਈ ਨਹੀਂ ਹੋ ਸਕਦਾ । ਕੇਵਲ ਉਹ ਤਬਦੀਲੀ ਜੋ ਨਿਰਣਾਇਕ ਸੁੱਖ ਲਿਆਵੇ ਅਤੇ ਵੱਡੀ ਨੈਤਿਕਤਾ ਦਾ ਸੰਚਾਲਨ ਕਰ ਸਕੇ । ਸਮਕਾਲੀ ਅਰਥਾਂ ਵਿਚ ਖੜਗ ਇੱਕ ਪਰਿਵਰਤਨ ਲਿਆਉਣ ਵਾਲੇ ਦਖ਼ਲ ਦਾ ਪ੍ਰਤੀਕ ਹੈ—ਇਕ ਕ੍ਰਾਂਤੀਕਾਰੀ ਦਾ ਹਥਿਆਰ ਕੁੱਲ ਕਾਇਨਾਤ ਦੇ ਬੁਨਿਆਦੀ ਨਿਯਮਾਂ ਅਤੇ ਜੀਵਨ ਦੀ ਮੂਲ ਪ੍ਰਕ੍ਰਿਆ ਨੂੰ ਅੱਗੇ ਲਿਜਾਣ ਲਈ ਵਚਨਬੱਧ ਹੈ।**(19) ਡਾ. ਜਸਵੰਤ ਸਿੰਘ ਨੇਕੀ ਅਨੁਸਾਰ “ਖਾਲਸੇ ਦੀ ਤਲਵਾਰ ਬੰਧਨ ਛੁਡਾਉਣ ਵਾਲੀ ਤਲਵਾਰ ਹੈ । ਇਹ ਇਸ ਲਈ ਮਿਆਨ ਵਿਚੋਂ ਨਿਕਲਦੀ ਹੈ ਕਿ ਉਹ ਜਰਣਾਣਿਆਂ ਦੀ ਤਲਵਾਰ ਨੂੰ ਵਾਪਸ ਮਿਆਨ ਵਿਚ ਪਰਤ ਜਾਣ ਲਈ ਮਜ਼ਬੂਰ ਕਰੇ । ਖਾਲਸੇ ਦੀ ਤਲਵਾਰ ਨਿਆਂ ਨੂੰ ਜ਼ਿੰਦਾ ਰੱਖਦੀ ਹੈ, ਅਨਿਆਂ ਨੂੰ ਦੂਰ ਕਰਦੀ ਹੈ ।**(20) ਸਿੱਖ—ਜੰਗਾਂ ਦੇ ਮਿੱਥ ਹੋਣ ਪਿੱਛੇ ਵੱਡਾ ਰਾਜ਼ ਹੀ ਇਹ ਸੀ ਕਿ ਸਿੰਘਾਂ ਨੇ ਇਹ ਜੰਗਾਂ ਰੂਹਾਨੀਅਤ ਨੂੰ ਸੰਸਾਰੀ ਭਾਵਨਾ ਤੋਂ ਪਹਿਲ ਦੇ ਕੇ ਲੜੀਆਂ ।(21) ਇਹ ਗੱਲ ਬੜੀ ਪ੍ਰਚਲਿਤ ਕੀਤੀ ਗਈ ਹੈ ਅਤੇ ਡਾਢੀ ਸੌਖ ਨਾਲ ਹੀ ਕਹਿ ਦਿੱਤੀ ਜਾਂਦੀ ਹੈ ਕਿ ਸਿੱਖ ਹਮੇਸ਼ਾ ਲੜ੍ਹਨ ਨੂੰ ਕਾਹਲੇ ਰਹਿੰਦੇ ਸਨ । ਇਹਨਾਂ ਦੀ ਤਲਵਾਰ ਤਾਂ ਹਰ ਵੇਲੇ ਮਿਆਨ *ਚੋਂ ਬਾਹਰ ਨਿਕਲਣ ਲਈ ਤਿਆਰ ਹੀ ਰਹਿੰਦੀ ਹੈ । ਪਰ ਜੇ ਇਸ ਆਮ ਬਣੀ ਹੋਈ ਜਾ ਬਣਾ ਦਿੱਤੀ ਗਈ ਰਾਏ ਨੂੰ 1947 ਤੋਂ ਬਾਅਦ ਦੇ ਹੀ ਘਟਨਾਕ੍ਰਮ ਨੂੰ ਆਧਾਰ ਬਣਾ ਕੇ ਪਰਖ ਲਈਏ ਤਾਂ ਇਤਿਹਾਸ ਇਹ ਬੋਲਦਾ ਹੈ ਕਿ ਸਿੱਖਾਂ ਨੇ ਆਪਣੇ ਹੱਕ—ਹਕੂਕ ਦੀ ਪ੍ਰਾਪਤੀ ਲਈ ਇਸ ਦੇਸ਼ *ਚ ਲੰਮਾਂ ਸਮਾਂ ਸ਼ਾਤਮਈ ਸੰਘਰਸ਼ ਕੀਤਾ ਹੈ।ਧਰਮ—ਯੁੱਧ ਮੋਰਚਾ (1982) ਵੀ ਸ਼ਾਂਤਮਈ ਤਰੀਕੇ ਨਾਲ ਹੀ ਲਾਇਆ ਗਿਆ ਸੀ । ਭਾਰਤੀ ਸਟੇਟ ਨੇ ਇਹਨਾਂ ਸ਼ਾਂਤਮਈ ਸੰਘਰਸ਼ਾਂ ਨੂੰ ਹਿੰਸਾ ਦੇ ਜ਼ੋਰ ਉੱਤੇ ਦਬਾਉਣ *ਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਭਾਰਤੀ ਹਕੂਮਤ ਵਲੋਂ ਸਿੱਖ ਮਸਲੇ ਪ੍ਰਤੀ ਲਗਾਤਾਰ ਢੀਠਤਾ ਭਰਪੂਰ ਇਨਕਾਰੀ ਰਵੱਈਆ ਧਾਰਨ ਕੀਤਾ ਗਿਆ । ਜਦ ਤੁਹਾਡੀ ਕੋਈ ਦਲੀਲ, ਅਪੀਲ ਅਸਰ ਨਾ ਕਰੇ ਤਾਂ ਸ਼ਸਤਰ ਬਾਹਰ ਨਿਕਲ ਆਉਣੇ ਸੁਭਾਵਿਕ ਹੋ ਜਾਂਦੇ ਹਨ, ਲਾਜ਼ਮੀ ਹੋ ਜਾਂਦੇ ਹਨ। ਦਸਮ ਪਿਤਾ ਦਾ ਫੁਰਮਾਨ ਹੈ:— ਚੂੰ ਕਾਰ ਅੱਜ ਹਮਾ ਹੀਲਤੇ ਦਰ ਗੁਜ਼ੱਸਤ । ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ । —(ਜ਼ਫ਼ਰਨਾਮਾ) ਸੰਤ ਜਰਨੈਲ ਸਿੰਘ ਆਪਣੇ ਭਾਸ਼ਣ ਵਿਚ ਕਿਹਾ ਕਰਦੇ ਸਨ ਕਿ “ਗੁਰਮਤਿ ਮੁਤਾਬਕ, ਜਦੋੋਂ ਸਾਰਿਆਂ ਪਾਸਿਆਂ ਤੋਂ ਪ੍ਰਬੰਧ ਖਤਮ ਹੋ ਜਾਣ, (ਤਾਂ) ਉਸ ਵੇਲੇ ਮੀਰੀ—ਪੀਰੀ ਦੇ ਮਾਲਕ ਦੇ ਮੁਤਾਬਕ, ਸ਼੍ਰੀ ਸਾਹਿਬ ਦੀ ਵਰਤੋਂ ਕਰਨ ਦਾ ਹੱਕ ਸਿੱਖ ਨੂੰ, ਖ਼ਾਲਸੇ ਨੂੰ, ਸਤਿਗੁਰੂ ਨੇ ਦਿੱਤਾ ਹੈ।**(22) ਸੰਤ ਜਰਨੈਲ ਸਿੰਘ ਨੇ ਗੁਰ—ਹੁਕਮ ਦੀ ਪਾਲਣਾ ਕਰਦੇ ਹੋਏ ਸਿੰਘਾਂ ਨੂੰ ਹਥਿਆਰਬੰਦ ਸੰਘਰਸ਼ ਲਈ ਤਿਆਰ ਕੀਤਾ ਅਤੇ ਦੁਸ਼ਮਣ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਮੋੜਵਾਂ ਅਤੇ ਠੋਕਵਾਂ ਜਵਾਬ ਦੇਣ ਦਾ ਤਹੱਈਆ ਕੀਤਾ ਅਤੇ ਜਵਾਬ ਦਿੱਤਾ ਵੀ । ਸੰਤ ਜਰਨੈਲ ਸਿੰਘ ਨੂੰ ਕਟਹਿਰੇ *ਚ ਖੜ੍ਹਾ ਕਰਨ ਵਾਲੀ ਭਾਰਤੀ ਹਕੂਮਤ ਅਤੇ ਭਾਰਤੀ ਸਮਾਜ ਇਹ ਕਿਉਂ ਭੁੱਲ ਗਿਆ ਕਿ ਉਸਦੇ ਰਾਸ਼ਟਰ ਪਿਤਾ ਗਾਂਧੀ ਨੇ ਸਿੱਖ ਕੌਮ ਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ “ਤੁਹਾਡੇ, ਮੇਰੇ ਤੇ ਕਾਂਗਰਸ ਦੇ ਦਰਮਿਆਨ ਪ੍ਰਮਾਤਮਾ ਸਾਖੀ ਹੈ ਕਿ ਅਸੀਂ ਆਪਣੇ ਵਾਅਦਿਆਂ *ਤੇ ਪੂਰੇ ਉਤਰਾਂਗੇ । ਜੇ ਕਾਂਗਰਸ ਐਸਾ ਨਹੀਂ ਕਰੇਗੀ ਤਾਂ ਇਹ ਖੁਦ ਆਪਣੀ ਤੇ ਦੇਸ਼ ਦੀ ਤਬਾਹੀ ਦਾ ਕਾਰਨ ਬਣੇਗੀ। ਮੈਨੂੰ ਪਤਾ ਹੈ ਕਿ ਸਿੱਖ ਬੀਰ ਬਹਾਦੁਰ ਹਨ, ਜੇ ਕੋਈ ਐਸਾ ਮੌਕਾ ਬਣ ਵੀ ਜਾਵੇ ਤਾਂ ਇਹ ਆਪਣੇ ਹੱਕਾਂ ਦੀ ਰਾਖੀ, ਸ਼ਸਤਰਾਂ ਦੀ ਵਰਤੋਂ ਦੁਆਰਾ ਕਰਨਾਂ ਵੀ ਜਾਣਦੇ ਹਨ ।**(23) (ਮੋਹਨ ਦਾਸ ਕਰਮ ਚੰਦ ਗਾਂਧੀ, ਯੰਗ ਇੰਡੀਆ, 19 ਮਾਰਚ, 1931) “ਜਦੋਂ ਮਧੂਸੂਦਨ ਸਿੰਘ ਨੇ ਗਾਂਧੀ ਨੂੰ ਪੁੱਛਿਆ ਕਿ ਕਾਂਗਰਸ ਵਲੋਂ ਵਿਸ਼ਵਾਸਘਾਤ ਕੀਤੇ ਜਾਣ ਦੀ ਸੂਰਤ ਵਿੱਚ ਸਿੱਖ ਕੀ ਕਰਨ ਤਾਂ ਗਾਂਧੀ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਸੀ ਕਿ ਅਜਿਹਾ ਹੋਣ *ਤੇ ਬਹਾਦਰ ਸਿੱਖਾਂ ਨੂੰ ਆਪਣੇ ਹੱਥਾਂ *ਚ ਕਿਰਪਾਨਾਂ ਉਠਾ ਲੈਣੀਆਂ ਚਾਹੀਦੀਆਂ ਹਨ ਤੇ ਹਥਿਆਰਾਂ ਨਾਲ ਆਪਣੇ ਹੱਕਾਂ ਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ, ਜੋ ਪੂਰੀ ਤਰ੍ਹਾਂ ਵਾਜਬ ਹੋਵੇਗੀ ।ਜੇਕਰ ਗਾਂਧੀ ਜਿਹਾ ਮਹਾਨ ਕਾਂਗਰਸੀ ਨੇਤਾ ਸਿੱਖਾਂ ਵਲੋਂ ਆਪਣੇ ਹਿੱਤਾਂ ਦੀ ਰਾਖੀ ਲਈ ਹਥਿਆਰਬੰਦ ਸੰਘਰਸ਼ ਨੂੰ ਜਾਇਜ਼ ਠਹਿਰਾਉਂਦਾ ਹੈ ਤਾਂ ਫਿਰ ਸੰਤ ਭਿੰਡਰਾਂਵਾਲੇ ਨੂੰ ਉਸਦੀ ਖਾੜਕੂ ਜੱਦੋ—ਜਹਿਦ ਕਾਰਨ ਦੋਸ਼ ਕਿਉਂ ਦਿੱਤਾ ਜਾਂਦਾ ਹੈ ?** (24) ਪਰ ਚਾਣਕਿਆ ਦੇ ਸਿ਼ਸ਼ ਭਾਰਤੀ ਹਾਕਮ, ਪੱਛਮ ਦੇ ਚਾਣਕਿਆ ਕਹੇ ਜਾਣ ਵਾਲੇ ਮਕਿਆਵੈਲੀ ਦੇ ਇਸ ਕਥਨ ਨੂੰ ਚੰਗੀ ਤਰ੍ਹਾਂ ਪੜ੍ਹੇ ਹੋਏ ਹਨ ਕਿ “ਨਾ ਹੀ ਰਾਜੇ ਨੂੰ ਆਪਣੇ ਵਚਨ *ਤੇ ਕਾਇਮ ਰਹਿਣ ਦੀ ਲੋੜ ਹੈ, ਜੇਕਰ ਉਹ ਕਾਰਨ ਅਤੇ ਹਾਲਾਤ ਹੀ ਨਾ ਰਹਿਣ, ਜਿਹਨਾਂ ਕਰਕੇ ਉਸ ਨੇ ਕੋਈ ਵਚਨ ਦਿੱਤਾ ਸੀ।**(25) (ਮੈਕਸ) “ਵੈਬਰ ਦਾ ਕਥਨ ਹੈ ਕਿ ਸਟੇਟ ਦੀ ਅਸਲ ਪਰਿਭਾਸ਼ਾ ਇਹ ਹੈ ਕਿ ਉਸ ਕੋਲ ਸਮਾਜ ਵਿਚ ਕਾਨੂੰਨੀ ਤੌਰ ਤੇ ਹਿੰਸਾ ਕਰਨ ਦੀ ਇਜਾਰੇਦਾਰੀ ਹੁੰਦੀ ਹੈ ** (26) ਅਤੇ ਹਿੰਦੂ ਸਮਾਜ ਨੇ ਆਧੁਨਿਕ ਸਮੇਂ ਵਿੱਚ ਆਪਣੀ ਹਕੂਮਤ ਕਾਇਮ ਕਰਕੇ ਹਿੰਸਾ ਕਰਨ ਦੀ ਇਹ ਇਜਾਰੇਦਾਰੀ ਹਾਸਿਲ ਕਰ ਲਈ ਹੈ । ਇਸ ਲਈ ਉਹ ਭਾਰਤ *ਚ ਚੱਲ ਰਹੀਆਂ ਸੰਘਰਸ਼ਸ਼ੀਲ ਲੋਕ ਲਹਿਰਾਂ ਨੂੰ ਪਹਿਲਾਂ ਅਮਨ—ਕਾਨੂੰਨ ਦੇ ਮਸਲੇ ਦੇ ਰੂਪ ਵਿਚ ਪੇਸ਼ ਕਰਦਾ ਹੈ ਅਤੇ ਫਿਰ ਆਸਾਨੀ ਨਾਲ ਦੁਨੀਆਂ ਦੀ ਨਜ਼ਰ ਵਿਚ ਇਹਨਾਂ ਲਹਿਰਾਂ ਨੂੰ ਕੁਚਲਣ ਦੀ ਬੇਰਹਿਮ ਪ੍ਰਕਿਰਿਆ ਨੂੰ ਕਾਨੂੰਨੀ ਕਰਾਰ ਦੇ ਦਿੰਦਾ ਹੈ । ਇਹੀ ਕੁਝ ਉਸਨੇ ਸਿੱਖ ਲਹਿਰ ਨਾਲ ਵੀ ਕੀਤਾ ਹੈ ਅਤੇ ਲਗਾਤਾਰ ਇਹ ਕਪਟੀ ਅਭਿਆਸ ਜਾਰੀ ਹੈ । ਜੇ ਇਸ ਵਿਸੇ਼ ਨੂੰ ਹੋਰ ਵੱਧ ਸਪੱਸ਼ਟ ਸ਼ਬਦਾਂ ਵਿਚ ਸਮਝਣਾ ਹੈ ਤਾਂ ਗੱਲ ਇਉਂ ਹੈ ਕਿ ਇੱਥੇ ਮਸਲਾ ਹਿੰਸਾ ਜਾਂ ਅਹਿੰਸਾ ਦਾ ਨਹੀਂ ਹੈ, ਬਲਕਿ ਹਿੰਦੂ ਕੌਮ ਦੀ ਜ਼ਹਿਨੀਅਤ, ਉਸਦੇ ਰਵੱਈਏ ਅਤੇ ਹੰਕਾਰ ਦਾ ਹੈ। ਜਿਸ ਵਿਚੋਂ ਇਹ ਸਾਰੀ ਤਬਾਹੀ ਨਿਕਲ ਰਹੀ ਹੈ । ਅਤ ਹੀ ਰਨ ਮੈ ਤਬ ਜੂਝ ਮਰੋਂ :— ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵਲੋਂ ਦਰਬਾਰ ਸਾਹਿਬ ਭਵਨ—ਸਮੂਹ ਤੋਂ ਹਿੰਦ ਫੌ਼ਜਾਂ ਨਾਲ ਜੰਗ ਕਰਨਾ ਸਿਧਾਂਤਕ ਵੀ ਸੀ ਅਤੇ ਪੰਥਕ ਰਵਾਇਤਾਂ ਦੇ ਅਨੁਕੂਲ ਵੀ ਸੀ। ਪਰ ਅਸੀਂ ਆਪਣੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਤੁਹਾਡਾ ਧਿਆਨ ਸਿੱਖ ਇਤਿਹਾਸ ਵੱਲ ਕੇਂਦਰਿਤ ਕਰਨਾ ਚਾਹੁੰਦੇ ਹਾਂ । ਸਿੱਖ ਕੌਮ ਇਸ ਪਰਮ—ਸੱਚ ਤੋੋਂ ਚੰਗੀ ਤਰ੍ਹਾਂ ਵਾਕਫ਼ ਹੈ ਕਿ ਸ੍ਰ਼ੀ ਅਕਾਲ ਤਖ਼ਤ ਸਾਹਿਬ ਨੂੰ ਇਸ ਧਰਤੀ *ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਕਾਸ਼ਮਾਨ ਕੀਤਾ ਸੀ । “ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਬਿਲਕੁਲ ਸਾਹਮਣੇ ਦੋ ਕੇਸਰੀ ਨਿਸ਼ਾਨ ਸਾਹਿਬ ਲਹਿਰਾਏ ਗਏ ਸਨ । ਇਹ ਦੋ ਨਿਸ਼ਾਨ (ਸਾਹਿਬ) ਮੀਰੀ ਤੇ ਪੀਰੀ ਦੀਆਂ ਸ਼ਕਤੀਆਂ ਦੇ ਪਰਤੀਕ ਸਨ । ਜਿਨ੍ਹਾਂ ਦਾ ਭਾਵ ਸੀ ਕਿ ਇਹ ਦੋਵੇਂ ਸ਼ਕਤੀਆਂ ਕਿਸੇ ਦੇ ਅਧੀਨ ਨਹੀਂ ਹਨ, ਸਗੋਂ ਸਵੈ—ਸੁਤੰਤਰ ਹਨ। ਜਿਸ ਤਰ੍ਹਾਂ ਤਖ਼ਤ ਉਪਰ ਬੈਠ ਕੇ ਗੱਦੀ ਧਾਰਨ ਕਰਨਾ ਸਿਰਫ਼ ਬਾਦਸ਼ਾਹਾਂ ਦਾ ਹੀ ਅਧਿਕਾਰ ਹੁੰਦਾ ਹੈ, ਉਸੇ ਤਰ੍ਹਾਂ ਨਿਸ਼ਾਨ ਸਾਹਿਬ (ਝੰਡੇ) ਵੀ ਸੁਤੰਤਰ ਹੋਂਦ ਦੇ ਪਰਤੀਕ ਹੁੰਦੇ ਹਨ। ਇਹ ਵੀ ਸਿਰਫ਼ ਬਾਦਸ਼ਾਹਾਂ ਦਾ ਹੀ ਅਧਿਕਾਰ ਸੀ**(27) ਅਤੇ ਹੈ। “ਅਕਾਲ ਤਖਤ ਉੱਪਰ ਬੈਠ ਕੇ ਗੁਰੂ ਸਾਹਿਬ ਨੇ ਸਿੱਖ ਸੰਗਤਾਂ ਦੇ ਦਰਬਾਰ ਲਗਾਉਣੇ ਸ਼ੁ੍ਰਰੂ ਕਰ ਦਿੱਤੇ।**(28) ਉਹਨਾਂ “ਤਖ਼ਤ ਉਪਰ ਬੈਠ ਕੇ ਸਭ ਤੋਂ ਪਹਿਲਾਂ ਐਲਾਨ ਇਹ ਕੀਤਾ ਕਿ ਜੋ ਵੀ ਸਿੱਖ ਗੁਰੂ ਜੀ ਦੇ ਦਰਸ਼ਨਾਂ ਨੂੰ ਆਵੇ, ਉਹ ਹਥਿਆਰਬੰਦ ਅਤੇ ਘੋੜਸਵਾਰ ਹੋ ਕੇ ਹੀ ਆਵੇ। ਇਸ ਹੁਕਮ ਦੀ ਤਾਮੀਲ ਕਰਦੇ ਹੋਏ ਛੇਤੀ ਹੀ ਸੈਂਕੜਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਗੁਰੂ ਸਾਹਿਬ**(29) ਦੀ ਹਜ਼ੂਰੀ *ਚ ਹਾਜ਼ਰ ਹੋ ਗਏ। “ਸਮੱੁਚੇ ਹਥਿਆਰਬੰਦ ਸਿੱਖਾਂ ਨੂੰ ਚਾਰ ਜੱਥਿਆਂ ਵਿੱਚ ਜਥੇਬੰਦ ਕੀਤਾ ਗਿਆ।ਇਹਨਾਂ ਚਾਰ ਜੱਥਿਆਂ ਦੇ ਜੱਥੇਦਾਰ ਸਨ:— ਭਾਈ ਬਿਧੀ ਚੰਦ, * ਪੈਂਦੇ ਖਾਂ, ਭਾਈ ਪਿਰਾਨਾ ਅਤੇ ਭਾਈ ਜੇਠਾ। ਕੁਝ ਲਿਖਤਾਂ ਵਿਚ ਇਹਨਾਂ ਜੱਥਿਆਂ ਦੀ ਗਿਣਤੀ ਪੰਜ ਦੱਸੀ ਗਈ ਹੈ। ਪੰਜਵੇਂ ਜੱਥੇ ਦੀ ਜੱਥੇਦਾਰੀ ਭਾਈ ਲੰਗਾਹਾ ਕੋਲ ਸੀ।**(30) * ਪੈਂਦੇ ਖਾਂ ਬਾਅਦ ਵਿਚ ਮੁਗ਼ਲ ਫ਼ੌਜ *ਚ ਜਾ ਰਲਿਆ ਸੀ ਅਤੇ ਇਕ ਲੜਾਈ ਦੌਰਾਨ ਗੁਰੂ ਹਰਗੋਬਿੰਦ ਸਾਹਿਬ *ਤੇ ਹਮਲਾ ਕਰਨ ਦਾ ਬੱਜਰ ਗੁਨਾਹ ਤੱਕ ਕਰ ਬੈਠਾ ਸੀ। ਪਰ ਬਖ਼ਸ਼ਣਹਾਰ ਗੁਰੂ ਸਾਹਿਬ ਨੇ ਆਪਣੇ ਖੰਡੇ ਦੇ ਵਾਰ ਦੀ ਬਖਸ਼ਿਸ਼ ਕਰਕੇ ਪੈਂਦੇ ਖਾਂ ਨੂੰ ਮੁਕਤੀ ਦੇ ਦਿੱਤੀ ਸੀ। ਗੁਰੂ ਸਾਹਿਬ ਨੇ “ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਰੋਜ਼ਾਨਾ ਸਿੱਖਾਂ ਦੀਆਂ ਕੁਸ਼ਤੀਆਂ ਕਰਵਾਉਣੀਆਂ ਸ਼਼ੁਰੂ ਕਰ ਦਿੱਤੀਆਂ । ਢਾਡੀ ਬੀਰਰਸ ਭਰਪੂਰ ਵਾਰਾਂ ਸੁਣਾਉਂਦੇ ਸਨ। ਅਜਿਹੀਆਂ ਬੀਰਰਸ ਭਰਪੂਰ ਵਾਰਾਂ ਨੂੰ ਸੁਣ ਕੇ ਸਿੱਖਾਂ ਦੇ ਡੋਲੇ ਫਰਕਣ ਲੱਗ ਜਾਂਦੇ ਸਨ ਅਤੇ ਖੂਨ ਜੋਸ਼ ਵਿੱਚ ਉਬਾਲੇ ਖਾਣ ਲੱਗ ਜਾਂਦਾ ਸੀ ।**(31) “ਗੁਰੂ ਹਰਗੋਬਿੰਦ ਸਾਹਿਬ, ਅਕਾਲ ਤਖ਼ਤ ਸਾਹਿਬ ਉਪਰ ਲੱਗੇ ਸਿੱਖ ਸੰਗਤਾਂ ਦੇ ਦਰਬਾਰਾਂ ਵਿੱਚ, ਬਾਦਸ਼ਾਹਾਂ ਵਾਂਗ ਵਿਚਰਦੇ ਸਨ । ਸ਼ਾਹੀ ਠਾਠ ਅਨੁਸਾਰ ਕਲਗੀਆਂ ਅਤੇ ਹੀਰੇ ਮੋਤੀਆਂ ਦੀਆਂ ਮਾਲਾਂ ਨਾਲ ਸ਼ਿੰਗਾਰੀ ਹੋਈ ਪੱਗ ਪਹਿਨੀ ਜਾਂਦੀ ਸੀ । ਸੀਸ ਉਪਰ ਸ਼ਾਹੀ ਠਾਠ ਨੂੰ ਦਰਸਾਉਂਦਾ ਛਤਰ ਲਹਿਰਾਇਆ ਜਾਂਦਾ ਸੀ। ਗੁਰੂ ਜੀ ਦੇ ਦਰਬਾਰ ਵਿਚ ਦੂਸਰੇ ਦੇਸੀ ਰਾਜਿਆਂ—ਮਹਾਰਾਜਿਆਂ ਦੇ ਪ੍ਰਤੀਨਿੱਧ ਵੀ ਪਹੁੰਚਦੇ ਸਨ ————— ਗੁਰੂ ਜੀ ਆਪਣੇ ਪ੍ਰਤੀਨਿਧਾਂ ਨੂੰ ਵੀ ਰਾਜਿਆਂ—ਮਹਾਰਾਜਿਆਂ ਦੇ ਦਰਬਾਰਾਂ ਵਿਚ ਭੇਜਦੇ ਸਨ । ਇਸ ਤਰ੍ਹਾਂ ਸ੍ਰ਼ੀ ਅਕਾਲ ਤਖ਼ਤ ਸਾਹਿਬ ਉਪਰ ਲੱਗੇ ਦਰਬਾਰਾਂ ਦਾ ਅੰਤਰਰਾਜੀ ਪ੍ਰਭਾਵ ਪੈਂਦਾ ਸੀ ।**(32) ਭਾਵ ਗੁਰੂ ਕੇ ਸਿੱਖ ਗੁਰੂ ਸਾਹਿਬ ਦੀ ਰੂਹਾਨੀ ਛਤਰ—ਛਾਇਆ ਹੇਠ ਹੱਦ—ਰਹਿਤ ਪ੍ਰਭੂਸੱਤਾ ਸੰਪੰਨ ਰਾਜ ਦੇ ਮਾਲਕ ਵਜੋਂ ਵਿਚਰ ਰਹੇ ਸਨ । ਸ. ਅਜੀਤ ਸਿੰਘ ਸਰਹੱਦੀ ਦਰਬਾਰ ਸਾਹਿਬ ਦੀ ਮਹੱਤਤਾ ਅਤੇ ਸਿੱਖ ਕੌਮ ਨਾਲ ਇਸਦੇ ਰਿਸ਼ਤੇ ਨੂੰ ਉਘਾੜਦੇ ਹੋਏ ਲਿਖਦੇ ਹਨ ਕਿ “ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਦੀ ਰਾਜਨੀਤਿਕ ਸਭਾ ਦੇ ਢਹਿ—ਢੇਰੀ ਹੋ ਜਾਣ ਨਾਲ ਸ਼੍ਰੀ ਦਰਬਾਰ ਸਾਹਿਬ ਲੋਕਾਂ ਦੀ ਲਗਨ, ਰਾਜਨੀਤਿਕ ਸੱਤਾ ਅਤੇ ਰੂਹਾਨੀ ਸੋਚ ਦਾ ਕੇਂਦਰ ਬਣ ਗਿਆ, ਜਿੱਥੇ ਪਿਛਲੇ ਢਾਈ ਸੌ ਸਾਲਾਂ ਦੌਰਾਨ ਹਰ ਤਰ੍ਹਾਂ ਦੀਆਂ ਮੁਸੀਬਤਾਂ ਅਤੇ ਕੁਰਬਾਨੀਆਂ ਦੇ ਬਾਵਜੂਦ ਸਿੱਖ ਆਪਣੇ ਭਵਿੱਖ ਬਾਰੇ ਫੈਸਲੇ ਲੈਣ ਲਈ ਆਮ ਕਰਕੇ ਇਕੱਤਰ ਹੁੰਦੇ ਹਨ । ਇਕ ਵਾਰ ਤੋਂ ਵੱਧ ਵਾਰੀ ਸ਼੍ਰੀ ਦਰਬਾਰ ਸਾਹਿਬ ਅਤੇ ਇਸ ਦੇ ਨਾਲ ਲਗਦੀਆਂ ਇਮਾਰਤਾਂ ਨੂੰ ਢਹਿ—ਢੇਰੀ ਕਰ ਦਿੱਤਾ ਗਿਆ ਅਤੇ ਇਸ ਖੇਤਰ ਨੂੰ ਵਿਦੇਸ਼ੀ ਹਾਕਮ ਆਪਣੇ ਕਬਜ਼ੇ ਵਿਚ ਲੈ ਲੈਂਦੇ ਰਹੇ, ਪ੍ਰੰਤੂ ਆਜ਼ਾਦੀ ਅਤੇ ਪ੍ਰਭੂਸੱਤਾ ਦੀ ਪ੍ਰਾਪਤੀ ਲਈ ਸਿੱਖਾਂ ਦੀ ਦ੍ਰਿੜਤਾ ਕਾਇਮ ਰਹੀ । ਉਹਨਾਂ ਸਦਾ ਸ਼੍ਰੀ ਦਰਬਾਰ ਸਾਹਿਬ ਅਤੇ ਇਸ ਦੇ ਦੁਆਲੇ ਦੀ ਇਮਾਰਤ ਨੂੰ ਆਪਣੀਆਂ ਸਰਗਰਮੀਆਂ ਰਾਜਨੀਤਿਕ, ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਮਾਮਲਿਆਂ ਲਈ ਕਿਸੇ ਰਿਆਇਤ ਦੇ ਮਾਮਲੇ ਜਾਂ ਕਿਸੇ ਤਾਕਤ ਦੀ ਅਧੀਨਗੀ ਵਜੋਂ ਨਹੀਂ, ਸਗੋਂ ਸਿੱਖਾਂ ਦੀ ਪ੍ਰਤੀਨਿਧਤਾ ਲਈ ਇਕ ਰਾਜਨੀਤਿਕ—ਧਾਰਮਿਕ ਸੰਸਥਾ (ਦੇ ਤੌਰ ਤੇ) ਪੰਥ ਦੇ ਜੱਦੀ ਅਧਿਕਾਰ ਵਜੋਂ ਇਕ ਕੇਂਦਰ ਬਣਾਈ ਰਖਿਆ । ਕਿਸੇ ਵੀ ਸਮਝੌਤੇ ਜਾਂ ਸੋਧ ਲਈ ਇਹ ਅਧਿਕਾਰ ਕਦੇ ਵੀ ਏਜੰਡੇ ਉੱਤੇ ਤਬਦੀਲੀ ਦਾ ਵਿਸ਼ਾ ਨਹੀਂ ਬਣਿਆ । ਸ਼੍ਰੀ ਦਰਬਾਰ ਸਾਹਿਬ ਦੀ ਇਸ ਪੁਜ਼ੀਸ਼ਨ ਅਤੇ ਦਰਜੇ ਦੀ ਦੁਨੀਆਂ ਦੇ ਹੋਰ ਲੋਕਾਂ ਦੇ ਧਾਰਮਿਕ—ਰਾਜਨੀਤਿਕ ਇਤਿਹਾਸ ਵਿਚ ਕਿਤੇ ਮਿਸਾਲ ਨਹੀਂ ਮਿਲਦੀ । ਸ਼੍ਰੀ ਦਰਬਾਰ ਸਾਹਿਬ ਸਿੱਖਾਂ ਲਈ ਨਾ ਕੇਵਲ ਇਕ ਧਾਰਮਿਕ ਕੇਂਦਰ ਹੀ ਹੈ, ਸਗੋਂ ਇਹ ਇਕ ਅਜਿਹੀ ਸੰਸਥਾ ਦੀ ਪ੍ਰਤੀਨਿਧਤਾ ਕਰਦਾ ਹੈ, ਜਿਥੇ ਉਹ ਇਕੱਤਰ ਹੋਣ, ਸੋਚਣ ਵਿਚਾਰਨ ਅਤੇ ਆਪਣੇ ਭਵਿੱਖ ਬਾਰੇ ਫੈਸਲਾ ਕਰਨ ਦਾ ਅਧਿਕਾਰ ਰੱਖਦੇ ਹਨ । ਉਹ ਪਿਛਲੀਆਂ ਚਾਰ ਸਦੀਆਂ ਤੋਂ ਇਸ ਅਧਿਕਾਰ ਲਈ ਲੜਦੇ ਆਏ ਅਤੇ ਕੁਝ ਵੀ ਹੋਵੇ, ਉਹਨਾਂ ਇਹ ਅਧਿਕਾਰ ਬਹਾਲ ਰੱਖਿਆ ਹੈ।**(33) ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਪਣੀ ਕਿਤਾਬ ‘ਸਹਿਜੇ ਰਚਿਓ ਖਾਲਸਾ* *ਚ ਲਿਖਦੇ ਹਨ ਕਿ “ਯਹੂਦੀ—ਹੋਂਦ ਮਰ ਕੇ ਮੁੜ ਜਨਮਦੀ ਹੈ, ਜਦੋਂ ਉਹ ਯੋਰੋਸ਼਼ਲਮ ਵੱਲ ਵੇਖਦੀ ਹੈ ।**(34) ਇਵੇਂ ਹੀ ਜਦ ਖਾਲਸਾ ਪੰਥ ਦੀ ਨਿਆਰੀ ਹਸਤੀ ਖਤਰੇ *ਚ ਹੁੰਦੀ ਹੈ, ਜਦ ਪੰਥ ਉਤੇ ਅੱਤ ਦੀ ਭੀੜ ਪੈਂਦੀ ਹੈ ਅਤੇ ਜਦ ਕੌਮ ਨੇ ਆਪਣੀ ਹੱਕੀ ਆਵਾਜ਼ ਨੂੰ ਬੁਲੰਦ ਕਰਨਾ ਹੁੰਦਾ ਹੈ ਤਾਂ ਉਸ ਦੀ ਨਜ਼ਰ ਰੂਹਾਨੀਅਤ ਦੇ ਮਹਾਨ ਕੇਂਦਰ ਦਰਬਾਰ ਸਾਹਿਬ ਵੱਲ ਤੱਕਦੀ ਹੈ ਅਤੇ ਪੰਥ ਅਕਾਲ ਤਖ਼ਤ ਦੀ ਪਵਿੱਤਰ ਗੋਦ *ਚ ਪਹੁੰਚ ਕੇ ਮੋਰਚੇ ਲਾਉਂਦਾ ਹੈ ਕਿਉਂਕਿ “ਸ਼੍ਰੀ ਅਕਾਲ ਤਖ਼ਤ ਸਾਹਿਬ (ਸਿੱਖਾਂ ਲਈ) ਇੱਕ ਅਜਿਹਾ ਸੋਮਾ ਹੈ, ਜਿੱਥੋਂ ਸਿੱਖ ਰਵਾਇਤਾਂ, ਸਿੱਖ ਸਭਿਆਚਾਰ ਅਤੇ ਸਿੱਖ ਤਰਜ਼—ਏ—ਜ਼ਿੰਦਗੀ ਸੰਸਾਰ ਭਰ ਵਿੱਚ ਫੈਲਦੇ ਹਨ ।**(35) ਜਦ ਇਹ ਸਾਰੇ ਪੱਖ ਖੁੱਲ ਕੇ ਸਾਹਮਣੇ ਆਉਂਦੇ ਹਨ ਤਾਂ ਵਧੇਰੇ ਸਿੱਖ ਸ੍ਰ਼ੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਇਹਨਾਂ ਸਿਧਾਂਤਕ ਅਤੇ ਇਤਿਹਾਸਕ ਪੱਖਾਂ ਨਾਲ ਸਹਿਮਤ ਹੋ ਜਾਂਦੇ ਹਨ ਅਤੇ ਉਹਨਾਂ ਵਲੋਂ ਦਰਬਾਰ ਸਾਹਿਬ ਭਵਨ—ਸਮੂਹ ਤੋਂ ਮੋਰਚੇ ਲਾਉਣ ਸੰਬੰਧੀ ਵੀ ਕੋਈ ਬਹੁਤਾ ਕਿੰਤੂ—ਪ੍ਰੰਤੂ ਨਹੀਂ ਕੀਤਾ ਜਾਂਦਾ । ਪਰ ਉਹ ਨਾਲ ਹੀ ਝੱਟ—ਪੱਟ ਇਕ ਪ੍ਰਸ਼ਨ ਵੀ ਖੜ੍ਹਾ ਕਰ ਦਿੰਦੇ ਹਨ ਕਿ ਚਲੋ, ਇਹ ਸਾਰੀਆਂ ਗੱਲਾਂ ਠੀਕ ਹਨ । ਪਰ ਇਤਿਹਾਸ ਵਿਚ ਅਜਿਹਾ ਕੋਈ ਵਾਕਿਆ ਨਹੀਂ ਮਿਲਦਾ, ਜਦੋਂ ਸਿੱਖਾਂ ਨੇ ਦਰਬਾਰ ਸਾਹਿਬ ਭਵਨ—ਸਮੂਹ ਦੇ ਅੰਦਰ ਰਹਿੰਦੇ ਹੋਏ ਦੁਸ਼ਮਣ ਨੂੰ ਵੰਗਾਰਿਆ ਹੋਵੇ, ਦੁਸ਼ਮਣ ਦੇ ਅੰਦਰ ਜਾ ਕੇ ਹੱਲਾ ਬੋਲਿਆ ਹੋਵੇ ਅਤੇ ਫਿਰ ਦਰਬਾਰ ਸਾਹਿਬ ਦੀ ਪ੍ਰਕਰਮਾ ਜੰਗ ਦਾ ਕੇਂਦਰ ਬਣੀ ਹੋਵੇ? ਜਦੋਂ ਕੋਈ ਸਿੱਖ ਤੁਰੰਤ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਦੀ ਮਿਸਾਲ ਦਿੰਦਾ ਹੈ ਤਾਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਇਹ ਠੀਕ ਹੈ ਕਿ ਬਾਬਾ ਜੀ ਦੀ ਸ਼ਹਾਦਤ ਦਾ ਸਫ਼ਰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਆ ਕੇ ਪੂਰਾ ਹੋਇਆ ਸੀ । ਪਰ ਉਹ ਦਰਬਾਰ ਸਾਹਿਬ ਦੀ ਪਵਿੱਤਰਤਾ ਕਾਇਮ ਕਰਨ ਲਈ ਬਾਹਰੋਂ ਲੜਦੇ ਆਏ ਸਨ । ਉਹਨਾਂ ਨੇ ਪ੍ਰਕਰਮਾ ਦੇ ਅੰਦਰੋਂ ਜੰਗ ਦਾ ਬਿਗਲ ਨਹੀਂ ਵਜਾਇਆ ਸੀ । ਖਾਲਸਾ ਜੀ ! ਸਿੱਖ ਇਤਿਹਾਸ ਵਿਚ ਇਹੋ ਜਿਹੀ ਜੰਗ ਦੀ ਇਕ ਬਹੁਤ ਹੀ ਭਰਵੀਂ ਗਵਾਹੀ ਪਈ ਹੈ, ਜਦੋਂ ਗੁਰੂ ਕੇ ਸਿੰਘਾਂ ਨੇ ਦਰਬਾਰ ਸਾਹਿਬ *ਤੇ ਚੜ੍ਹ ਕੇ ਆਏ ਪੰਥ ਦੇ ਵੈਰੀਆਂ ਨੂੰ ਪ੍ਰਕਰਮਾ ਦੇ ਅੰਦਰੋਂ ਵੰਗਾਰਿਆ ਸੀ ਅਤੇ ਉਹਨਾਂ ਨੂੰ ਪੂਰਾ ਸਬਕ ਵੀ ਸਿਖਾਇਆ ਸੀ । ਪਰ ਸਿੱਖ—ਮਨ *ਚ ਇਹ ਯਾਦ ਧੁੰਦਲੀ ਪੈ ਗਈ ਹੈ । ਸਿੱਖ ਜ਼ਰਾ ਆਪਣੀ ਯਾਦ ਉੱਤੇ ਪਈ ਧੂੜ ਨੂੰ ਲਾਉਣ ਤਾਂ ਉੁਹਨਾਂ ਨੂੰ ਚੇਤੇ ਆਵੇਗਾ ਕਿ ਗੱਲ ਸਤੰਬਰ 1764 ਦੀ ਹੈ । ਅਬਦਾਲੀ ਇਸ ਧਰਤੀ ਉੱਤੇ ਸਤਵੀਂ ਵਾਰ ਹਮਲਾਵਰ ਹੋ ਕੇ ਆਇਆ ਸੀ । “ਉਸ ਨੇ ਆਉਣ ਸਾਰ ਹੀ ਲਾਹੌਰ ਉਪਰ ਕਬਜ਼ਾ ਕਰ ਲਿਆ। ਦਲ ਖਾਲਸੇ ਦੇ ਜੱਥੇ ਉਸ ਦੇ ਆਉਣ ਤੇ ਲਾਹੌਰ ਅਤੇ ਅੰਮ੍ਰਿਤਸਰ ਤੋਂ ਨਿਕਲ ਕੇ ਉਸ ਦੀ ਮਾਰ ਤੋਂ ਦੂਰ ਨਿਕਲ ਗਏ ਸਨ । ਇਸ ਸਮੇਂ ਜੱਥੇਦਾਰ ਗੁਰਬਖਸ਼ ਸਿੰਘ ਸ੍ਰ਼ੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸੀ । ਉਸ ਨੇ ਅਰਦਾਸ ਕੀਤੀ ਸੀ ਕਿ ਉਹ ਤਖ਼ਤ ਸਾਹਿਬ ਨੂੰ ਖਾਲੀ ਨਹੀਂ ਛੱਡੇਗਾ। ਉਸ ਦੇ ਨਾਲ 29 ਸਿੰਘ ਹੋਰ ਉੱਥੇ ਹੀ ਰਹਿ ਗਏ । ਇਹਨਾਂ ਤੀਹਾਂ ਸਿੰਘਾਂ ਨੇ ਤਖ਼ਤ ਸਾਹਿਬ ਦੀ ਰਾਖੀ ਲਈ ਸ਼ਹਾਦਤਾਂ ਦੇਣ ਦਾ ਦ੍ਰਿੜ ਨਿਸ਼ਚਾ ਕਰ ਲਿਆ ਸੀ । ਇਹਨਾਂ ਨੇ ਪਹਿਲਾਂ ਸਰੋਵਰ ਵਿਚ ਇਸ਼ਨਾਨ ਕੀਤਾ, ਫਿਰ ਸ੍ਰ਼ੀ ਦਰਬਾਰ ਸਾਹਿਬ ਅੰਦਰ ਗੁਰੂਵਾਕ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਬਦਾਲੀ ਦੀਆਂ ਫ਼ੌੌਜਾਂ ਦਾ ਮੁਕਾਬਲਾ ਕਰਨ ਲਈ ਖੜੇ ਹੋ ਗਏ। ਅਬਦਾਲੀ ਪ੍ਰਕਰਮਾ ਵਿਚ ਪਹੁੰਚਿਆ । ਉਸ ਨੇ ਸਭ ਨੂੰ ਬਾਹਰ ਆ ਕੇ ਆਤਮ ਸਮਰਪਣ ਕਰਨ ਦੀ ਵਾਰਨਿੰਗ ਦਿੱਤੀ। ਇਸ ਦੇ ਜਵਾਬ ਵਜੋਂ ਸ੍ਰ਼ੀ ਅਕਾਲ ਤਖ਼ਤ ਸਾਹਿਬ ਦੀ ਰਾਖੀ ਕਰ ਰਹੇ ਜੱਥੇਦਾਰ ਗੁਰਬਖਸ਼ ਸਿੰਘ ਨੇ ਆਪਣੇ ਸਾਥੀ ਸਿੰਘਾਂ ਨੂੰ ਦੁਸ਼ਮਣ ਉੱਪਰ ਤੋੜੇਦਾਰ ਬੰਦੂਕਾਂ ਰਾਹੀਂ ਫਾਇਰ ਕਰਨ ਦਾ ਹੁਕਮ ਦਿੱਤਾ । ਅਬਦਾਲੀ ਨੂੰ ਉਮੀਦ ਸੀ ਕਿ ਇੱਥੇ ਬਹੁਤ ਸਾਰੇ ਸਿੰਘ ਹੋਣਗੇ। ਉਹ ਖੁਸ਼ ਸੀ ਕਿ ਉਹ ਬੜੀ ਆਸਾਨੀ ਨਾਲ ਸਿੰਘਾਂ ਨੂੰ ਮਾਰ ਮੁਕਾਏਗਾ । ਸਿੰਘਾਂ ਵਲੋਂ ਫਾਇਰ ਕਰਨ ਸਾਰ ਅਬਦਾਲੀ ਦੀਆਂ ਫ਼ੌੌਜਾਂ ਸ੍ਰ਼ੀ ਅਕਾਲ ਤਖਤ ਸਾਹਿਬ *ਤੇ ਟੁੱਟ ਪਈਆਂ । ਸਿੰਘਾਂ ਪਾਸ ਜਦੋਂ ਬੰਦੂਕਾਂ ਦਾ ਅਸਲਾ ਰਿਹਾ ਉਦੋਂ ਤੱਕ ਬੰਦੂਕਾਂ ਰਾਹੀਂ ਫਾਇਰ ਕਰਦੇ ਰਹੇ, ਪਰ ਜਦੋਂ ਬੰਦੂਕਾਂ ਲਈ ਅਸਲਾ ਖਤਮ ਹੋ ਗਿਆ ਤਾਂ ਆਪਣੀਆਂ ਤਲਵਾਰਾਂ ਸੂਤ ਕੇ ਦੁਸ਼ਮਣ ਉੱਪਰ ਟੁੱਟ ਪਏ । ਅਬਦਾਲੀ ਦੇ ਦੇਖਦਿਆਂ ਹੀ ਇਹ ਤੀਹ ਸਿੰਘ ਬਾਜਾਂ ਵਾਂਗ ਝਪਟ ਕੇ ਸ਼ਹੀਦ ਹੋ ਗਏ । ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਦੁਸ਼ਮਣ ਦੀਆਂ ਫ਼ੌਜਾਂ ਨੇ ਢਹਿ—ਢੇਰੀ ਕਰ ਦਿੱਤਾ ਸੀ । ਜਦੋਂ ਸਿੰਘਾਂ ਦੀਆਂ ਲਾਸ਼ਾਂ ਦੇਖੀਆਂ ਗਈਆਂ ਅਬਦਾਲੀ ਹੈਰਾਨ ਹੋ ਗਿਆ ਸੀ ਕਿ ਸਿਰਫ਼ ਤੀਹਾਂ ਸਿੰਘਾਂ ਨੇ ਹੀ ਉਸ ਦੀਆਂ ਫ਼ੌਜਾਂ ਦਾ ਮੁਕਾਬਲਾ ਕੀਤਾ ਸੀ । ਇਹ ਤੀਹ ਦੇ ਤੀਹ ਸਿੰਘ ਵੀ ਆਪਣੇ ਨੇਤਾ ਦੀ ਲਾਸ਼ ਦੇ ਉੱਪਰ ਡਿਗੇ ਹੋਏ ਸਨ । ਤੀਹਾਂ ਵਿੱਚੋਂ ਕਿਸੇ ਇਕ ਸਿੰਘ ਨੇ ਵੀ ਆਪਣੀ ਜਾਨ ਪਿਆਰੀ ਨਹੀਂ ਸਮਝੀ । ਅੱਜ ਕੱਲ ਇਹਨਾਂ ਤੀਹਾਂ ਸਿੰਘਾਂ ਦੀ ਯਾਦ ਵਿਚ ਸ੍ਰ਼ੀ ਅਕਾਲ ਤਖ਼ਤ ਸਾਹਿਬ ਦੇ ਪਿੱਛੇ ਗੁਰਦੁਆਰਾ ਸ਼ਹੀਦ ਗੰਜ ਬਣਿਆ ਹੋਇਆ ਹੈ ।**(36) ਗੁਰਮੀਤ ਸਿੰਘ ਐਡਵੋਕੇਟ ਸਾਨੂੰ ਇਸ ਕਾਂਡ ਨਾਲ ਮਿਲਦੀ—ਜੁਲਦੀ ਇਕ ਹੋਰ ਇਤਿਹਾਸਕ ਘਟਨਾ ਨੂੰ ਚੇਤੇ ਕਰਵਾਉਂਦੇ ਹੋਏ ਲਿਖਦੇ ਹਨ ਕਿ “ਪਹਿਲੀ ਐਂਗਲੋ ਸਿੱਖ ਜੰਗ (1845—46) ਤੋਂ ਬਾਅਦ ਜਦ ਸਿੱਖ ਹਾਰ ਗਏ ਤੇ ਨਾਬਾਲਗ ਸਿੱਖ ਮਹਾਰਾਜੇ ਦਲੀਪ ਸਿੰਘ ਦਾ ਵਾਲੀ (ਭਚ਼ਗਦਜ਼ਅ) ਅੰਗਰੇਜ਼ ਬਣ ਬੈਠਾ ਤਾਂ ਸਿੱਖ ਫ਼ੌਜੀਆਂ ਨੂੰ ਨਿਹੱਥੇ ਕਰਨ ਲਈ ਅੰਗਰੇਜ਼ ਨੇ ਹੁਕਮ ਜਾਰੀ ਕੀਤਾ ਕਿ ਸਿੱਖ ਆਪਣੇ ਹਥਿਆਰ ਜਮ੍ਹਾਂ ਕਰਵਾ ਦੇਣ, ਕੁੱਝ ਨਿਹੰਗ ਸਿੰਘਾਂ ਨੇ ਇਹ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ ਤੇ ਅਕਾਲ ਤਖ਼ਤ ਸਾਹਿਬ ਜਾ ਸ਼ਰਣ ਲਈ । ਕੁਝ ਅੰਗਰੇਜ਼ ਫ਼ੌਜੀ ਤੇ ਇਕ ਅਫਸਰ ਅਕਾਲ ਤਖ਼ਤ ਸਾਹਿਬ *ਤੇ ਜੁੱਤੀਆਂ ਸਮੇਤ ਪਹੁੰਚ ਗਏ ਤਾਂ ਕਿ ਹਥਿਆਰ ਖੋਹ ਸਕਣ । ਨਿਹੰਗਾਂ ਨੇ ਉਹਨਾਂ ਫੌਜੀਆਂ ਨੂੰ ਮਾਰ ਮੁਕਾਇਆ । ਬਾਅਦ ਵਿਚ ਹੋਰ ਅੰਗਰੇਜ਼ ਫ਼ੌਜਾਂ ਭੇਜੀਆਂ ਗਈਆਂ ਤੇ ਨਿਹੰਗ ਫੜ ਲਏ ਗਏ । ਉਹਨਾਂ *ਤੇ ਮੁਕੱਦਮਾ ਚੱਲਿਆ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ । ਜਦੋਂ ਉਹ ਕੈਦ ਵਿਚ ਸਨ ਤਾਂ ਸਿੱਖਾਂ ਵਿਚ ਏਨਾ ਰੋਸ ਜਾਗਿਆ ਕਿ ਅੰਗਰੇਜ਼ਾਂ ਨੂੰ ਖਤਰਾ ਪੈਦਾ ਹੋ ਗਿਆ ਕਿ ਪੰਜਾਬ ਵਿਚ ਸਿੱਖ ਬਗਾਵਤ ਕਰ ਦੇਣਗੇ । ਬਰਤਾਨਵੀ ਹਕੂਮਤ ਨੂੰ ਇਹ ਰਿਪੋਰਟ ਮਿਲਣ *ਤੇੇ ਉਹਨਾਂ ਨਿਹੰਗ ਸਿੰਘ ਕੈਦੀਆਂ ਨੂੰ ਪੰਜਾਬ ਤੋਂ ਬਾਹਰ ਬਰੇਲੀ ਦੀ ਜੇਲ੍ਹ ਵਿਚ ਭੇਜ ਦਿੱਤਾ ਗਿਆ ਤੇ ਉੱਥੇ ਹੀ ਫਾਂਸੀ ਲਾਈ ਗਈ ।**(37) ਸੰੰਤ ਜਰਨੈਲ ਸਿੰਘ ਇਤਿਹਾਸ ਦੇ ਇਹਨਾਂ ਤੱਥਾਂ ਦੇ ਚੰਗੀ ਤਰ੍ਹਾਂ ਜਾਣਕਾਰ ਸਨ ਤੇ ਉਹ ਇਸ ਗੱਲ ਦੇ ਵੀ ਬਾਖ਼ੂਬੀ ਗਿਆਤਾ ਸਨ ਕਿ ਇਸ ਪਵਿੱਤਰ ਅਸਥਾਨ ਦੀ ਰਾਖੀ ਲਈ ਸਿੰਘਾਂ ਨੇ ਬੇਅੰਤ ਸ਼ਹੀਦੀਆਂ ਦਿੱਤੀਆਂ ਹਨ । ਸੰਤ ਆਪਣੇ ਭਾਸ਼ਣ ਵਿਚ ਕਿਹਾ ਕਰਦੇ ਸਨ ਕਿ “ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦਾ ਜੋ ਫਰਸ਼ ਹੈ, ਇੱਕ—ਇੱਕ ਸਿਲ ਦੇ ਥੱਲੇ ਖਾਲਸਾ ਜੀ 100—100 ਸ਼ਹੀਦ ਸਿੰਘ ਦਾ ਸਿਰ ਲੱਗਾ ਹੈ, ਇੱਕ—ਇੱੱਕ ਸਿਲ ਦੇ ਥੱਲੇ, ਇੱਕ—ਇੱਕ ਇੱਟ ਦੇ ਥੱਲੇ................।**(38) ਸੱਚ ਪੁੱਛੋ ਤਾਂ, ਸੰਤ ਜਰਨੈਲ ਸਿੰਘ ਸਿਰਫ਼ ਸਿੱਖ ਇਤਿਹਾਸ ਤੋਂ ਜਾਣੂ ਹੀ ਨਹੀਂ ਸਨ, ਸਗੋਂ ਇਤਿਹਾਸ ਉਹਨਾਂ ਦੇ ਧੁਰ ਅੰਦਰ ਧੜਕਦਾ ਸੀ । ਪਿੱਛੇ ਵਰਣਿਤ ਅਮਰੀਕੀ ਪੱਤਰਕਾਰ ਵੀ ਸਾਨੂੰ ਸੰਤ ਜਰਨੈਲ ਸਿੰਘ ਦੀ ਸ਼ਖ਼ਸੀਅਤ ਦੇ ਇਸ ਵਿਲੱਖਣ ਪੱਖ ਦੀ ਜਾਣਕਾਰੀ ਦਿੰਦਾ ਹੈ। ਉਸ ਪੱਤਰਕਾਰ ਨੇ ਸ. ਕਰਮਜੀਤ ਸਿੰਘ ਨਾਲ ਇਹ ਗੱਲ ਵੀ ਸਾਂਝੀ ਕੀਤੀ ਸੀ ਕਿ “ਸੰਤ ਲੋਂਗੋਵਾਲ ਘਟਨਾਵਾਂ ਨੂੰ ਕੇਵਲ ਜਾਣਦਾ ਹੈ, ਜਦਕਿ ਸੰਤ ਜਰਨੈਲ ਸਿੰਘ ਘਟਨਾਵਾਂ ਨੂੰ ‘ਮਹਿਸੂਸ* ਕਰਦਾ ਹੈ । ਯਾਦ ਰੱਖਣਾ ! ਜਿਹੜੇ ਘਟਨਾਵਾਂ ‘ਮਹਿਸੂਸ* ਕਰਦੇ ਹਨ, ਉਹ ਇਤਿਹਾਸ ਵਿਚ ਬੜੇ ‘ਖਤਰਨਾਕ* ਸਾਬਤ ਹੁੰਦੇ ਹਨ ।**(39) ਭਾਵ ਇਹੋ ਜਿਹੀਆਂ ਸ਼ਖ਼ਸੀਅਤਾਂ ਇਤਿਹਾਸ ਨੂੰ ਨਵਾਂ ਅਤੇ ਤਿੱਖਾਂ ਮੋੜ ਦੇਣ ਵਾਲੀਆਂ ਹੁੰਦੀਆਂ ਹਨ । ਇੱਥੇ ਇੱਕ ਹੋਰ ਅਹਿਮ ਨੁਕਤਾ ਵਿਸਤਾਰ ਸਹਿਤ ਵਿਚਾਰਯੋਗ ਹੈ, ਜੋ ਪਿੱਛੇ ਦਿੱਤੇ ਬਿਰਤਾਂਤ ਤੋਂ ਸਾਫ਼ ਅਤੇ ਸਪੱਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆ ਰਿਹਾ ਹੈ ਕਿ ਦਰਬਾਰ ਸਾਹਿਬ ਭਵਨ—ਸਮੂਹ ਆਪਣੇ ਆਪ *ਚ ਪ੍ਰਭੂਸੱਤਾ ਸੰਪੰਨ ਅਸਥਾਨ ਹੈ । ਖਾਲਸਾ ਪੰਥ ਨੇ ਇਸ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਅਣਗਿਣਤ ਕੁਰਬਾਨੀਆਂ ਕੀਤੀਆਂ ਹਨ । ਇਸ ਪ੍ਰਭੂਸੱਤਾ ਦੇ ਦਰਜੇ ਨੂੰ ਕੋਈ ਚਣੋਤੀ ਨਹੀਂ ਦੇ ਸਕਦਾ । ਇੱਥੋ ਤੱਕ ਵੀ, ਜਿਸ ਵੇਲੇ ਸਿੱਖ ਕੌਮ ਵੀ ਪੰਜਾਬ ਦੀ ਧਰਤੀ *ਤੇ ਆਪਣਾ ਰਾਜ ਸਥਾਪਿਤ ਕਰ ਲਵੇਗੀ, ਤਦ ਵੀ ਦਰਬਾਰ ਸਾਹਿਬ ਭਵਨ—ਸਮੂਹ ਖਾਲਸਾ ਰਾਜ ਦੇ ਅਧੀਨ ਨਹੀਂ ਹੋਵੇਗਾ, ਬਲਕਿ ਪੂਰਨ ਤੌਰ *ਤੇ ਉੱਤੇ ਸੁਤੰਤਰ ਹੋਵੇਗਾ । ਸਰਦਾਰ ਕਪੂਰ ਸਿੰਘ ਇਸ ਸਿਧਾਂਤਕ ਪੱਖ ਬਾਰੇ ਸਪੱਸ਼ਟ ਕਰਦੇ ਹੋਏ ਲਿਖਦੇ ਹਨ ਕਿ ‘‘ਇਹ ਸਹੀ ਮਾਅਨਿਆਂ ਵਿਚ ਸਿੱਖਾਂ ਦੀ ਰਾਜਧਾਨੀ ਨਹੀਂ ਹੈ ਕਿਉਂਜੁ ਸਿਆਸੀ ਰਾਜਧਾਨੀ ਦੇ ਵਾਸਤੇ ਆਪਣੀ ਰਿਆਸਤ ਜ਼ਰੂਰੀ ਹੈ ਅਤੇ ਜੇਕਰ ਸਿੱਖਾਂ ਕੋਲ ਅਜਿਹੀ ਰਿਆਸਤ ਹੋਵੇ ਤਾਂ ਵੀ ਇਹ ਗੱਲ ਕਦਾਇਤ ਜ਼ਰੂਰੀ ਨਹੀਂ ਕਿ ਉਹਨਾਂ ਦਾ ਪ੍ਰਬੰਧਕੀ ਕੇਂਦਰ ਲਾਜ਼ਮੀ ਤੌਰ *ਤੇ ਅੰਮ੍ਰਿਤਸਰ ਵਿਖੇ ਹੀ ਹੋਵੇਗਾ । ਮੰਨ ਲਵੋ ਜੇਕਰ ਇਹ ਵੀ ਹੋ ਜਾਵੇ ਤਾਂ ਵੀ ਗੋਲਡਨ ਟੈਂਪਲ ਤੇ ਇਸ ਦੇ ਕੰਪਲੈਕਸ (ਅਹਾਤੇ) ਦਾ ਇਸ ਪ੍ਰਸ਼ਾਸਨਿਕ ਕੇਂਦਰ ਤੋਂ ਖਾਸ ਕਿਸਮ ਦਾ ਸੁਤੰਤਰ ਖਾਸਾ ਬਰਕਰਾਰ ਰਹੇਗਾ । ਜਦੋਂ ਸਿੱਖਾਂ ਕੋਲ ਆਪਣੀ ਆਜ਼ਾਦ ਬਾਦਸ਼ਾਹਤ ਨਹੀਂ ਤਾਂ ਗੋਲਡਨ ਟੈਂਪਲ ਤੇ ਇਸ ਦੇ ਭਵਨ—ਸਮੂਹ ਦਾ ਧਾਰਮਿਕ ਸਿਆਸੀ ਦਰਜਾ ਬਰਾਬਰ ਬਰਕਰਾਰ ਹੈ । ਵੇਲੇ ਦੀ ਰਾਜਸੀ ਸੱਤਾ ਇਸਨੂੰ ਭਲੇ ਹੀ ਤਾਕਤ ਦੇ ਜ਼ੋਰ ਨਾਲ ਦਬਾ ਦੇਵੇ, (ਸਿੱਖ ਪੰਥ ਅੰਦਰਲੇ) ਕੁਝ ਲੋਕ ਭਲੇ ਹੀ ਇਸ (ਦਰਜੇ) ਬਾਰੇ (ਸਮਕਾਲੀ ਸੱਤਾ ਨਾਲ) ਸਮਝੋਤਾ ਕਰ ਜਾਵਣ ਜਾਂ ਸਿਆਸਤਦਾਨ ਇਸ ਬਾਰੇ ਲੱਖ ਕਿੰਤੂ—ਪ੍ਰੰਤੂ ਪਏ ਕਰਨ, ਪਰ ਇਸ ਦਾ ਇਹ ਦਰਜਾ ਬੁਲੰਦ ਹੈ ਅਤੇ ਇਸ ਨੂੰ ਮਿਟਾਇਆ ਨਹੀਂ ਜਾ ਸਕਦਾ, ਕਿਉਂਜੁ ਇਹ ਤਾਂ ਜਨਮ—ਸਿੱਧ ਹੈ ਅਤੇ ਇਹ ਕਿਸੇ ਆਗਿਆ—ਆਦੇਸ਼ ਦਾ ਮੁਹਤਾਜ ਨਹੀਂ ਹੈ ।**(40) ਹਿੰਦੂ ਪਾਤਸ਼ਾਹੀ (ਭਾਰਤੀ ਰਾਜ) ਨੇ ਸਿੱਖ ਕੌਮ ਨੂੰ ਗੁਲਾਮ ਬਣਾਇਆ ਹੋਇਆ ਹੈ ਅਤੇ ਇਸ ਲਈ ਉਹ (ਹਿੰਦੂ ਪਾਤਸ਼ਾਹੀ) ਦਰਬਾਰ ਸਾਹਿਬ ਭਵਨ—ਸਮੂਹ ਨੂੰ ਵੀ ਆਪਣੇ ਅਧੀਨ ਸਮਝਦੀ ਹੈ । ਹਿੰਦੂ ਪਾਤਸ਼ਾਹੀ ਦਾ ਇਸ ਤਰ੍ਹਾਂ ਸੋਚਣਾ ਉਸ ਦੀ ਭਾਰੀ ਭੁੱਲ ਹੈ, ਬਜਰ ਗੁਨਾਹ ਹੈ। ਪਰ ਖ਼ਾਲਸਾ ਪੰਥ ਦੇ ਜ਼ਰਖੇਜ਼ ਹਿੱਸੇ ਦੀ ਨਜ਼ਰ *ਚ ਪੰਥ ਦੀ ਹਸਤੀ ਵੀ ਆਜ਼ਾਦ ਹੈ ਅਤੇ ਦਰਬਾਰ ਸਾਹਿਬ ਭਵਨ—ਸਮੂਹ ਵੀ ਪ੍ਰਭੂਸੱਤਾ ਸੰਪੰਨ ਹੈ । ਪਰ ‘‘ਜੇ ਇਕ ਰਾਜ ਵਿਚ ਇਕ ਤੋਂ ਵੱਧ ਪਾਤਸ਼ਾਹੀਆਂ ਕਿਸੇ ਸਮੇਂ ਇਕੱਠੀਆਂ ਹੋ ਜਾਣ ਤਾਂ ਜੰਗ ਆਵਸ਼ੱਕ ਹੋ ਜਾਂਦੀ ਹੈ ।**(41) ਜੂਨ 1984 ਵਿਚ ਵੀ ਠੀਕ ਇਹੀ ਕੁਝ ਵਾਪਰਿਆ ਸੀ । ਹਿੰਦੂ ਪਾਤਸ਼ਾਹੀ ਨੇ ਸਿੱਖਾਂ ਦੇ ਪ੍ਰਭੂਸੱਤਾ ਸੰਪੰਨ ਅਸਥਾਨ ਦਰਬਾਰ ਸਾਹਿਬ *ਤੇ ਹਮਲਾ ਕਰ ਦਿੱਤਾ । ਸੰਤ ਜਰਨੈਲ ਸਿੰਘ ਪੰਥਕ ਰਵਾਇਤਾਂ ਦੇ ਅਨੁਸਾਰ ਦਰਬਾਰ ਸਾਹਿਬ ਦੀ ਸੁਤੰਤਰਤਾ ਅਤੇ ਅਜ਼ਮਤ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ । “ਜੇ ਕਰ ਸੀਸ ਲਗੇ ਗੁਰ ਅਰਥ । ਧੰਨ ਜਨਮ ਧੰਨ ਮਰਣ ਸਮਰਥ ।**(42) (ਰਤਨ ਸਿੰਘ ਭੰਗੂ) ਭਾਰਤੀ ਫ਼ੌੌਜ ਦੇ ਤਤਕਾਲੀਨ ਲੈਫਟੀਨੈਂਟ ਜਨਰਲ ਐਸ.ਕੇ. ਸਿਨਹਾ ਦੀ ਨਜ਼ਰ ਵਿਚ ਵੀ ਸੰਤ ਜਰਨੈਲ ਸਿੰਘ ਦਰਬਾਰ ਸਾਹਿਬ ਦੇ ਰਾਖੇ ਸਨ ।ਜਨਰਲ ਸਿਨਹਾ ਲਿਖਦੇ ਹਨ ਕਿ ‘‘ ਇਹਨਾਂ ਫੌਜੀ ਤਿਆਰੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ, ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸ ਦੇ ਆਦਮੀ ਹਰਿਮੰਦਰ ਸਾਹਿਬ ਦੀ ਰੱਖਿਆ ਆਪਣੇ ਬਲ ਨਾਲ ਕਰਨ ਦਾ ਫੈਸਲਾ ਕਰ ਲੈਂਦੇ ਹਨ ਤਾਂ ਇਸ ਤੇ ਕਿਸੇ ਨੂੰ ਹੱਕ ਨਹੀਂ ਬਣਦਾ ਕਿ ਉਹਨਾਂ (ਸੰਤ ਜਰਨੈਲ ਸਿੰਘ) ਨੂੰ ਦੋਸ਼ ਦੇਣ ਅਤੇ ਲਗਾਉਣਾ ਵੀ ਨਹੀਂ ਚਾਹੀਦਾ । ਤੁਸੀਂ ਉਹ ਸਭ ਕੁਝ ਕਰਨ ਦੀ ਆਪਣੀ ਜ਼ਿੰਮੇਵਾਰੀ ਸਮਝਦੇ ਹੋ, ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਕੋਈ ਤੁਹਾਡੇ ਘਰ *ਤੇ ਹਮਲਾ ਕਰਨ ਜਾ ਰਿਹਾ ਹੈ । ਇਸ ਮਾਮਲੇ ਵਿਚ ਤਾਂ ਘਰ ਸੀ, ਸਿੱਖਾਂ ਦਾ ਸੰਸਾਰ ਵਿਚ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ...............। ਕੋਈ ਵੀ ਸਿੱਖ ਦਰਬਾਰ ਸਾਹਿਬ ਵਿਚ ਸੈਨਾਵਾਂ ਦਾ ਦਾਖਲਾ ਅਸਾਨੀ ਨਾਲ ਬਰਦਾਸ਼ਤ ਨਹੀਂ ਕਰ ਸਕਦਾ । ਇਹ ਉਹਨਾਂ ਦਾ ਪਵਿੱਤਰ ਕਰਤੱਵ ਹੈ ਕਿ ਉਹ ਦੁਸ਼ਮਣ ਦੇ ਦੰਦ ਖੱਟੇ ਕਰਨ ਅਤੇ ਇਸ ਮਕਸਦ ਲਈ ਲੜਦੇ—ਲੜਦੇ ਆਪਣੇ ਜੀਵਨ ਦਾ ਬਲੀਦਾਨ ਦੇ ਦੇਣ । ਇਹੋ ਸੰਤ ਜੀ ਅਤੇ ਉਹਨਾਂ ਦੇ ਸਾਥੀਆਂ ਨੇ ਕੀਤਾ । ਸਿੱਖ ਆਪਣੀ ਬਹੁਤ ਹੀ ਵਧੀਆਂ ਬਹਾਦਰੀ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਦੁਸ਼ਮਣ ਨਾਲ ਲੜੇ ।**(43) ਏ.ਆਰ. ਦਰਸ਼ੀ ਦੀ ਰਾਏ ਵੀ ਜਨਰਲ ਐਸ.ਕੇ. ਸਿਨਹਾ ਵਾਲੀ ਹੀ ਹੈ । ਉਹ ਲਿਖਦੇ ਹਨ ਕਿ “ਇਹ ਕੇਵਲ ‘ਜਾਂਬਾਜ਼ ਰਾਖਾ* ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੀ ਸੀ, ਜੋ ਆਪਣੇ ਭਰੋਸੇਯੋਗ ਸਾਥੀਆਂ ਸਮੇਤ ਆਪਦੇ ਧਰਮ ਅਤੇ ਧਰਮ—ਅਸਥਾਨਾਂ ਦੀ ਰਾਖੀ ਲਈ ਭਾਰਤੀ ਫ਼ੌੌਜ ਨਾਲ ਨਿਧੜਕ ਹੌਂਸਲੇ ਅਤੇ ਬੇਮਿਸਾਲ ਸੂਰਮਗਤੀ ਨਾਲ ਲੜੇ ।**(44) ਕੁੱਝ ਸਿੱਖਾਂ ਦੀ ਇਹ ਵੀ ਮਨੌਤ ਹੈ ਕਿ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਇਕ ਅੜੀ *ਚੋਂ ਨਿਕਲੀ ਸੀ। ਇਹ ਭੁੱਲੜ ਵੀਰ ਇਹ ਨਹੀਂ ਜਾਣਦੇ ਕਿ ‘‘ਜੰਗ ਅਤੇ ਸ਼ਹਾਦਤ ਖਾਲਸਾ ਜੀ ਦੀ ਰੂਹਾਨੀ ਬਣਤਰ ਦਾ ਅਨਿੱਖੜ ਅੰਗ ਹਨ ।**(45) ਸਿੱਖ ਮੌਤ ਨੂੰ ਹੱਠ ਨਾਲ ਨਹੀਂ ਜਿੱਤਦਾ, ਸਗੋਂ ਵਜਦ ਨਾਲ ਜਿੱਤਦਾ ਹੈ ।(46) ਸਿੱਖ ਦੀ ਸ਼ਹੀਦੀ ਦਾ ਮਕਸਦ ਇਸ ਜਹਾਨ ਵਿਚ ਪੰਥ ਦੀ ਚੜ੍ਹਤਲ ਸਥਾਪਿਤ ਕਰਨਾ ਅਤੇ ਉਸ ਜਹਾਨ ਵਿਚ ਗੁਰੂ ਕੇ ਚਰਨਾ ਦੀ ਪ੍ਰੀਤ ਨੂੰ ਪ੍ਰਾਪਤ ਕਰਨਾ ਹੁੰਦਾ ਹੈ । ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਸਾਥੀ ਸਿੰਘਾਂ ਦੀ ਸ਼ਹਾਦਤ ਨੇ ਕੌਮ ਨੂੰ ਨਵੀਂ ਚੇਤਨਾ ਬਖਸ਼ੀ । ਇਸ ਨਾਲ ਕੌਮੀ ਸੰਘਰਸ਼ ਅਗਲੇ ਅਤੇ ਉੱਚੇ ਪੜਾਅ ਉੱਤੇ ਪਹੁੰਚ ਗਿਆ । ਪੰਥ ਦਾ ਸੰਘਰਸ਼ ਤੋਂ ਬੇਲਾਗ ਹੋ ਕੇ ਚੱਲ ਰਿਹਾ ਹਿੱਸਾ ਵੀ ਕੌਮੀ ਦਰਦ *ਚ ਸ਼ਾਮਿਲ ਹੋ ਗਿਆ । ਖ਼ੁਸ਼ਵੰਤ ਸਿੰਘ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੋਇਆ ਲਿਖਦਾ ਹੈ ਕਿ ‘‘ਇਕ ਕਰੋੜ ਚਾਲੀ ਲੱਖ ਦੀ ਕਮਿਊਨਿਟੀ (ਸਿੱਖ ਕੌਮ) ਨੇ, ਇਕ ਆਦਮੀ ਦੇ ਰੂਪ ਵਿਚ, ਮਹਿਸੂਸ ਕੀਤਾ ਕਿ ਉਹਨੂੰ ਚਪੇੜ ਕੱਢ ਮਾਰੀ ਗਈ ਹੈ ।**(47) ਜਾਨਿ ਕਿ ਸਿੱਖ ਕੌਮ ਇਕ ਜਿੰਦ ਇਕ ਜਾਨ ਬਣਕੇ ਤੀਜੇ ਘੱਲੂਘਾਰੇ ਦੀ ਪੀੜ ਮਹਿਸੂਸ ਕਰ ਰਹੀ ਸੀ । ਸ. ਅਜਮੇਰ ਸਿੰਘ ਪੰਥ ਦੀ ਸਾਂਝੀ ਵੇਦਨਾ ਨੂੰ ਸ਼ਬਦ ਦਿੰਦੇ ਹੋਏ ਕਹਿੰਦੇ ਹਨ ਕਿ ‘‘ਦਰਬਾਰ ਸਾਹਿਬ ਦੇ ਇਸ ਨਿਆਰੇ ਰੁਤਬੇ ਤੇ ਮਹੱਤਵ ਸਦਕਾ ਸਿੱਖਾਂ ਦੀਆਂ ਨਜ਼ਰਾਂ ਵਿਚ ਇਹ ਨਿਰਾ ਉਹਨਾਂ ਦੀ ਪੂਜਾ ਦੇ ਕੇਂਦਰ *ਤੇ ਹਮਲਾ ਨਹੀਂ ਸੀ । ਉਹਨਾਂ ਦੇ ਧਰਮ ਦੀਆਂ ਬੁਨਿਆਦਾਂ ਅਤੇ ਉਹਨਾਂ ਦੇ ਸਮੁੱਚੇ ਭਾਈਚਾਰੇ *ਤੇ ਹਮਲਾ ਸੀ ਇਹ, ਜਿਸ ਨਾਲ ਉਹਨਾਂ ਦੇ ਕਾਲਜੇ ਸੱਲੇ ਗਏ ਅਤੇ ਸਾਰੀ ਸਿੱਖ ਕੌਮ ਨੇ ਇੰਜ ਮਹਿਸੂਸ ਕੀਤਾ ਜਿਵੇਂ ਉਸ ਦੀ ਦਸਤਾਰ ਲੱਥ ਗਈ ਹੋਵੇ ।**(48) ਸੰਤ ਜਰਨੈਲ ਸਿੰਘ ਦੇ ਕੱਟੜ ਨਿੰਦਕ ਕੁਲਦੀਪ ਨਈਅਰ ਨੂੰ ਵੀ ਇਹ ਸੱਚ ਮੰਨਣਾ ਪਿਆ ਕਿ ਸਿੰਘਾਂ ਦੀਆਂ ਸ਼ਹਾਦਤਾਂ ਨੇ ਸਿੱਖੑਮਨ ਉੱਤੇ ਜ਼ਬਰਦਸਤ (ਹਾਂ—ਪੱਖੀ) ਪ੍ਰਭਾਵ ਪਾਇਆ ਹੈ। ਉਹ ਕਹਿੰਦਾ ਹੈ ਕਿ ‘‘1981 ਤੱਕ ਬਸ ਗਿਣਤੀ ਦੇ ਸਿੱਖ ਹੀ ਖੁਦਮੁਖਤਿਆਰ ਸਿੱਖ ਰਾਜ ਦੇ ਸੁਪਨੇ ਲੈਂਦੇ ਜਾਂ ਇਹਦੇ ਬਾਰੇ ਗੱਲ ਕਰਦੇ ਸਨ ਤੇ ਜਿਹੜੇ ਇਹ ਗੱਲ ਕਰਦੇ ਸਨ, ਉਹਨਾਂ ਨੂੰ ਮਜ਼ਾਕ—ਮਜ਼ਾਕ ਵਿਚ ‘ਖਾਲਿਸਤਾਨੀ* ਆਖਿਆ ਜਾਂਦਾ ਸੀ । ਪਰ ਅਕਾਲੀ ਐਜੀਟੇਸ਼ਨ ਤੇ ਭਿੰਡਰਾਂਵਾਲੇ ਦੀ ਚੜ੍ਹਤ ਨੇ ਇਹਨਾਂ ਦੀ ਸਫਾ ਵਿਚ ਵਾਧਾ ਕੀਤਾ ਅਤੇ ਖਾਲਿਸਤਾਨ ਸ਼ਬਦ ਨੂੰ ਸਿੱਖਾਂ ਦੀ ਵਡੇਰੇ ਗਿਣਤੀ ਵਿਚ, ਖਾਸ ਕਰਕੇ ਉਹਨਾਂ ਵਿਚ ਜਿਹੜੇ ਵਿਦੇਸ਼ਾਂ ਵਿਚ ਰਹਿੰਦੇ ਸਨ, ਸਤਿਕਾਰ—ਯੋਗਤਾ ਮਿਲ ਗਈ । ਹੁਣ ਇਸ ਸੰਕਲਪ ਨੇ ਜੜ੍ਹ ਫੜ ਲਈ ਹੈ । ਖਾਸ ਤੌਰ *ਤੇ ਨੌਜਵਾਨ ਸਿੱਖਾਂ ਵਿਚ, ਭਾਵੇਂ ਵਡੇਰੀ ਪੀੜ੍ਹੀ ਦੇ ਬਹੁਤੇ ਸਿੱਖ ਅਜੇ ਵੀ ਇਹਨੂੰ ਮੂਰਖਤਾ ਸਮਝਦੇ ਹਨ । ਸਿੱਖਾਂ ਦਾ ਵਰਤਮਾਨ ਰੌਂ ਅਜਿਹਾ ਹੈ ਕਿ ਜੇ ਰਿਫ਼ਰੈਂਡਮ (ਰਾਇ—ਸ਼਼ੁਮਾਰੀ) ਹੋ ਜਾਵੇ ਤਾਂ ਬਹੁਗਿਣਤੀ ਵੱਖਰੇ (ਸਿੱਖ) ਰਾਜ ਦੇ ਪੱਖ ਵਿਚ ਵੋਟਾਂ ਪਾ ਦੇਵੇਗੀ ।**(49) ਪ੍ਰੋ. ਹਰਿੰਦਰ ਸਿੰਘ ਮਹਿਬੂਬ ਆਪਣੇ ਦਾਰਸ਼ਨਿਕ ਅੰਦਾਜ਼ ਵਿਚ ਕਹਿੰਦੇ ਹਨ ਕਿ ‘‘ਉਹਨਾਂ (ਸੰਤ ਜਰਨੈਲ ਸਿੰਘ) ਨੇ ਆਮ ਸਿੱਖਾਂ ਨੂੰ ਵੀ ਇਹ ਸਮਝਾ ਦਿੱਤਾ ਹੈ ਕਿ ਭਾਰਤੀ ਜਮਹੂਰੀਅਤ ਦੂਜੇ ਘੱਟ ਗਿਣਤੀ ਧਰਮਾਂ ਨੂੰ ਆਪਣੇ ਲਸ਼ਕਰਾਂ ਅਤੇ ਵਿਧਾਨਕ ਸਿ਼ਕੰਜਿਆਂ ਰਾਹੀਂ ਆਪਣੀ ਸਦੀਵੀ ਅਧੀਨਗੀ ਵਿਚ ਰੱਖ ਕੇ ਇਕ ਵਿਸੇ਼ਸ਼ ਮਾਰਗ ਉੱਤੇ ਚੱਲ ਰਹੀ ਧਾਰਮਿਕ ਬਹੁਗਿਣਤੀ ਦੀ ਸਰਦਾਰੀ ਕਾਇਮ ਕਰਨਾ ਚਾਹੁੰਦੀ ਹੈ ।**(50) ਦੂਜੇ ਲਫ਼ਜ਼ਾਂ *ਚ ਸੰਤ ਜਰਨੈਲ ਸਿੰਘ ਨੇ ਭਾਰਤੀ ਰਾਜ ਅਤੇ ਹਿੰਦੂ—ਬਹੁਗਿਣਤੀ (ਭਾਰਤੀ ਰਾਜ ਦੀ ਸਮਾਜਿਕ ਤਾਕਤ) ਦਾ ਸਿੱਖੀ ਵਿਰੋਧੀ ਖਾਸਾ ਪੰਥ ਸਾਹਮਣੇ ਨੰਗਾ ਕਰ ਦਿੱਤਾ ਅਤੇ ਉਸ ਦਾ ਲੋਕਤੰਤਰ ਦਾ ਮਖੌਟਾ ਉਤਾਰ ਦਿੱਤਾ। ਇਹਨਾਂ ਸ਼ਹਾਦਤਾਂ ਤੋਂ ਮਿਲੀ ਚੇਤਨਾ ਦੇ ਬਲ ਉੱਤੇ ਖ਼ਾਲਸਾ ਪੰਥ ਨੇ ਭਾਰਤੀ ਨਿਜ਼ਾਮ ਦੇ ਖਿਲਾਫ਼, ਖ਼ਾਲਸਾ ਪਾਤਸ਼ਾਹੀ ਨੂੰ ਸਥਾਪਿਤ ਕਰਨ ਲਈ ਪੂਰਾ ਇਕ ਦਹਾਕਾ ਲਹੂ—ਵੀਟਵੀਂ ਜੰਗ ਲੜੀ । ਕੌਮ ਦਾ ਜਾਗਰਿਤ ਅਤੇ ਜ਼ਰਖੇਜ਼ ਵਰਗ ਅੱਜ ਵੀ ਇਸ ਸੰਘਰਸ਼ ਨੂੰ ਅੱਗੇ ਤੋਰ ਰਿਹਾ ਹੈ । ਅਜੌਕੇ ਸੰਦਰਭ ਵਿਚ ਲੋੜ ਇਸ ਗੱਲ ਦੀ ਹੈ ਕਿ ਇਹਨਾਂ ਕੁਰਬਾਨੀਆਂ ਦੇ ਸਦਕਾ ਹੋਏ ਡੂੰਘੇ ਤਜ਼ਰਬੇ ਦੀਆਂ ਜੜ੍ਹਾਂ ਨੂੰ ਕੌਮ ਅੰਦਰ ਮਜ਼ਬੂਤੀ ਨਾਲ ਲਾਇਆ ਜਾਵੇ । ਇਸ ਅਭਿਆਸ ਵਿਚੋਂ ਹੀ ਖ਼ਾਲਸਾ ਰਾਜ ਦਾ ਸੂਰਜ ਚੜ੍ਹੇਗਾ । ਜੋ ਖ਼ਾਲਸਾ ਸਭਿਅਤਾ ਦੇ ਪ੍ਰਕਾਸ਼ ਨੂੰ ਇਸ ਦੁਨੀਆਂ *ਚ ਪਹੁੰਚਾਏਗਾ । ਪ੍ਰਭਜੋਤ ਸਿੰਘ ਹਵਾਲੇ 1. ਕਰਮ ਸਿੰਘ ਜ਼ਖ਼ਮੀ (ਸੰਪਾਦਕ) , ਤਵਾਰੀਖ਼ ਪੰਜਾਬੀ ਸੂਬਾ 1955, ਸਫ਼ੇ 72,73,74,75,76 2. ਅਜੀਤ ਸਿੰਘ ਸਰਹੱਦੀ, ਪੰਜਾਬੀ ਸੂਬੇ ਦੀ ਗਾਥਾ, ਸਫ਼ਾ 249 3. ਕਰਮ ਸਿੰਘ ਜ਼ਖ਼ਮੀ, ਉਹੀ, ਸਫ਼ੇ 76,77,78,79 4. ਅਮਰੀਕ ਸਿੰਘ ਮੁਕਤਸਰ, ਭੂਮਿਕਾ ‘ਜਾਂਬਾਜ਼ ਰਾਖਾ*, ਸਫ਼ਾ 7 5. ਡਾ. ਗੁਰਭਗਤ ਸਿੰਘ, ‘ਜ਼ਖਮ ਨੂੰ ਚੇਤਨਾ ਬਣਾਉਣ ਦੀ ਲੋੜ*, ਸਾਕਾ 84, ਸਫ਼ਾ 45 6. ਮਮਮ।ਲਗਜਵ਼ਅਅਜਫ਼।ਫਰਠੇਥਨ ਫੀਕਫਾਕਦੇਵਰਬਜਫੇ64145ੇਨੀਜਅਦਗ਼ਅਮ਼lਕੑਤ਼ਅਵੑਹ਼ਗਅ਼ਜlੑਤਜਅਪੀ 7. ਕਰਮਜੀਤ ਸਿੰਘ, ‘ਸਿੱਖ ਕਿਉਂ ਰੁਲਦੇ ਜਾਂਦੇ ਨੇ*, ਮਹਾਂਪੁਰਸ਼, ਸਫ਼ਾ 40 8. ਡਾ. ਮਿਹਰ ਸਿੰਘ ਗਿੱਲ, ‘ਸਿੱਖ ਵਿਰੋਧੀ ਪ੍ਰਵਚਨ ਦਾ ਪ੍ਰਤੀਕ*, ਸਾਕਾ 84, ਸਫ਼ਾ 18 9. ਉਹੀ, ਸਫ਼ਾ 16 10. ਡਾ. ਗੁਰਭਗਤ ਸਿੰਘ, ‘ਲੁਕੀ ਹੋਈ ਸੱਭਿਆਚਾਰਕ ਰਾਜਨੀਤੀ ਦਾ ਵਿਸ਼ਲੇਸ਼ਣ*, ਸਾਕਾ 84, ਸਫ਼ਾ 43 11. ਉਹੀ, ਸਫ਼ਾ 43 12. ਅਫ਼ਜ਼ਲ ਅਹਿਸਨ ਰੰਧਾਵਾ, ‘ੳੜਕ ਮੁੱਕੇਗੀ ਇਹ ਰਾਤ*, ਸ਼ਹੀਦ—ਬਿਲਾਸ : ਸੰਤ ਜਰਨੈਲ ਸਿੰਘ, ਸਫ਼ਾ 14 13. ਸ. ਕਰਮਜੀਤ ਸਿੰਘ ਵਲੋਂ ਪੋ੍ਰ. ਹਰਿੰਦਰ ਸਿੰਘ ਮਹਿਬੂਬ ਦੀ ਕੀਤੀ ਗਈ ਇੰਟਰਵਿਊ, ਸਿੱਖ ਸ਼ਹਾਦਤ (ਜੂਨ 2002), ਸਫ਼ਾ 28 14. ਉਹੀ, ਸਫ਼ਾ 28 15. ਯਾਦਵਿੰਦਰ ਸਿੰਘ, ‘ਨਵ—ਬਸਤੀਵਾਦ ਅਤੇ ਮਨੁੱਖੀ ਅਵਚੇਤਨ*, ਸਾਹਿਤ ਨਵ—ਸਿਧਾਂਤ, ਸਫ਼ਾ 44 16. ਨਗ਼ਹ ਞ਼ਅਹ਼ਅ ਝ਼ਅਜ, ਣਕਲਗ਼ੀਠ਼ਅਜਤਜਅਪ .ਜਤਵਰਗਖ, ਸ਼ਸ਼। 124,125 17. ਝਕਠਰਜਗਤ ਰf ਵੀਕ ਂਗਫੀ਼ਕਰlਰਪਜਫ਼l ਛਚਗਡਕਖ ਰf ਜ਼ਅਦਜ਼ ਟਰ।54 , ੳੀਕ ਨਚਦੀਜਤਵ ਂਅਵਜ੍ਰਚਜਵਜਕਤ ਰf ਟ਼ਪ਼ਗਹਚਅ਼ਾਰਅਦ਼ ਲਖ ਂ।.। :ਰਅਪੀਚਗਤਵ, ਣਕlੀਜ, 1938, ਸ਼।6 ੍ਰਚਰਵਕਦ ਲਖ ੜ।ੳ। ਞ਼ਹਤੀਕਾੀ਼ਗ ਜਅ ੀਜਤ ਲਰਰਾ ਸ਼ਚਅਹ਼ਲ ਜਅ ੳਚਅਠਰਜl, ਸ਼। 6 18. ਡਾ. ਗੁਰਭਗਤ ਸਿੰਘ, ‘ਜ਼ਖਮ ਨੂੰ ਚੇਤਨਤਾ ਬਣਾਉਣ ਦੀ ਲੋੜ*, ਸਾਕਾ 84, ਸਫ਼ਾ 45 19. ਡਾ. ਗੁਰਭਗਤ ਸਿੰਘ, ‘ਗੁਰੂ ਗੋਬਿੰਦ ਸਿੰਘ ਜੀ ਦੀ ਮੌਲਿਕਤਾ*, ਵਿਸ਼ਵ ਚਿੰਤਨ ਅਤੇ ਪੰਜਾਬੀ ਸਾਹਿਤ, ਸਫ਼ਾ 85 20. ਜਸਵੰਤ ਸਿੰਘ ਨੇਕੀ, ਅਰਦਾਸ, ਸਫ਼ਾ 176 21. ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖਾਲਸਾ, ਸਫ਼ਾ 1013 22. ਨਰਾਇਣ ਸਿੰਘ (ਸੰਪਾਦਕ), ਸਿੰਘ ਗਰਜ, ਸਫ਼ਾ 179 23. ਏ.ਆਰ. ਦਰਸ਼ੀ, ‘ਜਾਂਬਾਜ਼ ਰਾਖਾ*,ਸਫ਼ਾ 62 24. ਉਹੀ, ਸਫ਼ਾ 65 25. ਮਕਿਆਵੈਲੀ, ਸਮਰਾਟ, ਸਫ਼ਾ 71 26. ਝ਼ਗਾ ਹਚਕਪਕਅਤਠਕਖਕਗ, ੳੀਕ ਟਕਮ ਫਰlਦ ਮ਼ਗ ੈ , ਸ਼਼ਪਕ 33 27. ਡਾ. ਸੁਖਦਿਆਲ ਸਿੰਘ, ਸਿਰੀ ਅਕਾਲ ਤਖਤ ਸਾਹਿਬ ਇਤਿਹਾਸਕ ਵਿਸ਼ਲੇਸ਼ਣ, ਸਫ਼ਾ 18 28. ਉਹੀ, ਸਫ਼ਾ 18 29. ਡਾ. ਸੁਖਦਿਆਲ ਸਿੰਘ, ਸ਼ਿਰੋਮਣੀ ਸਿੱਖ ਇਤਿਹਾਸ, ਸਫ਼ਾ 149 30. ਉਹੀ, ਸਫ਼ਾ 149 31. ਡਾ. ਸੁਖਦਿਆਲ ਸਿੰਘ, ਸਿਰੀ ਅਕਾਲ ਤਖਤ ਸਾਹਿਬ, ਸਫ਼ਾ 18 32. ਉਹੀ, ਸਫ਼ਾ 19,20 33. ਅਜੀਤ ਸਿੰਘ ਸਰਹੱਦੀ, ਪੰਜਾਬੀ ਸੂਬੇ ਦੀ ਗਾਥਾ, ਸਫ਼ੇ 339,340 34. ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖਾਲਸਾ, ਸਫ਼ਾ 836 35. ਅਜੀਤ ਸਿੰਘ ਸਰਹੱਦੀ, ‘ਪੰਜਾਬੀ ਸੂਬੇ ਦੀ ਗਾਥਾ, ਸਫ਼ਾ 339 36. ਡਾ. ਸੁਖਦਿਆਲ ਸਿੰਘ, ਸਿਰੀ ਅਕਾਲ ਤਖ਼ਤ ਸਾਹਿਬ, ਸਫ਼ੇ 57,58 37. ਡਾ. ਗੁਰਮੀਤ ਸਿੰਘ ਐਡਵੋਕੇਟ, ‘ਸਾਕਾ ਨੀਲਾ ਤਾਰਾ ਕਿਉਂ*, ਸਾਕਾ 84, ਸਫ਼ਾ 33 38. ਨਰਾਇਣ ਸਿੰਘ (ਸੰਪਾਦਕ), ਸਿੰਘ ਗਰਜ, ਸਫ਼ਾ 159 39. ਕਰਮਜੀਤ ਸਿੰਘ, ‘ਸਿੱਖ ਕਿਉਂ ਰੁਲਦੇ ਜਾਂਦੇ ਨੇ*, ਮਹਾਂਪੁਰਸ਼, ਸਫ਼ਾ 39 40. ਅਜਮੇਰ ਸਿੰਘ, 1984: ਅਣਚਿਤਵਿਆ ਕਹਿਰ, ਸਫ਼ਾ 7 41. ਡਾ. ਜਸਪਾਲ ਸਿੰਘ, ਰਾਜ ਦਾ ਸਿੱਖ ਸੰਕਲਪ, ਸਫ਼ਾ 317 42. ਭਾਈ ਵੀਰ ਸਿੰਘ (ਸੰਪਾਦਕ), ਰਤਨ ਸਿੰਘ ਭੰਗੂ ਸ਼ਹੀਦ ਕ੍ਰਿਤ ਪ੍ਰਾਚੀਨ ਪੰਥ ਪ੍ਰਕਾਸ਼, ਸਫ਼ਾ 237 43. ਐਸ.ਕੇ. ਸਿਨਹਾ, ‘ਉਹ ਆਖਰੀ ਗੋਲੀ ਅਤੇ ਆਖਰੀ ਸਾਹ ਤੱਕ ਲੜੇ*, ਸ਼ਹੀਦ—ਬਿਲਾਸ : ਸੰਤ ਜਰਨੈਲ ਸਿੰਘ, ਸਫ਼ਾ 78 44. ਏ.ਆਰ. ਦਰਸ਼ੀ, ‘ਜਾਂਬਾਜ਼ ਰਾਖਾ*, ਸਫ਼ਾ 61 45. ਹਰਿੰਦਰ ਸਿੰਘ ਮਹਿਬੂਬ, ਸਹਿਜੇ ਰਚਿਓ ਖਾਲਸਾ, ਸਫ਼ਾ 986 46. ਉਹੀ, 1129 47. ਖ਼ੁਸ਼ਵੰਤ ਸਿੰਘ, ‘ਫੱਟਾਂ *ਤੇ ਮਲ੍ਹਮ*,‘ਪੰਜਾਬ ਦਾ ਦੁਖਾਂਤ*, ਸਫ਼ਾ 168 48. ਅਜਮੇਰ ਸਿੰਘ, 1984: ਅਣਚਿਤਵਿਆ ਕਹਿਰ, ਸਫ਼ਾ 36 49. ਕੁਲਦੀਪ ਨਈਅਰ, ‘ਕੀ ਕੀਤਾ ਜਾ ਸਕਦਾ ਹੈ?*, ਪੰਜਾਬ ਦਾ ਦੁਖਾਂਤ, ਸਫ਼ਾ 187 50. ਇੰਟਰਵਿਊ ਹਰਿੰਦਰ ਸਿੰਘ ਮਹਿਬੂਬ, ਸਿੱਖ ਸ਼ਹਾਦਤ (ਜੂਨ 2002), ਸਫ਼ਾ 28 ।

22 views